Matthew 11

Matthew 11:1

ਯਿਸੂ ਮਸੀਹ ਨੇ ਯੂਹੰਨਾ ਦੇ ਚੇਲਿਆਂ ਨੂੰ ਕਿਵੇਂ ਉੱਤਰ ਦਿੱਤਾ, ਇਹ ਭਾਗ ਉਸ ਕਹਾਣੀ ਦੇ ਨਾਲ ਸ਼ੁਰੂ ਹੁੰਦਾ ਹੈ |

ਇਸ ਤਰ੍ਹਾਂ ਹੋਇਆ

ਇਹ ਪੰਕਤੀ ਦਿਖਾਉਂਦੀ ਹੈ ਇਹ ਇੱਕ ਵਰਣਨ ਦੀ ਸ਼ੁਰੂਆਤ ਹੈ | ਜੇਕਰੀ ਤੁਹਾਡੀ ਭਾਸ਼ਾ ਵਿੱਚ ਸ਼ੁਰੂਆਤ ਨੂੰ ਦਿਖਾਉਣ ਦਾ ਕੋਈ ਹੋਰ ਢੰਗ ਹੈ ਤਾਂ ਉਸ ਦੀ ਵਰਤੋਂ ਇੱਥੇ ਕਰੋ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਤਦ” ਜਾਂ “ਇਸ ਤੋਂ ਬਾਅਦ”

ਸਿਖਾਉਣਾ

ਇਸ ਸ਼ਬਦ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਸਿਖਾਉਣਾ” ਜਾਂ “ਹੁਕਮ ਦੇਣਾ |”

ਉਸ ਦੇ ਬਾਰਾਂ ਚੇਲੇ

ਇਹ ਯਿਸੂ ਦੇ ਚੁਣੇ ਹੋਏ ਬਾਰਾਂ ਚੇਲਿਆਂ ਦੇ ਨਾਲ ਸਬੰਧਿਤ ਹੈ |

ਹੁਣ

“ਇਸ ਸਮੇਂ |” ਇਸ ਨੂੰ ਇਸੇ ਤਰ੍ਹਾਂ ਵੀ ਲਿਖਿਆ ਜਾ ਸਕਦਾ ਹੈ “ਦੇਖੋ UDB) |

ਜਦੋਂ ਯੂਹੰਨਾ ਨੇ ਕੈਦ ਵਿੱਚ ਇਸ ਦੇ ਬਾਰੇ ਸੁਣਿਆ

ਸਮਾਂਤਰ ਅਨੁਵਾਦ : “ਜਦੋਂ ਯੂਹੰਨਾ, ਜਿਹੜਾ ਕੈਦ ਵਿੱਚ ਸੀ, ਉਸ ਨੇ ਇਸ ਦੇ ਬਾਰੇ ਸੁਣਿਆ” ਜਾਂ “ਜਦੋਂ ਯੂਹੰਨਾ ਨੂੰ ਜਿਹੜਾ ਕੈਦ ਵਿੱਚ ਸੀ, ਕਿਸੇ ਨੇ ਇਹ ਦੱਸਿਆ”

ਉਸ ਨੇ ਆਪਣੇ ਚੇਲਿਆਂ ਦੇ ਦੁਆਰਾ ਸੁਨੇਹਾ ਭੇਜਿਆ

ਯੂਹੰਨਾ ਨੇ ਆਪਣੇ ਚੇਲਿਆਂ ਨੂੰ ਸੁਨੇਹਾ ਦੇ ਕੇ ਯਿਸੂ ਦੇ ਕੋਲ ਭੇਜਿਆ |

ਅਤੇ ਉਸ ਨੂੰ ਕਿਹਾ

ਪੜਨਾਂਵ “ਉਸ ਨੂੰ” ਯਿਸੂ ਦੇ ਨਾਲ ਸਬੰਧਿਤ ਹੈ |

ਕੀ ਤੂੰ ਆਉਣ ਵਾਲਾ ਹੈਂ

ਇਸ ਦਾ ਅਨੁਵਾਦ “ਆਉਣ ਵਾਲਾ” ਜਾਂ “ਉਹ ਜਿਸ ਦੇ ਆਉਣ ਦੀ ਉਮੀਦ ਸੀ” ਕੀਤਾ ਜਾ ਸਕਦਾ ਹੈ, ਇਸ ਮਸੀਹਾ ਦੇ ਲਈ ਵਿਅੰਜਨ ਹੈ (“ਮਸੀਹ,” UDB) |

ਅਸੀਂ ਉਡੀਕੀਏ

“ਅਸੀਂ ਉਮੀਦ ਕਰੀਏ |” ਪੜਨਾਂਵ “ਅਸੀਂ” ਸਾਰੇ ਯਹੂਦੀਆਂ ਦੇ ਨਾਲ ਸਬੰਧਿਤ ਹੈਂ, ਨਾ ਕਿ ਕੇਵਲ ਯੂਹੰਨਾ ਦੇ ਚੇਲਿਆਂ ਦੇ ਨਾਲ |

Matthew 11:4

ਯਿਸੂ ਦਾ ਯੂਹੰਨਾ ਦੇ ਚੇਲਿਆਂ ਨੂੰ ਉੱਤਰ ਦੇਣਾ ਇੱਥੇ ਸਮਾਪਤ ਹੁੰਦਾ ਹੈ | ਯੂਹੰਨਾ ਨੂੰ ਦੱਸੋ

“ਯਹੂੰਨਾ ਨੂੰ ਆਖੋ”

Matthew 11:7

ਯਿਸੂ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਬਾਰੇ ਭੀੜ ਦੇ ਨਾਲ ਗੱਲ ਕਰਨੀ ਸ਼ੁਰੂ ਕਰਦਾ ਹੈ |

ਤੁਸੀਂ ਬਾਹਰ ਕੀ ਦੇਖਣ ਗਏ ਸੀ

ਯਿਸੂ ਇਸ ਅਲੰਕ੍ਰਿਤ ਪ੍ਰਸ਼ਨ ਦਾ ਇਸਤੇਮਾਲ ਇਸ ਲਈ ਕਰਦਾ ਹੈ ਕਿ ਲੋਕ ਸੋਚਣ ਕਿ ਯੂਹੰਨਾ ਕਿਸ ਤਰ੍ਹਾਂ ਦਾ ਵਿਅਕਤੀ ਸੀ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਕੀ ਤੁਸੀਂ ਬਾਹਰ ਦੇਖਣ ਗਏ ਸੀ ... ? ਬਿਨ੍ਹਾਂ ਸ਼ੱਕ ਨਹੀਂ !” ਜਾਂ “ਯਕੀਨਨ ਤੁਸੀਂ ਦੇਖਣ ਲਈ ਬਾਹਰ ਨਹੀਂ ਗਏ ...!” (ਦੇਖੋ: ਅਲੰਕ੍ਰਿਤ ਪ੍ਰਸ਼ਨ )

ਇੱਕ ਕਾਨਾ ਜਿਹੜਾ ਹਵਾ ਦੇ ਨਾਲ ਹਿਲਾਇਆ ਜਾਂਦਾ ਹੈ

ਇਸ ਦਾ ਅਰਥ 1) ਯਰਦਨ ਨਦੀ ਤੇ ਇਕ ਪੌਦਾ ਹੋ ਸਕਦਾ ਹੈ ਜਾਂ 2) ਕਿਸੇ ਕਿਸਮ ਦੇ ਵਿਅਕਤੀ ਦੇ ਲਈ ਇਹ ਇੱਕ ਅਲੰਕਾਰਾ ਹੋ ਸਕਦਾ ਹੈ : “ਇੱਕ ਵਿਅਕਤੀ ਜਿਹੜਾ ਹਵਾ ਦੇ ਨਾਲ ਹਿਲਾਏ ਜਾਂਦੇ ਕਾਨੇ ਦੇ ਵਰਗਾ ਸੀ |” (ਦੇਖੋ: ਮਿਸਾਲ) ਇਸ ਮਿਸਾਲ ਦੀਆਂ ਦੋ ਸੰਭਾਵੀ ਵਿਆਖਿਆਵਾਂ ਹੋ ਸਕਦੀਆਂ ਹਨ : 1) ਅਸਾਨੀ ਨਾਲ ਹਵਾ ਦੁਆਰਾ ਹਿਲਾਏ ਜਾਣਾ, ਅਸਾਨੀ ਨਾਲ ਆਪਣਾ ਮਨ ਬਦਲਣ ਦੇ ਲਈ ਇੱਕ ਅਲੰਕਾਰ, ਜਾਂ 2) ਜਦੋਂ ਹਵਾ ਚਲਦੀ ਹੈ ਉਸ ਸਮੇਂ ਆਵਾਜ਼ ਹੁੰਦੀ ਹੈ, ਬਹੁਤ ਜਿਆਦਾ ਬੋਲਣ ਪਰ ਕੁਝ ਮਹੱਤਵਪੂਰਨ ਨਾ ਕਹਿਣ ਦੇ ਲਈ ਇੱਕ ਅਲੰਕਾਰ | (ਦੇਖੋ: ਅਲੰਕਾਰ)

ਕਾਨਾ

“ਲੰਬਾ, ਘਾਹ ਵਾਲਾ ਪੌਦਾ’

ਨਰਮ ਕੱਪੜੇ ਪਹਿਨਿਆ ਹੋਇਆ

“ਮਹਿੰਗੇ ਕੱਪੜੇ ਪਹਿਨਣਾ |” ਅਮੀਰ ਲੋਕ ਇਸ ਤਰ੍ਹਾਂ ਦੇ ਕੱਪੜੇ ਪਹਿਨਦੇ ਹਨ | ਸੱਚ ਮੁੱਚ

ਇਸ ਸ਼ਬਦ ਦਾ ਅਨੁਵਾਦ ਅਕਸਰ “ਵੇਖੋ” ਨਾਲ ਕੀਤਾ ਜਾਂਦਾ ਹੈ, ਜੋ ਅੱਗੇ ਦਿੱਤੇ ਹੋਏ ਤੇ ਜ਼ੋਰ ਦੇਣ ਲਈ ਹੈ | ਸਮਾਂਤਰ ਅਨੁਵਾਦ : “ਬੇਸ਼ੱਕ |”

Matthew 11:9

ਯਿਸੂ ਯੂਹੰਨਾ ਦੇ ਬਾਰੇ ਭੀੜ ਦੇ ਨਾਲ ਗੱਲ ਕਰਨਾ ਜਾਰੀ ਰੱਖਦਾ ਹੈ |

ਪਰ ਤੁਸੀਂ ਕੀ ਦੇਖਣ ਗਏ ਸੀ

ਇਹ ਯੂਹੰਨਾ ਦੇ ਬਾਰੇ ਅਲੰਕ੍ਰਿਤ ਪ੍ਰਸ਼ਨਾਂ ਦੀ ਲੜੀ ਨੂੰ ਜਾਰੀ ਰੱਖਦਾ ਹੈ | (ਦੇਖੋ: ਅਲੰਕ੍ਰਿਤ ਪ੍ਰਸ਼ਨ)

ਪਰ ਤੁਸੀਂ ਬਾਹਰ ਕੀ ਦੇਖਣ ਗਏ ਸੀ

ਇੱਕ ਨਬੀ ? ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ

“ਤੁਸੀਂ” ਦਾ ਬਹੁਵਚਨ ਭੀੜ ਦੇ ਨਾਲ ਸਬੰਧਿਤ ਹੈ |

ਨਬੀ ਦੇ ਨਾਲੋਂ ਵੀ ਇੱਕ ਵੱਡਾ

“ਇੱਕ ਆਮ ਨਬੀ ਨਹੀਂ” ਜਾਂ “ਇੱਕ ਆਮ ਨਬੀ ਤੋਂ ਜਿਆਦਾ ਮਹੱਤਵਪੂਰਨ”

ਇਹ ਉਹ ਹੈ

“ਇਹ” ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਨਾਲ ਸਬੰਧਿਤ ਹੈ |

ਇਹ ਉਹੋ ਹੈ ਜਿਸ ਦੇ ਬਾਰੇ ਲਿਖਿਆ ਹੋਇਆ ਹੈ

ਪੜਨਾਂਵ “ਉਹ” ਅਗਲੀ ਪੰਕਤੀ ਵਿੱਚ “ਮੇਰੇ ਦੂਤ” ਦੇ ਨਾਲ ਸਬੰਧਿਤ ਹੈ |

ਵੇਖ, ਮੈਂ ਆਪਣਾ ਦੂਤ ਤੇਰੇ ਅੱਗੇ ਭੇਜਦਾ ਹਾਂ, ਜਿਹੜਾ ਤੇਰੇ ਅੱਗੇ ਮੇਰਾ ਰਾਹ ਤਿਆਰ ਕਰੇਗਾ ||

ਯਿਸੂ ਇਹ ਮਲਾਕੀ ਦੇ ਵਿਚੋਂ ਬੋਲ ਰਿਹਾ ਹੈ ਅਤੇ ਕਹਿੰਦਾ ਹੈ ਮਲਾਕੀ 3:1 ਵਿੱਚ ਯੂਹੰਨਾ ਉਹ ਦੂਤ ਸੀ |

ਮੈਂ ਆਪਣਾ ਦੂਤ ਭੇਜਦਾ ਹਾਂ

ਪੜਨਾਂਵ “ਮੈਂ” ਅਤੇ “ਮੇਰਾ” ਪਰਮੇਸ਼ੁਰ ਦੇ ਨਾਲ ਸਬੰਧਿਤ ਹਨ | ਪੁਰਾਣੇ ਨੇਮ ਦੀ ਇਸ ਭਵਿੱਖਬਾਣੀ ਦਾ ਲੇਖਕ ਓਹੀ ਲਿਖ ਰਿਹਾ ਹੈ ਜਿਹੜਾ ਪਰਮੇਸ਼ੁਰ ਨੇ ਕਿਹਾ | ਤੇਰੇ ਅੱਗੇ

“ਤੇਰੇ ਸਾਹਮਣੇ” ਜਾਂ “ਤੇਰੇ ਅੱਗੇ ਜਾਣ ਲਈ |” ਪੜਨਾਂਵ “ਤੁਸੀਂ” ਇੱਕ ਵਚਨ ਹੈ ਕਿਉਂਕਿ ਇਸ ਵਿੱਚ ਪਰਮੇਸ਼ੁਰ ਮਸੀਹ ਦੇ ਨਾਲ ਗੱਲ ਕਰ ਰਿਹਾ ਹੈ | (ਦੇਖੋ: ਤੁਸੀਂ ਦੇ ਰੂਪ)

Matthew 11:11

ਯਿਸੂ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਬਾਰੇ ਭੀੜ ਨੂੰ ਬੋਲਣਾ ਜਾਰੀ ਰੱਖਦਾ ਹੈ |

ਜਿਹੜੇ ਔਰਤਾਂ ਤੋਂ ਜਨਮੇ ਇਹਨਾਂ ਵਿਚੋਂ

“ਉਹਨਾਂ ਵਿੱਚ ਜਿਹਨਾਂ ਨੂੰ ਔਰਤਾਂ ਨੇ ਜਨਮ ਦਿੱਤਾ” ਜਾਂ “ਜਿੰਨੇ ਵੀ ਲੋਕ ਹੋਏ ਉਹ ਸਾਰੇ” (ਦੇਖੋ UDB)

ਯੂਹੰਨਾ ਬਪਤਿਸਮਾ ਦੇਣ ਵਾਲੇ ਨਾਲੋਂ ਕੋਈ ਵੀ ਵੱਡਾ ਨਹੀਂ ਹੈ

ਸਮਾਂਤਰ ਅਨੁਵਾਦ : “ਯਹੂੰਨਾ ਬਪਤਿਸਮਾ ਦੇਣ ਵਾਲਾ ਸਭਨਾਂ ਦੇ ਨਾਲੋਂ ਵੱਡਾ ਹੈ”

ਸਵਰਗ ਦੇ ਰਾਜ ਵਿੱਚ

ਜਿਸ ਰਾਜ ਦੀ ਪਰਮੇਸ਼ੁਰ ਸਥਾਪਨਾ ਕਰੇਗਾ, ਉਸ ਦਾ ਇੱਕ ਹਿੱਸਾ | ਸਮਾਂਤਰ ਅਨੁਵਾਦ : “ਜੋ ਸਵਰਗ ਦੇ ਰਾਜ ਵਿੱਚ ਦਾਖ਼ਲ ਹੋ ਚੁੱਕਾ ਹੈ |”

ਉਹ ਉਸ ਨਾਲੋਂ ਵੱਡਾ ਹੈ

“ਉਹ ਯੂਹੰਨਾ ਦੇ ਨਾਲੋਂ ਜਿਆਦਾ ਮਹੱਤਵਪੂਰਨ ਹੈ”

ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਲੈ ਕੇ ਹੁਣ ਤੱਕ

“ਉਸ ਸਮੇਂ ਤੋਂ ਜਦੋਂ ਯੂਹੰਨਾ ਨੇ ਆਪਣੇ ਸੰਦੇਸ਼ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ “ ਸਵਰਗ ਦੇ ਰਾਜ ਤੇ ਜ਼ੋਰ ਮਾਰਿਆ ਜਾਂਦਾ ਹੈ, ਅਤੇ ਜ਼ੋਰ ਮਾਰਨ ਵਾਲੇ ਉਸ ਨੂੰ ਖੋਹ ਲੈਂਦੇ ਹਨ

ਸੰਭਾਵੀ ਅਰਥ 1) ਜ਼ੋਰ ਮਾਰਨ ਵਾਲੇ ਇਸ ਤੇ ਜ਼ੋਰ ਮਾਰਦੇ ਹਨ (ਦੇਖੋ UDB) ਜਾਂ 2) “ਲੋਕ ਸਵਰਗ ਦੇ ਵਿਸ਼ਿਆਂ ਦਾ ਸਤਾਵ ਕਰਦੇ ਹਨ, ਅਤੇ ਜ਼ੋਰ ਮਾਰਨ ਵਾਲੇ ਇਸ ਨੂੰ ਕਬਜ਼ੇ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਹਨ” ਜਾਂ 3) “ਸਵਰਗ ਦੇ ਰਾਜ ਤੇ ਬਹੁਤ ਤਾਕਤ ਦੇ ਨਾਲ ਜ਼ੋਰ ਮਾਰਿਆ ਜਾਂਦਾ ਹੈ, ਅਤੇ ਜ਼ੋਰ ਮਾਰਨ ਵਾਲੇ ਇਸ ਦਾ ਹਿੱਸਾ ਬਣਨਾ ਚਾਹੁੰਦੇ ਹਨ |”

Matthew 11:13

ਯਿਸੂ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਬਾਰੇ ਭੀੜ ਦੇ ਨਾਲ ਗੱਲ ਕਰਨੀ ਜਾਰੀ ਰੱਖਦਾ ਹੈ |

ਸ਼ਰਾ

“ਮੂਸਾ ਦੀ ਸ਼ਰਾ”

ਯੂਹੰਨਾ

“ਯੂਹੰਨਾ ਬਪਤਿਸਮਾ ਦੇਣ ਵਾਲਾ”

ਅਤੇ ਜੇਕਰ ਤੁਸੀਂ

ਪੜਨਾਂਵ “ਤੁਸੀਂ” ਭੀੜ ਵਿਚਲੇ ਲੋਕਾਂ ਦੇ ਨਾਲ ਸਬੰਧਿਤ ਹੈ |

ਇਹ ਏਲੀਯਾਹ ਹੈ

“ਇਹ” ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਨਾਲ ਸਬੰਧਿਤ ਹੈ | ਇਹ ਪੰਕਤੀ ਇੱਕ ਲੱਛਣ ਅਲੰਕਾਰ ਹੈ ਜੋ ਦੱਸਦੀ ਹੈ ਕਿ ਯੂਹੰਨਾ ਬਪਤਿਸਮਾ ਦੇਣ ਵਾਲਾ ਪੁਰਾਣੇ ਨੇਮ ਵਿੱਚ ਏਲੀਯਾਹ ਨਬੀ ਦੁਆਰਾ ਕੀਤੀ ਗਈ ਭਵਿੱਖਬਾਣੀ ਨੂੰ ਪੂਰਾ ਕਰਦਾ ਹੈ, ਪਰ ਇਹ ਇਸ ਤਰ੍ਹਾਂ ਨਹੀਂ ਕਹਿੰਦਾ ਕਿ ਯੂਹੰਨਾ ਹੀ ਏਲੀਯਾਹ ਹੈ | (ਦੇਖੋ: ਲੱਛਣ ਅਲੰਕਾਰ)

ਜਿਸ ਦੇ ਸੁਣਨ ਦੇ ਕੰਨ ਹੋਣ, ਉਹ ਸੁਣੇ

ਕੁਝ ਭਾਸ਼ਾਵਾਂ ਵਿੱਚ ਦੂਸਰੇ ਵਿਅਕਤੀ ਦਾ ਇਸਤੇਮਾਲ ਕਰਨਾ ਜਿਆਦਾ ਸੁਭਾਵਿਕ ਹੋ ਸਕਦਾ ਹੈ : “ਤੁਹਾਡੇ ਜਿਸ ਦੇ ਸੁਣਨ ਕੰਨ ਹੋਣ ਉਹ ਸੁਣੇ” (ਦੇਖੋ : ਪਹਿਲਾ, ਦੂਸਰਾ ਅਤੇ ਤੀਸਰਾ ਵਿਅਕਤੀ)

ਜਿਸ ਦੇ ਸੁਣਨ ਦੇ ਕੰਨ ਹੋਣ

“ਜੋ ਵੀ ਸੁਣ ਸਕਦਾ ਹੈ” ਜਾਂ “ਜੋ ਵੀ ਮੇਰੀ ਸੁਣਦਾ ਹੈ” ਉਹ ਸੁਣੇ

“ਉਹ ਚੰਗੀ ਤਰ੍ਹਾਂ ਸੁਣੇ” ਜਾਂ “ਉਹ ਉਸ ਉੱਤੇ ਧਿਆਨ ਦੇਵੇ ਜੋ ਮੈਂ ਕਹਿੰਦਾ ਹਾਂ”

Matthew 11:16

ਯਿਸੂ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਬਾਰੇ ਭੀੜ ਦੇ ਨਾਲ ਗੱਲ ਕਰਨੀ ਜਾਰੀ ਰੱਖਦਾ ਹੈ |

ਮੈਂ ਕਿਸ ਦੇ ਨਾਲ ਤੁਲਨਾ ਕਰਾਂ

ਇਹ ਇੱਕ ਅਲੰਕ੍ਰਿਤ ਪ੍ਰਸ਼ਨ ਦੀ ਸ਼ੁਰੂਆਤ ਹੈ | ਯਿਸੂ ਇਸ ਦਾ ਇਸਤੇਮਾਲ ਉਸ ਦਿਨ ਦੀ ਪੀੜੀ ਦੇ ਲੋਕਾਂ ਅਤੇ ਬਜ਼ਾਰਾਂ ਵਿੱਚ ਬੈਠੇ ਕੇ ਆਵਾਜ਼ਾਂ ਮਾਰਨ ਵਾਲੇ ਬੱਚਿਆਂ ਦੀ ਤੁਲਨਾ ਕਰਨ ਲਈ ਕਰਦਾ ਹੈ | ਉਹ ਇੱਕ ਅਲੰਕ੍ਰਿਤ ਪ੍ਰਸ਼ਨ ਦੇ ਨਾਲ ਸ਼ੁਰੂਆਤ ਕਰਦਾ ਹੈ | (ਦੇਖੋ: ਅਲੰਕ੍ਰਿਤ ਪ੍ਰਸ਼ਨ)

ਇਹ ਬਾਜ਼ਾਰਾਂ ਵਿੱਚ ਖੇਡਦੇ ਹੋਏ ਬੱਚਿਆਂ ਵਰਗੇ ਹਨ, ਜਿਹੜੇ ਬੈਠ ਕੇ ਆਪਣੇ ਸਾਥੀਆਂ ਨੂੰ ਆਵਾਜ਼ਾਂ ਮਾਰਦੇ ਹਨ

ਇਸ ਮਿਸਾਲ ਦੇ ਇਹ ਅਰਥ ਹੋ ਸਕਦੇ ਹਨ 1) ਯਿਸੂ ਨੇ “ਬਾਂਸੁਰੀ ਵਜਾਈ” ਅਤੇ ਯੂਹੰਨਾ ਨੇ “ਸੋਗ” ਕੀਤਾ, ਪਰ ਇਸ “ਪੀੜੀ” ਨੇ ਨਾਚ ਜਾਂ ਸਿਆਪਾ ਨਾ ਕੀਤਾ, ਆਗਿਆਕਾਰੀ ਲੋਕਾਂ ਲਈ ਅਲੰਕਾਰ, ਜਾਂ 2) ਫ਼ਰੀਸੀ ਅਤੇ ਦੂਸਰੇ ਧਾਰਮਿਕ ਆਗੂ ਲੋਕਾਂ ਉੱਤੇ ਉਹ ਸ਼ਰਾ ਦੇ ਨਾ ਪਾਲਨਾ ਕਰਨ ਦਾ ਦੋਸ਼ ਲਾਉਂਦੇ ਹਨ ਜਿਹੜੀ ਉਹਨਾਂ ਨੇ ਮੂਸਾ ਦੀ ਸ਼ਰਾ ਵਿੱਚ ਜੋੜੀ ਹੈ | (ਦੇਖੋ: ਮਿਸਾਲ, ਅਲੰਕਾਰ)

ਇਹ ਪੀੜੀ

“ਜਿਹੜੇ ਲੋਕ ਹੁਣ ਰਹਿੰਦੇ ਹਨ” ਜਾਂ “ਇਹ ਲੋਕ” ਜਾਂ “ਤੁਸੀਂ ਇਸ ਪੀੜੀ ਦੇ ਲੋਕੋ” (ਦੇਖੋ: UDB)

ਬਾਜ਼ਾਰ

ਇਹ ਇੱਕ ਵੱਡੀ ਅਤੇ ਖੁੱਲੀ ਜਗ੍ਹਾ ਹੈ ਜਿਥੇ ਲੋਕ ਆਪਣਾ ਸਮਾਨ ਵੇਚਣ ਲਈ ਆਉਂਦੇ ਹਨ |

ਅਸੀਂ ਤੁਹਾਡੇ ਲਈ ਬਾਂਸੁਰੀ ਵਜਾਈ

“ਅਸੀਂ” ਬਾਜ਼ਾਰ ਵਿੱਚ ਬੈਠੇ ਹੋਏ ਬੱਚਿਆਂ ਦੇ ਨਾਲ ਸਬੰਧਿਤ ਹੈ | “ਤੁਸੀਂ” ਇਸ “ਪੀੜੀ” ਜਾਂ ਭੀੜ ਦੇ ਉਹਨਾਂ ਲੋਕਾਂ ਨਾਲ ਸਬੰਧਿਤ ਹੈ, ਜੋ ਸੰਗੀਤ ਨੂੰ ਸੁਣਦੇ ਹਨ ਪਰ ਪ੍ਰਤੀਕਿਰਿਆ ਨਹੀਂ ਕਰਦੇ |

ਬਾਂਸੁਰੀ

ਇਹ ਇੱਕ ਲੰਬਾ ਏ ਖੋਖਲਾ ਸੰਗੀਤ ਵਾਦਕ ਹੁੰਦਾ ਹੈ ਜਿਸ ਨੂੰ ਉਸਦੇ ਇੱਕ ਸਿਰੇ ਤੇ ਫੂਕ ਮਾਰਨ ਦੇ ਨਾਲ ਵਜਾਇਆ ਜਾਂਦਾ ਹੈ |

ਅਤੇ ਤੁਸੀਂ ਨਾ ਨੱਚੇ

“ਪਰ ਤੁਸੀਂ ਸੰਗੀਤ ਉੱਤੇ ਨਾਚ ਨਾ ਕੀਤਾ” ਅਤੇ ਤੁਸੀਂ ਸੋਗ ਨਾ ਕੀਤਾ

“ਪਰ ਤੁਸੀਂ ਸਾਡੇ ਨਾਲ ਸਿਆਪਾ ਨਾ ਕੀਤਾ”

Matthew 11:18

ਯਿਸੂ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਬਾਰੇ ਭੀੜ ਦੇ ਨਾਲ ਗੱਲ ਕਰਨੀ ਜਾਰੀ ਰੱਖਦਾ ਹੈ |

ਰੋਟੀ ਨਾ ਖਾਣਾ

“ਭੋਜਨ ਨਾ ਖਾਣਾ |” ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਲਗਾਤਾਰ ਵਰਤ ਰੱਖਣਾ” ਜਾਂ “ਚੰਗਾ ਭੋਜਨ ਨਾ ਖਾਣਾ” (UDB) | ਇਸ ਦਾ ਅਰਥ ਇਹ ਨਹੀਂ ਹੈ ਕਿ ਯੂਹੰਨਾ ਨੇ ਕਦੇ ਵੀ ਭੋਜਨ ਨਹੀਂ ਖਾਧਾ |

ਉਹ ਕਹਿੰਦੇ ਹਨ, ‘ਉਸ ਵਿੱਚ ਭੂਤ ਹੈ’

ਯਿਸੂ ਉਹ ਸ਼ਬਦ ਬੋਲ ਰਿਹਾ ਹੈ ਜੋ ਲੋਕ ਯੂਹੰਨਾ ਦੇ ਬਾਰੇ ਕਹਿੰਦੇ ਸਨ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ : “ਉਹ ਕਹਿੰਦੇ ਹਨ ਕਿ ਉਸ ਵਿੱਚ ਭੂਤ ਹੈ” ਜਾਂ “ਉਹ ਉਸ ਵਿੱਚ ਭੂਤ ਹੋਣ ਦਾ ਦੋਸ਼ ਲਾਉਂਦੇ ਹਨ |” (ਦੇਖੋ: ਭਾਸ਼ਾ ਕੁਟੈਸ਼ਨ )

ਉਹ

ਪੜਨਾਂਵ “ਉਹ” ਉਸ ਸਮੇਂ ਦੀ ਪੀੜੀ ਦੇ ਲੋਕਾਂ ਦੇ ਨਾਲ ਸਬੰਧਿਤ ਹੈ (ਆਇਤ 16) |

ਮਨੁੱਖ ਦਾ ਪੁੱਤਰ

ਜਦੋਂ ਕਿ ਯਿਸੂ ਚਾਹੁੰਦਾ ਸੀ ਕਿ ਉੱਥੋਂ ਦੇ ਲੋਕ ਇਹ ਸਮਝਣ ਕਿ ਉਹ ਮਨੁੱਖ ਦਾ ਪੁੱਤਰ ਸੀ, ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਮੈਂ, ਮਨੁੱਖ ਦਾ ਪੁੱਤਰ |”

ਉਹ ਕਹਿੰਦੇ ਹਨ, ‘ਦੇਖੋ, ਉਹ ਪੇਟੂ ਹੈ

ਯਿਸੂ ਉਹ ਬੋਲ ਰਿਹਾ ਸੀ ਜੋ ਲੋਕ ਉਸਦੇ ਬਾਰੇ ਕਹਿੰਦੇ ਸਨ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ: “ਉਹ ਕਹਿਦੇ ਹਨ ਕਿ ਉਹ ਪੇਟੂ ਵਿਅਕਤੀ ਹੈ” ਜਾਂ “ਉਹ ਉਸ ਉੱਤੇ ਬਹੁਤ ਜਿਆਦਾ ਖਾਣ ਦਾ ਦੋਸ਼ ਲਾਉਂਦੇ ਹਨ |” ਜੇਕਰ ਤੁਸੀਂ “ਮਨੁੱਖ ਦਾ ਪੁੱਤਰ” ਦਾ ਅਨੁਵਾਦ “ਮੈਂ, ਮਨੁੱਖ ਦਾ ਪੁੱਤਰ” ਕਰਦੇ ਹੋ, ਤਾਂ ਅਸਿੱਧੇ ਰੂਪ ਵਿੱਚ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ “ਉਹ ਕਹਿੰਦੇ ਹਨ ਕਿ ਮੈਂ ਇੱਕ ਪੇਟੂ ਵਿਅਕਤੀ ਹਾਂ |”

ਉਹ ਇੱਕ ਪੇਟੂ ਵਿਅਕਤੀ ਹੈ

“ਉਹ ਖਾਣ ਦਾ ਲਾਲਚੀ ਹੈ” ਜਾਂ “ਬਹੁਤ ਜਿਆਦਾ ਖਾਣਾ ਉਸ ਦੀ ਆਦਤ ਹੈ”

ਇੱਕ ਸ਼ਰਾਬੀ

“ਇੱਕ ਸ਼ਰਾਬੀ” ਜਾਂ “ਇੱਕ ਰੋਜ਼ ਦਾ ਸ਼ਰਾਬੀ”

ਪਰ ਗਿਆਨ ਆਪਣੇ ਕਰਮਾ ਤੋਂ ਸੱਚਾ ਠਹਿਰਦਾ ਹੈ

ਸ਼ਾਇਦ ਇਹ ਇੱਕ ਕਹਾਵਤ ਹੈ ਜਿਸਦਾ ਯਿਸੂ ਉਸ ਹਾਲਾਤ ਵਿੱਚ ਇਸਤੇਮਾਲ ਕਰ ਰਿਹਾ ਹੈ, ਕਿਉਂਕਿ ਜਿਹਨਾਂ ਲੋਕਾਂ ਨੇ ਉਸਦਾ ਅਤੇ ਯੂਹੰਨਾ ਦਾ ਇਨਕਾਰ ਕੀਤਾ ਉਹ ਬੁੱਧੀਮਾਨ ਨਹੀਂ ਸਨ | ਇਸ ਦਾ ਅਨੁਵਾਦ UDB ਵਿੱਚ ਇੱਕ ਕਿਰਿਆਸ਼ੀਲ ਵਾਕ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ (ਦੇਖੋ: ਕਿਰਿਆਸ਼ੀਲ ਜਾਂ ਸੁਸਤ) |

ਬੁੱਧੀ ਸੱਚੀ ਠਹਿਰਦੀ ਹੈ

ਇਹ ਇੱਕ ਪ੍ਰਗਟਾਵਾ ਹੈ ਜਿੱਥੇ ਬੁੱਧੀ ਇੱਕ ਮੂਰਤ ਹੈ, ਇਸ ਦਾ ਇਸਤੇਮਾਲ ਇਹ ਕਹਿਣ ਲਈ ਨਹੀਂ ਕੀਤਾ ਗਿਆ ਕਿ ਬੁੱਧੀ ਪਰਮੇਸ਼ੁਰ ਦੇ ਅੱਗੇ ਸਹੀ ਮੰਨੀ ਗਈ ਹੈ ਪਰ ਇਸ ਦਾ ਅਰਥ ਇਹ ਹੈ ਕਿ ਬੁੱਧੀ ਸਹੀ ਸਾਬਤ ਕੀਤੀ ਗਈ ਹੈ (ਦੇਖੋ : ਮੂਰਤ )| ਉਸ ਦੇ ਕਰਮ

ਇਹ ਪੜਨਾਂਵ “ਉਸਦੀ” ਬੁੱਧੀ ਦੇ ਨਾਲ ਸਬੰਧਿਤ ਹੈ |

Matthew 11:20

ਯਿਸੂ ਉਹਨਾਂ ਸ਼ਹਿਰਾਂ ਦੇ ਲੋਕਾਂ ਦੇ ਵਿਰੋਧ ਵਿੱਚ ਬੋਲਣਾ ਸ਼ੁਰੂ ਕਰਦਾ ਹੈ, ਜਿੱਥੇ ਉਸ ਨੇ ਪਹਿਲਾਂ ਚਮਤਕਾਰ ਕੀਤੇ ਸਨ |

ਸ਼ਹਿਰਾਂ ਨੂੰ ਝਿੜਕਣਾ

ਯਿਸੂ ਇੱਕ ਲੱਛਣ ਅਲੰਕਾਰ ਦਾ ਇਸਤੇਮਾਲ ਕਰ ਰਿਹਾ ਹੈ, ਉਹਨਾਂ ਸ਼ਹਿਰਾਂ ਦੇ ਲੋਕਾਂ ਨੂੰ ਦੋਸ਼ੀ ਕਰਾਰ ਦੇਣ ਦੇ ਦੁਆਰਾ ਜਿਹੜੇ ਗ਼ਲਤ ਕਰਦੇ ਹਨ | (ਦੇਖੋ: ਲੱਛਣ ਅਲੰਕਾਰ)

ਸ਼ਹਿਰ

“ਨਗਰ”

ਜਿਹਨਾਂ ਵਿੱਚ ਉਸਦੇ ਜਿਆਦਾ ਵੱਡੇ ਕੰਮ ਕੀਤੇ ਗਏ ਸਨ

ਇਸ ਦਾ ਅਨੁਵਾਦ ਇੱਕ ਕਿਰਿਆਸ਼ੀਲ ਕਿਰਿਆ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ: “ਜਿਹਨਾਂ ਵਿੱਚ ਉਸਨੇ ਆਪਣੇ ਜਿਆਦਾ ਵੱਡੇ ਕੰਮ ਕੀਤੇ” (ਦੇਖੋ: ਕਿਰਿਆਸ਼ੀਲ ਜਾਂ ਸੁਸਤ) |

ਸਾਮਰਥੀ ਕੰਮ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਸਾਮਰਥੀ ਕੰਮ” ਜਾਂ “ਸ਼ਕਤੀ ਦੇ ਕੰਮ” ਜਾਂ “ਚਮਤਕਾਰ” (UDB) |

ਕਿਉਂਕਿ ਉਹਨਾਂ ਨੇ ਤੋਬਾ ਨਹੀਂ ਕੀਤੀ

ਪੜਨਾਂਵ “ਉਹ” ਉਹਨਾਂ ਸ਼ਹਿਰਾਂ ਦੇ ਲੋਕਾਂ ਦੇ ਨਾਲ ਸਬੰਧਿਤ ਹੈ ਜਿਹਨਾਂ ਨੇ ਤੋਬਾ ਨਹੀਂ ਕੀਤੀ |

ਹਾਇ ਤੈਨੂੰ ਖੁਰਾਜ਼ੀਨ ! ਹਾਇ ਤੈਨੂੰ ਬੈਤਸਦਾ !

ਯਿਸੂ ਇਸ ਤਰ੍ਹਾਂ ਬੋਲਦਾ ਹੈ ਕਿ ਖੁਰਾਜ਼ੀਨ ਅਤੇ ਬੈਤਸਦਾ ਦੇ ਲੋਕ ਉਸ ਦੀ ਸੁਣਦੇ, ਪਰ ਉਹਨਾਂ ਨੇ ਨਹੀਂ ਸੁਣਿਆ | (ਦੇਖੋ: (apostrophe)

ਖੁਰਾਜ਼ੀਨ .... ਬੈਤਸਦਾ ... ਸੂਰ .. ਸੈਦਾ

ਸ਼ਹਿਰਾਂ ਦੇ ਨਾਮ ਉਹਨਾਂ ਵਿੱਚ ਰਹਿੰਦੇ ਲੋਕਾਂ ਲਈ ਇੱਕ ਲੱਛਣ ਅਲੰਕਾਰ ਦੇ ਰੂਪ ਵਿੱਚ ਇਸਤੇਮਾਲ ਕੀਤੇ ਗਏ ਹਨ | (ਦੇਖੋ : ਲੱਛਣ ਅਲੰਕਾਰ)

ਉਹ ਚਮਤਕਾਰ ਜਿਹੜੇ ਤੁਹਾਡੇ ਵਿੱਚ ਕੀਤੇ ਜੇਕਰ ਸੂਰ ਅਤੇ ਸੈਦਾ ਵਿੱਚ ਕੀਤੇ ਜਾਂਦੇ

ਇਸ ਦਾ ਅਨੁਵਾਦ ਕਿਰਿਆਸ਼ੀਲ ਢਾਂਚੇ ਵਿੱਚ ਕੀਤਾ ਜਾ ਸਕਦਾ ਹੈ : “ਜਿਹੜੇ ਚਮਤਕਾਰ ਮੈਂ ਤੁਹਾਡੇ ਵਿੱਚ ਕੀਤੇ ਜੇਕਰ ਉਹ ਮੈਂ ਸੂਰ ਅਤੇ ਸੈਦਾ ਵਿੱਚ ਕਰਦਾ” (ਦੇਖੋ: ਕਿਰਿਆਸ਼ੀਲ ਜਾਂ ਸੁਸਤ) |

ਤੁਹਾਡੇ ਅਤੇ ਜੋ ਕੁਝ ਤੁਹਾਡੇ ਵਿੱਚ ਹੋਇਆ ਉਸ ਉੱਤੇ ਹਾਇ

“ਪੜਨਾਂਵ “ਤੁਸੀਂ” ਇੱਕਵਚਨ ਹੈ |

ਉਹ ਬਹੁਤ ਸਮਾਂ ਪਹਿਲਾਂ ਤੋਬਾ ਕਰ ਲੈਂਦੇ

ਪੜਨਾਂਵ “ਉਹ” ਸੂਰ ਅਤੇ ਸੈਦਾ ਦੇ ਲੋਕਾਂ ਦੇ ਨਾਲ ਸਬੰਧਿਤ ਹੈ |

ਤੋਬਾ ਕੀਤੀ

“ਦਿਖਾਇਆ ਕਿ ਉਹ ਆਪਣੇ ਪਾਪਾਂ ਦੇ ਲਈ ਸ਼ਰਮਿੰਦੇ ਹਨ”

ਨਿਆਉਂ ਦੇ ਦਿਨ ਸੂਰ ਅਤੇ ਸੈਦਾ ਦਾ ਹਾਲ ਤੁਹਾਡੇ ਨਾਲੋਂ ਝੱਲਣ ਜੋਗ ਹੋਵੇਗਾ

“ਪਰਮੇਸ਼ੁਰ ਨਿਆਉਂ ਦੇ ਦਿਨ ਸੂਰ ਅਤੇ ਸੈਦਾ ਉੱਤੇ ਤੁਹਾਡੇ ਨਾਲੋਂ ਜਿਆਦਾ ਦਯਾ ਕਰੇਗਾ” ਜਾਂ “ਪਰਮੇਸ਼ੁਰ ਤੁਹਾਨੂੰ ਨਿਆਉਂ ਦੇ ਦਿਨ ਸੂਰ ਅਤੇ ਸੈਦਾ ਦੇ ਲੋਕਾਂ ਦੇ ਨਾਲੋਂ ਜਿਆਦਾ ਸਜ਼ਾ ਦੇਵੇਗਾ” (ਦੇਖੋ UDB0 | ਅਸਪੱਸ਼ਟ ਜਾਣਕਾਰੀ ਇਹ ਹੈ “ਕਿਉਂਕਿ ਤੁਸੀਂ ਮੇਰੇ ਤੇ ਵਿਸ਼ਵਾਸ ਅਤੇ ਤੋਬਾ ਨਹੀਂ ਕੀਤੀ, ਭਾਵੇਂ ਕਿ ਤੁਸੀਂ ਮੇਰੇ ਦੁਆਰਾ ਕੀਤੇ ਗਏ ਚਮਤਕਾਰਾਂ ਨੂੰ ਦੇਖਿਆ |” (ਦੇਖੋ: ਸਪੱਸ਼ਟ ਅਤੇ ਅਸਪੱਸ਼ਟ ਜਾਣਕਾਰੀ) ਤੁਹਾਡੇ ਨਾਲੋਂ

ਪੜਨਾਂਵ “ਤੁਸੀਂ “ ਇੱਕਵਚਨ ਹੈ ਅਤੇ ਇਹ ਖੁਰਾਜ਼ੀਨ ਅਤੇ ਬੈਤਸਦਾ ਦੇ ਲੋਕਾਂ ਦੇ ਨਾਲ ਸਬੰਧਿਤ ਹੈ |

Matthew 11:23

ਪਰਮੇਸ਼ੁਰ ਉਹਨਾਂ ਸ਼ਹਿਰਾਂ ਦੇ ਵਿਰੋਧ ਵਿੱਚ ਬੋਲਣਾ ਜਾਰੀ ਰੱਖਦਾ ਹੈ ਜਿੱਥੇ ਉਸ ਨੇ ਪਹਿਲਾਂ ਚਮਤਕਾਰ ਕੀਤੇ ਸਨ |

ਤੂੰ, ਕਫ਼ਰਨਾਹੂਮ

ਯਿਸੂ ਕਫ਼ਰਨਾਹੂਮ ਸ਼ਹਿਰ ਦੇ ਲੋਕਾਂ ਨੂੰ ਇਸ ਤਰ੍ਹਾਂ ਬੋਲ ਰਿਹਾ ਹੈ ਜਿਵੇਂ ਉਹ ਉਸਨੂੰ ਸੁਣ ਰਹੇ ਹਨ, ਪਰ ਉਹ ਨਹੀਂ ਸੁਣ ਰਹੇ | (ਦੇਖੋ: apostrophe) ਪੜਨਾਂਵ “ਤੁਸੀਂ” ਇੱਕਵਚਨ ਹੈ ਅਤੇ ਇਹਨਾਂ ਦੋ ਆਇਤਾਂ ਵਿੱਚ ਕਫ਼ਰਨਾਹੂਮ ਦੇ ਨਾਲ ਸਬੰਧਿਤ ਹੈ |

ਕਫ਼ਰਨਾਹੂਮ ... ਸਦੂਮ

ਇਹਨਾਂ ਸ਼ਹਿਰਾਂ ਦੇ ਨਾਮ ਇਹਨਾਂ ਵਿੱਚ ਰਹਿੰਦੇ ਲੋਕਾਂ ਦੇ ਲਈ ਲੱਛਣ ਅਲੰਕਾਰਾਂ ਦੇ ਰੂਪ ਵਿੱਚ ਵਰਤੇ ਗਏ ਹਨ | (ਦੇਖੋ: ਲੱਛਣ ਅਲੰਕਾਰ)

ਕੀ ਤੂੰ ਸੋਚਦਾ ਹੈਂ ਕਿ ਤੂੰ ਆਕਾਸ਼ ਤੱਕ ਉੱਚਾ ਕੀਤਾ ਜਾਵੇਂਗਾ ?

ਇਹ ਇੱਕ ਅਲੰਕ੍ਰਿਤ ਪ੍ਰਸ਼ਨ ਹੈ ਜਿਸ ਵਿੱਚ ਯਿਸੂ ਕਫ਼ਰਨਾਹੂਮ ਦੇ ਲੋਕਾਂ ਨੂੰ ਉਹਨਾਂ ਦੇ ਘਮੰਡ ਦੇ ਕਾਰਨ ਝਿੜਕਦਾ ਹੈ | (ਦੇਖੋ: ਅਲੰਕ੍ਰਿਤ ਪ੍ਰਸ਼ਨ) ਇਸ ਦਾ ਅਨੁਵਾਦ ਕਿਰਿਆਸ਼ੀਲ ਢਾਂਚੇ ਦੇ ਵਿੱਚ ਕੀਤਾ ਜਾ ਸਕਦਾ ਹੈ: ਕੀ ਤੂੰ ਆਕਾਸ਼ ਤੱਕ ਜਾਵੇਂਗਾ ?” ਜਾਂ “ਕੀ ਤੂੰ ਸੋਚਦਾ ਹੈਂ ਕਿ ਪਰਮੇਸ਼ੁਰ ਤੈਨੂੰ ਆਦਰ ਦੇਵੇਗਾ ?” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਉੱਚਾ ਕੀਤਾ ਜਾਵੇਗਾ

“ਆਦਰ ਦਿੱਤਾ ਜਾਵੇਗਾ |” (ਦੇਖੋ: ਮੁਹਾਵਰੇ)

ਤੂੰ ਪਤਾਲ ਤੱਕ ਉਤਾਰਿਆ ਜਾਵੇਂਗਾ

ਇਸ ਦਾ ਅਨੁਵਾਦ ਇੱਕ ਕਿਰਿਆਸ਼ੀਲ ਢਾਂਚੇ ਦੇ ਵਿੱਚ ਕੀਤਾ ਜਾ ਸਕਦਾ ਹੈ : “ਪਰਮੇਸ਼ੁਰ ਤੈਨੂੰ ਪਤਾਲ ਵਿੱਚ ਉਤਾਰੇਗਾ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਜਿਹੜੇ ਚਮਤਕਾਰ ਤੇਰੇ ਵਿੱਚ ਕੀਤੇ ਗਏ ਜੇਕਰ ਉਹ ਸਦੂਮ ਵਿੱਚ ਕੀਤੇ ਜਾਂਦੇ

ਇਸ ਦਾ ਅਨੁਵਾਦ ਇੱਕ ਕਿਰਿਆਸ਼ੀਲ ਢਾਂਚੇ ਦੇ ਵਿੱਚ ਕੀਤਾ ਜਾ ਸਕਦਾ ਹੈ : “ਜੇਕਰ ਮੈਂ ਉਹ ਚਮਤਕਾਰ ਸਦੂਮ ਵਿੱਚ ਕਰਦਾ ਜਿਹੜੇ ਮੈਂ ਤੇਰੇ ਵਿੱਚ ਕੀਤੇ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਸਾਮਰਥੀ ਕੰਮ

“ਸਾਮਰਥੀ ਕੰਮ” ਜਾਂ “ਸ਼ਕਤੀ ਦੇ ਕੰਮ” ਜਾਂ “ਚਮਤਕਾਰ” (UDB)

ਇਹ ਅੱਜ ਤੱਕ ਬਣਿਆ ਰਹਿੰਦਾ

ਪੜਨਾਂਵ “ਇਹ” ਸਦੂਮ ਦੇ ਸ਼ਹਿਰ ਦੇ ਨਾਲ ਸਬੰਧਿਤ ਹੈ | ਨਿਆਉਂ ਦੇ ਦਿਨ ਤੇਰੇ ਨਾਲੋਂ ਸਦੂਮ ਦੇਸ਼ ਦਾ ਹਾਲ ਝੱਲਣ ਜੋਗ ਹੋਵੇਗਾ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਪਰਮੇਸ਼ੁਰ ਨਿਆਉਂ ਦੇ ਦਿਨ ਸਦੂਮ ਦੇ ਦੇਸ ਉੱਤੇ ਤੇਰੇ ਨਾਲੋਂ ਜਿਆਦਾ ਦਯਾ ਕਰੇਗਾ” ਜਾਂ “ਪਰਮੇਸ਼ੁਰ ਨਿਆਉਂ ਦੇ ਦਿਨ ਸਦੂਮ ਦੇ ਲੋਕਾਂ ਨਾਲੋਂ ਤੈਨੂੰ ਜਿਆਦਾ ਸਜ਼ਾ ਦੇਵੇਗਾ” (ਦੇਖੋ UDB) | ਅਸਪੱਸ਼ਟ ਜਾਣਕਾਰੀ ਇਹ ਹੈ “ਕਿਉਂਕਿ ਤੁਸੀਂ ਮੇਰੇ ਤੇ ਵਿਸ਼ਵਾਸ ਅਤੇ ਤੋਬਾ ਨਹੀਂ ਕੀਤੀ, ਭਾਵੇਂ ਕਿ ਤੁਸੀਂ ਮੈਨੂੰ ਚਮਤਕਾਰ ਕਰਦੇ ਹੋਏ ਦੇਖਿਆ |” (ਦੇਖੋ: ਸਪੱਸ਼ਟ ਅਤੇ ਅਪ੍ਰ੍ਤੱਖ ਜਾਣਕਾਰੀ)

Matthew 11:25

ਯਿਸੂ ਭੀੜ ਵਿੱਚ ਹੁੰਦੇ ਹੋਏ ਹੀ ਆਪਣੇ ਸਵਰਗੀ ਪਿਤਾ ਦੇ ਅੱਗੇ ਪ੍ਰਾਰਥਨਾ ਕਰਦਾ ਹੈ |

ਯਿਸੂ ਨੇ ਉੱਤਰ ਦਿੱਤਾ ਅਤੇ ਕਿਹਾ

ਇਸ ਦਾ ਅਰਥ ਇਹ ਹੋ ਸਕਦਾ ਹੈ 1) ਚੇਲਿਆਂ ਨੂੰ (12:1) ਵਿੱਚ ਭੇਜਿਆ ਗਿਆ ਅਤੇ ਯਿਸੂ ਕਿਸੇ ਦੇ ਕਹੇ ਹੋਏ ਦਾ ਉੱਤਰ ਦੇ ਰਿਹਾ ਹੈ, ਜਾਂ 2) ਯਿਸੂ ਉਹਨਾਂ ਸ਼ਹਿਰਾਂ ਨੂੰ ਦੋਸ਼ੀ ਠਹਿਰਾਉਣਾ ਬੰਦ ਕਰਦਾ ਹੈ ਜਿਹਨਾਂ ਨੇ ਤੋਬਾ ਨਹੀਂ ਕੀਤੀ : “ਅੱਗੇ ਯਿਸੂ ਨੇ ਕਿਹਾ |”

ਹੇ ਪਿਤਾ

ਹੇ ਪਰਮੇਸ਼ੁਰ ਪਿਤਾ ਦੇ ਨਾਲ ਸਬੰਧਿਤ ਹੈ, ਸੰਸਾਰਿਕ ਪਿਤਾ ਦੇ ਨਾਲ ਨਹੀਂ |”

ਆਕਾਸ਼ ਅਤੇ ਧਰਤੀ ਦੇ ਮਾਲਕ

ਇਸ ਦਾ ਅਨੁਵਾਦ ਇੱਕ ਲੱਛਣ ਅਲੰਕਾਰ ਦੇ ਰੂਪ ਕੀਤਾ ਜਾ ਸਕਦਾ ਹੈ, “ਧਰਤੀ ਦੀ ਹਰੇਕ ਚੀਜ਼ ਅਤੇ ਆਕਾਸ਼ ਦੀ ਹਰੇਕ ਚੀਜ਼ ਦੇ ਮਾਲਕ,” ਜਾਂ ਇੱਕ ਉੱਪ ਲੱਛਣ ਦੇ ਰੂਪ ਵਿੱਚ, “ਸਾਰੀ ਦੁਨੀਆਂ ਦੇ ਮਾਲਕ |” (ਦੇਖੋ: ਲੱਛਣ ਅਲੰਕਾਰ ਅਤੇ ਉੱਪ ਲੱਛਣ)

ਤੂੰ ਇਹਨਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਗੁਪਤ ਰੱਖਿਆ, ਅਤੇ ਉਹਨਾਂ ਨੂੰ ਨਿਆਣਿਆ ਉਤੇ ਪਰਗਟ ਕੀਤਾ

ਇਸ ਦਾ ਅਰਥ ਸਪੱਸ਼ਟ ਨਹੀਂ ਹੈ “ਇਹ ਗੱਲਾਂ |” ਜੇਕਰ ਤੁਹਾਡੀ ਭਾਸ਼ਾ ਵਿੱਚ ਇਹ ਸਪੱਸ਼ਟ ਕਰਨ ਦੀ ਜ਼ਰੂਰਤ ਹੈ ਕਿ ਇਸਦਾ ਅਰਥ ਕੀ ਹੈ, ਤਾਂ ਇੱਕ ਸਮਾਂਤਰ ਅਨੁਵਾਦ ਉੱਤਮ ਹੋਵੇਗਾ : “ਤੂੰ ਰੱਦ ਕੀਤੇ ਹੋਏ ਲੋਕਾਂ ਤੇ ਉਹਨਾਂ ਗੱਲਾਂ ਨੂੰ ਪਰਗਟ ਕੀਤਾ ਜੋ ਤੂੰ ਗਿਆਨੀਆਂ ਤੇ ਬੁੱਧੀਮਾਨਾਂ ਨੂੰ ਨਹੀਂ ਸਿੱਖਣ ਦਿੱਤੀਆਂ |”

ਗੁਪਤ ਰੱਖਿਆ

“ਲੁਕਾਇਆ |” ਇਹ ਕਿਰਿਆ “ਪਰਗਟ ਕੀਤਾ” ਦਾ ਉਲਾ ਹੈ |

ਗਿਆਨੀ ਅਤੇ ਬੁੱਧੀਮਾਨ

“ਲੋਕ ਜਿਹੜੇ ਗਿਆਨਵਾਨ ਅਤੇ ਬੁੱਧੀਮਾਨ ਹਨ |” ਸਮਾਂਤਰ ਅਨੁਵਾਦ : “ਲੋਕ ਜਿਹੜੇ ਸੋਚਦੇ ਹਨ ਕਿ ਉਹ ਬੁੱਧੀਮਾਨ ਅਤੇ ਗਿਆਨੀ ਹਨ |” (ਦੇਖੋ UDB, ਵਿਅੰਗ)

ਉਹਨਾਂ ਤੇ ਪਰਗਟ ਕੀਤਾ

ਪੜਨਾਂਵ “ਉਹਨਾਂ” ਪਿਛਲੀ ਆਇਤ ਵਿੱਚ ਦਿੱਤੀਆਂ ਗਈਆਂ “ਇਹਨਾਂ ਗੱਲਾਂ” ਦੇ ਨਾਲ ਸਬੰਧਿਤ ਹੈ |

ਜਿਹੜੇ ਬੱਚਿਆਂ ਵਾਂਗੂੰ ਸਿੱਖੇ ਹੋਏ ਨਹੀਂ ਹਨ

ਇਹ ਪੂਰੀ ਪੰਕਤੀ ਇੱਕ ਹੀ ਸ਼ਬਦ ਦਾ ਅਨੁਵਾਦ ਕਰਦੀ ਹੈ ਜਿਸ ਦਾ ਅਰਥ ਇਹ ਹੈ “ਛੋਟੇ ਬੱਚੇ” ਅਤੇ “ਨਾ ਸਿਖਾਏ ਹੋਏ” ਜਾਂ “ਨਜ਼ਰ ਅੰਦਾਜ਼ ਕੀਤੇ ਹੋਏ |” ਸਮਾਂਤਰ ਅਨੁਵਾਦ ; “ਰੱਦ ਕੀਤੇ ਹੋਏ ਬੱਚੇ”

ਛੋਟੇ ਬੱਚਿਆਂ ਦੀ ਤਰ੍ਹਾਂ

ਉਹਨਾਂ ਲੋਕਾਂ ਲਈ ਮਿਸਾਲ ਜਿਹੜੇ ਬੁੱਧੀਮਾਨ ਜਾਂ ਪੜੇ ਲਿਖੇ ਨਹੀਂ ਹਨ, ਜਾਂ ਉਹਨਾਂ ਲੋਕਾਂ ਲਈ ਜਿਹੜੇ ਜਾਣਦੇ ਹਨ ਕਿ ਉਹ ਬੁੱਧੀਮਾਨ ਤੇ ਪੜੇ ਲਿਖੇ ਨਹੀਂ ਹਨ (ਦੇਖੋ: ਮਿਸਾਲ)

ਕਿਉਂਕਿ ਤੈਨੂੰ ਇਹ ਚੰਗਾ ਲੱਗਾ

“ਕਿਉਂਕਿ ਤੁਸੀਂ ਦੇਖਿਆ ਕਿ ਇਹ ਚੰਗਾ ਹੈ”

ਸਾਰਾ ਕੁਝ ਮੇਰੇ ਪਿਤਾ ਦੁਆਰਾ ਮੈਨੂੰ ਸੌਂਪਿਆ ਗਿਆ ਹੈ

ਇਸ ਦਾ ਅਨੁਵਾਦ ਇੱਕ ਕਿਰਿਆਸ਼ੀਲ ਕਿਰਿਆ ਦੇ ਨਾਲ ਕੀਤਾ ਜਾ ਸਕਦਾ ਹੈ : “ਮੇਰੇ ਪਿਤਾ ਨੇ ਮੈਨੂੰ ਸਭ ਕੁਝ ਸੌਂਪਿਆ ਹੈ” ਜਾਂ “ਮੇਰੇ ਪਿਤਾ ਨੇ ਸਭ ਕੁਝ ਮੇਰੇ ਹੱਥ ਵਿੱਚ ਦਿੱਤਾ ਹੈ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਪਿਤਾ ਤੋਂ ਇਲਾਵਾ ਪੁੱਤਰ ਨੂੰ ਕੋਈ ਨਹੀਂ ਜਾਣਦਾ

“ਕੇਵਲ ਪਿਤਾ ਹੀ ਪੁੱਤਰ ਨੂੰ ਜਾਣਦਾ ਹੈ |”

ਪੁੱਤਰ ਨੂੰ ਜਾਣਦਾ

“ਵਿਅਕਤੀ ਅਨੁਭਵ ਤੋਂ ਜਾਣਦਾ ਹੈ”

ਪੁੱਤਰ

ਯਿਸੂ ਤੀਸਰੇ ਵਿਅਕਤੀ ਦੇ ਰੂਪ ਵਿੱਚ ਆਪਣਾ ਹਵਾਲਾ ਦੇ ਰਿਹਾ ਹੈ | (ਦੇਖੋ: ਪਹਿਲਾ, ਦੂਸਰਾ ਜਾਂ ਤੀਸਰਾ ਵਿਅਕਤੀ)

ਪੁੱਤਰ ਤੋਂ ਇਲਾਵਾ ਪਿਤਾ ਨੂੰ ਕੋਈ ਨਹੀਂ ਜਾਣਦਾ

“ ਕੇਵਲ ਪੁੱਤਰ ਹੀ ਪਿਤਾ ਨੂੰ ਜਾਣਦਾ ਹੈ |”

ਅਤੇ ਹਰੇਕ ਉਹ ਜਿਸ ਉੱਤੇ ਪੁੱਤਰ ਉਸ ਨੂੰ ਪਰਗਟ ਕਰਨਾ ਚਾਹੇ

ਸਮਾਂਤਰ ਅਨੁਵਾਦ : ਲੋਕ ਪਿਤਾ ਨੂੰ ਕੇਵਲ ਉਸ ਸਮੇਂ ਹੀ ਜਾਣਦੇ ਹਨ ਜਦੋਂ ਪੁੱਤਰ ਉਹਨਾਂ ਉੱਤੇ ਪਿਤਾ ਨੂੰ ਪਰਗਟ ਕਰਨਾ ਚਾਹੇ” ਜਿਸ ਉੱਤੇ ਪੁੱਤਰ ਉਸ ਨੂੰ ਪਰਗਟ ਕਰਨਾ ਚਾਹੇ

ਪੜਨਾਂਵ “ਉਸਨੂੰ” ਪਰਮੇਸ਼ੁਰ ਪਿਤਾ ਦੇ ਨਾਲ ਸਬੰਧਿਤ ਹੈ |

Matthew 11:28

ਯਿਸੂ ਭੀੜ ਨਾਲ ਗੱਲ ਕਰਨਾ ਸਮਾਪਤ ਕਰਦਾ ਹੈ |

ਥੱਕੇ ਅਤੇ ਭਾਰ ਹੇਠ ਦੱਬੇ ਹੋਏ

“ਇਹ ਅਲੰਕਾਰ ਯਹੂਦੀ ਸ਼ਰਾ ਦੀ “ਪੰਜਾਲੀ” ਦੇ ਨਾਲ ਸਬੰਧਿਤ ਹੈ | (ਦੇਖੋ: ਅਲੰਕਾਰ)

ਮੈਂ ਤੁਹਾਨੂੰ ਆਰਾਮ ਦਿਆਂਗਾ

“ਮੈਂ ਤੁਹਾਨੂੰ ਤੁਹਾਡੀ ਥਕਾਵਟ ਅਤੇ ਭਾਰ ਤੋਂ ਆਰਾਮ ਦਿਆਂਗਾ” (ਦੇਖੋ: ਸਪੱਸ਼ਟ ਅਤੇ ਅਪ੍ਰ੍ਤੱਖ ਜਾਣਕਾਰੀ)

ਮੇਰਾ ਜੂਲਾ ਆਪਣੇ ਉੱਤੇ ਲੈ ਲਵੋ

ਇਸ ਆਇਤ ਵਿੱਚ ਪੜਨਾਂਵ “ਤੁਸੀਂ” ਉਹਨਾਂ ਸਾਰੇ ਲੋਕਾਂ ਦੇ ਨਾਲ ਸਬੰਧਿਤ ਹੈ ਜਿਹੜੇ “ਥੱਕੇ ਅਤੇ ਭਾਰ ਹੇਠ ਦੱਬੇ ਹੋਏ ਹਨ |” ਇਸ ਅਲੰਕਾਰ ਦਾ ਅਰਥ ਹੈ “ਉਹਨਾਂ ਕੰਮਾਂ ਨੂੰ ਕਰੋ ਜਿਹੜੇ ਮੈਂ ਤੁਹਾਨੂੰ ਦਿੰਦਾ ਹਾਂ” (ਦੇਖੋ UDB) ਜਾਂ “ਮੇਰੇ ਨਾਲ ਮਿਲਕੇ ਕੰਮ ਕਰੋ |” (ਦੇਖੋ: ਅਲੰਕਾਰ) ਮੇਰਾ ਜੂਲਾ ਹੌਲਾ ਹੈ

ਸ਼ਬਦ “ਹੌਲਾ” ਭਾਰੇ ਦਾ ਵਿਰੋਧੀ ਸ਼ਬਦ ਹੈ, ਨਾ ਕਿ ਹਨੇਰੇ ਦਾ ਵਿਰੋਧੀ ਸ਼ਬਦ ਹੈ |