Matthew 10

Matthew 10:1

ਇਸ ਵਿੱਚ ਯਿਸੂ ਦੇ ਦੁਆਰਾ ਬਾਰਾਂ ਚੇਲਿਆਂ ਨੂੰ ਆਪਣੇ ਕੰਮ ਦੇ ਲਈ ਭੇਜਣ ਦਾ ਵਰਣਨ ਸ਼ੁਰੂ ਹੁੰਦਾ ਹੈ |

ਆਪਣੇ ਬਾਰਾਂ ਚੇਲਿਆਂ ਨੂੰ ਇਕੱਠੇ ਬੁਲਾਇਆ

“ਆਪਣੇ ਬਾਰਾਂ ਚੇਲਿਆਂ ਨੂੰ ਬੁਲਾਇਆ”

ਉਹਨਾਂ ਨੂੰ ਅਧਿਕਾਰ ਦਿੱਤਾ

ਧਿਆਨ ਦੇਵੋ ਕਿ ਪਾਠ ਸਪੱਸ਼ਟਤਾ ਦੇ ਨਾਲ ਦੱਸਦਾ ਹੈ ਕਿ ਇਹ ਅਧਿਕਾਰ ਇਸ ਤਰ੍ਹਾਂ ਸੀ 1) ਭੂਤਾਂ ਨੂੰ ਕੱਢਣ ਦਾ ਅਧਿਕਾਰ ਅਤੇ 2) ਰੋਗਾਂ ਅਤੇ ਮਾਂਦਗੀਆਂ ਨੂੰ ਚੰਗੇ ਕਰਨ ਦਾ ਅਧਿਕਾਰ |

ਉਹਨਾਂ ਨੂੰ ਕੱਢਣਾ

“ਬੁਰੀਆਂ ਆਤਮਾਵਾਂ ਨੂੰ ਜਾਣ ਲਈ ਮਜਬੂਰ ਕਰਨਾ” ਸਾਰੇ ਪ੍ਰਕਾਰ ਦੇ ਰੋਗ ਅਤੇ ਸਾਰੀ ਪ੍ਰਕਾਰ ਦੀਆਂ ਮਾਂਦਗੀਆਂ

“ਹਰੇਕ ਰੋਗ ਅਤੇ ਹਰੇਕ “ਮਾਂਦਗੀ |” ਸ਼ਬਦ “ਰੋਗ” ਅਤੇ “ਮਾਂਦਗੀ” ਦਾ ਅਰਥ ਇੱਕੋ ਹੀ ਹੈ ਪਰ ਜੇਕਰ ਸੰਭਵ ਹੋ ਸਕੇ ਤਾਂ ਇਹਨਾਂ ਨੂੰ ਅਲੱਗ ਅਲੱਗ ਅਨੁਵਾਦ ਕਰਨਾ ਚਾਹੀਦਾ ਹੈ | “ਰੋਗ” ਉਹ ਹੈ ਇੱਕ ਵਿਅਕਤੀ ਦੀ ਮਾਂਦਗੀ ਦਾ ਕਾਰਨ ਬਣਦਾ ਹੈ | “ਮਾਂਦਗੀ” ਉਹ ਹੈ ਰੋਗ ਹੋਣ ਦੇ ਨਤੀਜੇ ਵਜੋਂ ਹੁੰਦੀ ਹੈ |

Matthew 10:2

ਇਸ ਵਿੱਚ ਯਿਸੂ ਦੇ ਦੁਆਰਾ ਬਾਰਾਂ ਚੇਲਿਆਂ ਨੂੰ ਆਪਣੇ ਕੰਮ ਲਈ ਭੇਜਣ ਦਾ ਵਰਣਨ ਜਾਰੀ ਹੈ ਜਿਹੜਾ 10:1 ਵਿੱਚ ਸ਼ੁਰੂ ਹੋਇਆ ਸੀ |

ਪਹਿਲਾ

ਕ੍ਰਮ ਵਿੱਚ, ਅਹੁਦੇ ਵਿੱਚ

ਅਣਖੀਲਾ

ਸੰਭਾਵੀ ਅਰਥ 1) “ਅਣਖੀਲਾ” ਜਾਂ 2) “ਅਣਖ ਵਾਲਾ |” ਪਹਿਲਾਂ ਅਰਥ ਇਹ ਇਸ਼ਾਰਾ ਕਰਦਾ ਹੈ ਕਿ ਉਹ ਉਹਨਾਂ ਲੋਕਾਂ ਦੇ ਸਮੂਹ ਦਾ ਹਿੱਸਾ ਸੀ ਜਿਹੜੇ ਯਹੂਦੀਆਂ ਨੂੰ ਰੋਮੀਆਂ ਦੀ ਗੁਲਾਮੀ ਤੋਂ ਆਜ਼ਾਦ ਕਰਾਉਣਾ ਚਾਹੁੰਦੇ ਸਨ | ਸਮਾਂਤਰ ਅਨੁਵਾਦ : “ਭਗਤ” ਜਾਂ “ਨਾਗਰਿਕ” ਜਾਂ “ਆਜ਼ਾਦੀ ਗੁਲਾਟੀਆ |” ਦੂਸਰਾ ਅਰਥ ਇਹ ਇਸ਼ਾਰਾ ਕਰਦਾ ਹੈ ਕਿ ਉਹ ਪਰਮੇਸ਼ੁਰ ਦਾ ਆਦਰ ਕਰਨ ਲਈ ਅਣਖੀਲਾ ਸੀ | ਸਮਾਂਤਰ ਅਨੁਵਾਦ : “ਜਨੂੰਨ ਨਾਲ ਭਰਿਆ |”

ਮੱਤੀ ਚੁੰਗੀ ਲੈਣ ਵਾਲਾ

“ਮੱਤੀ, ਜੋ ਇੱਕ ਚੁੰਗੀ ਲੈਣ ਵਾਲਾ ਸੀ” ਜਿਹੜਾ ਉਸ ਨੂੰ ਫੜਵਾਏਗਾ

“ਜੋ ਯਿਸੂ ਨੂੰ ਫੜਵਾਏਗਾ”

Matthew 10:5

ਇਸ ਵਿੱਚ ਯਿਸੂ ਦੇ ਦੁਆਰਾ ਉਸ ਦੇ ਬਾਰਾਂ ਚੇਲਿਆਂ ਨੂੰ ਉਸਦੇ ਕੰਮ ਲਈ ਭੇਜਣ ਦਾ ਵਰਣਨ ਜਾਰੀ ਹੈ |

ਇਹਨਾਂ ਬਾਰਾਂ ਨੂੰ ਯਿਸੂ ਨੇ ਭੇਜਿਆ

“ਯਿਸੂ ਨੇ ਇਹਨਾਂ ਬਾਰਾਂ ਆਦਮੀਆਂ ਨੂੰ ਭੇਜਿਆ” ਜਾਂ “ਇਹ ਉਹ ਬਾਰਾਂ ਆਦਮੀ ਸਨ ਜਿਹਨਾਂ ਨੂੰ ਭੇਜਿਆ ਗਿਆ”

ਭੇਜਿਆ

ਯਿਸੂ ਨੇ ਉਹਨਾਂ ਨੂੰ ਕੰਮ ਦੇ ਲਈ ਬਾਹਰ ਭੇਜਿਆ | “ਬਾਹਰ ਭੇਜਿਆ” 10:2 ਵਿੱਚ ਵਰਤੇ ਗਏ ਨਾਂਵ “ਚੇਲੇ” ਦਾ ਕਿਰਿਆ ਰੂਪ ਹੈ |

ਉਸ ਨੇ ਉਹਨਾਂ ਨੂੰ ਹਦਾਇਤ ਦਿੱਤੀ

“ਉਸ ਨੇ ਉਹਨਾਂ ਨੂੰ ਉਹ ਦੱਸਿਆ ਜੋ ਉਹਨਾਂ ਨੂੰ ਕਰਨ ਦੀ ਜ਼ਰੂਰਤ ਸੀ |” ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਉਸ ਨੇ ਉਹਨਾਂ ਨੂੰ ਹੁਕਮ ਦਿੱਤਾ |”

ਇਸਰਾਏਲ ਦੀਆਂ ਗੁਆਚੀਆਂ ਹੋਈਆਂ ਭੇਡਾਂ

ਇਹ ਇੱਕ ਅਲੰਕਾਰ ਹੈ ਜੋ ਇਸਰਾਏਲ ਦੀ ਸਾਰੀ ਕੌਮ ਦੀ ਤੁਲਣਾ ਉਹਨਾਂ ਭੇਡਾਂ ਦੇ ਨਾਲ ਕਰਦਾ ਹੈ, ਜਿਹੜੀਆਂ ਚਰਵਾਹੇ ਤੋਂ ਦੂਰ ਚੱਲੀਆਂ ਗਈਆਂ ਹਨ (UDB) | (ਦੇਖੋ: ਅਲੰਕਾਰ)

ਇਸਰਾਏਲ ਦਾ ਘਰਾਣਾ

ਇਹ ਇਸਰਾਏਲ ਦੀ ਕੌਮ ਦੇ ਨਾਲ ਸਬੰਧਿਤ ਹੈ | ਇਸ ਅਨੁਵਾਦ ਇਸਤਰ੍ਹਾਂ ਕੀਤਾ ਜਾ ਸਕਦਾ ਹੈ “ਇਸਰਾਏਲ ਦੇ ਲੋਕ” ਜਾਂ “ਇਸਰਾਏਲ ਦੇ ਵੰਸ਼ਜ |” (ਦੇਖੋ: ਲੱਛਣ ਅਲੰਕਾਰ)

ਅਤੇ ਜਦੋਂ ਤੁਸੀਂ ਜਾਂਦੇ ਹੋ

ਪੜਨਾਂਵ “ਤੁਸੀਂ” ਬਾਰਾਂ ਚੇਲਿਆਂ ਦੇ ਨਾਲ ਸਬੰਧਿਤ ਹੈ | ਸਵਰਗ ਦਾ ਰਾਜ ਨੇੜੇ ਹੈ

ਇਸ ਆਇਤ ਦਾ ਅਨੁਵਾਦ ਉਸੇ ਤਰ੍ਹਾਂ ਕਰੋ ਜਿਸ ਤਰ੍ਹਾਂ ਤੁਸੀਂ 3:2 ਵਿੱਚ ਕੀਤਾ ਸੀ |

Matthew 10:8

ਇਸ ਵਿੱਚ ਯਿਸੂ ਦੇ ਦੁਆਰਾ ਬਾਰਾਂ ਚੇਲਿਆਂ ਨੂੰ ਆਪਣੇ ਕੰਮ ਲਈ ਭੇਜਣ ਦਾ ਵਰਣਨ ਜਾਰੀ ਹੈ ਜਿਹੜਾ 10:1 ਵਿੱਚ ਸ਼ੁਰੂ ਹੋਇਆ ਸੀ |

ਤੁਸੀਂ ... ਤੁਹਾਡਾ

ਬਾਰਾਂ ਚੇਲੇ

ਨਾ ਸੋਨਾ, ਨਾ ਚਾਂਦੀ, ਨਾ ਤਾਂਬਾ ਲਵੋ

“ਸੋਨਾ, ਤਾਂਬਾ ਜਾਂ ਚਾਂਦੀ ਨਾ ਲਵੋ”

ਲਵੋ

“ਲਓ,” “ਪ੍ਰਾਪਤ ਕਰੋ,” ਜਾਂ “ਲਵੋ”

ਨਾ ਸੋਨਾ, ਨਾ ਚਾਂਦੀ, ਨਾ ਤਾਂਬਾ

ਇਹ ਧਾਤਾਂ ਹਨ ਜਿਹਨਾਂ ਤੋਂ ਸਿੱਕੇ ਬਣਾਏ ਜਾਂਦੇ ਹਨ | ਇਹ ਪੈਸੇ ਲਈ ਇੱਕ ਲੱਛਣ ਅਲੰਕਾਰ ਦੀ ਸੂਚੀ ਹੈ, ਇਸ ਲਈ ਜੇਕਰ ਤੁਹਾਡੇ ਇਲਾਕੇ ਵਿੱਚ ਲੋਕ ਇਹਨਾਂ ਧਾਤਾਂ ਨੂੰ ਨਹੀਂ ਸਮਝਦੇ, ਸੂਚੀ ਅਨੁਵਾਦ ਇਸ ਤਰ੍ਹਾਂ ਕਰੋ “ਪੈਸਾ” (ਦੇਖੋ UDB) |

ਕਮਰ ਕੱਸਾ

ਇਸ ਦਾ ਅਰਥ “ਪੇਟੀ” ਜਾਂ “ਪੈਸੇ ਵਾਲੀ ਪੇਟੀ” ਹੈ, ਪਰ ਇਸ ਨੂੰ ਕਿਸੇ ਵੀ ਉਸ ਚੀਜ਼ ਦਾ ਹਵਾਲਾ ਦੇਣ ਲਈ ਜਿਸ ਵਿੱਚ ਪੈਸਾ ਪਾਇਆ ਜਾਂਦਾ ਹੈ, ਵਰਤਿਆ ਜਾ ਸਕਦਾ ਹੈ | ਪੇਟੀ ਇੱਕ ਕੱਪੜੇ ਜਾਂ ਚਮੜੇ ਦਾ ਇੱਕ ਲੰਬਾ ਪਟਾ ਹੁੰਦਾ ਹੈ ਜਿਸ ਨੂੰ ਕਮਰ ਦੇ ਦੁਆਲੇ ਪਹਿਨਿਆ ਜਾਂਦਾ ਹੈ | ਇਹ ਐਨਾ ਚੌੜਾ ਹੁੰਦਾ ਹੈ ਕਿ ਇਸ ਨੂੰ ਦੋਹਰਾ ਕਰ ਕੇ ਪੈਸਾ ਪਾਉਣ ਲਈ ਵਰਤਿਆ ਜਾ ਸਕਦਾ ਹੈ |

ਝੋਲਾ

ਇਹ ਕੋਈ ਵੀ ਉਹ ਥੈਲਾ ਹੋ ਸਕਦਾ ਹੈ ਜਿਸਨੂੰ ਯਾਤਰਾ ਦੇ ਦੌਰਾਨ ਚੀਜ਼ਾਂ ਪਾਉਣ ਲਈ ਵਰਤਿਆ ਜਾਂਦਾ ਹੈ, ਜਾਂ ਇੱਕ ਥੈਲਾ ਜਿ ਨੂੰ ਕਿਸੇ ਦੁਆਰਾ ਪੈਸਾ ਜਾਂ ਭੋਜਨ ਪਾਉਣ ਲਈ ਵਰਤਿਆ ਜਾਂਦਾ ਹੈ |

ਦੋ ਕੁੜਤੇ

ਉਸੇ ਸ਼ਬਦ ਦਾ ਇਸਤੇਮਾਲ ਕਰੋ ਜਿਹੜਾ 5:40 ਵਿੱਚ ਕੀਤਾ ਸੀ |

ਮਜ਼ਦੂਰੀ

“ਕਾਮਾ” ਭੋਜਨ

“ਜਿਸ ਦੀ ਉਸਨੂੰ ਜ਼ਰੂਰਤ ਹੈ”

Matthew 10:11

ਇਸ ਵਿੱਚ ਯਿਸੂ ਦੇ ਦੁਆਰਾ ਬਾਰਾਂ ਚੇਲਿਆਂ ਨੂੰ ਆਪਣੇ ਕੰਮ ਲਈ ਭੇਜਣ ਦਾ ਵਰਣਨ ਜਾਰੀ ਹੈ ਜਿਹੜਾ 10:1 ਵਿੱਚ ਸ਼ੁਰੂ ਹੋਇਆ ਸੀ |

ਤੁਸੀਂ ... ਤੁਹਾਡਾ

ਇਹ ਪੜਨਾਂਵ ਬਾਰਾਂ ਚੇਲਿਆਂ ਦੇ ਨਾਲ ਸਬੰਧਿਤ ਹਨ |

ਜਿਸ ਵੀ ਕਿਸੇ ਸ਼ਹਿਰ ਜਾਂ ਪਿੰਡ ਵਿੱਚ ਤੁਸੀਂ ਵੜੋ

“ਜਦੋਂ ਵੀ ਤੁਸੀਂ ਇੱਕ ਸ਼ਹਿਰ ਜਾਂ ਪਿੰਡ ਵਿੱਚ ਵੜੋ” ਜਾਂ “ਹਰੇਕ ਪਿੰਡ ਜਾਂ ਸ਼ਹਿਰ ਜਿਸ ਵਿੱਚ ਤੁਸੀਂ ਜਾਂਦੇ ਹੋ”

ਸ਼ਹਿਰ .... ਪਿੰਡ

“ਵੱਡਾ ਪਿੰਡ ..... ਛੋਟਾ ਪਿੰਡ” ਜਾਂ “ਵੱਡਾ ਨਗਰ ..... ਛੋਟਾ ਨਗਰ |” ਇਹ ਓਹੀ ਸ਼ਬਦ ਹਨ ਜਿਹੜੇ 9:35 ਵਿੱਚ ਹਨ |

ਆਪਣੇ ਉੱਥੋਂ ਤੁਰਨ ਤੱਕ ਉੱਥੇ ਰਹੋ

“ਆਪਣੇ ਉਸ ਨਗਰ ਜਾਂ ਪਿੰਡ ਨੂੰ ਛੱਡਣ ਤੱਕ ਉਸ ਵਿਅਕਤੀ ਦੇ ਘਰ ਰਹੋ”

ਜਦੋਂ ਤੁਸੀਂ ਘਰ ਵਿੱਚ ਵੜੋ, ਉਸ ਦੀ ਸੁਖ ਮੰਗੋ

“ਜਦੋਂ ਤੁਸੀਂ ਘਰ ਦੇ ਵਿੱਚ ਵੜੋ, ਤਾਂ ਉਹਨਾਂ ਲੋਕਾਂ ਦੀ ਸੁਖ ਮੰਗੋ ਜਿਹੜੇ ਉੱਥੇ ਰਹਿੰਦੇ ਹਨ |” ਉਹਨਾਂ ਦਿਨਾਂ ਵਿੱਚ ਇਹ ਨਮਸਕਾਰ ਕਰਨ ਦਾ ਆਮ ਢੰਗ ਸੀ “ਤੁਹਾਡੀ ਸ਼ਾਂਤੀ ਹੋਵੇ !” (ਦੇਖੋ: ਲੱਛਣ ਅਲੰਕਾਰ )

ਘਰ ਜੋਗ ਹੈ

“ਲੋਕ ਜਿਹੜੇ ਉਸ ਘਰ ਵਿੱਚ ਰਹਿੰਦੇ ਹਨ ਤੁਹਾਨੂੰ ਕਬੂਲ ਕਰਨ” (UDB) ਜਾਂ “ਜਿਹੜੇ ਲੋਕ ਉਸ ਘਰ ਵਿੱਚ ਰਹਿੰਦੇ ਹਨ ਤੁਹਾਡੇ ਨਾਲ ਚੰਗਾ ਵਿਹਾਰ ਕਰਨ” (ਦੇਖੋ: ਲੱਛਣ ਅਲੰਕਾਰ)

ਤੁਹਾਡੀ ਸ਼ਾਂਤੀ ਉਹਨਾਂ ਨੂੰ ਮਿਲੇ

“ਤੁਹਾਡੀ ਸ਼ਾਂਤੀ ਇਸ ਨੂੰ ਮਿਲੇ” ਜਾਂ “ਜਿਹੜੇ ਲੋਕ ਉਸ ਘਰ ਵਿੱਚ ਰਹਿੰਦੇ ਹਨ ਉਹ ਸ਼ਾਂਤੀ ਵਿੱਚ ਰਹਿਣ” (ਦੇਖੋ: UDB)

ਤੁਹਾਡੀ ਸ਼ਾਂਤੀ

ਸ਼ਾਂਤੀ ਜਿਹੜੀ ਚੇਲੇ ਪਰਮੇਸ਼ੁਰ ਤੋਂ ਉਸ ਘਰ ਦੇ ਲਈ ਮੰਗਣਗੇ

ਜੇਕਰ ਇਹ ਜੋਗ ਨਹੀਂ ਹੈ

“ਜੇਕਰ ਉਹ ਤੁਹਾਨੂੰ ਕਬੂਲ ਨਹੀਂ ਕਰਦੇ” (UDB) ਜਾਂ “ਜੇਕਰ ਉਹ ਤੁਹਾਡੇ ਨਾਲ ਚੰਗਾ ਵਿਹਾਰ ਨਹੀਂ ਕਰਦੇ” ਤੁਹਾਡੀ ਸ਼ਾਂਤੀ ਤੁਹਾਡੇ ਕੋਲ ਵਾਪਸ ਆਵੇ

ਇਸ ਦਾ ਦੋਹਾਂ ਵਿਚੋਂ ਇੱਕ ਅਰਥ ਹੋ ਸਕਦਾ ਹੈ 1) ਜੇਕਰ ਘਰਾਣਾ ਜੋਗ ਨਹੀਂ ਹੈ, ਤਾਂ ਪਰਮੇਸ਼ੁਰ ਉਸ ਘਰਾਣੇ ਤੋਂ ਬਰਕਤਾਂ ਅਤੇ ਸ਼ਾਂਤੀ ਵਾਪਸ ਲਈ ਲਵੇਗਾ, ਜਿਵੇਂ UDB ਵਿੱਚ ਵਰਣਨ ਕੀਤਾ ਗਿਆ ਹੈ, ਜਾਂ 2) ਜੇਕਰ ਘਰਾਣਾ ਜੋਗ ਨਹੀਂ ਸੀ, ਤਾਂ ਚੇਲਿਆਂ ਨੇ ਕੁਝ ਕਰਨਾ ਸੀ, ਜੋ ਪਰਮੇਸ਼ੁਰ ਤੋਂ ਉਹਨਾਂ ਦੀ ਸੁਖ ਦਾ ਆਦਰ ਨਾ ਕਰਨਾ | ਜੇਕਰ ਤੁਹਾਡੀ ਭਾਸ਼ਾ ਵਿੱਚ ਸੁਖ ਨੂੰ ਵਾਪਸ ਲੈਣ ਦੇ ਲਈ ਕੋਈ ਅਰਥ ਹੈ ਤਾਂ ਉਸ ਦਾ ਇਸਤੇਮਾਲ ਇੱਥੇ ਕਰੋ |

Matthew 10:14

ਇਸ ਵਿੱਚ ਯਿਸੂ ਦੇ ਦੁਆਰਾ ਬਾਰਾਂ ਚੇਲਿਆਂ ਨੂੰ ਆਪਣੇ ਕੰਮ ਲਈ ਭੇਜਣ ਦਾ ਵਰਣਨ ਜਾਰੀ ਹੈ ਜਿਹੜਾ 10:1 ਵਿੱਚ ਸ਼ੁਰੂ ਹੋਇਆ ਸੀ |

ਜਿਹੜੇ ਤੁਹਾਨੂੰ ਕਬੂਲ ਨਹੀਂ ਕਰਦੇ ਜਾਂ ਤੁਹਾਡੀ ਨਹੀਂ ਸੁਣਦੇ

“ਜੇਕਰ ਉਸ ਨਗਰ ਵਿੱਚ ਤੁਹਾਨੂੰ ਕੋਈ ਵੀ ਕਬੂਲ ਨਾ ਕਰੇ ਜਾਂ ਤੁਹਾਡੀ ਕੋਈ ਵੀ ਨਾ ਸੁਣੇ”

ਤੁਸੀਂ .... ਤੁਹਾਡਾ

ਬਾਰਾਂ ਚੇਲੇ

ਤੁਹਾਡੀਆਂ ਗੱਲਾਂ ਨੂੰ ਸੁਣਨਾ

“ਤੁਹਾਡੇ ਸੰਦੇਸ਼ ਨੂੰ ਸੁਣਨਾ” (UDB) ਜਾਂ “ਉਸ ਨੂੰ ਸੁਣਨਾ ਜੋ ਤੁਸੀਂ ਕਹਿਣਾ ਹੈ”

ਸ਼ਹਿਰ

ਤੁਸੀਂ ਇਸ ਦਾ ਅਨੁਵਾਦ ਉਸੇ ਤਰ੍ਹਾਂ ਕਰ ਸਕਦੇ ਹੋ ਜਿਸ ਤਰ੍ਹਾਂ ਤੁਸੀਂ 10:11 ਵਿੱਚ ਕੀਤਾ |

ਆਪਣੇ ਪੈਰਾਂ ਦੀ ਧੂੜ ਝਾੜ ਦਿਓ

“ਉਸ ਸ਼ਹਿਰ ਦੀ ਜਿਹੜੀ ਧੂੜ ਤੁਹਾਡੇ ਪੈਰਾਂ ਉੱਤੇ ਹੈ ਉਸ ਨੂੰ ਝਾੜ ਦਿਓ |” ਇਹ ਇੱਕ ਚਿੰਨ੍ਹ੍ਹ ਹੈ ਕਿ ਪਰਮੇਸ਼ੁਰ ਨੇ ਉਸ ਸ਼ਹਿਰ ਜਾਂ ਉਸ ਘਰਾਣੇ ਦੇ ਲੋਕਾਂ ਨੂੰ ਰੱਦਿਆ ਹੈ (ਦੇਖੋ UDB) |

ਇਹ ਜਿਆਦਾ ਸਹਿਣ ਜੋਗ ਹੋਵੇਗਾ

“ਦੁੱਖ ਘੱਟ ਹੋਵੇਗਾ”

ਸਦੂਮ ਅਤੇ ਅਮੂਰਾਹ ਦੀ ਧਰਤੀ

“ਲੋਕ ਜਿਹੜੇ ਸਦੂਮ ਅਤੇ ਅਮੂਰਾਹ ਦੇ ਸ਼ਹਿਰਾਂ ਵਿੱਚ ਰਹਿੰਦੇ ਸਨ,” ਜਿਹਨਾਂ ਨੂੰ ਪਰਮੇਸ਼ੁਰ ਨੇ ਆਕਾਸ਼ ਤੋਂ ਅੱਗ ਵਰ੍ਹਾ ਕੇ ਨਾਸ ਕੀਤਾ | (ਦੇਖੋ: ਲੱਛਣ ਅਲੰਕਾਰ)
ਸ਼ਹਿਰ

ਸ਼ਹਿਰ ਵਿੱਚ ਉਹ ਲੋਕ ਜਿਹਨਾਂ ਨੇ ਚੇਲਿਆਂ ਨੂੰ ਕਬੂਲ ਨਾ ਕੀਤਾ ਜਾਂ ਉਹਨਾਂ ਦੇ ਸੰਦੇਸ਼ ਨੂੰ ਨਾ ਸੁਣਿਆ (ਦੇਖੋ: ਲੱਛਣ ਅਲੰਕਾਰ)

Matthew 10:16

ਯਿਸੂ ਚੇਲਿਆਂ ਨੂੰ ਉਸ ਸਤਾਵ ਦੇ ਬਾਰੇ ਦੱਸਣਾ ਸ਼ੁਰੂ ਕਰਦਾ ਹੈ ਜਿਹੜਾ ਉਹ ਉਸਦੇ ਕੰਮ ਲਈ ਸਹਿਣਗੇ |

ਵੇਖੋ

ਸ਼ਬਦ “ਵੇਖੋ” ਉਸ ਤੇ ਜ਼ੋਰ ਦਿੰਦਾ ਹੈ ਜੋ ਅੱਗੇ ਕਿਹਾ ਜਾ ਰਿਹਾ ਹੈ | ਸਮਾਂਤਰ ਅਨੁਵਾਦ : “ਧਿਆਨ ਦੇਵੋ” ਜਾਂ “ਸੁਣੋ” ਜਾਂ “ਉਸ ਵੱਲ ਧਿਆਨ ਦੇਵੋ ਜੋ ਮੈਂ ਤੁਹਾਨੂੰ ਦੱਸਣ ਜਾ ਰਿਹਾ ਹੈਂ” (ਦੇਖੋ UDB) |

ਮੈਂ ਤੁਹਾਨੂੰ ਭੇਜਦਾ ਹਾਂ

ਯਿਸੂ ਉਹਨਾਂ ਨੂੰ ਇੱਕ ਖਾਸ ਮਕਸਦ ਦੇ ਲਈ ਭੇਜ ਰਿਹਾ ਹੈ |

ਭੇੜੀਆਂ ਦੇ ਵਿੱਚ ਭੇਡਾਂ ਦੇ ਵਾਂਗੂੰ

ਯਿਸੂ ਉਹਨਾਂ ਚੇਲਿਆਂ ਦੀ ਤੁਲਣਾ ਜਿਹਨਾਂ ਨੂੰ ਭੇਜ ਰਿਹਾ ਹੈ, ਉਹਨਾਂ ਜਾਨਵਰਾਂ ਦੇ ਨਾਲ ਕਰਦਾ ਹੈ ਜਿਹੜੇ ਆਪਣਾ ਬਚਾਓ ਨਹੀਂ ਕਰ ਸਕਦੇ ਅਤੇ ਉਹਨਾਂ ਨੂੰ ਜੰਗਲੀ ਜਾਨਵਰਾਂ ਵਿੱਚ ਭੇਜਿਆ ਜਾ ਰਿਹਾ ਹੈ ਜਿਹੜੇ ਉਹਨਾਂ ਉੱਤੇ ਹਮਲਾ ਕਰਨ ਵਾਲੇ ਹਨ | (ਦੇਖੋ: ਮਿਸਾਲ)

ਭੇਡਾਂ ਦੀ ਤਰ੍ਹਾਂ

“ਆਪਣਾ ਬਚਾ ਕਰਨ ਲਈ ਅਜੋਗ (ਦੇਖੋ: ਮਿਸਾਲ)

ਭੇੜੀਆਂ ਦੇ ਵਿਚਕਾਰ

ਤੁਸੀਂ ਇਸ ਮਿਸਾਲ ਨੂੰ ਇਸ ਤਰ੍ਹਾਂ ਸਪੱਸ਼ਟ ਕਰ ਸਕਦੇ ਹੋ “ਉਹਨਾਂ ਲੋਕਾਂ ਦੇ ਵਿਚਕਾਰ ਜਿਹੜੇ ਭੇੜੀਆਂ ਦੇ ਵਾਂਗੂੰ ਖ਼ਤਰਨਾਕ ਹਨ” ਜਾਂ “ਉਹਨਾਂ ਲੋਕਾਂ ਦੇ ਵਿਚਕਾਰ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਹਨ ਜਿਵੇਂ ਖ਼ਤਰਨਾਕ ਜਾਨਵਰ ਕਰਦੇ ਹਨ” ਜਾਂ ਸਮਾਨਤਾ ਦੇ ਬਿੰਦੂ ਨੂੰ ਬਿਆਨ ਕਰੋ, “ਉਹਨਾਂ ਲੋਕਾਂ ਦੇ ਵਿਚਕਾਰ ਜੋ ਤੁਹਾਡੇ ਉੱਤੇ ਹਮਲਾ ਕਰਨਗੇ” (ਦੇਖੋ: ਅਲੰਕਾਰ)

ਕਬੂਤਰ੍ਹਾਂ ਦੇ ਵਾਂਗੂੰ ਭੋਲੇ ਅਤੇ ਸੱਪਾਂ ਦੇ ਵਾਂਗੂੰ ਚਾਲਕ ਹੋਵੋ

ਮਿਸਾਲਾਂ ਨੂੰ ਨਾ ਬਿਆਨ ਕਰਨਾ ਉੱਤਮ ਹੋਵੇਗਾ : “ਸਮਝਦਾਰੀ ਅਤੇ ਸਾਵਧਾਨੀ ਦੇ ਨਾਲ ਕੰਮ ਕਰੋ, ਅਤੇ ਨਾਲ ਨਾਲ ਭੋਲੇਪਣ ਅਤੇ ਭਲਾਈ ਦੇ ਨਾਲ ਵੀ |” (ਦੇਖੋ: ਮਿਸਾਲ)

ਉਹਨਾਂ ਲੋਕਾਂ ਤੋਂ ਚੌਕਸ ਰਹੋ, ਕਿਉਂਕਿ ਉਹ ਤੁਹਾਨੂੰ ਫੜਵਾਉਣਗੇ

“ਸਾਵਧਾਨ ਹੋਵੋ, ਕਿਉਂਕਿ ਲੋਕ ਤੁਹਾਨੂੰ ਫੜਵਾਉਣਗੇ |”

ਤੁਸੀਂ ਚੌਕਸ ਰਹੋ

“ਧਿਆਨ ਦੇਵੋ” ਜਾਂ “ਚੌਕੰਨੇ ਹੋਵੋ” ਜਾਂ “ਚੌਕਸ ਰਹੋ” (ਦੇਖੋ: ਮੁਹਾਵਰੇ)

ਤੁਹਾਨੂੰ ਫੜਵਾਉਣਗੇ

ਇਹ ਉਸ ਦੇ ਲਈ ਸ਼ਬਦ ਹਨ ਜੋ ਯਹੂਦਾ ਨੇ ਯਿਸੂ ਦੇ ਨਾਲ ਕੀਤਾ (ਦੇਖੋ UDB) | ਸਮਾਂਤਰ ਅਨੁਵਾਦ : “ਤੁਹਾਨੂੰ ਕੁਰਾਹੇ ਪਾਉਣਗੇ” ਜਾਂ “ਤੁਹਾਨੂੰ ਦੇਣਗੇ” ਜਾਂ “ਤੁਹਾਨੂੰ ਬੰਧੀ ਬਣਾਵਾਉਣਗੇ |”

ਸਭਾ

ਇੱਥੇ ਇਸ ਦਾ ਅਰਥ ਸਥਾਨਿਕ ਧਾਰਮਿਕ ਆਗੂ ਹਨ ਜਾਂ ਉਹ ਆਗੂ ਜਿਹੜੇ ਸਮਾਜ ਵਿੱਚ ਸ਼ਾਂਤੀ ਬਣਾ ਕੇ ਰੱਖਦੇ ਸਨ | ਸਮਾਂਤਰ ਅਨੁਵਾਦ : “ਕਚਿਹਰੀਆਂ |”

ਤੁਹਾਨੂੰ ਕੋਰੜੇ ਮਾਰਨਗੇ “ਤੁਹਾਨੂੰ ਕੋਰੜਿਆਂ ਦੇ ਨਾਲ ਮਾਰਨਗੇ”

ਤੁਸੀਂ ਲਿਆਂਦੇ ਜਾਓਗੇ

“ਉਹ ਤੁਹਾਨੂੰ ਲਿਆਉਣਗੇ” ਜਾਂ “ਉਹ ਤੁਹਾਨੂੰ ਧੂਹ ਕੇ ਲਿਆਉਣਗੇ |” (ਦੇਖੋ : ਕਿਰਿਆਸ਼ੀਲ ਜਾਂ ਸੁਸਤ)

ਮੇਰੇ ਨਮਿੱਤ

“ਕਿਉਂਕਿ ਤੁਸੀਂ ਮੇਰੇ ਹੋ” (UDB) ਜਾਂ “ਕਿਉਂਕਿ ਤੁਸੀਂ ਮੇਰੇ ਮਗਰ ਚੱਲਦੇ ਹੋ” ਉਹਨਾਂ ਲਈ ਅਤੇ ਪਰਾਈਆਂ ਕੌਮਾਂ ਲਈ

ਪੜਨਾਂਵ “ਉਹਨਾਂ ਨੂੰ ”ਹਾਕਮ ਅਤੇ ਰਾਜੇ” ਦੇ ਨਾਲ ਸਬੰਧਿਤ ਹੈ ਜਾਂ ਯਹੂਦੀ ਦੋਸ਼ ਲਾਉਣ ਵਾਲਿਆਂ ਨਾਲ (10:17) |

Matthew 10:19

ਯਿਸੂ ਆਪਣੇ ਚੇਲਿਆਂ ਨੂੰ ਉਸ ਸਤਾਵ ਦੇ ਬਾਰੇ ਦੱਸਣਾ ਜਾਰੀ ਰੱਖਦਾ ਹੈ ਜੋ ਉਹ ਉਸ ਦਾ ਕੰਮ ਕਰਨ ਲਈ ਸਹਿਣਗੇ; ਇਹ 10:16 ਵਿੱਚ ਸ਼ੁਰੂ ਹੋਇਆ |

ਜਦੋਂ ਉਹ ਤੁਹਾਨੂੰ ਫੜਾਉਣਗੇ

“ਜਦੋਂ ਲੋਕ ਤੁਹਾਨੂੰ ਫੜਾਉਣ |” “ਲੋਕ” ਓਹੀ ਲੋਕ ਹਨ ਜੋ 10:17 |

ਤੁਹਾਨੂੰ ਫੜਾਵੇ

ਇਸ ਦਾ ਅਨੁਵਾਦ ਉਸੇ ਤਰ੍ਹਾਂ ਕਰੋ ਜਿਸ ਰਾਂ ਤੁਸੀਂ ਫੜਾਏ ਜਾਣ ਦਾ ਅਨੁਵਾਦ 10:17 ਵਿੱਚ ਕੀਤਾ |

ਤੁਸੀਂ

ਪੜਨਾਂਵ “ਤੁਸੀਂ” ਅਤੇ “ਤੁਹਾਡਾ” ਇਸ ਭਾਗ ਵਿੱਚ ਚੇਲਿਆਂ ਦੇ ਨਾਲ ਸਬੰਧਿਤ ਹੈ |

ਚਿੰਤਾਂ ਨਾ ਕਰੋ

“ਘਬਰਾਓ ਨਾ”

ਕਿਵੇਂ ਜਾਂ ਕੀ ਬੋਲੋਗੇ

“ਤੁਸੀਂ ਕਿਵੇਂ ਬੋਲੋਗੇ ਜਾਂ ਕੀ ਬੋਲੋਗੇ |” ਦੋਹਾਂ ਵਿਚਾਰਾਂ ਨੂੰ ਇਕੱਠਾ ਕੀਤਾ ਜਾ ਸਕਦਾ ਹੈ: “ਤੁਸੀਂ ਕੀ ਕਹਿਣਾ ਹੈ |” (ਦੇਖੋ: ਇੱਕ ਦੇ ਲਈ ਦੋ )

ਉਸ ਸਮੇਂ

“ਉਸ ਸਮੇਂ” (ਦੇਖੋ: ਲੱਛਣ ਅਲੰਕਾਰ)

ਤੁਹਾਡੇ ਪਿਤਾ ਦਾ ਆਤਮਾ

“ਜੇਕਰ ਜਰੂਰੀ ਹੈ, ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਤੁਹਾਡੇ ਪਰਮੇਸ਼ੁਰ ਸਵਰਗੀ ਪਿਤਾ ਦਾ ਆਤਮਾ” ਜਾਂ ਹੇਠਾਂ ਇੱਕ ਟਿੱਪਣੀ ਇਸ ਤਰ੍ਹਾਂ ਲਿਖਿਆ ਜਾ ਸਕਦੀ ਹੈ ਕਿ ਇਹ ਪਵਿੱਤਰ ਆਤਮਾ ਨਾਲ ਸਬੰਧਿਤ ਹੈ | ਤੁਹਾਡੇ ਵਿੱਚ

“ਤੁਹਾਡੇ ਦੁਆਰਾ”

Matthew 10:21

ਯਿਸੂ ਆਪਣੇ ਚੇਲਿਆਂ ਨੂੰ ਉਸ ਸਤਾਵ ਦੇ ਬਾਰੇ ਦੱਸਣਾ ਜਾਰੀ ਰੱਖਦਾ ਹੈ ਜੋ ਉਹ ਉਸ ਦਾ ਕੰਮ ਕਰਨ ਲਈ ਸਹਿਣਗੇ; ਇਹ 10:16 ਵਿੱਚ ਸ਼ੁਰੂ ਹੋਇਆ |

ਭਰਾ ਭਰਾ ਨੂੰ ਮੌਤ ਦੇ ਲਈ ਫੜਾਉਣਗੇ, ਅਤੇ ਪਿਤਾ ਬਚਿਆਂ ਨੂੰ

ਸਮਾਂਤਰ ਅਨੁਵਾਦ : “ਭਰਾ ਆਪਣੇ ਭਰਾਵਾਂ ਨੂੰ ਮੌਤ ਦੇ ਲਈ ਫੜਾਉਣਗੇ, ਅਤੇ ਪਿਤਾ ਆਪਣੇ ਬੱਚਿਆਂ ਨੂੰ ਮੌਤ ਦੇ ਲਈ ਫੜਾਉਣਗੇ |”

ਫੜਾਉਣਗੇ

ਇਸ ਦਾ ਅਨੁਵਾਦ ਤੁਹਾਨੂੰ ਉਸੇ ਤਰ੍ਹਾਂ ਕਰਨਾ ਚਾਹੀਦਾ ਹੈ ਜਿਵੇਂ ਤੁਸੀਂ 10:17 ਵਿੱਚ ਕੀਤਾ ਸੀ |

ਵਿਰੁੱਧ ਖੜੇ ਹੋਣਾ

“ਬਗਾਵਤ ਕਰਨਾ” (UDB) ਜਾਂ “ਵਿਰੋਧ ਵਿੱਚ ਹੋਣਾ”

ਅਤੇ ਉਹਨਾਂ ਨੂੰ ਮੌਤ ਦੇ ਹਵਾਲੇ ਕਰਨ

“ਅਤੇ ਉਹਨਾਂ ਨੂੰ ਮੌਤ ਦੇ ਲਈ ਹਵਾਲੇ ਕਰਨ” ਜਾਂ “ਅਤੇ ਉਹਨਾਂ ਨੂੰ ਮੌਤ ਲਈ ਅਧਿਕਾਰੀਆਂ ਦੇ ਹਵਾਲੇ ਕਰਨ”

ਤੁਹਾਡੇ ਨਾਲ ਸਾਰਿਆਂ ਦੁਆਰਾ ਨਫ਼ਰਤ ਕੀਤੀ ਜਾਵੇਗੀ

ਸਮਾਂਤਰ ਅਨੁਵਾਦ : “ਹਰੇਕ ਤੁਹਾਨੂੰ ਨਫ਼ਰਤ ਕਰੇਗਾ” ਜਾਂ “ਸਾਰੇ ਲੋਕ ਤੁਹਾਨੂੰ ਨਫ਼ਰਤ ਕਰਨਗੇ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਤੁਸੀਂ ... ਤੁਸੀਂ .... ਤੁਸੀਂ ... ਤੁਸੀਂ

ਬਾਰਾਂ ਚੇਲੇ

ਮੇਰੇ ਨਾਮ ਦੇ ਕਾਰਨ

“ਮੇਰੇ ਕਾਰਨ” ਜਾਂ “ਕਿਉਂਕਿ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ ਹੋ” (UDB)

ਜੋ ਕੋਈ ਸਹਿਣ ਕਰ ਲੈਂਦਾ ਹੈ

“ਜੋ ਕੋਈ ਵਫ਼ਾਦਾਰ ਬਣਿਆ ਰਹਿੰਦਾ ਹੈ “

ਉਹ ਵਿਅਕਤੀ ਬਚਾਵੇਗਾ

ਸਮਾਂਤਰ ਅਨੁਵਾਦ : “ਪਰਮੇਸ਼ੁਰ ਉਸ ਵਿਅਕਤੀ ਨੂੰ ਛੁਟਕਾਰਾ ਦੇਵੇਗਾ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਅਗਲੇ ਨੂੰ ਭੱਜ ਜਾਓ

“ਅਗਲੇ ਸ਼ਹਿਰ ਨੂੰ ਭੱਜ ਜਾਓ” ਆ ਚੁੱਕਾ ਹੈ

“ਆਉਂਦਾ ਹੈ”

Matthew 10:24

ਯਿਸੂ ਆਪਣੇ ਚੇਲਿਆਂ ਨੂੰ ਉਸ ਸਤਾਵ ਦੇ ਬਾਰੇ ਦੱਸਣਾ ਜਾਰੀ ਰੱਖਦਾ ਹੈ ਜੋ ਉਹ ਉਸ ਦਾ ਕੰਮ ਕਰਨ ਲਈ ਸਹਿਣਗੇ; ਇਹ 10:16 ਵਿੱਚ ਸ਼ੁਰੂ ਹੋਇਆ |

ਚੇਲਾ ਗੁਰੂ ਨਾਲੋਂ ਵੱਡਾ ਨਹੀਂ ਹੁੰਦਾ

ਇਹ ਆਮ ਸਚਾਈ ਦਾ ਕਥਨ ਹੈ, ਕਿਸੇ ਇੱਕ ਚੇਲੇ ਜਾਂ ਗੁਰੂ ਦੇ ਬਾਰੇ ਕਥਨ ਨਹੀਂ ਹੈ | ਇੱਕ ਚੇਲਾ “ਆਪਣੇ ਗੁਰੂ ਨਾਲੋਂ ਜਿਆਦਾ ਮਹੱਤਵਪੂਰਨ ਨਹੀਂ ਹੈ |” ਇਹ ਇਸ ਕਾਰਨ ਹੋ ਸਕਦਾ ਹੈ ਕਿ “ਉਹ ਜਿਆਦਾ ਨਹੀਂ ਜਾਣਦਾ” ਜਾਂ “ਉਸ ਦਾ ਅਹੁਦਾ ਵੱਡਾ ਨਹੀਂ ਹੈ” ਜਾਂ “ਆਪਣੇ ਗੁਰੂ ਨਾਲੋਂ ਬੇਹਤਰ ਨਹੀਂ ਹੈ |” ਸਮਾਂਤਰ ਅਨੁਵਾਦ : “ਇੱਕ ਚੇਲਾ ਹਮੇਸ਼ਾ ਹੀ ਆਪਣੇ ਗੁਰੂ ਨਾਲੋਂ ਛੋਟਾ ਹੁੰਦਾ ਹੈ” ਜਾਂ “ਇੱਕ ਗੁਰੂ ਹਮੇਸ਼ਾਂ ਹੀ ਆਪਣੇ ਚੇਲੇ ਨਾਲੋਂ ਵੱਡਾ ਹੁੰਦਾ ਹੈ |”

ਨਾ ਨੌਕਰ ਆਪਣੇ ਮਾਲਕ ਨਾਲੋਂ ਵੱਡਾ ਵੱਡਾ ਹੁੰਦਾ ਹੈ

“ਅਤੇ ਇੱਕ ਨੌਕਰ ਆਪਣੇ ਮਾਲਕ ਦੇ ਨਾਲੋਂ ਵੱਡਾ ਨਹੀਂ ਹੁੰਦਾ |” ਇਹ ਆਮ ਸਚਾਈ ਦਾ ਕਥਨ ਹੈ, ਕਿਸੇ ਖਾਸ ਨੌਕਰ ਜਾਂ ਮਾਲਕ ਦੇ ਬਾਰੇ ਨਹੀਂ ਹੈ | ਇੱਕ ਨੌਕਰ ਆਪਣੇ ਮਾਲਕ ਦੇ ਨਾਲੋਂ “ਵੱਡਾ” ਜਾਂ “ਮਹੱਤਵਪੂਰਨ” ਨਹੀਂ ਹੁੰਦਾ | ਸਮਾਂਤਰ ਅਨੁਵਾਦ : “ਇੱਕ ਨੌਕਰ ਹਮੇਸ਼ਾਂ ਹੀ ਆਪਣੇ ਮਾਲਕ ਦੇ ਨਾਲੋਂ ਛੋਟਾ ਹੁੰਦਾ ਹੈ” ਜਾਂ “ਇੱਕ ਮਾਲਕ ਹਮੇਸ਼ਾਂ ਹੀ ਆਪਣੇ ਨੌਕਰ ਦੇ ਨਾਲੋਂ ਵੱਡਾ ਹੁੰਦਾ ਹੈ |”

ਨੌਕਰ

“ਗੁਲਾਮ”

ਮਾਲਕ

“ਮਾਲਕ”

ਚੇਲੇ ਲਈ ਐਨਾ ਹੀ ਬਹੁਤ ਹੈ ਕਿ ਉਹ ਆਪਣੇ ਗੁਰੂ ਵਰਗਾ ਹੋਵੇ

“ਚੇਲਾ ਆਪਣੇ ਗੁਰੂ ਵਰਗਾ ਹੋਣ ਦੇ ਨਾਲ ਸੰਤੁਸ਼ਟ ਹੋਣਾ ਚਾਹੀਦਾ ਹੈ |”

ਆਪਣੇ ਗੁਰੂ ਵਰਗੇ ਹੋਣਾ

“ਓਨਾਂ ਹੀ ਜਾਨਣਾ ਜਿਨਾਂ ਉਸ ਦਾ ਗੁਰੂ ਜਾਣਦਾ ਹੈ” ਜਾਂ “ਆਪਣੇ ਗੁਰੂ ਵਰਗੇ ਹੋਵੋ |”

ਅਤੇ ਨੌਕਰ ਆਪਣੇ ਮਾਲਕ ਦੇ ਵਰਗਾ

“ਨੌਕਰ ਆਪਣੇ ਮਾਲਕ ਦੇ ਵਰਗਾ ਹੋਣ ਦੇ ਨਾਲ ਸੰਤੁਸ਼ਟ ਹੋਣਾ ਚਾਹੀਦਾ ਹੈ”

ਜੇਕਰ ਉਹਨਾਂ ਨੇ ਘਰ ਦੇ ਮਾਲਕ ਨੂੰ ਬਆਲਜ਼ਬੂਲ ਆਖਿਆ, ਤਾਂ ਕਿੰਨਾ ਵੱਧ ਉਸ ਦੇ ਘਰ ਦਿਆਂ ਨੂੰ ਆਖਣਗੇ

ਯਿਸੂ ਦੇ ਨਾਲ ਬੁਰਾ ਵਿਹਾਰ ਕੀਤਾ ਜਾ ਰਿਹਾ ਸੀ, ਇਸ ਲਈ ਯਿਸੂ ਦੇ ਚੇਲਿਆਂ ਨੂੰ ਵੀ ਉਸੇ ਤਰ੍ਹਾਂ ਜਾਂ ਉਸ ਤੋਂ ਵੀ ਵੱਧ ਬੁਰੇ ਵਿਹਾਰ ਦੀ ਉਮੀਦ ਕਰਨੀ ਚਾਹੀਦੀ ਹੈ (ਦੇਖੋ UDB) |

ਜੇਕਰ ਉਸ ਨੇ ਆਖਿਆ

ਸਮਾਂਤਰ ਅਨੁਵਾਦ : “ਜਦੋਂ ਕਿ ਲੋਕਾਂ ਨੇ ਆਖਿਆ |”

ਘਰ ਦਾ ਮਾਲਕ

ਸਮਾਂਤਰ ਅਨੁਵਾਦ : “ਘਰ ਦਾ ਮਾਲਕ” ਆਪਣੇ ਲਈ ਇੱਕ ਅਲੰਕਾਰ ਹੈ | (ਦੇਖੋ: ਅਲੰਕਾਰ)

ਬਆਲਜ਼ਬੂਲ

ਅਸਲ ਭਾਸ਼ਾ ਵਿਚੋਂ ਇਹ ਸ਼ਬਦ ਇਹ ਹੋ ਸਕਦਾ ਹੈ 1) ਸਿੱਧਾ ਅਨੁਵਾਦ ਕੀਤਾ “ਬਆਲਜ਼ਬੂਲ” ਜਾਂ 2) ਇਸ ਨੂੰ “ਸ਼ੈਤਾਨ” ਦੇ ਰੂਪ ਵਿੱਚ ਅਨੁਵਾਦ ਕੀਤਾ | ਉਸ ਦੇ ਘਰ ਦੇ

ਯਿਸੂ “ਉਸ ਦੇ ਘਰ ਦੇ” ਦਾ ਇਸਤੇਮਾਲ ਇੱਕ ਅਲੰਕਾਰ ਦੇ ਰੂਪ ਵਿੱਚ ਆਪਣੇ ਚੇਲਿਆਂ ਲਈ ਕਰਦਾ ਹੈ |

Matthew 10:26

ਯਿਸੂ ਆਪਣੇ ਚੇਲਿਆਂ ਨੂੰ ਉਸ ਸਤਾਵ ਦੇ ਬਾਰੇ ਦੱਸਣਾ ਜਾਰੀ ਰੱਖਦਾ ਹੈ ਜੋ ਉਹ ਉਸ ਦਾ ਕੰਮ ਕਰਨ ਲਈ ਸਹਿਣਗੇ; ਇਹ 10:16 ਵਿੱਚ ਸ਼ੁਰੂ ਹੋਇਆ |

ਉਹਨਾਂ ਕੋਲੋਂ ਨਾ ਡਰੋ

ਪੜਨਾਂਵ “ਉਹਨਾਂ” ਉਹਨਾਂ ਲੋਕਾਂ ਨਾਲ ਸਬੰਧਿਤ ਹੈ ਜੋ ਯਿਸੂ ਦੇ ਮਗਰ ਚੱਲਣ ਵਾਲਿਆਂ ਨਾਲ ਬੁਰਾ ਵਿਹਾਰ ਕਰਨਗੇ |

ਕੋਈ ਚੀਜ਼ ਲੁਕੀ ਹੋਈ ਨਹੀਂ ਜੋ ਪ੍ਰਗਟ ਨਾ ਹੋਵੇ, ਅਤੇ ਨਾ ਕੋਈ ਗੁਪਤ ਹੈ ਜੋ ਬੁੱਝੀ ਨਾ ਜਾਵੇਗੀ

ਇਸ ਸਮਾਂਤਰ ਨੂੰ ਇਸ ਤਰ੍ਹਾਂ ਵੀ ਅਨੁਵਾਦ ਕੀਤਾ ਜਾ ਸਕਦਾ ਹੈ “ਪਰਮੇਸ਼ੁਰ ਉਹਨਾਂ ਚੀਜ਼ਾਂ ਨੂੰ ਪ੍ਰਗਟ ਕਰੇਗਾ ਜਿਹਨਾਂ ਨੂੰ ਲੋਕ ਲੁਕਾਉਂਦੇ ਹਨ |” (ਦੇਖੋ: ਸਮਾਂਤਰ, ਕਿਰਿਆਸ਼ੀਲ ਜਾਂ ਸੁਸਤ)

ਜੋ ਕੁਝ ਮੈਂ ਤੁਹਾਨੂੰ ਅਨ੍ਹੇਰੇ ਵਿੱਚ ਦੱਸਦਾ ਹਾਂ ਤੁਸੀਂ ਉਸ ਨੂੰ ਚਾਨਣ ਵਿੱਚ ਆਖੋ, ਜੋ ਤੁਸੀਂ ਕੰਨਾਂ ਵਿੱਚ ਸੁਣਦੇ ਹੋ ਉਸ ਦਾ ਘਰਾਂ ਦੀਆਂ ਛੱਤਾਂ ਉੱਤੇ ਪ੍ਰਚਾਰ ਕਰੋ

ਇਸ ਸਮਾਂਤਰ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਜੋ ਮੈਂ ਤੁਹਾਨੂੰ ਹਨ੍ਹੇਰੇ ਵਿੱਚ ਦੱਸਾਂ ਤੁਸੀਂ ਉਹ ਲੋਕਾਂ ਨੂੰ ਦਿਨ ਦੇ ਚਾਨਣ ਵਿੱਚ ਦੱਸੋ, ਅਤੇ ਜੋ ਮੈਂ ਤੁਹਾਡੇ ਕੰਨਾਂ ਵਿੱਚ ਆਖਾਂ ਤੁਸੀਂ ਉਹ ਦਾ ਪ੍ਰਚਾਰ ਘਰਾਂ ਦੀਆਂ ਛੱਤਾਂ ਉੱਤੇ ਕਰੋ |”

ਜੋ ਮੈਂ ਤੁਹਾਨੂੰ ਹਨੇਰੇ ਵਿੱਚ ਦੱਸਦਾ ਹਾਂ

“ਜੋ ਮੈਂ ਤੁਹਾਨੂੰ ਗੁਪਤ ਵਿੱਚ ਦੱਸਦਾ ਹਾਂ” (UDB) ਜਾਂ “ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਇੱਕਲਿਆਂ ਨੂੰ ਦੱਸਦਾ ਹਾਂ” (ਦੇਖੋ: ਅਲੰਕਾਰ)

ਦਿਨ ਦੇ ਚਾਨਣ ਵਿੱਚ ਆਖੋ

“ਇਸ ਨੂੰ ਖੁੱਲੇਆਮ ਆਖੋ” ਜਾਂ “ਇਸ ਨੂੰ ਲੋਕਾਂ ਦੇ ਵਿੱਚ ਆਖੋ” (ਦੇਖੋ UDB)

ਜੋ ਤੁਸੀਂ ਕੰਨਾਂ ਵਿੱਚ ਸੁਣਦੇ ਹੋ

“ਜੋ ਮੈਂ ਤੁਹਾਡੇ ਕੰਨਾਂ ਵਿੱਚ ਆਖਦਾ ਹਾਂ |” ਘਰਾਂ ਦੀਆਂ ਛੱਤਾਂ ਉੱਤੇ ਉਸ ਦਾ ਪ੍ਰਚਾਰ ਕਰੋ

“ਸਾਰੇ ਦੇ ਸੁਣਨ ਲਈ ਇਸ ਨੂੰ ਉੱਚੀ ਆਵਾਜ਼ ਦੇ ਨਾਲ ਆਖੋ |” ਘਰਾਂ ਦੀਆਂ ਛੱਤਾਂ ਜਿੱਥੇ ਯਿਸੂ ਰਹਿੰਦਾ ਸੀ ਉੱਥੇ ਸਮਤਲ ਸਨ, ਅਤੇ ਬਹੁਤ ਦੂਰ ਦੇ ਲੋਕ ਵੀ ਉਸ ਆਵਾਜ਼ ਨੂੰ ਸੁਣ ਸਕਦੇ ਸਨ |

Matthew 10:28

ਯਿਸੂ ਆਪਣੇ ਚੇਲਿਆਂ ਨੂੰ ਉਸ ਸਤਾਵ ਦੇ ਬਾਰੇ ਦੱਸਣਾ ਜਾਰੀ ਰੱਖਦਾ ਹੈ ਜੋ ਉਹ ਉਸ ਦਾ ਕੰਮ ਕਰਨ ਲਈ ਸਹਿਣਗੇ; ਇਹ 10:16 ਵਿੱਚ ਸ਼ੁਰੂ ਹੋਇਆ |

ਉਹਨਾਂ ਕੋਲੋਂ ਨਾ ਡਰੋ ਜਿਹੜੇ ਤੁਹਾਡੇ ਸਰੀਰ ਦਾ ਨਾਸ ਕਰਦੇ ਹਨ ਪਰ ਆਤਮਾ ਦਾ ਕੁਝ ਨਹੀਂ ਵਿਗਾੜ ਸਕਦੇ

“ਲੋਕਾਂ ਤੋਂ ਨਾ ਡਰੋ | ਉਹ ਸਰੀਰ ਨੂੰ ਮਾਰ ਸਕਦੇ ਹਨ, ਪਰ ਉਹ ਆਤਮਾ ਨੂੰ ਨਹੀਂ ਮਾਰ ਸਕਦੇ |”

ਸਰੀਰ ਨੂੰ ਮਾਰਨਾ

ਸਰੀਰਕ ਮੌਤ ਦਾ ਕਾਰਨ ਬਣਨਾ | ਜੇਕਰ ਇਹ ਸ਼ਬਦ ਅਚੰਭੇ ਹਨ, ਇਹਨਾਂ ਦਾ ਅਨੁਵਾਦ ਕੀਤਾ ਜਾ ਸਕਦਾ ਹੈ “ਤੁਹਾਨੂੰ ਮਾਰਨਾ” ਜਾਂ “ਦੂਸਰੇ ਲੋਕਾਂ ਨੂੰ ਮਾਰਨਾ |”

ਸਰੀਰ

ਵਿਅਕਤੀ ਦਾ ਉਹ ਹਿੱਸਾ ਜਿਸ ਨੂੰ ਛੂਹਿਆ ਜਾ ਸਕਦਾ ਹੈ

ਆਤਮਾ ਨੂੰ ਮਾਰਨਾ

ਲੋਕਾਂ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਦੁੱਖ ਪਹੁੰਚਾਉਣਾ

ਆਤਮਾ

ਵਿਅਕਤੀ ਦਾ ਉਹ ਹਿੱਸਾ ਜਿਸ ਨੂੰ ਛੋਹਿਆ ਨਹੀਂ ਜਾ ਸਕਦਾ ਅਤੇ ਸਰੀਰ ਦੀ ਮੌਤ ਤੋਂ ਬਾਅਦ ਵੀ ਜਿਉਂਦਾ ਰਹਿੰਦਾ ਹੈ

ਕੀ ਇੱਕ ਪੈਸੇ ਦੀਆਂ ਦੋ ਚਿੜੀਆਂ ਨਹੀਂ ਵਿਕਦੀਆਂ ਹਨ

ਇਸ ਅਲੰਕ੍ਰਿਤ ਪ੍ਰਸ਼ਨ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਚਿੜੀਆਂ ਦੇ ਬਾਰੇ ਸੋਚੋ | ਉਹਨਾਂ ਦੀ ਕੀਮਤ ਬਹੁਤ ਘੱਟ ਹੈ ਕਿ ਤੁਸੀਂ ਉਹਨਾਂ ਵਿਚੋਂ ਦੋ ਨੂੰ ਇੱਕ ਪੈਸੇ ਦੇ ਨਾਲ ਖਰੀਦ ਸਕਦੇ ਹੋ |” (ਦੇਖੋ UDB) (ਦੇਖੋ: ਅਲੰਕ੍ਰਿਤ ਪ੍ਰਸ਼ਨ)

ਚਿੜੀਆਂ

ਇਹ ਬਹੁਤ ਹੀ ਛੋਟੇ ਬੀਜ਼ ਖਾਣ ਵਾਲੇ ਪੰਛੀ ਹਨ, ਇਹਨਾਂ ਦਾ ਇਸਤੇਮਾਲ ਇੱਕ ਅਲੰਕਾਰ ਦੇ ਦੇ ਰੂਪ ਵਿੱਚ ਉਹਨਾਂ ਚੀਜ਼ਾਂ ਲਈ ਕੀਤਾ ਗਿਆ ਹੈ ਜਿਹਨਾਂ ਨੂੰ ਲੋਕ ਜਿਆਦਾ ਮਹੱਤਵਪੂਰਨ ਨਹੀਂ ਸਮਝਦੇ | (ਦੇਖੋ: ਅਲੰਕਾਰ)

ਇੱਕ ਪੈਸਾ

ਇਸ ਨੂੰ ਅਕਸਰ ਟੀਚਾ ਭਾਸ਼ਾ ਦੇ ਵਿੱਚ ਇੱਕ ਪੈਸੇ ਦੇ ਰੂਪ ਵਿੱਚ ਹੀ ਅਨੁਵਾਦ ਕੀਤਾ ਜਾਂਦਾ ਹੈ | ਇਹ ਇੱਕ ਤਾਂਬੇ ਦੇ ਸਿੱਕੇ ਦੇ ਨਾਲ ਸਬੰਧਿਤ ਹੈ ਜਿਹੜਾ ਇੱਕ ਮਜ਼ਦੂਰ ਦੀ ਦਿਹਾੜੀ ਦਾ ਸੋਲਵਾਂ ਹਿੱਸਾ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਬਹੁਤ ਘੱਟ ਪੈਸਾ |”

ਉਹਨਾਂ ਵਿਚੋਂ ਇੱਕ ਵੀ ਤੁਹਾਡੇ ਪਿਤਾ ਦੀ ਮਰਜ਼ੀ ਤੋਂ ਬਿੰਨਾ ਹੇਠਾਂ ਨਹੀਂ ਡਿੱਗਦੀ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਉਹਨਾਂ ਵਿਚੋਂ ਕੀ ਵੀ ਤੁਹਾਡੇ ਪਿਤਾ ਦੀ ਜਾਣਕਾਰੀ ਤੋਂ ਬਿੰਨਾ ਹੇਠਾਂ ਨਹੀਂ ਡਿੱਗਦੀ” ਜਾਂ “ਉਹਨਾਂ ਵਿਚੋਂ ਇੱਕ ਵੀ ਕੇਵਲ ਤੁਹਾਡੇ ਪਿਤਾ ਦੀ ਮਰਜ਼ੀ ਦੇ ਅਨੁਸਾਰ ਹੀ ਹੇਠਾਂ ਡਿੱਗਦੀ ਹੈ” (ਦੇਖੋ: litotes)

ਉਹਨਾਂ ਵਿਚੋਂ ਇੱਕ ਵੀ ਨਹੀਂ

“ਇੱਕ ਵੀ ਚਿੜੀ ਨਹੀਂ”

ਧਰਤੀ ਉੱਤੇ ਡਿੱਗਦੀ

“ਮਰਦੀ”

ਤੁਹਾਡੇ ਸਿਰ ਦੇ ਵਾਲ ਵੀ ਗਿਣੇ ਹੋਏ ਹਨ

“ਪਰਮੇਸ਼ੁਰ ਇਹ ਵੀ ਜਾਣਦਾ ਹੈ ਕਿ ਤੁਹਾਡੇ ਸਿਰ ਉੱਤੇ ਕਿੰਨੇ ਵਾਲ ਹਨ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਗਿਣੇ ਹੋਏ

“ਗਿਣੇ ਹੋਏ” ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਕੀਮਤੀ ਹੋ

“ਪਰਮੇਸ਼ੁਰ ਤੁਹਾਨੂੰ ਚਿੜੀਆਂ ਦੇ ਨਾਲੋਂ ਜਿਆਦਾ ਮਹੱਤਤਾ ਦਿੰਦਾ ਹੈ”

Matthew 10:32

ਯਿਸੂ ਆਪਣੇ ਚੇਲਿਆਂ ਨੂੰ ਉਸ ਸਤਾਵ ਦੇ ਬਾਰੇ ਦੱਸਣਾ ਜਾਰੀ ਰੱਖਦਾ ਹੈ ਜੋ ਉਹ ਉਸ ਦਾ ਕੰਮ ਕਰਨ ਲਈ ਸਹਿਣਗੇ; ਇਹ 10:16 ਵਿੱਚ ਸ਼ੁਰੂ ਹੋਇਆ |

ਹਰੇਕ ਜੋ ਮਨੁੱਖਾਂ ਦੇ ਅੱਗੇ ਮੇਰਾ ਇਕਰਾਰ ਕਰਦਾ ਹੈ

ਜੋ ਵੀ ਲੋਕਾਂ ਨੂੰ ਦੱਸਦਾ ਹੈ ਕਿ ਉਹ ਮੇਰਾ ਚੇਲਾ ਹੈ” ਜਾਂ “ਹਰੇਕ ਉਹ ਜਿਹੜਾ ਲੋਕਾਂ ਦੇ ਸਾਹਮਣੇ ਮੰਨਦਾ ਹੈ ਉਹ ਮੇਰਾ ਵਫ਼ਾਦਾਰ ਹੈ”

ਅੰਗੀਕਾਰ ਕਰਨਾ

“ਕਬੂਲ ਕਰਨਾ”

ਮਨੁੱਖਾਂ ਦੇ ਸਾਹਮਣੇ

“ਲੋਕਾਂ ਦੇ ਅੱਗੇ” ਜਾਂ “ਦੂਸਰੇ ਲੋਕਾਂ ਦੇ ਅੱਗੇ”

ਮੇਰਾ ਪਿਤਾ ਜੋ ਸਵਰਗ ਵਿੱਚ ਹੈ

ਯਿਸੂ ਪਿਤਾ ਪਰਮੇਸ਼ੁਰ ਦੇ ਬਾਰੇ ਬੋਲ ਰਿਹਾ ਹੈ | ਜੋ ਮਨੁੱਖਾਂ ਦੇ ਅੱਗੇ ਮੇਰਾ ਇਨਕਾਰ ਕਰਦਾ ਹੈ

“ਉਹ ਜੋ ਮੇਰਾ ਮਨੁੱਖਾਂ ਦੇ ਅੱਗੇ ਮੇਰਾ ਨਿਰਾਦਰ ਕਰਦਾ ਹੈ” ਜਾਂ “ਜੋ ਦੂਸਰਿਆਂ ਦੇ ਸਾਹਮਣੇ ਇਹ ਮੰਨਣ ਤੋਂ ਇਨਕਾਰ ਕਰਦਾ ਹੈ ਕਿ ਉਹ ਮੇਰਾ ਚੇਲਾ ਹੈ” ਜਾਂ “ਜੇਕਰ ਕੋਈ ਇਹ ਮੰਨਣ ਤੋਂ ਇਨਕਾਰ ਕਰਦਾ ਹੈ ਕਿ ਉਹ ਮੇਰਾ ਵਫ਼ਾਦਾਰ ਹੈ |”

Matthew 10:34

ਯਿਸੂ ਆਪਣੇ ਚੇਲਿਆਂ ਨੂੰ ਉਸ ਸਤਾਵ ਦੇ ਬਾਰੇ ਦੱਸਣਾ ਜਾਰੀ ਰੱਖਦਾ ਹੈ ਜੋ ਉਹ ਉਸ ਦਾ ਕੰਮ ਕਰਨ ਲਈ ਸਹਿਣਗੇ; ਇਹ 10:16 ਵਿੱਚ ਸ਼ੁਰੂ ਹੋਇਆ |

ਨਾ ਸੋਚੋ

“ਨਾ ਮੰਨੋ” ਜਾਂ “ਤੁਹਾਨੂੰ ਸੋਚਣਾ ਨਹੀਂ ਚਾਹੀਦਾ”

ਇੱਕ ਤਲਵਾਰ

ਇਹ ਅਲੰਕਾਰ ਇਹਨਾਂ ਲਈ ਹੋ ਸਕਦਾ ਹੈ 1) ਹਿੰਸਕ ਮੌਤ (ਦੇਖੋ: ਅਲੰਕਾਰ ਵਿੱਚ “ਸਲੀਬ” )

ਰੱਖਣਾ

“ਮੁੜਨਾ” ਜਾਂ “ਵੰਡਣਾ” ਜਾਂ “ਅਲੱਗ ਕਰਨਾ”

ਇੱਕ ਵਿਅਕਤੀ ਆਪਣੇ ਪਿਤਾ ਦੇ ਵਿਰੋਧ ਵਿੱਚ

“ਇੱਕ ਪੁੱਤਰ ਆਪਣੇ ਪਿਤਾ ਦੇ ਵਿਰੋਧ ਵਿੱਚ”

ਇੱਕ ਮਨੁੱਖ ਦੇ ਵੈਰੀ

“ਇੱਕ ਵਿਅਕਤੀ ਦੇ ਦੁਸ਼ਮਣ” ਜਾਂ “ਇੱਕ ਵਿਅਕਤੀ ਦੇ ਬੁਰੇ ਵੈਰੀ” ਉਸ ਦੇ ਆਪਣੇ ਘਰਾਣੇ ਦੇ

“ਉਸ ਦੇ ਆਪਣੇ ਪਰਿਵਾਰਾਂ ਦੇ ਮੈਂਬਰ”

Matthew 10:37

ਯਿਸੂ ਆਪਣੇ ਚੇਲਿਆਂ ਨੂੰ ਉਸ ਸਤਾਵ ਦੇ ਬਾਰੇ ਦੱਸਣਾ ਜਾਰੀ ਰੱਖਦਾ ਹੈ ਜੋ ਉਹ ਉਸ ਦਾ ਕੰਮ ਕਰਨ ਲਈ ਸਹਿਣਗੇ; ਇਹ 10:16 ਵਿੱਚ ਸ਼ੁਰੂ ਹੋਇਆ |

ਉਹ ਜੋ ਪ੍ਰੇਮ ਕਰਦਾ ਹੈ ... ਜੋਗ ਨਹੀਂ ਹੈ

ਸਮਾਂਤਰ ਅਨੁਵਾਦ : ਜੋ ਪ੍ਰੇਮ ਕਰਦਾ ਹੈ .... ਜੋਗ ਨਹੀਂ ਹੈ” ਜਾਂ “ਜੇਕਰ ਤੁਸੀਂ ਪ੍ਰੇਮ ਕਰਦੇ ਹੋ ... ਤੁਸੀਂ ਜੋਗ ਨਹੀਂ ਹੋ |”

ਉਹ ਜੋ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਜੋ ਵੀ” ਜਾਂ “ਉਹ ਜੋ” ਜਾਂ “ਹਰੇਕ ਜੋ” ਜਾਂ “ਲੋਕ ਜਿਹੜੇ” (ਦੇਖੋ: UDB) |

ਪ੍ਰੇਮ ਕਰਦਾ

“ਪ੍ਰੇਮ” ਦੇ ਲਈ ਸ਼ਬਦ ਇੱਥੇ “ਭਰਾਵਾਂ ਦੇ ਪ੍ਰੇਮ” ਨਾਲ ਸਬੰਧਿਤ ਹੈ ਜਾਂ “ਇੱਕ ਮਿੱਤਰ ਦੇ ਪ੍ਰੇਮ” ਨਾਲ ਸਬੰਧਿਤ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ “ਦੇਖਭਾਲ ਕਰਨਾ” ਜਾਂ “ਸਮਰਪਿਤ” ਜਾਂ “ਦਾ ਸ਼ੌਕੀਨ |”

ਮੇਰੇ ਜੋਗ ਨਹੀਂ ਹੈ

ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ “ਮੇਰਾ ਹੋਣ ਦਾ ਹੱਕ ਨਹੀਂ ਰੱਖਦਾ” ਜਾਂ “ਮੇਰਾ ਚੇਲਾ ਬਣਨ ਦੇ ਜੋਗ ਨਹੀਂ ਹੈ” ਜਾਂ “ਮੇਰਾ ਹੋਣ ਦਾ ਜੋਗ ਨਹੀਂ ਹੈ |” (ਦੇਖੋ: UDB)

ਉਹ ਜੋ ਚੁੱਕਦਾ ਨਹੀਂ ... ਨਹੀਂ ਹੈ

ਸਮਾਂਤਰ ਅਨੁਵਾਦ : “ਉਹ ਜਿਹੜੇ ਨਹੀਂ ਚੁੱਕਦੇ .... ਨਹੀਂ ਹਨ” ਜਾਂ “ਜੇਕਰ ਤੁਸੀਂ ਨਹੀਂ ਚੁੱਕਦੇ .... ਤੁਸੀਂ ਨਹੀਂ ਹੋ” ਜਾਂ “ਜਦੋਂ ਤੱਕ ਤੁਸੀਂ ਨਹੀਂ ਚੁੱਕਦੇ .. ਤੁਸੀਂ ਨਹੀਂ ਹੋ |”

ਉਠਾਓ ... ਸਲੀਬ ਅਤੇ ਮਗਰ ਚੱਲੋ

ਇਹ ਮਰਨ ਦੀ ਇੱਛਾ ਲਈ ਇੱਕ ਅਲੰਕਾਰ ਹੈ | ਤੁਸੀਂ ਉਠਾਉਣ ਅਤੇ ਦੂਸਰੇ ਵਿਅਕਤੀ ਦੇ ਨਾਲ ਚੱਲਣ ਲਈ ਆਮ ਸ਼ਬਦਾਂ ਦਾ ਇਸਤੇਮਾਲ ਕਰੋ | (ਦੇਖੋ: ਅਲੰਕਾਰ)

ਉਠਾਓ

“ਲੈ ਲਵੋ” ਜਾਂ “ਉਠਾਓ ਅਤੇ ਲੈ ਕੇ ਚੱਲੋ”

ਉਹ ਜੋ ਲੱਭਦਾ ਹੈ ..... ਗੁਆ ਦੇਵੇਗਾ ... ਉਹ ਜੋ ਗੁਆਂਦਾ ਹੈ .... ਉਹ ਲੱਭ ਲਵੇਗਾ

ਇਹਨਾਂ ਸ਼ਬਦਾਂ ਨੂੰ ਜਿਨ੍ਹਾਂ ਹੋ ਸਕੇ ਘੱਟ ਸ਼ਬਦਾਂ ਦੇ ਨਾਲ ਅਨੁਵਾਦ ਕਰੋ | ਸਮਾਂਤਰ ਅਨੁਵਾਦ : ਉਹ ਜੋ ਲੱਭਣਗੇ ... ਗੁਆ ਦੇਣਗੇ ... ਉਹ ਜੋ ਗੁਆ ਦੇਣਗੇ ... ਲੱਭ ਲੈਣਗੇ” ਜਾਂ “ਜੇਕਰ ਤੁਸੀਂ ਲੱਭਦੇ ਹੋ ... ਤੁਸੀਂ ਗੁਆ ਦੇਵੋਗੇ ... ਜੇਕਰ ਤੁਸੀਂ ਗੁਆ ਦਿੰਦੇ ਹੋ ... ਤੁਸੀਂ ਲੱਭ ਲਵੋਗੇ |”

ਲੱਭਦਾ

“ਸੰਭਾਲਣ” ਜਾਂ “ਬਚਾਉਣ” ਲਈ ਇਹ ਇੱਕ ਲੱਛਣ ਅਲੰਕਾਰ ਹੈ | ਸਮਾਂਤਰ ਅਨੁਵਾਦ : “ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਕਰਦਾ ਹੈ” ਜਾਂ “ਬਚਾਉਣ ਦੀ ਕੋਸ਼ਿਸ਼ ਕਰਦਾ ਹੈ |” (ਦੇਖੋ: ਲੱਛਣ ਅਲੰਕਾਰ)

ਇਸ ਨੂੰ ਗੁਆ ਦੇਵੇਗਾ

ਇਸ ਦਾ ਅਰਥ ਇਹ ਨਹੀਂ ਕਿ ਵਿਅਕਤੀ ਮਰ ਜਾਵੇਗਾ | “ਸੱਚਾ ਜੀਵਨ ਪ੍ਰਾਪਤ ਨਹੀਂ ਕਰੇਗਾ” ਲਈ ਇਹ ਇੱਕ ਅਲੰਕਾਰ ਹੈ | (ਦੇਖੋ: ਅਲੰਕਾਰ)

ਗੁਆ ਦੇਣਾ

ਸਮਾਂਤਰ ਅਨੁਵਾਦ : “ਤਿਆਗ ਦੇਣਾ” ਜਾਂ “ਤਿਆਗ ਦੇਣ ਲਈ ਇੱਛਾ ਹੋਣਾ |”

ਮੇਰੇ ਲਈ

“ਕਿਉਂਕਿ ਉਹ ਮੇਰੇ ਤੇ ਭਰੋਸਾ ਕਰਦੇ ਹਨ” (ਦੇਖੋ: UDB) ਜਾਂ “ਮੇਰੇ ਕਾਰਨ” ਜਾਂ “ਮੇਰੇ ਕਰਕੇ |” ਇਹ “ਮੇਰੇ ਲਈ” ਦਾ 10:18 ਵਿੱਚ ਇੱਕੋ ਹੀ ਵਿਚਾਰ ਹੈ | ਉਹ ਲੱਭੇਗਾ

ਇਸ ਅਲੰਕਾਰ ਦਾ ਅਰਥ ਹੈ “ਸੱਚੇ ਜੀਵਨ ਨੂੰ ਲੱਭੇਗਾ |” (ਦੇਖੋ: ਅਲੰਕਾਰ)

Matthew 10:40

ਯਿਸੂ ਇਸ ਦੀ ਵਿਆਖਿਆ ਕਰਨਾ ਸ਼ੁਰੂ ਕਰਦਾ ਹੈ ਕਿ ਉਹ ਉਹਨਾਂ ਲੋਕਾਂ ਨੂੰ ਇਨਾਮ ਦੇਵੇਗਾ ਜਿਹੜੇ ਉਹਨਾਂ ਦੀ ਜਾਣ ਵਿੱਚ ਸਹਾਇਤਾ ਕਰਦੇ ਹਨ |

ਉਹ ਜੋ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਜੋ ਕੋਈ” ਜਾਂ “ਹਰੇਕ ਜੋ” ਜਾਂ “ਇੱਕ ਜੋ” (ਦੇਖੋ: UDB) |

ਕਬੂਲ ਕਰਦਾ

10:14 ਵਿਚਲੇ ਸ਼ਬਦ “ਪ੍ਰਾਪਤ ਕਰਦਾ” ਦੇ ਸਮਾਨ ਹੀ ਹੈ ਅਤੇ ਇਸ ਦਾ ਅਰਥ “ਇੱਕ ਮਹਿਮਾਨ ਨੂੰ ਕਬੂਲ ਕਰਨਾ” ਹੈ |

ਤੁਸੀਂ

ਪੜਨਾਂਵ “ਤੁਸੀਂ” ਉਹਨਾਂ ਬਾਰਾਂ ਚੇਲਿਆਂ ਦੇ ਨਾਲ ਸਬੰਧਿਤ ਹੈ ਜਿਹਨਾਂ ਨਾਲ ਯਿਸੂ ਗੱਲ ਕਰ ਰਿਹਾ ਸੀ | ਅਤੇ ਮੇਰੇ ਭੇਜਣ ਵਾਲੇ ਨੂੰ ਕਬੂਲ ਕਰਦਾ ਹੈ

“ਪਰਮੇਸ਼ੁਰ ਪਿਤਾ ਨੂੰ ਕਬੂਲ ਕਰਦਾ ਹੈ ਜਿਸ ਨੇ ਮੈਨੂੰ ਭੇਜਿਆ ਹੈ”

Matthew 10:42

ਯਿਸੂ ਇਸ ਦੀ ਵਿਆਖਿਆ ਕਰਨਾ ਸਮਾਪਤ ਕਰਦਾ ਹੈ ਕਿ ਉਹ ਉਹਨਾਂ ਲੋਕਾਂ ਨੂੰ ਇਨਾਮ ਦੇਵੇਗਾ ਜਿਹੜੇ ਉਹਨਾਂ ਦੀ ਜਾਣ ਵਿੱਚ ਸਹਾਇਤਾ ਕਰਦੇ ਹਨ |

ਜੋ ਕੋਈ ਦਿੰਦਾ ਹੈ

“ਹਰੇਕ ਜੋ ਦਿੰਦਾ ਹੈ |”

ਇਹਨਾਂ ਛੋਟਿਆਂ ਵਿਚੋਂ ਕਿਸੇ ਇੱਕ ਨੂੰ ਚੇਲੇ ਹੋਣ ਦੇ ਕਾਰਨ ਇੱਕ ਕਟੋਰਾ ਪਾਣੀ ਦਾ ਦੇਵੇ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਇਹਨਾਂ ਛੋਟਿਆਂ ਵਿਚੋਂ ਇੱਕ ਨੂੰ ਮੇਰਾ ਚੇਲਾ ਹੋਣ ਦੇ ਕਾਰਨ ਠੰਡਾ ਪਾਣੀ ਪੀਣ ਨੂੰ ਦੇਵੇ |”

ਉਹ ਆਪਣਾ ਫਲ ਨੂੰ ਗੁਆਵੇਗਾ

“ਉਹ ਵਿਅਕਤੀ ਪੱਕਾ ਆਪਣਾ ਫਲ ਪ੍ਰਾਪਤ ਕਰੇਗਾ” (ਦੇਖੋ: litotes)

ਗੁਆਇਆ

“ਇਨਕਾਰ ਕੀਤਾ ਹੋਇਆ |” ਇਸ ਦਾ ਕਿਸੇ ਜਾਇਦਾਦ ਦੇ ਲਈ ਜਾਣ ਦੇ ਨਾਲ ਕੋਈ ਸੰਬੰਧ ਨਹੀਂ ਹੈ |