ਇਸ ਵਿੱਚ ਯਿਸੂ ਦੇ ਦੁਆਰਾ ਇੱਕ ਅਧਰੰਗੀ ਨੂੰ ਚੰਗਾ ਕਰਨ ਦਾ ਵਰਣਨ ਹੈ |
ਸ਼ਾਇਦ ਚੇਲੇ ਵੀ ਯਿਸੂ ਦੇ ਨਾਲ ਗਏ (ਦੇਖੋ; UDB)
ਸ਼ਾਇਦ ਓਹੀ ਕਿਸ਼ਤੀ ਜੋ 8:23 ਵਿੱਚ ਸੀ | ਕੇਵਲ ਫਿਰ ਹੀ ਸਪੱਸ਼ਟ ਕਰੋ ਜੇਕਰ ਤੁਹਾਨੂੰ ਉਲਝਣ ਤੋਂ ਬਚਣ ਲਈ ਜ਼ਰੂਰਤ ਹੈ |
“ਸ਼ਹਿਰ ਜਿੱਥੇ ਉਹ ਰਹਿੰਦਾ ਸੀ” (UDB)
ਇਹ ਵੱਡੀ ਕਹਾਣੀ ਵਿੱਚ ਇੱਕ ਨਵੀਂ ਘਟਨਾ ਦੀ ਸ਼ੁਰੂਆਤ ਨੂੰ ਦੱਸਦਾ ਹੈ | ਤੁਹਾਡੀ ਭਾਸ਼ਾ ਵਿੱਚ ਇਸ ਤਰ੍ਹਾਂ ਕਰਨ ਦਾ ਇੱਕ ਢੰਗ ਹੋ ਸਕਦਾ ਹੈ |
ਉਹ ਜਿਹੜੇ ਅਧਰੰਗੀ ਆਦਮੀ ਨੂੰ ਯਿਸੂ ਦੇ ਕੋਲ ਲੈ ਕੇ ਆਏ | ਇਸ ਵਿੱਚ ਅਧਰੰਗੀ ਆਦਮੀ ਵੀ ਸ਼ਾਮਿਲ ਹੋ ਸਕਦਾ ਹੈ |
ਆਦਮੀ ਯਿਸੂ ਦਾ ਪੁੱਤਰ ਨਹੀਂ ਸੀ | ਯਿਸੂ ਉਸ ਦੇ ਨਾਲ ਨਮਰਤਾ ਦੇ ਨਾਲ ਗੱਲ ਕਰ ਰਿਹਾ ਸੀ | ਜੇਕਰ ਇਹ ਉਲਝਣ ਭਰਿਆ ਹੈ, ਤਾਂ ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਮੇਰੇ ਮਿੱਤਰ” ਜਾਂ “ਜੁਆਨ ਆਦਮੀ” ਜਾਂ ਓਹੀ ਲਿਖਿਆ ਜਾ ਸਕਦਾ ਹੈ | ਤੇਰੇ ਪਾਪ ਮਾਫ਼ ਹੋਏ
“ਪਰਮੇਸ਼ੁਰ ਨੇ ਤੇਰੇ ਪਾਪ ਮਾਫ਼ ਕਰ ਦਿੱਤੇ” ਜਾਂ “ਮੈਂ ਤੇਰੇ ਪਾਪ ਮਾਫ਼ ਕਰ ਦਿੱਤੇ ”
ਇਸ ਵਿੱਚ ਯਿਸੂ ਦੁਆਰਾ ਇੱਕ ਅਧਰੰਗੀ ਆਦਮੀ ਨੂੰ ਚੰਗੇ ਕਰਨ ਦਾ ਵਰਣਨ ਜਾਰੀ ਹੈ |
ਇਹ ਵੱਡੀ ਕਹਾਣੀ ਵਿੱਚ ਇੱਕ ਹੋਰ ਘਟਨਾ ਦੀ ਸ਼ੁਰੂਆਤ ਨੂੰ ਦਿਖਾਉਂਦਾ ਹੈ | ਇਸ ਵਿੱਚ ਪਹਿਲਾਂ ਵਾਲੀ ਘਟਨਾ ਨਾਲੋਂ ਅਲੱਗ ਲੋਕ ਸ਼ਾਮਿਲ ਹੋ ਸਕਦੇ ਹਨ | ਤੁਹਾਡੀ ਭਾਸ਼ਾ ਵਿੱਚ ਇਸ ਤਰ੍ਹਾਂ ਕਰਨ ਦਾ ਇੱਕ ਢੰਗ ਹੋ ਸਕਦਾ ਹੈ |
ਇਹ ਉਹਨਾਂ ਦੇ ਮਨ ਵਿੱਚ “ਉਹਨਾਂ ਨੂੰ” ਉਹ ਸਕਦਾ ਹੈ, ਜਾਂ “ਇੱਕ ਦੂਸਰੇ ਨੂੰ” ਮੂੰਹ ਦੀ ਵਰਤੋਂ ਕਰਨ ਦੇ ਦੁਆਰਾ ਹੋ ਸਕਦਾ ਹੈ |
ਯਿਸੂ ਮਸੀਹ ਇਹ ਘੋਸ਼ਣਾ ਕਾਰ ਰਿਹਾ ਸੀ ਕਿ ਉਹ ਉਹਨਾਂ ਕੰਮਾਂ ਨੂੰ ਕਰ ਸਕਦਾ ਹੈ ਜਿਹਨਾਂ ਨੂੰ ਗ੍ਰੰਥੀ ਸੋਚਦੇ ਹਨ ਕਿ ਸਿਰਫ ਪਰਮੇਸ਼ੁਰ ਹੀ ਕਰ ਸਕਦਾ ਹੈ |
ਯਿਸੂ ਮਸੀਹ ਆਪਣੀ ਸ਼ਕਤੀ ਦੁਆਰਾ ਜਾਂ ਉਹਨਾਂ ਨੂੰ ਗੱਲਾਂ ਕਰਦੇ ਹੋਏ ਦੇਖਕੇ ਜਾਣਦਾ ਸੀ ਕਿ ਉਹ ਕੀ ਸੋਚਦੇ ਹਨ |
ਯਿਸੂ ਨੇ ਇਸ ਪ੍ਰਸ਼ਨ ਦਾ ਇਸਤੇਮਾਲ ਗ੍ਰੰਥੀਆਂ ਨੂੰ ਝਿੜਕਣ ਲਈ ਕੀਤਾ | (ਦੇਖੋ: ਅਲੰਕ੍ਰਿਤ ਪ੍ਰਸ਼ਨ)
ਬਹੁਵਚਨ
ਇਹ ਅਨੈਤਿਕ ਬੁਰਾਈ ਜਾਂ ਦੁਸ਼ਟਤਾ ਹੈ, ਸਿਰਫ ਗ਼ਲਤੀ ਨਹੀਂ ਹੈ |
ਯਿਸੂ ਮਸੀਹ ਉਹਨਾਂ ਨੂੰ ਇਹ ਪ੍ਰਸ਼ਨ ਇਹ ਯਾਦ ਕਰਾਉਣ ਲਈ ਪੁੱਛਦਾ ਹੈ, ਕਿ ਉਹ ਵਿਸ਼ਵਾਸ ਕਰਦੇ ਸਨ ਕਿ ਅਧਰੰਗੀ ਆਦਮੀ ਆਪਣੇ ਪਾਪਾਂ ਦੇ ਕਾਰਨ ਅਧਰੰਗੀ ਹੈ ਜੇਕਰ ਉਸਦੇ ਪਾਪ ਮਾਫ਼ ਹੋ ਜਾਣ ਤਾਂ ਉਹ ਠੀਕ ਹੋ ਸਕਦਾ ਹੈ, ਇਸ ਲਈ ਜਦੋਂ ਉਸਨੇ ਅਧਰੰਗੀ ਨੂੰ ਚੰਗਾ ਕਰ ਦਿੱਤਾ ਤਾਂ ਗ੍ਰੰਥੀਆਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਉਹ ਪਾਪ ਮਾਫ਼ ਕਰ ਸਕਦਾ ਹੈ | (ਦੇਖੋ: ਅਲੰਕ੍ਰਿਤ ਪ੍ਰਸ਼ਨ )
“ਕੀ ਇਹ ਕਹਿਣਾ ਸੌਖਾ ਹੈ, “ਤੇਰੇ ਪਾਪ ਮਾਫ਼ ਹੋਏ ?” ਜਾਂ “ਕੀ ਇਹ ਕਹਿਣਾ ਸੌਖਾ ਹੈ, “ਉੱਠ ਅਤੇ ਤੁਰ ?”
ਇਸ ਦਾ ਅਰਥ ਹੋ ਸਕਦਾ ਹੈ 1) “ਮੈਂ ਤੇਰੇ ਪਾਪ ਮਾਫ਼ ਕਰ ਦਿੱਤੇ” (UDB) ਜਾਂ 2) “ਪਰਮੇਸ਼ੁਰ ਤੇਰੇ ਪਾਪ ਮਾਫ਼ ਕਰਦਾ ਹੈ |” “ਤੇਰੇ” ਇੱਕਵਚਨ ਹੈ | (ਦੇਖੋ: ਕਿਰਿਆਸ਼ੀਲ ਜਾਂ ਸੁਸਤ)
“ਮੈਂ ਤੁਹਾਡੇ ਅੱਗੇ ਸਾਬਤ ਕਰਾਂਗਾ |” “ਤੁਸੀਂ” ਬਹੁਵਚਨ ਹੈ | ਤੁਹਾਡਾ .... ਤੁਹਾਡਾ
ਯਿਸੂ ਮਸੀਹ ਆਦਮੀ ਨੂੰ ਕੀਤੇ ਜਾਣ ਤੋਂ ਰੋਕਦਾ ਨਹੀਂ ਹੈ | ਉਹ ਆਦਮੀ ਨੂੰ ਘਰ ਜਾਣ ਦਾ ਮੌਕਾ ਦਿੰਦਾ ਹੈ |
ਇਸ ਵਿੱਚ ਯਿਸੂ ਦੁਆਰਾ ਅਧਰੰਗੀ ਆਦਮੀ ਨੂੰ ਚੰਗਾ ਕਰਨ ਦਾ ਵਰਣਨ ਸਮਾਪਤ ਹੁੰਦਾ ਹੈ | ਫਿਰ ਯਿਸੂ ਇੱਕ ਚੁੰਗੀ ਲੈਣ ਵਾਲੇ ਨੂੰ ਆਪਣਾ ਚੇਲਾ ਬਣਨ ਲਈ ਬੁਲਾਉਂਦਾ ਹੈ |
ਜਿਹੜੇ ਸ਼ਬਦਾਂ ਦਾ ਤੁਸੀਂ 5:16 ਵਿੱਚ ਇਸਤੇਮਾਲ ਕੀਤਾ ਉਹਨਾਂ ਦਾ ਹੀ ਇੱਥੇ ਕਰੋ |
ਪਾਪਾਂ ਦੀ ਮਾਫ਼ੀ ਦੀ ਘੋਸ਼ਣਾ ਕਰਨ ਦਾ ਅਧਿਕਾਰ
ਕਲੀਸਿਯਾ ਦੀਆਂ ਪਰੰਪਰਾਵਾਂ ਕਹਿੰਦੀਆਂ ਹਨ ਕਿ ਮੱਤੀ ਖੁਸ਼ ਖਬਰੀ ਦਾ ਲੇਖਕ ਹੈ, ਪਰ ਪਾਠ ਪੜਨਾਂਵ “ਉਸਨੂੰ” ਜਾਂ “ਉਹ” ਨੂੰ “ਮੈਨੂੰ” ਅਤੇ “ਮੈਂ” ਵਿੱਚ ਬਦਲਣ ਦਾ ਕੋਈ ਵੀ ਕਾਰਨ ਨਹੀਂ ਦਿੰਦਾ |”
“ਯਿਸੂ ਨੇ ਮੱਤੀ ਨੂੰ ਕਿਹਾ”
ਇਹ ਪੰਕਤੀ ਉਸ ਘਟਨਾ ਨੂੰ ਦਿਖਾਉਣ ਲਈ ਵਰਤੀ ਗਈ ਹੈ ਜਿਹੜੀ 9:8 ਵਿੱਚ “ਵੇਖੋ” ਸ਼ਬਦ ਦੇ ਨਾਲ ਸ਼ੁਰੂ ਹੁੰਦੀ ਹੈ | ਜੇਕਰ ਤੁਹਾਡੀ ਭਾਸ਼ਾ ਵਿੱਚ ਇਸ ਤਰ੍ਹਾਂ ਕਰਨ ਦਾ ਕੋਈ ਢੰਗ ਹੈ, ਤਾਂ ਤੁਸੀਂ ਉਸ ਦਾ ਇਸਤੇਮਾਲ ਇੱਥੇ ਕਰਨ ਦੇ ਬਾਰੇ ਸੋਚ ਸਕਦੇ ਹੋ |
ਜਾਣ ਦੇ ਲਈ ਇੱਕ ਆਪ ਪਦ ਦਾ ਇਸਤੇਮਾਲ ਕਰੋ | ਇਹ ਸਪੱਸ਼ਟ ਨਹੀ ਹੈ ਕਿ ਯਿਸੂ ਪਹਾੜੀ ਤੇ ਚੜ ਰਿਹਾ ਸੀ ਜਾਂ ਉਤਰ ਰਿਹਾ ਸੀ ਜਾਂ ਕਫ਼ਰਨਾਹੂਮ ਵੱਲ ਜਾ ਰਿਹਾ ਸੀ ਜਾਂ ਇਸ ਤੋਂ ਪਰੇ ਜਾ ਰਿਹਾ ਸੀ | ਉਹ ਉੱਠਿਆ ਅਤੇ ਉਸ ਦੇ ਮਗਰ ਤੁਰ ਪਿਆ
“ਮੱਤੀ ਉੱਠਿਆ ਅਤੇ ਯਿਸੂ ਦੇ ਮਗਰ ਤੁਰ ਪਿਆ” ਇੱਕ ਚੇਲੇ ਦੀ ਤਰ੍ਹਾਂ (ਦੇਖੋ: UDB), ਕੇਵਲ ਯਿਸੂ ਦੀ ਅਗਲੀ ਮੰਜ਼ਿਲ ਤੱਕ ਹੀ ਨਹੀਂ |
ਇਹ ਘਟਨਾ ਮੱਤੀ ਚੁੰਗੀ ਲੈਣ ਵਾਲੇ ਦੇ ਘਰ ਵਾਪਰੀ |
ਇਹ ਮੱਤੀ ਦਾ ਘਰ ਹੈ (ਦੇਖੋ UDB), ਇਹ ਯਿਸੂ ਦਾ ਘਰ ਵੀ ਹੋ ਸਕਦਾ ਹੈ (“ਯਿਸੂ ਅਤੇ ਉਸ ਦੇ ਚੇਲਿਆਂ ਦੇ ਨਾਲ ਰਾਤ ਦਾ ਭੋਜਨ ਕੀਤਾ”) | ਤਦ ਹੀ ਸਪੱਸ਼ਟ ਕਰੋ ਜੇਕਰ ਉਲਝਣ ਤੋਂ ਬਚਣ ਲਈ ਜਰੂਰੀ ਹੈ |
ਸ਼ਬਦ “ਵੇਖੋ” ਸਾਨੂੰ ਕਹਾਣੀ ਵਿੱਚ ਨਵੇਂ ਲੋਕਾਂ ਦੇ ਬਾਰੇ ਚੌਕਸ ਕਰਦਾ ਹੈ | ਤੁਹਾਡੀ ਭਾਸ਼ਾ ਵਿੱਚ ਇਸ ਤਰ੍ਹਾਂ ਕਰਨ ਦਾ ਇੱਕ ਢੰਗ ਹੋ ਸਕਦਾ ਹੈ | ਅੰਗਰੇਜ਼ੀ ਵਿੱਚ ਇਸ ਤਰ੍ਹਾਂ ਹੈ “ਇੱਕ ਆਦਮੀ ਸੀ ਜੋ .....” ਜਦੋਂ ਫ਼ਰੀਸੀਆਂ ਨੇ ਇਹ ਵੇਖਿਆ
“ਜਦੋਂ ਫ਼ਰੀਸੀਆਂ ਨੇ ਦੇਖਿਆ ਕਿ ਯਿਸੂ ਪਾਪੀਆਂ ਅਤੇ ਚੁੰਗੀ ਲੈਣ ਵਾਲਿਆਂ ਨਾਲ ਖਾ ਰਿਹਾ ਹੈ”
ਇਹ ਘਟਨਾ ਮੱਤੀ ਚੁੰਗੀ ਲੈਣ ਵਾਲੇ ਦੇ ਘਰ ਵਿੱਚ ਹੋਈ |
“ਇਹ” ਉਸ ਪ੍ਰਸ਼ਨ ਦੇ ਨਾਲ ਸਬੰਧਿਤ ਹੈ ਜਿਹੜਾ ਫ਼ਰੀਸੀਆਂ ਨੇ ਯਿਸੂ ਦੇ ਪਾਪੀਆਂ ਅਤੇ ਚੁੰਗੀ ਲੈਣ ਵਾਲਿਆਂ ਦੇ ਖਾਣ ਬਾਰੇ ਪੁੱਛਿਆ |
“ਜਿਹੜੇ ਲੋਕ ਤੰਦਰੁਸਤ ਹਨ | “ (ਦੇਖੋ: ਅਲੰਕਾਰ)
“ਵੈਦ” (UDB)
“ਜਿਹੜੇ ਲੋਕ ਬਿਮਾਰ ਹਨ ਉਹਨਾਂ ਨੂੰ ਡਾਕਟਰ ਦੀ ਜ਼ਰੂਰਤ ਹੈ”
“ਤੁਹਾਨੂੰ ਇਸ ਦਾ ਅਰਥ ਸਿਖਣਾ ਚਾਹੀਦਾ ਹੈ” ਤੁਸੀਂ ਜਾਓ
ਪੜਨਾਂਵ “ਤੁਸੀਂ” ਫ਼ਰੀਸੀਆਂ ਦੇ ਨਾਲ ਸਬੰਧਿਤ ਹੈ |
ਇਹ ਘਟਨਾ ਮੱਤੀ ਚੁੰਗੀ ਲੈਣ ਵਾਲੇ ਦੇ ਘਰ ਵਾਪਰੀ |
ਜਦੋਂ ਲਾੜਾ ਬਰਾਤੀਆਂ ਦੇ ਨਾਲ ਹੈ ਤੋਂ ਕੋਈ ਵੀ ਬਰਾਤੀਆਂ ਤੋਂ ਵਰਤ ਰੱਖਣ ਦੀ ਉਮੀਦ ਨਹੀਂ ਕਰਦਾ | (ਦੇਖੋ: ਅਲੰਕ੍ਰਿਤ ਪ੍ਰਸ਼ਨ )
ਯਿਸੂ ਦੇ ਚੇਲਿਆਂ ਦੇ ਲਈ ਇੱਕ ਅਲੰਕਾਰ (ਦੇਖੋ: ਅਲੰਕਾਰ)
“ਲਾੜਾ” ਯਿਸੂ ਹੈ, ਜੋ ਅਜੇ ਜਿਉਂਦਾ ਹੈ ਅਤੇ “ਹੁਣ ਤੱਕ ਚੇਲਿਆਂ ਦੇ ਨਾਲ ਹੈ | (ਦੇਖੋ: ਅਲੰਕਾਰ)
“ਕੋਈ ਲਾੜੇ ਨੂੰ ਪਰੇ ਲੈ ਜਾਵੇਗਾ |” ਇਹ ਮਾਰੇ ਜਾਣ ਦੇ ਲਈ ਇੱਕ ਅਲੰਕਾਰ ਹੈ | (ਦਖੋ: ਅਲੰਕਾਰ, ਕਿਰਿਆਸ਼ੀਲ ਜਾਂ ਸੁਸਤ) ਸੋਗ ਕਰੋ
“ਸੋਗ ਕਰਨਾ.....ਉਦਾਸ ਹੋਣਾ” (UDB)
ਯਿਸੂ ਯੂਹੰਨਾ ਦੇ ਚੇਲਿਆਂ ਦੇ ਦੁਆਰਾ ਪੁੱਛੇ ਗਏ ਪ੍ਰਸ਼ਨ ਦਾ ਉਤਰ ਦੇਣਾ ਜਾਰੀ ਰੱਖਦਾ ਹੈ |
ਲੋਕ ਜਿਹੜੇ ਕੇਵਲ ਪੁਰਾਣੀ ਪਰੰਪਰਾ ਨੂੰ ਹੀ ਜਾਣਦੇ ਹਨ ਉਹ ਨਵੀਂ ਨੂੰ ਜਲਦੀ ਕਬੂਲ ਨਹੀਂ ਕਰਦੇ | (ਦੇਖੋ: ਅਲੰਕਾਰ)
“ਕੱਪੜੇ” ਟਾਕੀ
ਪਾਟੇ ਹੋਏ ਕੱਪੜੇ ਨੂੰ ਢੱਕਣ ਲਈ ਵਰਤਿਆ ਜਾਂਦਾ “ਨਵੇਂ ਕੱਪੜੇ ਦਾ ਟੁਕੜਾ”
ਯਿਸੂ ਯੂਹੰਨਾ ਦੇ ਚੇਲਿਆਂ ਦੇ ਦੁਆਰਾ ਪੁੱਛੇ ਪ੍ਰਸ਼ਨ ਦਾ ਉੱਤਰ ਦੇਣਾ ਜਾਰੀ ਰੱਖਦਾ ਹੈ |
ਇਹ ਯੂਹੰਨਾ ਦੇ ਚੇਲਿਆਂ ਦੇ ਪ੍ਰਸ਼ਨ ਦਾ ਉੱਤਰ ਦੇਣ ਲਈ ਇਹ ਇੱਕ ਅਲੰਕਾਰ ਜਾਂ ਦ੍ਰਿਸ਼ਟਾਂਤ ਹੈ, ਜਿਹੜਾ ਇਹ ਸੀ “ਫ਼ਰੀਸੀ ਅਤੇ ਅਸੀਂ ਬਹੁਤ ਵਰਤ ਰੱਖਦੇ ਹਾਂ, ਪਰ ਤੇਰੇ ਚੇਲੇ ਵਰਤ ਕਿਉਂ ਨਹੀਂ ਰੱਖਦੇ ?” (ਦੇਖੋ: ਅਲੰਕਾਰ)
“ਨਾ ਹੀ ਕੋਈ ਪਾਉਂਦਾ” (UDB) ਜਾਂ “ਲੋਕ ਕਦੇ ਨਹੀਂ ਪਾਉਂਦੇ”
“ਅੰਗੂਰ ਦਾ ਜੂਸ |” ਇਹ ਉਹ ਸ਼ਰਾਬ ਦੇ ਨਾਲ ਸਬੰਧਿਤ ਹੈ ਜਿਹੜੀ ਅਜੇ ਰਲਾਈ ਨਹੀਂ ਗਈ | ਜੇਕਰ ਤੁਹਾਡੇ ਇਲਾਕੇ ਵਿੱਚ ਲੋਕ ਅੰਗੂਰਾਂ ਨੂੰ ਨਹੀਂ ਜਾਣਦੇ, ਤਾਂ ਫਲ ਦੇ ਲਈ ਕੋਸੇ ਆਮ ਪਦ ਦਾ ਇਸਤੇਮਾਲ ਕਰੋ |
ਇਹ ਉਹਨਾਂ ਮਸ਼ਕਾਂ ਦੇ ਨਾਲ ਸਬੰਧਿਤ ਹੈ ਜਿਹੜੀਆਂ ਲੰਬੇ ਸਮੇਂ ਤੋਂ ਵਰਤੀਆਂ ਜਾ ਰਹੀਆਂ ਹਨ |
ਇਹ ਜਨਵਰਾਂ ਦੀ ਚਮੜੀ ਤੋਂ ਬਣਾਏ ਹੋਏ ਥੈਲੇ ਸਨ | ਇਹਨਾਂ ਨੂੰ “ਸ਼ਰਾਬ ਵਾਲੇ ਥੈਲੇ” ਜਾਂ “ਚਮੜੇ ਦੇ ਥੈਲੇ” ਵੀ ਕਿਹਾ ਜਾ ਸਕਦਾ ਹੈ (UDB) |
ਜਦੋਂ ਨਵੀਂ ਸ਼ਰਾਬ ਰਲਾਈ ਜਾਂਦੀ ਅਤੇ ਵਧਦੀ ਹੈ, ਤਾਂ ਮਸ਼ਕਾਂ ਪਾਟ ਜਾਣਗੀਆਂ ਕਿਉਂਕਿ ਇਹ ਹੋਰ ਨਹੀਂ ਵੱਧ ਸਕਦੀਆਂ |
“ਨਸ਼ਟ ਹੋਇਆ” (ਉਦ੍ਬ) ਨਵੀਂਆਂ ਮਸ਼ਕਾਂ
“ਨਵੀਆਂ ਮਸ਼ਕਾਂ” ਜਾਂ “ਨਵੇਂ ਸ਼ਰਾਬ ਦੇ ਥੈਲੇ |” ਇਹ ਉਹਨਾਂ ਮਸ਼ਕਾਂ ਦੇ ਨਾਲ ਸਬੰਧਿਤ ਹੈ ਜਿਹਨਾਂ ਨੂੰ ਕਦੇ ਵੀ ਨਹੀਂ ਵਰਤਿਆ ਗਿਆ |
ਇਸ ਵਿੱਚ ਯਿਸੂ ਦੁਆਰਾ ਇੱਕ ਯਹੂਦੀ ਸਰਦਾਰ ਦੀ ਬੇਟੀ ਨੂੰ ਚਮਤਕਾਰੀ ਢੰਗ ਦੇ ਨਾਲ ਚੰਗਾ ਕਰਨ ਦਾ ਵਰਣਨ ਸ਼ੁਰੂ ਹੁੰਦਾ ਹੈ |
ਇਹ ਉਸ ਉੱਤਰ ਦੇ ਨਾਲ ਸਬੰਧਿਤ ਹੈ ਜਿਹੜਾ ਯਿਸੂ ਨੇ ਯੂਹੰਨਾ ਦੇ ਚੇਲਿਆਂ ਨੂੰ ਵਰਤ ਦੇ ਬਾਰੇ ਦਿੱਤਾ |
ਸ਼ਬਦ “ਵੇਖੋ” ਕਹਾਣੀ ਵਿੱਚ ਨਵੇਂ ਵਿਅਕਤੀ ਦੇ ਬਾਰੇ ਚੌਕਸ ਕਰਦਾ ਹੈ | ਤੁਹਾਡੀ ਭਾਸ਼ਾ ਵਿੱਚ ਇਸ ਨੂੰ ਕਰਨ ਦਾ ਇੱਕ ਢੰਗ ਹੋ ਸਕਦਾ ਹੈ |
ਯਹੂਦੀ ਸਭਿਆਚਾਰ ਵਿੱਚ ਆਦਰ ਕਰਨ ਦਾ ਇੱਕ ਢੰਗ ਸੀ |
ਇਹ ਦਿਖਾਉਂਦਾ ਹੈ ਕਿ ਯਹੂਦੀ ਸਰਦਾਰ ਵਿਸ਼ਵਾਸ ਕਰਦਾ ਸੀ ਕਿ ਯਿਸੂ ਕੋਲ ਉਸ ਦੀ ਬੇਟੀ ਨੂੰ ਜਿਉਂਦਾ ਕਰਨ ਦੀ ਸ਼ਕਤੀ ਹੈ | ਉਸ ਦੇ ਚੇਲੇ
ਯਿਸੂ ਦੇ ਚੇਲੇ |
ਇਹ ਇਸ ਦਾ ਵਰਣਨ ਕਰਦਾ ਹੈ ਕਿ ਯਹੂਦੀ ਸਰਦਾਰ ਦੇ ਘਰ ਨੂੰ ਜਾਂਦੇ ਹੋਏ ਰਸਤੇ ਵਿੱਚ ਯਿਸੂ ਨੇ ਇੱਕ ਹੋਰ ਔਰਤ ਨੂੰ ਕਿਵੇਂ ਚੰਗਾ ਕੀਤਾ |
ਸ਼ਬਦ “ਵੇਖੋ” ਕਹਾਣੀ ਵਿੱਚ ਸਾਨੂੰ ਇੱਕ ਨਵੇਂ ਵਿਅਕਤੀ ਦੇ ਬਾਰੇ ਚੌਕਸ ਕਰਦਾ ਹੈ | ਤੁਹਾਡੀ ਭਾਸ਼ਾ ਵਿੱਚ ਇਸ ਤਰ੍ਹਾਂ ਕਰਨ ਦਾ ਇੱਕ ਢੰਗ ਹੋ ਸਕਦਾ ਹੈ |
“ਲਹੂ ਦਾ ਵਹਾਅ ਬਹੁਤ ਸੀ |” ਉਸ ਦੀ ਕੁੱਖ ਵਿਚੋਂ ਲਹੂ ਵਹਿ ਰਿਹਾ ਸੀ ਭਾਵੇਂ ਕਿ ਇਹ ਉਸ ਲਈ ਸਹੀ ਸਮਾਂ ਨਹੀਂ ਸੀ | ਕੁਝ ਸਭਿਆਚਾਰਾਂ ਵਿੱਚ ਇਸ ਤਰ੍ਹਾਂ ਦੇ ਹਾਲਾਤ ਦੇ ਲਈ ਇੱਕ ਨਰਮ ਢੰਗ ਹੋਵੇਗਾ | (ਦੇਖੋ: ਵਿਅੰਜਨ)
ਉਸ ਨੇ ਇਹ ਵਿਸ਼ਵਾਸ ਨਹੀਂ ਕੀਤਾ ਕਿ ਕੱਪੜਾ ਉਸ ਨੂੰ ਚੰਗਾ ਕਰੇਗਾ | ਉਸ ਨੇ ਵਿਸ਼ਵਾਸ ਕੀਤਾ ਕਿ ਯਿਸੂ ਉਸ ਨੂੰ ਚੰਗਾ ਕਰੇਗਾ | (ਦੇਖੋ: ਮੂਰਤ)
“ਕੁੜਤਾ”
“ਇਸ ਦੀ ਬਜਾਏ |” ਜਿਸ ਦੇ ਹੋਣ ਦੀ ਔਰਤ ਨੇ ਉਮੀਦ ਕੀਤੀ ਸੀ ਉਹ ਨਹੀਂ ਹੋਇਆ | ਬੇਟੀ
ਔਰਤ ਯਿਸੂ ਦੀ ਅਸਲ ਵਿੱਚ ਬੇਟੀ ਨਹੀਂ ਸੀ | ਯਿਸੂ ਉਸ ਨਾਲ ਨਮਰਤਾ ਦੇ ਨਾਲ ਗੱਲ ਕਰ ਰਿਹਾ ਸੀ | ਜੇਕਰ ਇਹ ਉਲਝਣ ਵਾਲਾ ਹੈ, ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ “ਜੁਆਨ ਔਰਤ” ਜਾਂ ਉਸੇ ਤਰ੍ਹਾਂ ਲਿਖਿਆ ਜਾ ਸਕਦਾ ਹੈ |
ਇਸ ਵਿੱਚ ਯਿਸੂ ਦੇ ਦੁਆਰਾ ਯਹੂਦੀ ਸਰਦਾਰ ਦੀ ਬੇਟੀ ਨੂੰ ਚੰਗਾ ਕਰਨ ਦਾ ਵਰਣਨ ਜਾਰੀ ਹੈ |
ਇਹ ਯਹੂਦੀ ਸਰਦਾਰ ਦਾ ਘਰ ਹੈ |
ਇੱਕ ਲੰਮਾ ਅਤੇ ਅੰਦਰੋ ਖਾਲੀ ਵਜਾਉਣ ਵਾਲਾ ਸਾਜ ਹੈ, ਇਸ ਨੂੰ ਇੱਕ ਸਿਰੇ ਤੇ ਹਵਾ ਮਾਰਨ ਜਾਂ ਇਸ ਦੇ ਅੰਦਰ ਹਵਾ ਮਾਰਨ ਦੇ ਨਾਲ ਵਜਾਇਆ ਜਾਂਦਾ ਹੈ |
“ਲੋਕ ਜਿਹੜੇ ਬਾਂਸੁਰੀ ਵਜਾਉਂਦੇ ਹਨ”
ਯਿਸੂ ਬਹੁਤ ਸਾਰੇ ਲੋਕਾਂ ਨੂੰ ਕਹਿ ਰਿਹਾ ਸੀ, ਇਸ ਲਈ ਜੇਕਰ ਤੁਹਾਡੀ ਭਾਸ਼ਾ ਵਿੱਚ ਹੈ ਤਾਂ ਹੁਕਮ ਦੇ ਬਹੁਵਚਨ ਰੂਪ ਦਾ ਇਸਤੇਮਾਲ ਕਰੋ | ਲੜਕੀ ਮਰੀ ਨਹੀਂ ਹੈ, ਪਰ ਸੁੱਤੀ ਹੈ
ਯਿਸੂ ਨੀਂਦ ਦੇ ਚਿੱਤਰ ਦਾ ਇਸਤੇਮਾਲ ਕਰ ਰਿਹਾ ਹੈ ਕਿਉਂਕਿ ਉਸ ਦੀ ਮੌਤ ਥੋੜੇ ਸਮੇਂ ਦੇ ਲਈ ਹੈ, ਉਹ ਜਾਣਦਾ ਸੀ ਕਿ ਉਹ ਉਸ ਨੂੰ ਜਿਉਂਦਾ ਕਰਨ ਵਾਲਾ ਹੈ | (ਦਖੋ: ਵਿਅੰਜਨ)
ਇਸ ਵਿੱਚ ਯਿਸੂ ਦੇ ਦੁਆਰਾ ਯਹੂਦੀ ਸਰਦਾਰ ਦੀ ਬੇਟੀ ਨੂੰ ਚੰਗੇ ਕਰਨ ਦਾ ਵਰਣਨ ਪੂਰਾ ਹੁੰਦਾ ਹੈ |
“ਯਿਸੂ ਦੇ ਭੀੜ ਨੂੰ ਬਾਹਰ ਭੇਜਣ ਤੋਂ ਬਾਅਦ” ਜਾਂ “ਪਰਿਵਾਰ ਦੇ ਭੀੜ ਨੂੰ ਬਾਹਰ ਭੇਜਣ ਤੋਂ ਬਾਅਦ”
“ਬਿਸਤਰ ਤੋਂ ਬਾਹਰ ਆਈ |” ਇਹ 8:15 ਦੇ ਅਨੁਸਾਰ ਓਹੀ ਵਿਚਾਰ ਹੈ | ਇਹ ਖਬਰ ਸਾਰੇ ਇਲਾਕੇ ਵਿੱਚ ਫੈਲ ਗਈ
ਇਹ ਮੂਰਤ ਦਾ ਇਹ ਅਰਥ ਹੈ ਕਿ ਖਬਰ ਇਸ ਲਈ ਫ਼ੈਲ ਗਈ ਕਿਉਂਕਿ ਲੋਕਾਂ ਨੇ ਦੂਸਰਿਆਂ ਨੂੰ ਇਸ ਦੇ ਬਾਰੇ ਦੱਸਿਆ | “ਉਸ ਇਲਾਕੇ ਦੇ ਸਾਰੇ ਲੋਕਾਂ ਨੇ ਇਹ ਸੁਣਿਆ” (UDB) ਜਾਂ “ਜਿਹਨਾਂ ਲੋਕਾਂ ਨੇ ਦੇਖਿਆ ਕਿ ਲੜਕੀ ਜਿਉਂਦੀ ਹੈ ਉਹਨਾਂ ਨੇ ਉਸ ਇਲਾਕੇ ਵਿੱਚ ਇਸ ਦੇ ਬਾਰੇ ਸਾਰੇ ਲੋਕਾਂ ਨੂੰ ਦੱਸਣਾ ਸ਼ੁਰੂ ਕੀਤਾ |” (ਦੇਖੋ: ਮੂਰਤ)
ਇਸ ਵਿੱਚ ਯਿਸੂ ਦੇ ਦੁਆਰਾ ਦੋ ਅੰਨਿਆ ਨੂੰ ਚੰਗਾ ਕਰਨ ਦਾ ਵਰਣਨ ਸ਼ੁਰੂ ਹੁੰਦਾ ਹੈ |
ਯਿਸੂ ਉਸ ਇਲਾਕੇ ਨੂੰ ਛੱਡ ਕੇ ਜਾ ਰਿਹਾ ਸੀ |
ਇਹ ਸਪੱਸ਼ਟ ਨਹੀਂ ਹੈ ਕਿ ਯਿਸੂ ਪਹਾੜ ਦੇ ਉੱਪਰ ਨੂੰ ਜਾਂ ਹੇਠਾਂ ਨੂੰ ਜਾ ਰਿਹਾ ਸੀ | ਜਾਣ ਦੇ ਲਈ ਆਮ ਪਦ ਦਾ ਇਸਤੇਮਾਲ ਕਰੋ |
ਯਿਸੂ ਦਾਊਦ ਦਾ ਪੁੱਤਰ ਨਹੀਂ ਸੀ, ਇਸ ਲਈ ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਦਾਊਦ ਦਾ ਵੰਸ਼ਜ” (UDB) | ਪਰ, “ਦਾਊਦ ਦਾ ਪੁੱਤਰ” ਮਸੀਹ ਨੂੰ ਦਿੱਤਾ ਗਿਆ ਇੱਕ ਨਾਮ ਵੀ ਹੈ (ਦੇਖੋ 21:9) ਅਤੇ ਇਹ ਮਨੁੱਖ ਯਿਸੂ ਨੂੰ ਉਸਦੇ ਇਸ ਨਾਮ ਤੋਂ ਬੁਲਾ ਰਹੇ ਸਨ |
ਇਹ ਯਿਸੂ ਦਾ ਘਰ ਹੋ ਸਕਦਾ ਹੈ ਜਾਂ 9:10 ਵਿਚਲਾ ਘਰ ਹੋ ਸਕਦਾ ਹੈ | ਹਾਂ, ਪ੍ਰਭੂ
“ਹਾਂ ਪ੍ਰਭੂ, ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੂੰ ਸਾਨੂੰ ਚੰਗਾ ਕਰ ਸਕਦਾ ਹੈਂ |”
ਇਸ ਵਿੱਚ ਯਿਸੂ ਦੇ ਦੁਆਰਾ ਦੋ ਅੰਨਿਆਂ ਨੂੰ ਚੰਗਾ ਕਰਨ ਦਾ ਵਰਣਨ ਸਮਾਪਤ ਹੁੰਦਾ ਹੈ |
ਇਹ ਸਪੱਸ਼ਟ ਨਹੀਂ ਹੈ ਕਿ ਉਸ ਨੇ ਦੋਹਾਂ ਦੀਆਂ ਅੱਖਾਂ ਨੂੰ ਇਕੱਠੇ ਛੋਹਿਆ ਜਾਂ ਆਪਣੇ ਸੱਜੇ ਹੱਥ ਦੁਆਰਾ ਪਹਿਲਾਂ ਇੱਕ ਦੀਆਂ ਨੂੰ ਤੇ ਫਿਰ ਦੂਸਰੇ ਦੀਆਂ ਨੂੰ | ਜਿਵੇਂ ਕਿ ਪਰੰਪਰਾ ਅਨੁਸਾਰ ਖੱਬਾ ਹੱਥ ਬੁਰੇ ਕੰਮ ਲਈ ਵਰਤਿਆ ਜਾਂਦਾ ਸੀ, ਤਾਂ ਇਹ ਸੰਭਵਨਾ ਜਿਆਦਾ ਹੈ ਕਿ ਉਸਨੇ ਆਪਣੇ ਸੱਜੇ ਹੱਥਦਾ ਹੀ ਇਸਤੇਮਾਲ ਕੀਤਾ | ਇਹ ਵੀ ਸਪੱਸ਼ਟ ਨਹੀਂ ਹੈ ਕਿ ਜਦੋਂ ਉਹ ਉਹਨਾਂ ਨੂੰ ਛੂਹ ਰਿਹਾ ਸੀ ਉਸੇ ਸਮੇਂ ਉਹ ਉਹਨਾਂ ਨੂੰ ਬੋਲਿਆ ਜਾਂ ਪਹਿਲਾਂ ਉਸ ਨੇ ਉਹਨਾਂ ਨੂੰ ਛੂਹਿਆ ਅਤੇ ਫਿਰ ਉਹਨਾਂ ਨੂੰ ਬੋਲਿਆ |
“ਪਰਮੇਸ਼ੁਰ ਨੇ ਉਹਨਾਂ ਦੀਆਂ ਅੱਖਾਂ ਨੂੰ ਚੰਗਾ ਕਰ ਦਿੱਤਾ” ਜਾਂ “ਦੋ ਅੰਨੇ ਵੇਖਣ ਲੱਗ ਪਏ” (ਦੇਖੋ: ਕਿਰਿਆਸ਼ੀਲ ਜਾਂ ਸੁਸਤ, ਮੁਹਾਵਰੇ)
“ਇਸ ਦੀ ਬਜਾਏ |” ਮਨੁੱਖਾਂ ਨੇ ਉਹ ਨਹੀਂ ਕੀਤਾ ਜੋ ਯਿਸੂ ਨੇ ਉਹਨਾਂ ਨੂੰ ਕਰਨ ਲਈ ਆਖਿਆ ਸੀ | ਖਬਰ ਨੂੰ ਫੈਲਾ ਦਿੱਤਾ
“ਉਹਨਾਂ ਨਾਲ ਜੋ ਹੋਇਆ ਬਹੁਤ ਸਾਰੇ ਲੋਕਾਂ ਨੂੰ ਦੱਸਿਆ”
ਇਸ ਵਿੱਚ ਯਿਸੂ ਦੁਆਰਾ ਉਸ ਦੇ ਆਪਣੇ ਨਗਰ ਵਿੱਚ ਲੋਕਾਂ ਨੂੰ ਚੰਗੇ ਕਰਨ ਦਾ ਵਰਣਨ ਜਾਰੀ ਹੈ |
ਸ਼ਬਦ “ਵੇਖੋ” ਕਹਾਣੀ ਵਿੱਚ ਸਾਨੂੰ ਨਵੇਂ ਵਿਅਕਤੀ ਦੇ ਬਾਰੇ ਚੌਕਸ ਕਰਦਾ ਹੈ | ਤੁਹਾਡੀ ਭਾਸ਼ਾ ਵਿੱਚ ਇਸਤਰ੍ਹਾਂ ਕਰਨ ਦਾ ਇੱਕ ਢੰਗ ਹੋ ਸਕਦਾ ਹੈ |
ਜੋ ਬੋਲ ਨਹੀਂ ਸਕਦਾ
“ਗੂੰਗਾ ਆਦਮੀ ਬੋਲਣ ਲੱਗ ਗਿਆ” ਜਾਂ “ਉਹ ਆਦਮੀ ਜਿਹੜਾ ਗੂੰਗਾ ਸੀ ਉਹ ਬੋਲਿਆ” ਜਾਂ “ਉਹ ਆਦਮੀ, ਜਿਹੜਾ ਹੁਣ ਗੂੰਗਾ ਨਹੀਂ ਸੀ, ਬੋਲਿਆ”
ਇਸ ਦਾ ਇਹ ਅਰਥ ਹੋ ਸਕਦਾ ਹੈ “ਇਹ ਪਹਿਲੀ ਵਾਰ ਹੋਇਆ” ਜਾਂ “ਕਿਸੇ ਨੇ ਵੀ ਇਸਤਰ੍ਹਾਂ ਪਹਿਲਾਂ ਨਹੀਂ ਕੀਤਾ | ਉਸ ਨੇ ਭੂਤਾਂ ਨੂੰ ਕੱਢਿਆ
“ਉਸ ਨੇ ਭੂਤਾਂ ਨੂੰ ਛੱਡ ਦੇਣ ਲਈ ਮਜਬੂਰ ਕੀਤਾ |” ਪੜਨਾਂਵ “ਉਹ” ਯਿਸੂ ਦੇ ਨਾਲ ਸਬੰਧਿਤ ਹੈ |
ਇਸ ਭਾਗ ਵਿੱਚ ਯਿਸੂ ਦੀ ਗਲੀਲ ਵਿਚਲੀ ਸਿਖਿਆ ਦੇਣ, ਪ੍ਰਚਾਰ ਕਰਨ ਅਤੇ ਚੰਗਾ ਕਰਨ ਦੀ ਸੇਵਕਾਈ ਦਾ ਸੰਖੇਪ ਦਿੱਤਾ ਗਿਆ ਹੈ |
“ਬਹੁਤ ਸਾਰੇ ਸ਼ਹਿਰ |” (ਦੇਖੋ: ਹੱਦ ਤੋਂ ਵੱਧ)
“ਵੱਡੇ ਪਿੰਡ ... ਛੋਟੇ ਪਿੰਡ” ਜਾਂ “ਵੱਡੇ ਨਗਰ ... ਛੋਟੇ ਨਗਰ”
“ਹਰੇਕ ਬਿਮਾਰੀ ਅਤੇ ਹਰੇਕ ਮਾਂਦਗੀ |” ਸ਼ਬਦ “ਰੋਗ” ਅਤੇ “ਮਾਂਦਗੀ” ਦਾ ਬਹੁਤ ਜਿਆਦਾ ਅਰਥ ਇੱਕੋ ਹੀ ਪਰ ਜਿੰਨਾ ਸੰਭਵ ਹੋ ਸਕੇ ਇਹਨਾਂ ਦਾ ਅਨੁਵਾਦ ਅਲੱਗ ਅਲੱਗ ਕੀਤਾ ਜਾਣਾ ਚਾਹੀਦਾ ਹੈ | “ਰੋਗ” ਉਹ ਜਿਹੜਾ ਮਨੁੱਖ ਦੀ “ਮਾਂਦਗੀ” ਦਾ ਕਾਰਨ ਹੈ | “ਮਾਂਦਗੀ” ਸਰੀਰਕ ਕਮਜ਼ੋਰੀ ਹੈ ਜਿਹੜੀ ਰੋਗ ਦੇ ਹੋਣ ਦੇ ਕਾਰਨ ਸਰੀਰ ਵਿੱਚ ਹੁੰਦੀ ਹੈ | ਉਹ ਅਯਾਲੀ ਤੋਂ ਬਿੰਨਾ ਭੇਡਾਂ ਵਰਗੇ ਸਨ
“ਉਹਨਾਂ ਲੋਕਾਂ ਦਾ ਕੋਈ ਵੀ ਆਗੂ ਨਹੀਂ ਸੀ” (ਦੇਖੋ: ਮਿਸਾਲ)
ਯਿਸੂ ਵਾਢੀ ਦੇ ਬਾਰੇ ਭਾਸ਼ਾ ਦੇ ਅੰਗ ਦਾ ਇਸਤੇਮਾਲ ਚੇਲਿਆਂ ਨੂੰ ਇਸ ਦੱਸਣ ਲਈ ਕਰਦਾ ਹੈ ਕਿ ਪਿਛਲੇ ਭਾਗ ਵਿੱਚ ਭੀੜ ਦੀਆਂ ਜ਼ਰੂਰਤਾਂ ਦੀ ਵੱਲ ਉਹਨਾਂ ਨੂੰ ਕਿਵੇਂ ਪ੍ਰਤੀਕਿਰਿਆ ਕਰਨੀ ਚਾਹੀਦੀ ਹੈ |
ਇੱਥੇ ਯਿਸੂ ਉਹਨਾਂ ਲੋਕਾਂ ਦੀ ਵੱਡੀ ਗਿਣਤੀ ਦੀ ਤੁਲਣਾ ਖੇਤ ਵਿਚਲੇ ਅਨਾਜ ਦੇ ਨਾਲ ਕਰਦਾ ਹੈ, ਜਿਹੜੇ ਪਰਮੇਸ਼ੁਰ ਤੇ ਵਿਸ਼ਵਾਸ ਕਰਨਗੇ ਅਤੇ ਪਰਮੇਸ਼ੁਰ ਦੇ ਰਾਜ ਵਿੱਚ ਜਾਣਗੇ, ਅਤੇ ਜਿਹੜੇ ਦੂਸਰਿਆਂ ਨੂੰ ਪਰਮੇਸ਼ੁਰ ਦੇ ਬਾਰੇ ਦੱਸਣਗੇ ਉਹ ਮਜ਼ਦੂਰ ਹਨ | ਇਹ ਅਲੰਕਾਰ ਇਹ ਦੱਸਦਾ ਹੈ ਲੋਕਾਂ ਨੂੰ ਪਰਮੇਸ਼ੁਰ ਦੇ ਬਾਰੇ ਦੱਸਣ ਵਾਲੇ ਲੋਕ ਥੋੜੇ ਹਨ | (ਦੇਖੋ : ਅਲੰਕਾਰ)
“ਪੱਕੇ ਭੋਜਨ ਨੂੰ ਇਕੱਠਾ ਕਰਨਾ”
ਖੇਤ ਦੇ ਮਾਲਕ ਦੇ ਅੱਗੇ ਬੇਨਤੀ ਕਰੋ
“ਪ੍ਰਭੂ ਦੇ ਅੱਗੇ ਬੇਨਤੀ ਕਰੋ | ਉਹ ਖੇਤ ਦਾ ਮਾਲਕ ਹੈ | “