Matthew 8

Matthew 8:1

ਇਸ ਤੋਂ ਯਿਸੂ ਦੇ ਦੁਆਰਾ ਬਹੁਤ ਸਾਰੇ ਲੋਕਾਂ ਨੂੰ ਚਮਤਕਾਰੀ ਢੰਗ ਦੇ ਨਾਲ ਚੰਗੇ ਕਰਨ ਦਾ ਵਰਣਨ ਸ਼ੁਰੂ ਹੁੰਦਾ ਹੈ |

ਜਦੋਂ ਯਿਸੂ ਪਹਾੜ ਤੋਂ ਉੱਤਰਿਆ ਤਾਂ ਵੱਡੀ ਭੀੜ ਉਸ ਦੇ ਮਗਰ ਲੱਗ ਗਈ |

ਸਮਾਂਤਰ ਅਨੁਵਾਦ: “ਯਿਸੂ ਦੇ ਪਹਾੜ ਤੋਂ ਹੇਠਾਂ ਆਉਣ ਤੋਂ ਬਾਅਦ, ਇੱਕ ਵੱਡੀ ਭੀੜ ਉਸ ਦੇ ਮਗਰ ਲੱਗ ਗਈ |” ਭੀੜ ਵਿੱਚ ਉਹ ਲੋਕ ਸ਼ਾਮਿਲ ਹੋ ਸਕਦੇ ਹਨ ਜਿਹੜੇ ਉਸ ਦੇ ਨਾਲ ਪਹਾੜ ਉੱਤੇ ਸਨ ਅਤੇ ਉਹ ਲੋਕ ਜਿਹੜੇ ਉਸ ਦੇ ਨਾਲ ਪਹਾੜ ਉੱਤੇ ਨਹੀਂ ਸਨ |

ਵੇਖੋ

ਸ਼ਬਦ “ਵੇਖੋ” ਕਹਾਣੀ ਵਿੱਚ ਸਾਡਾ ਧਿਆਨ ਇੱਕ ਨਵੇਂ ਵਿਅਕਤੀ ਦੇ ਵੱਲ ਲੈ ਕੇ ਜਾਂਦਾ ਹੈ | ਤੁਹਾਡੀ ਭਾਸ਼ਾ ਵਿੱਚ ਇਸ ਤਰ੍ਹਾਂ ਕਰਨ ਦਾ ਇੱਕ ਢੰਗ ਹੋ ਸਕਦਾ ਹੈ |

ਇੱਕ ਕੋੜ੍ਹੀ

“ਇੱਕ ਆਦਮੀ ਜਿਸ ਨੂੰ ਕੋੜ੍ਹ ਸੀ” ਜਾਂ “ਇੱਕ ਆਦਮੀ ਜਿਸ ਨੂੰ ਚਮੜੀ ਦਾ ਰੋਗ ਸੀ” (UDB)

ਜੇਕਰ ਤੇਰੀ ਇੱਛਾ ਹੋਵੇ

ਸਮਾਂਤਰ ਅਨੁਵਾਦ : “ਜੇਕਰ ਤੂੰ ਚਾਹੇਂ ਤਾਂ” ਜਾਂ “ਜੇਕਰ ਤੇਰੀ ਮਰਜ਼ੀ ਹੋਵੇ |” ਕੋੜ੍ਹੀ ਜਾਣਦਾ ਸੀ ਕਿ ਯਿਸੂ ਦੇ ਕੋਲ ਉਸ ਨੂੰ ਚੰਗਾ ਕਰਨ ਦੀ ਸ਼ਕਤੀ ਹੈ, ਪਰ ਨਹੀਂ ਜਾਣਦਾ ਸੀ ਕਿ ਯਿਸੂ ਉਸ ਨੂੰ ਛੂਹਣਾ ਚਾਹੇਗਾ |

ਤੂੰ ਮੈਨੂੰ ਸ਼ੁੱਧ ਕਰ ਸਕਦਾ ਹੈਂ

ਸਮਾਂਤਰ ਅਨੁਵਾਦ: “ਤੂੰ ਮੈਨੂੰ ਚੰਗਾ ਕਰ ਸਕਦਾ ਹੈਂ” ਜਾਂ “ਕਿਰਪਾ ਕਰਕੇ ਮੈਨੂੰ ਚੰਗਾ ਕਰ” (UDB) |

ਉਸੇ ਵੇਲੇ

“ਉਸੇ ਸਮੇਂ” ਉਹ ਆਪਣੇ ਕੋੜ੍ਹ ਤੋਂ ਸ਼ੁੱਧ ਹੋ ਗਿਆ

ਯਿਸੂ ਮਸੀਹ ਦੇ ਇਹ ਕਹਿਣ ਕਿ “ਸ਼ੁੱਧ ਹੋ ਜਾ” ਦੇ ਨਤੀਜੇ ਵੱਜੋਂ ਉਹ ਆਦਮੀ ਚੰਗਾ ਹੋ ਗਿਆ | ਸਮਾਂਤਰ ਅਨੁਵਾਦ : “ਉਹ ਠੀਕ ਸੀ” ਜਾਂ “ਉਸ ਦਾ ਕੋੜ੍ਹ ਜਾਂਦਾ ਰਿਹਾ” ਜਾਂ “ਉਸ ਦਾ ਕੋੜ੍ਹ ਖਤਮ ਹੋ ਗਿਆ |”

Matthew 8:4

ਇਸ ਵਿੱਚ ਯਿਸੂ ਦੇ ਦੁਆਰਾ ਕੋੜ੍ਹੀ ਆਦਮੀ ਨੂੰ ਚੰਗੇ ਕਰਨ ਦਾ ਵਰਣਨ ਜਾਰੀ ਹੈ |

ਉਸ ਨੂੰ

ਉਹ ਆਦਮੀ ਜਿਸ ਨੂੰ ਕੋੜ੍ਹ ਸੀ

ਕਿਸੇ ਵਿਅਕਤੀ ਨੂੰ ਕੁਝ ਨਾ ਕਹਿਣਾ

ਭਾਵੇਂ ਕਿ ਉਸ ਆਦਮੀ ਨੇ ਜਾਜਕ ਦੇ ਨਾਲ ਗੱਲ ਕਰਨੀ ਸੀ ਕਿ ਉਹ ਕਦੋਂ ਬਲੀਦਾਨ ਚੜਾਵੇ (ਦੇਖੋ: UDB), ਯਿਸੂ ਚਾਹੁੰਦਾ ਸੀ ਕਿ ਉਹ ਵਿਅਕਤੀ ਇਸ ਤੋਂ ਇਲਾਵਾ ਹੋਰ ਕਿਸੇ ਵਿਅਕਤੀ ਨੂੰ ਉਸ ਬਾਰੇ ਕੁਝ ਨਾ ਆਖੇ ਜੋ ਹੋਇਆ ਸੀ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਕਿਸੇ ਨੂੰ ਕੁਝ ਨਾ ਕਹਿਣਾ” ਜਾਂ “ਕਿਸੇ ਨੂੰ ਨਾ ਦੱਸਣਾ ਕਿ ਮੈਂ ਤੈਨੂੰ ਚੰਗਾ ਕੀਤਾ |” (ਦੇਖੋ: ਹੱਦ ਤਪਨ ਵੱਧ)

ਆਪਣੇ ਆਪ ਨੂੰ ਜਾਜਕ ਨੂੰ ਦਿਖਾ

ਯਹੂਦੀ ਕਾਨੂੰਨ ਦੇ ਅਨੁਸਾਰ ਇਹ ਜਰੂਰੀ ਸੀ ਕਿ ਵਿਅਕਤੀ ਆਪਣੀ ਚੰਗੀ ਕੀਤੀ ਗਈ ਚਮੜੀ ਜਾਜਕ ਨੂੰ ਦਿਖਾਵੇ, ਜੋ ਉਸ ਨੂੰ ਲੋਕਾਂ ਦੇ ਨਾਲ ਰਹਿਣ ਦੀ ਆਗਿਆ ਦੇਵੇਗਾ |

ਉਹਨਾਂ ਦੇ ਲਈ ਗਵਾਹੀ ਲਈ ਉਸ ਨੂੰ ਭੇਂਟ ਨੂੰ ਚੜਾ ਜਿਸ ਦਾ ਮੂਸਾ ਨੇ ਹੁਕਮ ਦਿੱਤਾ

ਮੂਸਾ ਦੇ ਕਾਨੂੰਨ ਦੇ ਅਨੁਸਾਰ ਜਰੂਰੀ ਹੈ ਕਿ ਜੋ ਵਿਅਕਤੀ ਕੋੜ੍ਹ ਤੋਂ ਚੰਗਾ ਹੁੰਦਾ ਹੈ ਉਹ ਧਨਵਾਦ ਦੀ ਭੇਂਟ ਜਾਜਕ ਨੂੰ ਦੇਵੇ, ਤਾਂ ਕਿ ਲੋਕ ਜਾਣਨ ਕਿ ਵਿਅਕਤੀ ਚੰਗਾ ਹੋ ਗਿਆ ਹੈ | ਉਹਨਾਂ ਦੇ ਲਈ

ਇਸ ਦੀ ਇਹਨਾਂ ਦੇ ਨਾਲ ਸਬੰਧਿਤ ਹੋਣ ਦੀ ਸੰਭਾਵਨਾ ਹੈ 1)ਜਾਜਕਾਂ ਦੇ ਨਾਲ ਜਾਂ 2) ਸਾਰੇ ਲੋਕਾਂ ਦੇ ਨਾਲ ਜਾਂ 3) ਯਿਸੂ ਦੀ ਅਲੋਚਨਾ ਕਰਨ ਵਾਲਿਆਂ ਦੇ ਨਾਲ | ਜੇਕਰ ਸੰਭਵ ਹੋਵੇ, ਤਾਂ ਉਸ ਪੜਨਾਂਵ ਦੀ ਵਰਤੋਂ ਕਰੋ ਜਿਹੜਾ ਇਹਨਾਂ ਸਾਰਿਆਂ ਵਿਚੋਂ ਕਿਸੇ ਇੱਕ ਸਮੂਹ ਦੇ ਨਾਲ ਸਬੰਧਿਤ ਹੋਵੇ | (ਦੇਖੋ: ਅਸਪੱਸ਼ਟਤਾ )

Matthew 8:5

ਇਸ ਵਿੱਚ ਯਿਸੂ ਦੇ ਦੁਆਰਾ ਬਹੁਤ ਸਾਰੇ ਲੋਕਾਂ ਨੂੰ ਚੰਗੇ ਕਰਨ ਦਾ ਵਰਣਨ ਜਾਰੀ ਹੈ |

ਉਸ ਨੂੰ ... ਉਸ ਨੂੰ

ਯਿਸੂ

ਅਧਰੰਗੀ

ਬਿਮਾਰੀ ਦੇ ਕਾਰਨ “ਚੱਲਣ ਦੇ ਅਯੋਗ” ਯਿਸੂ ਨੇ ਉਸ ਨੂੰ ਆਖਿਆ, “ਮੈਂ ਆ ਕੇ ਉਸ ਨੂੰ ਚੰਗਾ ਕਰਾਂਗਾ |”

“ਯਿਸੂ ਨੇ ਸੂਬੇਦਾਰ ਨੂੰ ਕਿਹਾ, “ਮੈਂ ਤੇਰੇ ਘਰ ਆਵਾਂਗਾ ਅਤੇ ਤੇਰੇ ਨੌਕਰ ਨੂੰ ਠੀਕ ਕਰਾਂਗਾ |”

Matthew 8:8

ਇਸ ਵਿੱਚ ਯਿਸੂ ਦੇ ਦੁਆਰਾ ਬਹੁਤ ਸਾਰੇ ਲੋਕਾਂ ਨੂੰ ਚੰਗੇ ਕਰਨ ਦਾ ਵਰਣਨ ਜਾਰੀ ਹੈ |

ਤੁਸੀਂ ਮੇਰੀ ਛੱਤ ਦੇ ਹੇਠਾਂ ਆਓ

“ਤੁਸੀਂ ਮੇਰੇ ਘਰ ਦੇ ਅੰਦਰ ਆਓ” (ਦੇਖੋ: ਲੱਛਣ ਅਲੰਕਾਰ)

ਬਚਨ ਕਰ

“ਹੁਕਮ ਦੇ”

ਸਿਪਾਹੀ

“ਨਿਪੁੰਨ ਜੋਧੇ” ਮੈਂ ਇਸਰਾਏਲ ਵਿੱਚ ਵੀ ਕਿਸੇ ਦਾ ਐਨਾ ਵਿਸ਼ਵਾਸ ਨਹੀਂ ਦੇਖਿਆ

ਯਿਸੂ ਦੇ ਸੁਣਨ ਵਾਲਿਆਂ ਨੇ ਯਰੂਸ਼ਲਮ ਵਿਚਲੇ ਯਹੂਦੀਆਂ ਦੇ ਬਾਰੇ ਸੋਚਿਆ ਹੋਵੇਗਾ, ਜਿਹੜੇ ਪਰਮੇਸ਼ੁਰ ਦੇ ਬੱਚੇ ਹੋਣ ਦੀ ਘੋਸ਼ਣਾ ਕਰਦੇ ਹਨ, ਉਹਨਾਂ ਦਾ ਵਿਸ਼ਵਾਸ ਸਾਰਿਆਂ ਨਾਲੋਂ ਵੱਡਾ ਹੋਵੇਗਾ | ਯਿਸੂ ਕਹਿੰਦਾ ਉਹ ਗ਼ਲਤ ਹਨ ਅਤੇ ਸੂਬੇਦਾਰ ਦਾ ਵਿਸ਼ਵਾਸ ਉਹਨਾਂ ਦੇ ਨਾਲੋਂ ਵੱਡਾ ਸੀ |

Matthew 8:11

ਇਸ ਵਿੱਚ ਯਿਸੂ ਦੁਆਰਾ ਸੂਬੇਦਾਰ ਦੇ ਨੌਕਰ ਨੂੰ ਚੰਗੇ ਕਰਨ ਦਾ ਵਰਣਨ ਜਾਰੀ ਹੈ |

ਤੁਸੀਂ

ਇਹ ਉਹਨਾਂ ਦੇ ਨਾਲ ਸਬੰਧਿਤ ਹੈ “ਜਿਹੜੇ ਉਸ ਦੇ ਮਗਰ ਚੱਲ ਰਹੇ ਸਨ” (8:10) ਅਤੇ ਇਸ ਲਈ ਇਹ ਬਹੁਵਚਨ ਹੈ |

ਪੂਰਬ ਅਤੇ ਪੱਛਮ ਤੋਂ

ਇਹ ਇੱਕ ਨਮਿੱਤ ਹੈ: ਹਰ ਜਗ੍ਹਾ ਦਿੱਤੇ ਹੋਏ ਬਿੰਦੂ ਦਾ ਪੂਰਬ ਪੱਛਮ ਨਹੀਂ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਹਰ ਜਗ੍ਹਾ ਤੋਂ” ਜਾਂ “ਦੂਰ ਤੋਂ ਹਰ ਦਿਸ਼ਾ ਵਿੱਚ |” (ਦੇਖੋ: ਨਮਿੱਤ)

ਮੇਜ਼ ਤੇ ਝੁਕਣਗੇ

ਉਸ ਸਭਿਆਚਾਰ ਦੇ ਲੋਕ ਖਾਣ ਦੇ ਸਮੇਂ ਮੇਜ਼ ਦੇ ਇੱਕ ਪਾਸੇ ਲੰਮੇ ਪੈਂਦੇ ਸਨ | ਇਸ ਪਰੰਪਰਾ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਇਕੱਠੇ ਰਹਿਣ ਦੇ ਲਈ ਲੱਛਣ ਅਲੰਕਾਰ ਦੇ ਰੂਪ ਵਿੱਚ ਵਰਤਿਆ ਗਿਆ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਪਰਿਵਾਰ ਅਤੇ ਮਿੱਤਰ੍ਹਾਂ ਦੀ ਤਰ੍ਹਾਂ ਰਹੋ |” (ਦੇਖੋ: ਲੱਛਣ ਅਲੰਕਾਰ)

ਰਾਜ ਦੇ ਪੁੱਤਰ ਸੁੱਟੇ ਜਾਣਗੇ

“ਪਰਮੇਸ਼ੁਰ ਰਾਜ ਦੇ ਪੁੱਤ੍ਰਾਂ ਨੂੰ ਸੁੱਟੇਗਾ” (ਦੇਖੋ: ਕਿਰਿਆਸ਼ੀਲ ਜਾਂ ਸੁਸਤ ਰੂਪ)

ਰਾਜ ਦੇ ਪੁੱਤਰ

ਪੰਕਤੀ “ਦੇ ਪੁੱਤਰ” ਉਹਨਾਂ ਨਾਲ ਸਬੰਧਿਤ ਹੈ ਜੋ ਕਿਸੇ ਚੀਜ਼ ਦੇ ਨਾਲ ਸੰਬੰਧ ਰੱਖਦੇ ਹਨ, ਇਸ ਹਾਲਾਤ ਵਿੱਚ ਪਰਮੇਸ਼ੁਰ ਦਾ ਰਾਜ | ਇੱਥੇ ਇੱਕ ਵਿਅੰਗ ਵੀ ਹੈ ਕਿਉਂਕਿ “ਪੁੱਤਰ” ਬਾਹਰ ਸੁੱਟੇ ਜਾਣਗੇ ਪਰ “ਅਜਨਬੀ” ਦਾ ਸਵਾਗਤ ਕੀਤਾ ਜਾਵੇਗਾ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਜਿਹਨਾਂ ਨੇ ਆਪਣੇ ਆਪ ਨੂੰ ਪਰਮੇਸ਼ੁਰ ਦੇ ਅਧੀਨ ਕਰ ਦਿੱਤਾ ਹੈ” (ਦੇਖੋ: UDB) | (ਦੇਖੋ: ਮੁਹਾਵਰੇ)

ਬਾਹਰ ਦਾ ਅਨ੍ਹੇਰਾ

ਇਹ ਪ੍ਰਗਟਾਵਾ ਉਹਨਾਂ ਦੀ ਸਦੀਪਕ ਮੰਜਿਲ ਦੇ ਨਾਲ ਸਬੰਧਿਤ ਹੈ ਜਿਹਨਾਂ ਨੇ ਪਰਮੇਸ਼ੁਰ ਦਾ ਇਨਕਾਰ ਕੀਤਾ | “ਪਰਮੇਸ਼ੁਰ ਤੋਂ ਦੂਰ ਅਨ੍ਹੇਰਾ ਸਥਾਨ |” (ਦੇਖੋ: ਲੱਛਣ ਅਲੰਕਾਰ)

ਇਸ ਲਈ ਇਹ ਤੇਰੇ ਲਈ ਕੀਤਾ ਜਾ ਸਕਦਾ ਹੈ

“ਇਸ ਲਈ ਮੈਂ ਤੇਰੇ ਲਈ ਇਹ ਕਰਾਂਗਾ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਨੌਕਰ ਚੰਗਾ ਕੀਤਾ ਗਿਆ

“ਯਿਸੂ ਨੇ ਨੌਕਰ ਨੂੰ ਚੰਗਾ ਕੀਤਾ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ) ਉਸੇ ਸਮੇਂ

“ਉਸੇ ਸਮੇਂ ਜਦੋਂ ਯਿਸੂ ਨੇ ਕਿਹਾ ਕਿ ਨੌਕਰ ਚੰਗਾ ਹੋ ਜਾਵੇਗਾ |”

Matthew 8:14

ਇਸ ਵਿੱਚ ਯਿਸੂ ਦੇ ਦੁਆਰਾ ਬਹੁਤ ਸਾਰੇ ਲੋਕਾਂ ਨੂੰ ਚੰਗਾ ਕਰਨ ਦਾ ਵਰਣਨ ਜਾਰੀ ਹੈ |

ਯਿਸੂ ਆ ਗਿਆ ਸੀ

ਯਿਸੂ ਆਪਣੇ ਚੇਲਿਆਂ ਦੇ ਨਾਲ ਸੀ (ਜਿਹਨਾਂ ਨੂੰ ਉਸ ਨੇ “ਹਦਾਇਤਾਂ ਦਿੱਤੀਆਂ,” 8:18; ਦੇਖੋ UDB), ਪਰ ਕਹਾਣੀ ਉਸ ਤੇ ਕੇਂਦ੍ਰਿਤ ਹੈ ਜੋ ਯਿਸੂ ਨੇ ਕੀਤਾ ਅਤੇ ਕਿਹਾ, ਇਸ ਲਈ ਜੇਕਰ ਜ਼ਰੂਰਤ ਹੋਵੇ ਤਾਂ ਗ਼ਲਤ ਅਰਥ ਤੋਂ ਬਚਣ ਲਈ ਚੇਲਿਆਂ ਦੀ ਪਹਿਚਾਣ ਦੇਵੋ |

ਪਤਰਸ ਦੀ ਸੱਸ

“ਪਤਰਸ ਦੀ ਪਤਨੀ ਦੀ ਮਾਂ”

ਉਸ ਦਾ ਬੁਖਾਰ ਉਤਰ ਗਿਆ

ਜੇਕਰ ਤੁਹਾਡੀ ਭਾਸ਼ਾ ਵਿੱਚ ਇਸ ਮੂਰਤ ਨੂੰ ਇਸ ਤਰ੍ਹਾਂ ਸਮਝਿਆ ਜਾਵੇਗਾ ਜਿਵੇਂ ਬੁਖਾਰ ਸੋਚ ਸਕਦਾ ਹੈ ਅਤੇ ਆਪਣੇ ਆਪ ਕੰਮ ਕਰ ਸਕਦਾ ਹੈ, ਤਾਂ ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਉਹ ਠੀਕ ਹੋ ਗਈ” ਜਾਂ “ਯਿਸੂ ਨੇ ਉਸ ਨੂੰ ਚੰਗਾ ਕੀਤਾ |” (ਦੇਖੋ: ਮੂਰਤ) ਉੱਠੀ

“ਬਿਸਤਰ ਤੋਂ ਬਾਹਰ ਆਈ”

Matthew 8:16

ਇਸ ਵਿੱਚ ਯਿਸੂ ਦੇ ਦੁਆਰਾ ਬਹੁਤ ਸਾਰੇ ਲੋਕਾਂ ਨੂੰ ਚੰਗਾ ਕਰਨ ਦਾ ਵਰਣਨ ਜਾਰੀ ਹੈ |

ਸ਼ਾਮ

UDB ਵਿੱਚ ਮਰਕੁਸ 1:30 ਤੋਂ ਅੰਦਾਜ਼ਾ ਲਗਾਇਆ ਗਿਆ ਹੈ ਕਿ ਯਿਸੂ ਕਫ਼ਰਨਾਹੂਮ ਵਿੱਚ ਸਬਤ ਦੇ ਦਿਨ ਪਹੁੰਚਿਆ | ਕਿਉਂਕਿ ਯਹੂਦੀ ਸਬਤ ਦੇ ਦਿਨ ਕੰਮ ਜਾਂ ਯਾਤਰਾ ਨਹੀਂ ਕਰਦੇ, ਇਸ ਲਈ ਉਹਨਾਂ ਨੇ ਲੋਕਾਂ ਨੂੰ ਯਿਸੂ ਦੇ ਕੋਲ ਲਿਆਉਣ ਲਈ ਸ਼ਾਮ ਤੱਕ ਇੰਤਜ਼ਾਰ ਕੀਤਾ | ਜੇਕਰ ਤੁਹਾਨੂੰ ਗ਼ਲਤ ਅਰਥ ਤੋਂ ਬਚਣ ਦੀ ਜ਼ਰੂਰਤ ਨਹੀਂ ਹੈ ਤਾਂ ਤੁਹਾਨੂੰ ਸਬਤ ਦਾ ਵੇਰਵਾ ਦੇਣ ਦੀ ਜ਼ਰੂਰਤ ਨਹੀਂ ਹੈ |

ਉਸ ਨੇ ਇੱਕ ਬਚਨ ਦੇ ਨਾਲ ਰੂਹਾਂ ਨੂੰ ਕੱਢ ਦਿੱਤਾ

ਇਹ ਹੱਦ ਤੋਂ ਵੱਧ ਹੈ | ਯਿਸੂ ਨੇ ਇੱਕ ਤੋਂ ਜਿਆਦਾ ਬਚਨ ਬੋਲੇ ਹੋ ਸਕਦੇ ਹਨ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਯਿਸੂ ਸਿਰਫ ਇੱਕ ਵਾਰ ਹੀ ਬੋਲਦਾ ਸੀ ਅਤੇ ਭੂਤ ਮਨੁੱਖ ਨੂੰ ਛੱਡ ਦਿੰਦੇ ਸਨ |” (ਦੇਖੋ: ਹੱਦ ਤੋਂ ਵੱਧ)

ਜੋ ਯਸਾਯਾਹ ਨਬੀ ਦੇ ਦੁਆਰਾ ਆਖਿਆ ਗਿਆ ਸੀ ਉਹ ਪੂਰਾ ਹੋਇਆ

“ਯਿਸੂ ਨੇ ਉਸ ਭਵਿੱਖਬਾਣੀ ਨੂੰ ਪੂਰਾ ਕੀਤਾ ਜੋ ਪਰਮੇਸ਼ੁਰ ਨੇ ਯਸਾਯਾਹ ਨੂੰ ਇਸਰਾਏਲ ਉੱਤੇ ਪ੍ਰਗਟ ਕਰਨ ਲਈ ਦਿੱਤੀ ਸੀ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਜੋ ਯਸਾਯਾਹ ਨਬੀ ਦੇ ਦੁਆਰਾ ਆਖਿਆ ਗਿਆ ਸੀ

“ਜੋ ਯਸਾਯਾਹ ਨੇ ਕਿਹਾ ਸੀ” (ਦੇਖੋ: ਕਿਰਿਆਸ਼ੀਲ ਜਾਂ ਸੁਸਤ) ਸਾਡੀਆਂ ਮਾਂਦਗੀਆਂ ਨੂੰ ਲੈ ਲਿਆ ਅਤੇ ਸਾਡੇ ਰੋਗਾਂ ਨੂੰ ਚੁੱਕ ਲਿਆ

“ਲੋਕਾਂ ਨੂੰ ਮਾਂਦਗੀ ਤੋਂ ਆਜ਼ਾਦ ਕੀਤਾ ਅਤੇ ਉਹਨਾਂ ਨੂੰ ਚੰਗਾ ਕੀਤਾ” (ਦੇਖੋ: ਨਕਲ)

Matthew 8:18

ਯਿਸੂ ਉਸ ਦੀ ਵਿਆਖਿਆ ਕਰਦਾ ਹੈ ਜੋ ਉਹ ਚਾਹੁੰਦਾ ਹੈ ਕਿ ਉਸ ਦੇ ਪਿੱਛੇ ਚੱਲਣ ਵਾਲੇ ਕਰਨ |

ਉਹ, ਉਸਨੂੰ

8:19 ਵਿੱਚ ਇਹ ਯਿਸੂ ਦੇ ਨਾਲ ਸਬੰਧਿਤ ਹਨ |

ਉਸ ਨੇ ਹਦਾਇਤਾਂ ਦਿੱਤੀਆਂ

“ਉਸਨੇ ਉਹਨਾਂ ਨੂੰ ਦੱਸਿਆ ਕਿ ਕੀ ਕਰਨਾ ਹੈ”

ਫਿਰ

ਯਿਸੂ ਦੇ “ਸਿਖਾਉਣ” ਤੋਂ ਬਾਅਦ ਪਰ ਕਿਸ਼ਤੀ ਵਿੱਚ ਬੈਠਣ ਤੋਂ ਪਹਿਲਾਂ (ਦੇਖੋ: UDB)

ਜਿੱਥੇ ਵੀ

“ਕਿਸੇ ਵੀ ਸਥਾਨ ਵੱਲ”

ਲੂੰਬੜੀਆਂ ਦੇ ਲਈ ਘੁਰਨੇ ਹਨ ਅਤੇ ਆਕਾਸ਼ ਦੇ ਪੰਛੀਆਂ ਦੇ ਲਈ ਆਹਲਣੇ ਹਨ

ਇਸ ਨਮਿੱਤ ਵਿੱਚ ਜਾਨਵਰ ਜੰਗਲੀ ਜਾਨਵਰਾਂ ਦੇ ਨਾਲ ਸਬੰਧਿਤ ਹਨ | (ਦੇਖੋ: ਨਮਿੱਤ)

ਲੂੰਬੜੀਆਂ

ਲੂੰਬੜੀਆਂ ਕੁੱਤਿਆਂ ਦੇ ਵਰਗੇ ਜਾਨਵਰ ਹਨ ਜਿਹੜੇ ਆਹਲਣੇ ਦੇ ਪੰਛੀਆਂ ਨੂੰ ਅਤੇ ਦੂਸਰੇ ਛੋਟੇ ਜਾਨਵਰਾਂ ਨੂੰ ਖਾਂਦੇ ਹਨ | ਜੇਕਰ ਤੁਹਾਡੇ ਵਿੱਚ ਲੋਕ ਲੂੰਬੜੀਆਂ ਨੂੰ ਨਹੀਂ ਜਾਣਦੇ, ਤਾਂ ਕੁੱਤਿਆਂ ਵਰਗੇ ਜਾਨਵਰਾਂ ਦੇ ਲਈ ਇੱਕ ਆਮ ਪਦ ਦਾ ਇਸਤੇਮਾਲ ਕਰੋ | (ਦੇਖੋ: ਅਗਿਆਤ ਦਾ ਅਨੁਵਾਦ ਕਰੋ)

ਘੁਰਨੇ

ਲੂੰਬੜੀਆਂ ਰਹਿਣ ਲਈ ਜ਼ਮੀਨ ਤੇ ਘੁਰਨੇ ਬਣਾਉਂਦੀਆਂ ਹਨ | ਜਿਹੜੇ ਜਾਨਵਰ ਦਾ ਇਸਤੇਮਾਲ ਤੁਸੀਂ “ਲੂੰਬੜੀਆਂ” ਦੇ ਲਈ ਕਰਦੇ ਹੋ ਉਸ ਦੇ ਰਹਿਣ ਵਾਲੀ ਜਗ੍ਹਾ ਦੇ ਲਈ ਉਚਿੱਤ ਸ਼ਬਦ ਦਾ ਇਸਤੇਮਾਲ ਕਰੋ | ਉਸ ਦੇ ਸਿਰ ਧਰਨ ਨੂੰ ਥਾਂ ਨਹੀਂ ਹੈ

“ਉਸ ਦੇ ਆਪਣੇ ਰਹਿਣ ਲਈ ਕੋਈ ਜਗ੍ਹਾ ਨਹੀਂ ਹੈ” (ਦੇਖੋ: ਮੁਹਾਵਰੇ)

Matthew 8:21

ਯਿਸੂ ਉਸ ਦੀ ਵਿਆਖਿਆ ਕਰਨਾ ਜਾਰੀ ਰੱਖਦਾ ਹੈ ਜੋ ਉਹ ਚਾਹੁੰਦਾ ਹੈ ਕਿ ਉਸ ਦੇ ਪਿੱਛੇ ਚੱਲਣ ਵਾਲੇ ਕਰਨ |

ਮੈਨੂੰ ਆਗਿਆ ਦੇ ਜੋ ਪਹਿਲਾਂ ਜਾ ਕੇ ਮੈਂ ਆਪਣੇ ਪਿਉ ਨੂੰ ਦੱਬਾਂ

ਇਹ ਇੱਕ ਨਮਰ ਬੇਨਤੀ ਹੈ | ਯਹੂਦੀਆਂ ਦੀ ਪਰੰਪਰਾ ਮੁਰਦੇ ਨੂੰ ਉਸੇ ਦਿਨ ਦੱਬਣ ਦੀ ਹੈ ਜਿਸ ਦਿਨ ਉਹ ਮਰਿਆ, ਇਸ ਲਈ ਹੋ ਸਕਦਾ ਹੈ ਕਿ ਉਸ ਮਨੁੱਖ ਦਾ ਪਿਉ ਅਜੇ ਜਿੰਦਾ ਹੋਵੇ ਅਤੇ “ਦੱਬਣਾ” ਉਸ ਦੀ ਦੇਖ ਭਾਲ ਬਹੁਤ ਦਿਨਾਂ ਤੱਕ ਜਾਂ ਸਾਲਾਂ ਜਾਂ ਜਦੋਂ ਤੱਕ ਉਹ ਮਰਦਾ ਨਹੀਂ, ਕਰਨ ਤੇ ਜ਼ੋਰ ਦਿੰਦਾ ਹੈ (ਦੇਖੋ: UDB) | ਜੇਕਰ ਪਿਉ ਪਹਿਲਾਂ ਹੀ ਮਰ ਗਿਆ ਹੁੰਦਾ, ਤਾਂ ਇਹ ਮਨੁੱਖ ਕੁਝ ਘੰਟਿਆਂ ਲਈ ਜਾਣ ਨੂੰ ਪੁੱਛਦਾ | ਜੇਕਰ ਗ਼ਲਤ ਅਰਥ ਤੋਂ ਬਚਣ ਦੀ ਜ਼ਰੂਰਤ ਹੈ ਤਾਂ ਇਸ ਦੀ ਵਿਆਖਿਆ ਕਰੋ ਕਿ ਪਿਉ ਮਰਿਆ ਸੀ ਜਾਂ ਨਹੀਂ | (ਦੇਖੋ: ਵਿਅੰਜਨ)

ਮੁਰਦਿਆਂ ਨੂੰ ਆਪਣੇ ਮੁਰਦੇ ਦੱਬਣ ਦੇ

ਇਹ ਇੱਕ ਅਰਥ ਪੂਰਣ ਹੈ, ਪੂਰਾ ਨਹੀਂ, ਇੱਕ ਕਥਨ ਹੈ, ਇਸ ਲਈ ਘੱਟ ਤੋਂ ਘੱਟ ਸ਼ਬਦਾਂ ਦਾ ਇਸਤੇਮਾਲ ਕਰੋ ਅਤੇ ਜਿਹਨਾਂ ਹੋ ਸਕੇ ਘੱਟ ਸਪੱਸ਼ਟ ਕਰੋ | “ਦੱਬਣ” ਦੇ ਉਸੇ ਅਰਥ ਦਾ ਇਸਤੇਮਾਲ ਕਰੋ ਜਿਸ ਦਾ ਤੁਸੀਂ ਮਨੁੱਖ ਬੇਨਤੀ ਵਿੱਚ ਕੀਤਾ ਸੀ |

ਛੱਡ ਦੇ.....ਦੱਬਣ ਲਈ

ਮਨੁੱਖ ਦੀ ਉਸ ਦੇ ਪਿਉ ਲਈ ਜਿੰਮੇਵਾਰੀ ਦਾ ਇਨਕਾਰ ਕਰਨ ਲਈ ਇਹ ਇੱਕ ਮਜਬੂਤ ਢੰਗ ਹੈ | “ਮੁਰਦਿਆਂ ਨੂੰ ਦੱਬਣ ਦੇ” ਜਾਂ “ਮੁਰਦਿਆਂ ਨੂੰ ਦੱਬਣ ਦੀ ਆਗਿਆ ਦੇ” ਨਾਲੋਂ ਮਜਬੂਤ, ਇਹ ਇਸ ਤਰ੍ਹਾਂ ਹੈ ਕਿ “ਮੁਰਦਿਆਂ ਨੂੰ ਕੋਈ ਵਿਕੱਲਪ ਨਾ ਦੇ ਪਰ ਉਹਨਾਂ ਨੂੰ ਆਪਣੇ ਮੁਰਦੇ ਖੁਦ ਦੱਬਣ ਦੇ |” ਮੁਰਦੇ.....ਉਹਨਾਂ ਦੇ ਆਪਣੇ ਮੁਰਦੇ

“ਮੁਰਦੇ” ਉਹਨਾਂ ਲੋਕਾਂ ਲਈ ਇੱਕ ਅਲੰਕਾਰ ਹੈ ਜਿਹੜੇ ਪਰਮੇਸ਼ੁਰ ਦੇ ਰਾਜ ਤੋਂ ਬਾਹਰ ਹਨ, ਜਿਹਨਾਂ ਦੇ ਕੋਲ ਸਦੀਪਕ ਜੀਵਨ ਨਹੀਂ ਹੈ (ਦੇਖੋ: UDB, ਅਲੰਕਾਰ) | “ਉਹਨਾਂ ਦੇ ਆਪਣੇ ਮੁਰਦੇ” ਜਿਹੜੇ ਮਰਦੇ ਹਨ ਉਹਨਾਂ ਦੇ ਸੰਬੰਧੀਆਂ ਦੇ ਨਾਲ ਸਬੰਧਿਤ ਹੈ |

Matthew 8:23

ਇਸ ਵਿੱਚ ਯਿਸੂ ਦੇ ਦੁਆਰਾ ਤੂਫਾਨ ਨੂੰ ਸ਼ਾਂਤ ਕਰਨ ਦਾ ਵਰਣਨ ਸ਼ੁਰੂ ਹੁੰਦਾ ਹੈ |

ਕਿਸ਼ਤੀ ਵਿੱਚ ਦਾਖ਼ਲ ਹੋਏ

“ਯਿਸੂ ਕਿਸ਼ਤੀ ਵਿੱਚ ਗਿਆ”

ਉਸਦੇ ਚੇਲੇ ਉਸਦੇ ਮਗਰ ਸਨ

“ਚੇਲੇ” ਅਤੇ “ਮਗਰ ਚੱਲਣ” ਲਈ ਓਹੀ ਸ਼ਬਦ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰੋ ਜਿਸ ਦਾ ਇਸਤੇਮਾਲ ਤੁਸੀਂ 8:22 ਵਿੱਚ ਕੀਤਾ |

ਵੇਖੋ

ਇਹ ਵੱਡੀ ਕਹਾਣੀ ਵਿੱਚ ਇੱਕ ਹੋਰ ਘਟਨਾ ਦੀ ਸ਼ੁਰੂਆਤ ਨੂੰ ਦਿਖਾਉਂਦਾ ਹੈ | ਇਸ ਵਿੱਚ ਪਹਿਲੀ ਘਟਨਾ ਦੇ ਨਾਲੋਂ ਅਲੱਗ ਲੋਕ ਸ਼ਾਮਿਲ ਹੋ ਸਕਦੇ ਹਨ | ਤੁਹਾਡੀ ਭਾਸ਼ਾ ਵਿੱਚ ਇਸ ਤਰ੍ਹਾਂ ਕਰਨ ਦਾ ਇੱਕ ਢੰਗ ਹੋ ਸਕਦਾ ਹੈ |

ਸਮੁੰਦਰ ਵਿੱਚ ਬਹੁਤ ਵੱਡਾ ਤੂਫਾਨ ਆਇਆ

“ਸਮੁੰਦਰ ਵਿੱਚ ਬਹੁਤ ਵੱਡਾ ਤੂਫਾਨ ਉੱਠਿਆ”

ਕਿਸ਼ਤੀ ਲਹਿਰਾਂ ਵਿੱਚ ਲੁੱਕਦੀ ਜਾਂਦੀ ਸੀ

“ਕਿਸ਼ਤੀ ਨੂੰ ਲਹਿਰਾਂ ਨੇ ਢੱਕ ਲਿਆ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਉਸ ਨੂੰ ਇਹ ਕਹਿੰਦੇ ਹੋਏ ਉਠਾਇਆ, “ਸਾਨੂੰ ਬਚਾ”

ਉਹਨਾਂ ਨੇ ਉਸਨੂੰ ਇਹਨਾਂ ਸ਼ਬਦਾਂ “ਸਾਨੂੰ ਬਚਾ” ਦੇ ਨਾਲ ਨਹੀਂ ਉਠਾਇਆ | ਉਹਨਾਂ ਨੇ ਪਹਿਲਾਂ “ਉਸ ਨੂੰ ਉਠਾਇਆ” ਫਿਰ “ਕਿਹਾ, ਸਾਨੂੰ ਬਚਾ |”

ਅਸੀਂ ਮਰਨ ਵਾਲੇ ਹਾਂ

“ਅਸੀਂ ਮਰਨ ਵਾਲੇ ਹਾਂ”

Matthew 8:26

ਇਸ ਵਿੱਚ ਯਿਸੂ ਦੇ ਦੁਆਰਾ ਤੂਫਾਨ ਨੂੰ ਸ਼ਾਂਤ ਕਰਨ ਦਾ ਵਰਣਨ ਸਮਾਪਤ ਹੁੰਦਾ ਹੈ |

ਉਹਨਾਂ ਨੂੰ

ਚੇਲੇ

ਤੁਸੀਂ...ਤੁਸੀਂ

ਬਹੁਵਚਨ

ਤੁਸੀਂ ਕਿਉਂ ਡਰੇ ਹੋਏ ਹੋ ....?

ਯਿਸੂ ਨੇ ਚੇਲਿਆਂ ਨੂੰ ਅਲੰਕ੍ਰਿਤ ਪ੍ਰਸ਼ਨ ਦੇ ਦੁਆਰਾ ਝਿੜਕਿਆ | ਇਸ ਦਾ ਅਰਥ ਹੈ “ਤੁਹਾਨੂੰ ਡਰਨਾ ਨਹੀਂ ਚਾਹੀਦਾ ਹੈ” (ਦੇਖੋ: UDB) ਜਾਂ “ਇੱਥੇ ਅਜਿਹਾ ਕੁਝ ਵੀ ਨਹੀਂ ਹੈ ਜਿਸ ਤੋਂ ਤੁਸੀਂ ਡਰੋ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਤੁਸੀਂ ਘੱਟ ਵਿਸ਼ਵਾਸ ਵਾਲਿਓ

“ਤੁਸੀਂ” ਬਹੁਵਚਨ ਹੈ | ਇਸ ਨੂੰ ਉਸੇ ਤਰ੍ਹਾਂ ਅਨੁਵਾਦ ਕਰੋ ਜਿਸ ਤਰ੍ਹਾਂ ਤੁਸੀਂ 6:30 ਵਿੱਚ ਕੀਤਾ ਸੀ |

ਇਹ ਕਿਸ ਤਰ੍ਹਾਂ ਆਦਮੀ ਹੈ, ਹਵਾ ਅਤੇ ਸਮੁੰਦਰ ਵੀ ਇਸ ਦੀ ਮੰਨਦੇ ਹਨ ?

ਇਹ ਅਲੰਕ੍ਰਿਤ ਪ੍ਰਸ਼ਨ ਦਿਖਾਉਂਦਾ ਹੈ ਕਿ ਚੇਲੇ ਹੈਰਾਨ ਸਨ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਹਵਾ ਅਤੇ ਸਮੁੰਦਰ ਵੀ ਉਸਦੀ ਮੰਨਦੇ ਹਨ ! ਇਹ ਕਿਸ ਤਰ੍ਹਾਂ ਦਾ ਆਦਮੀ ਹੈ ?” ਜਾਂ “ਜਿਹਨਾਂ ਆਦਮੀਆਂ ਨੂੰ ਅਸੀਂ ਅੱਜ ਤੱਕ ਵੇਖਿਆ ਇਹ ਆਦਮੀ ਉਹਨਾਂ ਵਰਗਾ ਨਹੀਂ ਹੈ ! ਹਵਾ ਅਤੇ ਸਮੁੰਦਰ ਵੀ ਉਸ ਦੀ ਮੰਨਦੇ ਹਨ !” (ਦੇਖੋ: ਅਲੰਕ੍ਰਿਤ ਪ੍ਰਸ਼ਨ) ਹਵਾ ਅਤੇ ਸਮੁੰਦਰ ਵੀ ਉਸ ਦੀ ਮੰਨਦੇ ਹਨ

ਲੋਕ ਜਾਂ ਜਾਨਵਰ ਮੰਨਦੇ ਹਨ ਜਾਂ ਨਹੀਂ, ਉਹ ਹੈਰਾਨ ਕਰਨ ਵਾਲਾ ਨਹੀਂ ਹੈ, ਪਰ ਹਵਾ ਅਤੇ ਪਾਣੀ ਮੰਨਦੇ ਹਨ, ਇਹ ਬਹੁਤ ਹੈਰਾਨ ਕਰਨ ਵਾਲਾ ਹੈ | ਇਹ ਮੂਰਤ ਦਿਖਾਉਂਦੀ ਹੈ ਕਿ ਕੁਦਰਤੀ ਤੱਤਾਂ ਵਿੱਚ ਲੋਕਾਂ ਨੂੰ ਸੁਣਨ ਅਤੇ ਉੱਤਰ ਦੇਣ ਦੀ ਸ਼ਕਤੀ ਹੁੰਦੀ ਹੈ | (ਦੇਖੋ: ਮੂਰਤ)

Matthew 8:28

ਇਸ ਵਿੱਚ ਯਿਸੂ ਦੁਆਰਾ ਦੋ ਮਨੁੱਖਾਂ ਨੂੰ ਚੰਗੇ ਕਰਨ ਦਾ ਵਰਣਨ ਹੈ, ਜਿਹਨਾਂ ਨੂੰ ਭੂਤ ਚੰਬੜੇ ਹੋਏ ਸਨ |

ਦੂਸਰੇ ਪਾਰ

“ਗਲੀਲ ਦੇ ਸਮੁੰਦਰ ਦੇ ਦੂਸਰੇ ਪਾਸੇ”

ਗਦਰੀਨੀਆਂ ਦਾ ਦੇਸ

ਗਦਰਾ ਨਗਰ ਦੇ ਵਾਸੀਆਂ ਨੂੰ ਗਦਰੀਨੀ ਕਿਹਾ ਜਾਂਦਾ ਸੀ | (ਦੇਖੋ: ਨਾਵਾਂ ਦਾ ਅਨੁਵਾਦ ਕਰਨਾ)

ਉਹ .... ਉਹ ਹਿੰਸਕ ਸਨ, ਇਸ ਲਈ ਕੋਈ ਵੀ ਉਸ ਰਾਹ ਤੋਂ ਜਾ ਨਹੀਂ ਸਕਦਾ ਸੀ

ਜਿਹੜੀਆਂ ਭੂਤਾਂ ਇਹਨਾਂ ਆਦਮੀਆਂ ਨੂੰ ਚਿੰਬੜੀਆਂ ਸਨ ਉਹ ਬਹੁਤ ਹੀ ਖ਼ਤਰਨਾਕ ਸਨ, ਇਸ ਲਈ ਉਸ ਇਲਾਕੇ ਵਿਚੋਂ ਦੀ ਕੋਈ ਨਹੀਂ ਲੰਘ ਸਕਦਾ ਸੀ |

ਵੇਖੋ

ਇਹ ਵੱਡੀ ਕਹਾਣੀ ਵਿੱਚ ਇੱਕ ਹੋਰ ਘਟਨਾ ਦੀ ਸ਼ੁਰੂਆਤ ਨੂੰ ਦਿਖਾਉਂਦਾ ਹੈ | ਤੁਹਾਡੀ ਭਾਸ਼ਾ ਵਿੱਚ ਇਸ ਤਰ੍ਹਾਂ ਕਰਨ ਦਾ ਅਲੱਗ ਢੰਗ ਹੋ ਸਕਦਾ ਹੈ |

ਹੇ ਪਰਮੇਸ਼ੁਰ ਦੇ ਪੁੱਤਰ, ਤੇਰਾ ਸਾਡੇ ਨਾਲ ਕੀ ਕੰਮ ?

ਇਹ ਪਹਿਲਾ ਅਲੰਕ੍ਰਿਤ ਪ੍ਰਸ਼ਨ ਵਿਰੋਧੀ ਭਾਵ ਵਾਲਾ ਹੈ (ਦੇਖੋ: UDB, ਅਲੰਕ੍ਰਿਤ ਪ੍ਰਸ਼ਨ ) |

ਪਰਮੇਸ਼ੁਰ ਦਾ ਪੁੱਤਰ

ਭੂਤਾਂ ਇਸ ਸਿਰਲੇਖ ਦਾ ਇਸਤੇਮਾਲ ਇਹ ਦਿਖਾਉਣ ਲਈ ਕਰਦੀਆਂ ਹਨ ਕਿ ਯਿਸੂ ਜੋ ਹੈ ਉਸ ਦੇ ਕਾਰਨ ਉਸ ਆਉਣਾ ਉਹਨਾਂ ਨੂੰ ਚੰਗਾ ਨਹੀਂ ਲੱਗਿਆ | ਕੀ ਤੂੰ ਸਮੇਂ ਤੋਂ ਪਹਿਲਾਂ ਦੁੱਖ ਦੇਣ ਆਇਆ ਹੈਂ ?

ਇਹ ਦੂਸਰਾ ਅਲੰਕ੍ਰਿਤ ਪ੍ਰਸ਼ਨ ਵੀ ਵਿਰੋਧੀ ਭਾਵ ਵਾਲਾ ਹੈ ਅਤੇ ਇਸ ਦਾ ਅਰਥ ਹੈ “ਪਰਮੇਸ਼ੁਰ ਨੇ ਜੋ ਸਮਾਂ ਸਾਨੂੰ ਸਜ਼ਾ ਦੇਣ ਲਈ ਠਹਿਰਾਇਆ ਹੈ, ਉਸ ਤੋਂ ਪਹਿਲਾਂ ਸਾਨੂੰ ਸਜ਼ਾ ਦੇਕੇ ਤੈਨੂੰ ਪਰਮੇਸ਼ੁਰ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

Matthew 8:30

ਇਸ ਵਿੱਚ ਯਿਸੂ ਦੁਆਰਾ ਭੂਤ ਚਿੰਬੜੇ ਹੋਏ ਦੋ ਆਦਮੀਆਂ ਨੂੰ ਚੰਗੇ ਕਰਨ ਦਾ ਵਰਣਨ ਜਾਰੀ ਹੈ |

ਹੁਣ

ਇਹ ਦਿਖਾਉਂਦਾ ਹੈ ਕਿ ਲੇਖਕ ਪੜਨ ਵਾਲਿਆਂ ਨੂੰ ਉਹ ਜਾਣਕਾਰੀ ਦੱਸੇਗਾ ਜਿਸ ਦੀ ਉਹਨਾਂ ਨੂੰ ਅੱਗੇ ਕਹਾਣੀ ਨੂੰ ਜਾਣਨ ਲਈ ਜ਼ਰੂਰਤ ਹੈ | ਯਿਸੂ ਦੇ ਆਉਣ ਤੋਂ ਪਹਿਲਾਂ ਹੀ ਉੱਥੇ ਸੂਰ ਸਨ | (ਦੇਖੋ: ਘਟਨਾਵਾਂ ਦਾ ਕ੍ਰਮ)

ਜੇਕਰ ਤੂੰ ਸਾਨੂੰ ਬਾਹਰ ਕੱਢਦਾ ਹੈਂ

ਇਸ ਦਾ ਅਰਥ ਇਹ ਵੀ ਹੋ ਸਕਦਾ ਹੈ “ਜਦੋਂ ਕਿ ਤੂੰ ਸਾਨੂੰ ਕੱਢਣ ਵਾਲਾ ਹੈਂ |”

ਸਾਨੂੰ

ਵਿਸ਼ੇਸ਼ (ਦੇਖੋ : ਵਿਸ਼ੇਸ਼)

ਉਹਨਾਂ ਨੂੰ

ਆਦਮੀ ਦੇ ਅੰਦਰ ਭੂਤ

ਭੂਤ ਬਾਹਰ ਆਏ ਅਤੇ ਸੂਰਾਂ ਵਿੱਚ ਚਲੇ ਗਏ

“ਭੂਤਾਂ ਨੇ ਉਸ ਆਦਮੀ ਨੂੰ ਛੱਡ ਦਿੱਤਾ ਅਤੇ ਜਾਨਵਰਾਂ ਵਿੱਚ ਚਲੇ ਗਏ |“

ਵੇਖੋ

“ਵੇਖੋ: ਸ਼ਬਦ ਸਾਨੂੰ ਅੱਗੇ ਦਿੱਤੀ ਜਾਣ ਵਾਲੀ ਹੈਰਾਨੀਜਨਕ ਜਾਣਕਾਰੀ ਵੱਲ ਧਿਆਨ ਦੇਣ ਲਈ ਚੌਕਸ ਕਰਦਾ ਹੈ |

ਪਹਾੜੀ ਉੱਤੋਂ ਹੇਠਾਂ ਭੱਜ ਕੇ

“ਜਲਦੀ ਨਾਲ ਢਾਹੇ ਤੋਂ ਹੇਠਾਂ ਵੱਲ ਨੂੰ ਭੱਜਿਆ”

ਪਾਣੀ ਵਿੱਚ ਨਾਸ ਹੋ ਗਿਆ

“ਡੁੱਬ ਗਿਆ”

Matthew 8:33

ਇਸ ਵਿੱਚ ਯਿਸੂ ਦੁਆਰਾ ਭੂਤ ਚੰਬੜੇ ਹੋਏ ਦੋ ਆਦਮੀਆਂ ਨੂੰ ਚੰਗੇ ਕਰਨ ਦਾ ਵਰਣਨ ਸਮਾਪਤ ਹੁੰਦਾ ਹੈ |

ਸੂਰਾਂ ਨੂੰ ਚਰਾਉਣ ਵਾਲੇ ਮਨੁੱਖ

“ਉਹ ਆਦਮੀ ਜਿਹੜੇ ਸੂਰਾਂ ਦੀ ਦੇਖ ਭਾਲ ਕਰਦੇ ਸਨ”

ਜਿਹਨਾਂ ਮਨੁੱਖਾਂ ਨੂੰ ਭੂਤ ਚਿੰਬੜੇ ਸਨ ਉਹਨਾਂ ਨਾਲ ਕੀ ਹੋਇਆ

ਜਿਹਨਾਂ ਮਨੁੱਖਾਂ ਨੂੰ ਭੂਤ ਚਿੰਬੜੇ ਹੋਏ ਸਨ ਯਿਸੂ ਨੇ ਉਹਨਾਂ ਦੇ ਨਾਲ ਕੀ ਕੀਤਾ |

ਵੇਖੋ

ਇਹ ਵੱਡੀ ਕਹਾਣੀ ਵਿੱਚ ਇੱਕ ਹੋਰ ਘਟਨਾ ਦੀ ਸ਼ੁਰੂਆਤ ਨੂੰ ਦਿਖਾਉਂਦਾ ਹੈ | ਇਸ ਵਿੱਚ ਪਹਿਲਾਂ ਵਾਲੀ ਘਟਨਾ ਦੇ ਨਾਲੋਂ ਅਲੱਗ ਲੋਕ ਸ਼ਾਮਿਲ ਹੋ ਸਕਦੇ ਹਨ | ਤੁਹਾਡੀ ਭਾਸ਼ਾ ਵਿੱਚ ਇਸ ਤਰ੍ਹਾਂ ਕਰਨ ਦਾ ਇੱਕ ਢੰਗ ਹੋ ਸਕਦਾ ਹੈ |

ਸਾਰਾ ਸ਼ਹਿਰ

ਇਸ ਦਾ ਅਰਥ ਬਹੁਤ ਸਾਰੇ ਜਾਂ ਬਹੁਤ ਲੋਕ ਹੋ ਹੋਵੇਗਾ, ਜਰੂਰੀ ਨਹੀਂ ਹਰੇਕ ਵਿਅਕਤੀ | (ਦੇਖੋ: ਹੱਦ ਤੋਂ ਵੱਧ) ਇਲਾਕਾ

“ਸ਼ਹਿਰ ਅਤੇ ਉਸਦੇ ਨੇੜੇ ਦੀ ਜਮੀਨ”