Matthew 5

Matthew 5:1

ਅਧਿਆਏ 5

7 ਤੱਕ ਇੱਕ ਹੀ ਘਟਨਾ ਹੈ | ਯਿਸੂ ਇੱਕ ਪਹਾੜ ਉੱਤੇ ਗਿਆ ਅਤੇ ਆਪਣੇ ਚੇਲਿਆਂ ਨੂੰ ਸਿਖਾਇਆ |

ਉਸ ਨੇ ਆਪਣਾ ਮੂੰਹ ਖੋਲਿਆ

“ਯਿਸੂ ਨੇ ਬੋਲਣਾ ਸ਼ੁਰੂ ਕੀਤਾ | “

ਉਹਨਾਂ ਨੂੰ ਸਿਖਾਇਆ

ਸ਼ਬਦ “ਉਹਨਾਂ ਨੂੰ” ਚੇਲਿਆਂ ਦੇ ਨਾਲ ਸਬੰਧਿਤ ਹੈ |

ਆਤਮਾ ਵਿੱਚ ਗ਼ਰੀਬ

“ਜਿਹੜੇ ਲੋਕ ਜਾਣਦੇ ਹਨ ਕਿ ਉਹਨਾਂ ਨੂੰ ਪਰਮੇਸ਼ੁਰ ਦੀ ਜ਼ਰੂਰਤ ਹੈ“

ਜਿਹੜੇ ਸੋਗ ਕਰਦੇ ਹਨ

ਇਹ ਲੋਕ ਇਸ ਕਾਰਨ ਉਦਾਸ ਹਨ 1) ਸੰਸਾਰ ਦੇ ਕੁਧਰਮ ਦੇ ਕਾਰਨ ਜਾਂ 2) ਆਪਣੇ ਖੁਦ ਦੇ ਪਾਪਾਂ ਦੇ ਕਾਰਨ ਜਾਂ 3) ਕਿਸੇ ਦੀ ਮੌਤ ਦੇ ਕਾਰਨ | ਜੇਕਰ ਤੁਹਾਡੀ ਭਾਸ਼ਾ ਵਿੱਚ ਜ਼ਰੂਰਤ ਨਹੀਂ ਹੈ ਤਾਂ ਸੋਗ ਕਰਨ ਦੇ ਕਾਰਨ ਨੂੰ ਸਪੱਸ਼ਟ ਨਾ ਕਰੋ |

ਉਹ ਸ਼ਾਂਤ ਕੀਤੇ ਜਾਣਗੇ

ਸਮਾਂਤਰ ਅਨੁਵਾਦ : “ਪਰਮੇਸ਼ੁਰ ਉਹਨਾਂ ਨੂੰ ਸ਼ਾਂਤੀ ਦੇਵੇਗਾ |“ (ਦੇਖੋ: ਕਿਰਿਆਸ਼ੀਲ ਜਾਂ ਸੁਸਤ)

Matthew 5:5

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਧਰਮ ਦੇ ਲਈ ਭੁੱਖ ਅਤੇ ਪਿਆਸ

“ਧਰਮੀ ਜੀਵਨ ਗੁਜਾਰਨ ਦੀ ਕਾਮਨਾ ਕਰਨਾ ਜਿਵੇਂ ਉਹ ਪਾਣੀ ਅਤੇ ਭੋਜਨ ਦੀ ਕਾਮਨਾ ਕਰਦੇ ਹਨ” (ਦੇਖੋ: ਅਲੰਕਾਰ)

ਉਹ ਰਜਾਏ ਜਾਣਗੇ

“ਪਰਮੇਸ਼ੁਰ ਉਹਨਾਂ ਨੂੰ ਰਜਾਵੇਗਾ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਸ਼ੁੱਧ ਮਨ

“ਲੋਕ ਜਿਹਨਾਂ ਦੇ ਮਨ ਸ਼ੁੱਧ ਹਨ” ਉਹ ਪਰਮੇਸ਼ੁਰ ਨੂੰ ਵੇਖਣਗੇ

“ਉਹਨਾਂ ਨੂੰ ਪਰਮੇਸ਼ੁਰ ਦੇ ਨਾਲ ਰਹਿਣ ਦੀ ਆਗਿਆ ਦਿੱਤੀ ਜਾਵੇਗੀ” ਜਾਂ “ਪਰਮੇਸ਼ੁਰ ਉਹਨਾਂ ਨੂੰ ਆਪਣੇ ਨਾਲ ਰਹਿਣ ਦੀ ਆਗਿਆ ਦੇਵੇਗਾ”

Matthew 5:9

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਮੇਲ ਕਰਾਉਣ ਵਾਲੇ

ਇਹ ਲੋਕ ਉਹ ਹਨ ਜਿਹੜੇ ਦੂਸਰਿਆਂ ਦੀ ਇੱਕ ਦੂਜੇ ਨਾਲ ਸ਼ਾਂਤੀ ਨਾਲ ਰਹਿਣ ਵਿੱਚ ਸਹਾਇਤਾ ਕਰਦੇ ਹਨ |

ਪਰਮੇਸ਼ੁਰ ਦੇ ਪੁੱਤਰ

ਇਹ ਪਰਮੇਸ਼ੁਰ ਦੇ ਆਪਣੇ ਬੱਚੇ ਹਨ | (ਦੇਖੋ: ਅਲੰਕਾਰ)

ਉਹ ਜਿਹੜੇ ਸਤਾਏ ਜਾਂਦੇ ਹਨ

ਸਮਾਂਤਰ ਅਨੁਵਾਦ : “ਉਹ ਲੋਕ ਜਿਹਨਾਂ ਨਾਲ ਦੂਸਰੇ ਬੁਰਾ ਵਿਹਾਰ ਕਰਦੇ ਹਨ |”

ਧਰਮ ਦੇ ਕਾਰਨ

“ਕਿਉਂਕਿ ਇਹ ਉਹ ਕਰਦੇ ਹਨ ਜਿਹੜਾ ਪਰਮੇਸ਼ੁਰ ਚਾਹੁੰਦਾ ਹੈ ਕਿ ਉਹ ਕਰਨ”

ਸਵਰਗ ਦਾ ਰਾਜ ਉਹਨਾਂ ਦਾ ਹੈ

“ਪਰਮੇਸ਼ੁਰ ਉਹਨਾਂ ਨੂੰ ਸਵਰਗ ਦੇ ਰਾਜ ਵਿੱਚ ਰਹਿਣ ਦੇਵੇਗਾ | “ ਉਹ ਆਪ ਸਵਰਗ ਦੇ ਰਾਜ ਨੂੰ ਨਹੀਂ ਲੈ ਸਕਦੇ, ਜਿਹਨਾਂ ਚਿਰ ਪਰਮੇਸ਼ੁਰ ਉਹਨਾਂ ਨੂੰ ਆਪਣੀ ਹਜ਼ੂਰੀ ਵਿੱਚ ਰਹਿਣ ਦਾ ਅਧਿਕਾਰ ਨਹੀਂ ਦਿੰਦਾ |

Matthew 5:11

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਤੁਹਾਡੇ ਵਿਰੋਧ ਵਿੱਚ ਝੂਠ ਮੂਠ ਬੋਲਣਗੇ

“ਜਦੋਂ ਇਹ ਤੁਹਾਡੇ ਬਾਰੇ ਸੱਚ ਨਹੀਂ ਹੈ ਪਰ ਉਹ ਮੇਰੇ ਮਗਰ ਚੱਲਣ ਦੇ ਕਾਰਨ ਤੁਹਾਨੂੰ ਕਹਿੰਦੇ ਹਨ” ਜਾਂ “ਮੇਰੇ ਤੇ ਵਿਸ਼ਵਾਸ ਕਰਨ ਤੋਂ ਇਲਾਵਾ ਇਸ ਦੇ ਲਾਇਕ ਕੁਝ ਵੀ ਕੀਤੇ ਤੋਂ ਬਿਨ੍ਹਾਂ” ਅਨੰਦ ਹੋਵੋ ਅਤੇ ਖੁਸ਼ੀ ਕਰੋ

“ਅਨੰਦ” ਅਤੇ “ਖੁਸ਼ੀ” ਦਾ ਲਗਭੱਗ ਇੱਕ ਹੀ ਅਰਥ ਹੈ | ਯਿਸੂ ਆਪਣੇ ਸੁਣਨ ਵਾਲਿਆਂ ਨੂੰ ਚਾਹੁੰਦਾ ਹੈ ਕਿ ਉਹ ਕੇਵਲ ਅਨੰਦ ਨਾ ਹੋਵਣ ਪਰ ਜੇਕਰ ਜੋ ਵੀ ਇਸਤੋਂ ਵੱਧ ਸੰਭਵ ਹੋ ਸਕੇ ਉਹ ਕਰਨ | (ਮਿਸਾਲ: ਇੱਕ ਦੇ ਲਈ ਦੋ)

Matthew 5:13

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਤੁਸੀਂ ਧਰਤੀ ਦੇ ਨਮਕ ਹੋ

“ਤੁਸੀਂ ਸੰਸਾਰ ਦੇ ਲੋਕਾਂ ਲਈ ਨਮਕ ਦੀ ਤਰ੍ਹਾਂ ਹੋ” ਜਾਂ “ਜਿਵੇਂ ਭੋਜਨ ਲਈ ਨਮਕ, ਉਸੇ ਤਰ੍ਹਾਂ ਤੁਸੀਂ ਸੰਸਾਰ ਦੇ ਲੋਕਾਂ ਲਈ ਹੋ |” ਇਸ ਦਾ ਅਰਥ ਹੋ ਸਕਦਾ ਹੈ 1) “ਜਿਵੇਂ ਨਮਕ ਭੋਜਨ ਨੂੰ ਵਧੀਆ ਬਣਾਉਂਦਾ ਹੈ, ਤੁਹਾਨੂੰ ਸੰਸਾਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਨਾ ਚਾਹੀਦਾ ਹੈ ਤਾਂ ਕਿ ਉਹ ਚੰਗੇ ਬਣਨ” ਜਾਂ 2) “ਜਿਵੇਂ ਨਮਕ ਭੋਜਨ ਨੂੰ ਬਚਾਉਂਦਾ ਹੈ, ਉਸੇ ਤਰ੍ਹਾਂ ਤੁਸੀਂ ਲੋਕਾਂ ਨੂੰ ਪੂਰੀ ਤਰ੍ਹਾਂ ਬੁਰਾ ਬਣਨ ਤੋਂ ਬਚਾਓ |“ (ਦੇਖੋ: ਅਲੰਕਾਰ) |

ਜੇਕਰ ਨਮਕ ਬੇਸੁਆਦ ਹੋ ਜਾਵੇ

ਇਸ ਦਾ ਅਰਥ ਹੋ ਸਕਦਾ ਹੈ 1) “ਜੇਕਰ ਨਮਕ ਉਹ ਕਰਨ ਦੀ ਸ਼ਕਤੀ ਗੁਆ ਦੇਵੇ ਜੋ ਨਮਕ ਕਰਦਾ ਹੈ” (ਜਿਵੇਂ UDB ਵਿੱਚ) ਜਾਂ 2) “ਜੇਕਰ ਨਮਕ ਆਪਣਾ ਸੁਆਦ ਗੁਆ ਦੇਵੇ |”

ਇਹ ਕਿਸ ਤਰ੍ਹਾਂ ਸੁਆਦੀ ਬਣਾਇਆ ਜਾ ਸਕਦਾ ਹੈ ?

“ਇਸ ਨੂੰ ਕਿਵੇਂ ਫਿਰ ਤੋਂ ਲਾਭਦਾਇਕ ਬਣਾਇਆ ਜਾ ਸਕਦਾ ਹੈ ?” ਜਾਂ “ਇਸ ਨੂੰ ਸੁਆਦੀ ਬਣਾਉਣ ਦਾ ਕੋਈ ਢੰਗ ਨਹੀਂ ਹੈ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਇਸ ਤੋਂ ਇਲਾਵਾ ਕਿ ਬਾਹਰ ਸੁੱਟਿਆ ਜਾਵੇ ਅਤੇ ਲੋਕਾਂ ਦੇ ਪੈਰਾਂ ਹੇਠਾਂ ਮਿੱਧਿਆ ਜਾਵੇ

“ਇਸ ਲਈ ਭਲਾ ਇੱਕੋ ਹੀ ਹੈ ਕਿ ਇਸ ਨੂੰ ਬਾਹਰ ਸੜਕ ਉੱਤੇ ਸੁੱਟਿਆ ਜਾਵੇ ਜਿੱਥੇ ਲੋਕ ਚੱਲਦੇ ਹਨ”

ਤੁਸੀਂ ਸੰਸਾਰ ਦੇ ਚਾਨਣ ਹੋ

“ਤੁਸੀਂ ਸੰਸਾਰ ਦੇ ਲੋਕਾਂ ਲਈ ਚਾਨਣ ਦੀ ਤਰ੍ਹਾਂ ਹੋ” ਜਿਹੜਾ ਸ਼ਹਿਰ ਪਹਾੜ ਉੱਤੇ ਹੈ ਉਹ ਲੁਕਿਆ ਨਹੀਂ ਰਹਿ ਸਕਦਾ

“ਉਹਸ਼ਹਿਰ ਚਾਨਣ ਜੋ ਪਹਾੜ ਉੱਤੇ ਹੈ ਕਦੇ ਵੀ ਲੁਕਿਆ ਨਹੀਂ ਰਹਿ ਸਕਦਾ” ਜਾਂ “ਉਸ ਸ਼ਹਿਰ ਦੇ ਚਾਨਣ ਨੂੰ ਹਰੇਕ ਦੇਖਦਾ ਹੈ ਜੋ ਪਹਾੜ ਉੱਤੇ ਹੈ” (ਦੇਖੋ: ਸਪੱਸ਼ਟ ਅਤੇ ਅਪ੍ਰ੍ਤਖ ਜਾਣਕਾਰੀ ਅਤੇ ਕਿਰਿਆਸ਼ੀਲ ਜਾਂ ਸੁਸਤ )

Matthew 5:15

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਨਾ ਲੋਕ ਦੀਵਾ ਬਾਲ ਕੇ

“ਲੋਕ ਇੱਕ ਦੀਵਾ ਨਹੀਂ ਜਗਾਉਂਦੇ |”

ਦੀਵਾ

ਇਹ ਇੱਕ ਛੋਟੀ ਕਟੋਰੀ ਹੁੰਦੀ ਹੈ ਜਿਸ ਵਿੱਚ ਇੱਕ ਬੱਤੀ ਅਤੇ ਤੇਲ ਹੁੰਦਾ ਹੈ | ਮਹਤੱਵਪੂਰਣ ਗੱਲ ਇਹ ਹੈ ਕਿ ਇਹ ਚਾਨਣ ਦਿੰਦਾ ਹੈ | ਇਸ ਨੂੰ ਟੋਕਰੀ ਦੇ ਹੇਠਾਂ ਰੱਖਣਾ

“ਦੀਵੇ ਨੂੰ ਟੋਕਰੀ ਦੇ ਹੇਠਾਂ ਰੱਖਣਾ |” ਇਸ ਦੇ ਕਹਿਣ ਅਨੁਸਾਰ ਇਹ ਮੂਰਖਤਾ ਹੈ ਕਿ ਦੀਵੇ ਨੂੰ ਬਾਲ ਕੇ ਟੋਕਰੀ ਦੇ ਹੇਠਾਂ ਰੱਖਣਾ ਤਾਂ ਕਿ ਲੋਕ ਇਸ ਨੂੰ ਦੇਖ ਨਾ ਲੈਣ |

Matthew 5:17

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਇੱਕ ਅੱਖਰ ਵੀ ਨਹੀਂ ਜਾਂ ਇੱਕ ਬਿੰਦੀ ਵੀ ਨਹੀਂ

“ਛੋਟੇ ਤੋਂ ਛੋਟਾ ਲਿਖਿਆ ਹੋਇਆ ਅੱਖਰ ਵੀ ਨਹੀਂ ਜਾਂ ਅੱਖਰ ਦਾ ਛੋਟੇ ਤੋਂ ਛੋਟਾ ਹਿੱਸਾ ਵੀ ਨਹੀਂ” ਜਾਂ “ਉਹ ਕਾਨੂੰਨ ਵੀ ਨਹੀਂ ਜਿਹੜੇ ਮਹੱਤਵਪੂਰਨ ਨਹੀਂ ਜਾਪਦੇ” (ਦੇਖੋ: ਅਲੰਕਾਰ)

ਧਰਤੀ ਅਤੇ ਆਕਾਸ਼

“ਹਰੇਕ ਚੀਜ਼ ਜੋ ਪਰਮੇਸ਼ੁਰ ਨੇ ਬਣਾਈ ਹੈ” (ਦੇਖੋ: ਨਮਿੱਤ) ਸਭ ਕੁਝ ਪੂਰਾ ਹੋ ਚੁੱਕਾ ਹੋਵੇਗਾ

“ਪਰਮੇਸ਼ੁਰ ਨੇ ਸਭ ਕੁਝ ਕਰ ਦਿੱਤਾ ਹੈ ਜੋ ਸ਼ਰਾ ਵਿੱਚ ਲਿਖਿਆ ਗਿਆ ਸੀ |“ (ਦੇਖੋ: ਕਿਰਿਆਸ਼ੀਲ ਜਾਂ ਸੁਸਤ)

Matthew 5:19

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਜੋ ਕੋਈ ਇਹਨਾਂ ਵਿਚੋਂ ਸਭ ਤੋਂ ਛੋਟੇ ਹੁਕਮ ਨੂੰ ਤੋੜ ਦੇਵੇ

“ਜੋ ਕੋਈ ਇਹਨਾਂ ਆਗਿਆਵਾਂ ਵਿਚੋਂ ਕਿਸੇ ਇੱਕ ਦੀ ਉਲੰਘਣਾ ਕਰਦਾ ਹੈ, ਭਾਵੇਂ ਕਿ ਛੋਟੇ ਤੋਂ ਛੋਟੇ ਹੁਕਮ ਦੀ”

ਛੋਟਾ ਖਾਵੇਗਾ

“ਪਰਮੇਸ਼ੁਰ ਕਹੇਗਾ ਕਿ ਉਹ ਲੋਕ ਘੱਟ ਮਹੱਤਵਪੂਰਨ ਹਨ |”

ਛੋਟਾ

“ਮਹੱਤਤਾ ਵਿੱਚ ਸਭ ਤੋਂ ਛੋਟਾ”

ਉਹਨਾਂ ਨੂੰ ਸਿਖਾਉਂਦਾ

ਪਰਮੇਸ਼ੁਰ ਦੇ ਕਿਸੇ ਹੁਕਮ ਨੂੰ ਸਿਖਾਉਂਦਾ

ਵੱਡਾ

“ਸਭ ਤੋਂ ਜਿਆਦਾ ਮਹੱਤਵਪੂਰਨ” ਤੁਸੀਂ..ਤੁਹਾਡਾ...ਤੁਸੀਂ

ਇਹ ਬਹੁਵਚਨ ਹਨ |

Matthew 5:21

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਯਿਸੂ ਲੋਕਾਂ ਦੇ ਸਮੂਹ ਨਾਲ ਉਸ ਬਾਰੇ ਗੱਲ ਕਰ ਰਿਹਾ ਜੋ ਉਹਨਾਂ ਨਾਲ ਵਿਅਕਤੀਗਤ ਰੂਪ ਵਿੱਚ ਹੋ ਸਕਦਾ ਹੈ |

“ਤੁਸੀਂ ਸੁਣਿਆ ਹੈ” ਅਤੇ “ਮੈਂ ਤੁਹਾਨੂੰ ਕਹਿੰਦਾ ਹਾਂ” ਬਹੁਵਚਨ ਦੀ ਵਰਤੋਂ ਦੁਆਰਾ ਇੱਕ ਸਮੂਹ ਨੂੰ ਆਖਿਆ ਗਿਆ ਹੈ | “ਤੁਸੀਂ ਨਹੀਂ ਮਾਰੋਗੇ” ਇੱਕਵਚਨ ਹੈ, ਪਰ ਤੁਹਾਨੂੰ ਇਸ ਦਾ ਅਨੁਵਾਦ ਬਹੁਵਚਨ ਦੇ ਰੂਪ ਵਿੱਚ ਅਨੁਵਾਦ ਕਰਨ ਦੀ ਜ਼ਰੂਰਤ ਹੋ ਸਕਦੀ ਹੈ |

ਪਰ ਮੈਂ ਕਹਿੰਦਾ ਹਾਂ

“ਮੈਂ” ਜ਼ੋਰ ਦੇਣ ਲਈ ਵਰਤਿਆ ਗਿਆ ਹੈ | ਇਹ ਇਸ਼ਾਰਾ ਕਰਦਾ ਹੈ ਕਿ ਜੋ ਯਿਸੂ ਕਹਿੰਦਾ ਹੈ ਉਹ ਵੀ ਪਰਮੇਸ਼ੁਰ ਦੇ ਅਸਲ ਹੁਕਮ ਜਿੰਨਾਂ ਹੀ ਮਹੱਤਵਪੂਰਨ ਹੈ | ਇਸ ਪੰਕਤੀ ਦਾ ਅਨੁਵਾਦ ਉਸ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰੋ ਜੋ ਇਸ ਪ੍ਰਭਾਵ ਨੂੰ ਦਿਖਾਉਂਦਾ ਹੈ |

ਮਾਰਨਾ...ਮਾਰਦਾ

ਇਹ ਸ਼ਬਦ ਇੱਕ ਕਾਤਲ ਨਾਲ ਸਬੰਧਿਤ ਹੈ, ਮਾਰਨ ਦੇ ਸਾਰੇ ਰੂਪਾਂ ਦੇ ਨਾਲ ਨਹੀਂ |

ਭਰਾ

ਇਹ ਸਾਥੀ ਵਿਸ਼ਵਾਸੀਆਂ ਦੇ ਨਾਲ ਸਬੰਧਿਤ ਹੈ, ਇੱਕ ਭਰਾ ਜਾਂ ਗੁਆਂਢੀ ਦੇ ਨਾਲ ਨਹੀਂ |

ਨਿਕੰਮਾ ਵਿਅਕਤੀ....ਮੂਰਖ

ਇਹ ਉਹਨਾਂ ਲੋਕਾਂ ਦੀ ਬੇਜ਼ਤੀ ਹੈ ਜਿਹੜੇ ਲੋਕ ਚੰਗੀ ਤਰ੍ਹਾਂ ਸੋਚ ਨਹੀਂ ਸਕਦੇ | “ਨਿਕੰਮਾ ਵਿਅਕਤੀ” “ਬੁਧੀਹੀਣ” ਦੇ ਨੇੜੇ ਹੈ, ਜਿੱਥੇ “ਮੂਰਖ” ਪਰਮੇਸ਼ੁਰ ਦੀ ਅਣਆਗਿਆਕਾਰੀ ਦੇ ਵਿਚਾਰ ਨੂੰ ਜੋੜਦਾ ਹੈ | ਸਭਾ

ਇਹ ਇੱਕ ਸਥਾਨਿਕ ਸਭਾ ਸੀ, ਨਾ ਕਿ ਯਰੂਸ਼ਲਮ ਵਿੱਚ ਮੁੱਖ ਸਭਾ |

Matthew 5:23

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਤੁਸੀਂ

ਯਿਸੂ ਲੋਕਾਂ ਦੇ ਸਮੂਹ ਨਾਲ ਉਸ ਬਾਰੇ ਗੱਲ ਕਰ ਰਿਹਾ ਹੈ ਜੋ ਉਹਨਾਂ ਨਾਲ ਵਿਅਕਤੀਗਤ ਰੂਪ ਵਿੱਚ ਹੋ ਸਕਦਾ ਹੈ | “ਤੁਸੀਂ” ਅਤੇ “ਤੁਹਾਡਾ” ਇੱਕਵਚਨ ਹੈ, ਪਰ ਤੁਹਾਡੀ ਭਾਸ਼ਾ ਵਿੱਚ ਇਸ ਨੂੰ ਬਹੁਵਚਨ ਦੀ ਤਰ੍ਹਾਂ ਅਨੁਵਾਦ ਕਰਨ ਦੀ ਜ਼ਰੂਰਤ ਹੈ |

ਆਪਣੀ ਭੇਟ ਨੂੰ ਚੜਾਉਣਾ

“ਆਪਣੀ ਭੇਂਟ ਨੂੰ ਦੇਣਾ” ਜਾਂ “ਆਪਣੀ ਭੇਂਟ ਨੂੰ ਲਿਆਉਣ”

ਅਤੇ ਉੱਥੇ ਤੈਨੂੰ ਚੇਤੇ ਆਵੇ

“ਅਤੇ ਜਦੋਂ ਤੂੰ ਜਗਵੇਦੀ ਉੱਤੇ ਖੜਾ ਹੈਂ ਅਤੇ ਉੱਥੇ ਤੈਨੂੰ ਚੇਤੇ ਆਵੇ”

ਤੁਹਾਡੇ ਭਰਾ ਦੇ ਮਨ ਵਿੱਚ ਤੁਹਾਡੇ ਲਈ ਕੁਝ ਗੁੱਸਾ ਹੈ

“ਦੂਸਰਾ ਵਿਅਕਤੀ ਤੇਰੇ ਦੁਆਰਾ ਕੀਤੇ ਗਏ ਨੁਕਸਾਨ ਦਾ ਬਦਲਾ ਲਈ ਸਕਦਾ ਹੈ” ਪਹਿਲਾਂ ਆਪਣੇ ਭਰਾ ਦੇ ਨਾਲ ਸੁਲਾਹ ਕਰ

“ਆਪਣੀ ਭੇਂਟ ਚੜਾਉਣ ਤੋਂ ਪਹਿਲਾਂ ਆਪਣੇ ਭਰਾ ਨਾਲ ਸੁਲਾਹ ਕਰ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

Matthew 5:25

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਤੁਸੀਂ

ਯਿਸੂ ਲੋਕਾਂ ਦੇ ਸਮੂਹ ਨਾਲ ਉਸ ਬਾਰੇ ਗੱਲ ਕਰ ਰਿਹਾ ਹੈ ਜੋ ਉਹਨਾਂ ਨਾਲ ਵਿਅਕਤੀਗਤ ਰੂਪ ਵਿੱਚ ਹੋ ਸਕਦਾ ਹੈ | “ਤੁਸੀਂ” ਅਤੇ “ਤੁਹਾਡਾ” ਇੱਕਵਚਨ ਹੈ, ਪਰ ਤੁਹਾਡੀ ਭਾਸ਼ਾ ਵਿੱਚ ਇਸ ਨੂੰ ਬਹੁਵਚਨ ਦੀ ਤਰ੍ਹਾਂ ਅਨੁਵਾਦ ਕਰਨ ਦੀ ਜ਼ਰੂਰਤ ਹੈ |

ਮਤੇ ਦੋਸ਼ ਲਾਉਣ ਵਾਲਾ ਤੈਨੂੰ ਹਵਾਲੇ ਕਰੇ

“ਨਤੀਜਾ ਇਹ ਹੋ ਸਕਦਾ ਹੈ ਤੇਰੇ ਦੋਸ਼ ਲਾਉਣ ਵਾਲਾ ਤੈਨੂੰ ਹਵਾਲੇ ਕਰ ਦੇਵੇਗਾ” ਜਾਂ ”ਕਿਉਂਕਿ ਤੇਰਾ ਦੋਸ਼ ਲਾਉਣ ਵਾਲਾ ਤੈਨੂੰ ਹਵਾਲੇ ਕਰ ਸਕਦਾ ਹੈ”

ਤੈਨੂੰ ਹਾਕਮ ਦੇ ਹਵਾਲੇ ਕਰਨਾ

“ਤੈਨੂੰ ਅਦਾਲਤ ਵਿੱਚ ਲੈ ਕੇ ਜਾਣਾ”

ਅਫ਼ਸਰ

ਉਹ ਵਿਅਕਤੀ ਜਿਸ ਕੋਲ ਨਿਆਈਂ ਦੇ ਫੈਸਲੇ ਉੱਤੇ ਕੰਮ ਕਰਨ ਦਾ ਅਧਿਕਾਰ ਹੈ ਉੱਥੇ

ਕੈਦ

Matthew 5:27

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਤੁਸੀਂ

ਯਿਸੂ ਲੋਕਾਂ ਦੇ ਸਮੂਹ ਨਾਲ ਉਸ ਬਾਰੇ ਗੱਲ ਕਰ ਰਿਹਾ ਹੈ ਜੋ ਉਹਨਾਂ ਨਾਲ ਵਿਅਕਤੀਗਤ ਰੂਪ ਵਿੱਚ ਹੋ ਸਕਦਾ ਹੈ | “ਤੁਸੀਂ” ਅਤੇ “ਤੁਹਾਡਾ” ਇੱਕਵਚਨ ਹੈ, ਪਰ ਤੁਹਾਡੀ ਭਾਸ਼ਾ ਵਿੱਚ ਇਸ ਨੂੰ ਬਹੁਵਚਨ ਦੀ ਤਰ੍ਹਾਂ ਅਨੁਵਾਦ ਕਰਨ ਦੀ ਜ਼ਰੂਰਤ ਹੈ |

ਕਰਨਾ

ਇਸ ਸ਼ਬਦ ਅਰਥ ਹੈ ਕੋਈ ਕੰਮ ਕਰਨਾ |

ਪਰ ਮੈਂ ਤੁਹਾਨੂੰ ਕਹਿੰਦਾ ਹਾਂ

“ਮੈਂ” ਜ਼ੋਰ ਦੇਣ ਲਈ ਵਰਤਿਆ ਗਿਆ ਹੈ | ਇਹ ਦਿਖਾਉਂਦਾ ਹੈ ਕਿ ਜੋ ਯਿਸੂ ਨੇ ਕਿਹਾ ਉਹ ਪਰਮੇਸ਼ੁਰ ਦੇ ਦੁਆਰਾ ਦਿੱਤੇ ਗਏ ਅਸਲ ਹੁਕਮ ਜਿੰਨਾਂ ਹੀ ਮਹੱਤਵਪੂਰਨ ਹੈ | ਇਸ ਪੰਕਤੀ ਦਾ ਅਨੁਵਾਦ ਉਸ ਢੰਗ ਦੇ ਨਾਲ ਕਰਨ ਦੀ ਕੋਸ਼ਿਸ਼ ਕਰੋ ਜੋ ਇਸ ਨੂੰ ਪ੍ਰਭਾਵਸ਼ਾਲੀ ਦਿਖਾਉਂਦਾ ਹੈ, ਜਿਵੇਂ 5:22 ਵਿੱਚ ਕੀਤਾ |

ਜੋ ਕੋਈ ਔਰਤ ਨੂੰ ਬੁਰੀ ਕਾਮਨਾ ਦੇ ਨਾਲ ਦੇਖਦਾ ਹੈ ਉਹ ਆਪਣੇ ਮਨ ਵਿੱਚ ਉਸੇ ਸਮੇਂ ਉਸ ਨਾਲ ਜ਼ਨਾਹ ਕਰ ਚੁੱਕਿਆ

ਇਹ ਅਲੰਕਾਰ ਇਹ ਦਿਖਾਉਂਦਾ ਹੈ ਕਿ ਜੋ ਮਨੁੱਖ ਔਰਤ ਨੂੰ ਬੁਰੀ ਕਾਮਨਾ ਦੇ ਨਾਲ ਦੇਖਦਾ ਹੈ ਉਹ ਉਸ ਜਿੰਨਾ ਹੀ ਦੋਸ਼ੀ ਹੈ ਜੋ ਵਿਭਚਾਰ ਕਰਦਾ ਹੈ | (ਦੇਖੋ: ਅਲੰਕਾਰ, ਲੱਛਣ ਅਲੰਕਾਰ ) ਬੁਰੀ ਕਾਮਨਾ ਨਾਲ ਔਰਤ ਨੂੰ ਦੇਖਣਾ

“ਮਨ ਵਿੱਚ ਦੂਸਰੀ ਔਰਤ ਦੀ ਕਾਮਨਾ ਕਰਨਾ”

Matthew 5:29

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਤੁਸੀਂ

ਯਿਸੂ ਲੋਕਾਂ ਦੇ ਸਮੂਹ ਨਾਲ ਉਸ ਬਾਰੇ ਗੱਲ ਕਰ ਰਿਹਾ ਹੈ ਜੋ ਉਹਨਾਂ ਨਾਲ ਵਿਅਕਤੀਗਤ ਰੂਪ ਵਿੱਚ ਹੋ ਸਕਦਾ ਹੈ | “ਤੁਸੀਂ” ਅਤੇ “ਤੁਹਾਡਾ” ਇੱਕਵਚਨ ਹੈ, ਪਰ ਤੁਹਾਡੀ ਭਾਸ਼ਾ ਵਿੱਚ ਇਸ ਨੂੰ ਬਹੁਵਚਨ ਦੀ ਤਰ੍ਹਾਂ ਅਨੁਵਾਦ ਕਰਨ ਦੀ ਜ਼ਰੂਰਤ ਹੈ |

ਸੱਜੀ ਅੱਖ.. ਸੱਜਾ ਹੱਥ

ਖੱਬੀ ਅੱਖ ਜਾਂ ਹੱਥ ਦੇ ਨਾਲੋਂ ਜਿਆਦਾ ਮਹੱਤਵਪੂਰਨ ਅੱਖ ਅਤੇ ਹੱਥ | ਤੁਹਾਨੂੰ “ਸੱਜੇ” ਨੂੰ “ਉੱਤਮ” ਦੇ ਰੂਪ ਵਿੱਚ ਅਨੁਵਾਦ ਕਰਨ ਦੀ ਜ਼ਰੂਰਤ ਹੋ ਸਕਦੀ ਹੈ | ਜਾਂ “ਕੇਵਲ |” (ਦੇਖੋ: ਲੱਛਣ ਅਲੰਕਾਰ)

ਜੇਕਰ ਤੁਹਾਡੀ ਸੱਜੀ ਅੱਖ ਤੁਹਾਡੇ ਲਈ ਠੋਕਰ ਦਾ ਕਾਰਨ ਬਣੇ

“ਜੋ ਤੁਸੀਂ ਦੇਖਦੇ ਹੋ ਜੇਕਰ ਉਹ ਤੁਹਾਡੇ ਲਈ ਠੋਕਰ ਖਾਣ ਦਾ ਕਾਰਨ ਬਣੇ” ਜਾਂ “ਜੋ ਤੁਸੀਂ ਦੇਖਦੇ ਹੋ ਜੇਕਰ ਉਸ ਦੇ ਕਾਰਨ ਤੁਸੀਂ ਪਾਪ ਕਰਨਾ ਚਾਹੁੰਦੇ ਹੋ |” “ਠੋਕਰ” “ਪਾਪ” ਦੇ ਲਈ ਇੱਕ ਅਲੰਕਾਰ ਹੈ | ਇੱਥੇ ਯਿਸੂ ਵਿਅੰਗ ਦਾ ਇਸਤੇਮਾਲ ਕਰ ਰਿਹਾ ਹੈ, ਜਿਵੇਂ ਅਕਸਰ ਲੋਕ ਠੋਕਰ ਖਾਣ ਤੋਂ ਬਚਣ ਲਈ ਆਪਣੀਆਂ ਅੱਖਾਂ ਖੁੱਲੀਆਂ ਰੱਖਦੇ ਹਨ | (ਦੇਖੋ: ਅਲੰਕਾਰ, ਵਿਅੰਗ)

ਇਸ ਨੂੰ ਕੱਢ ਦੇ

“ਇਸ ਨੂੰ ਧੱਕੇ ਨਾਲ ਹਟਾ ਦੇ” ਜਾਂ “ਇਸ ਨੂੰ ਨਸ਼ਟ ਕਰ ਦੇ” (ਦੇਖੋ: UDB) | ਜੇਕਰ ਸੱਜੀ ਅੱਖ ਨੂੰ ਖਾਸ਼ ਢੰਗ ਦੇ ਨਾਲ ਨਹੀਂ ਦਰਸਾਇਆ ਗਿਆ, ਤਾਂ ਇਸ ਦਾ ਅਨੁਵਾਦ ਇਸ ਤਰ੍ਹਾਂ ਕਰਨ ਦੀ ਜ਼ਰੂਰਤ ਹੋ ਸਕਦੀ ਹੈ “ਆਪਣੀਆਂ ਅੱਖਾਂ ਨੂੰ ਕੱਢ ਦੇ |” ਜੇਕਰ ਅੱਖਾਂ ਨੂੰ ਦਰਸਾਇਆ ਗਿਆ ਹੈ, ਤਾਂ ਇਸ ਦਾ ਅਨੁਵਾਦ ਇਸ ਤਰ੍ਹਾਂ ਕਰਨ ਦੀ ਜ਼ਰੂਰਤ ਹੋ ਸਕਦੀ ਹੈ “ਉਹਨਾਂ ਨੂੰ ਕੱਢ ਦੇ |” (ਦੇਖੋ: UDB) | (ਦੇਖੋ: ਹੱਦ ਤੋਂ ਵੱਧ)

ਇਸ ਨੂੰ ਆਪਣੇ ਕੋਲੋਂ ਸੁੱਟ ਦੇ

“ਇਸ ਤੋਂ ਛੁਟਕਾਰਾ ਪਾ ਲੈ”

ਤੇਰੇ ਸਰੀਰ ਦਾ ਇੱਕ ਅੰਗ ਨਾਸ ਹੋਣਾ ਚਾਹੀਦਾ ਹੈ

“ਤੇਰੇ ਸਰੀਰ ਦੇ ਇੱਕ ਅੰਗ ਨੂੰ ਤੈਨੂੰ ਗੁਆ ਦੇਣਾ ਚਾਹੀਦਾ ਹੈ” ਜੇਕਰ ਤੇਰਾ ਸੱਜਾ ਹੱਥ ਕਾਰਨ ਬਣਦਾ ਹੈ

ਇਸ ਲੱਛਣ ਅਲੰਕਾਰ ਦਾ ਇਸਤੇਮਾਲ ਹੱਥਾਂ ਦਾ ਪੂਰੇ ਵਿਅਕਤੀ ਦੇ ਕੰਮਾਂ ਦੇ ਨਾਲ ਸੰਬੰਧ ਬਣਾਉਣ ਲਈ ਕੀਤਾ ਗਿਆ ਹੈ | (ਦੇਖੋ: ਲੱਛਣ ਅਲੰਕਾਰ)

Matthew 5:31

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਇਹ ਕਿਹਾ.....ਗਿਆ ਸੀ

ਪਰਮੇਸ਼ੁਰ ਹੈ ਜਿਸ ਨੇ “ਕਿਹਾ ਸੀ |” (ਦੇਖੋ: UDB) | ਯਿਸੂ ਇਸ ਨੂੰ ਸਪੱਸ਼ਟ ਕਰਨ ਲਈ ਸੁਸਤ ਦਾ ਇਸਤੇਮਾਲ ਕਰਦਾ ਹੈ ਕਿ ਇਹ ਪਰਮੇਸ਼ੁਰ ਜਾਂ ਪਰਮੇਸ਼ੁਰ ਦੇ ਸ਼ਬਦ ਨਹੀਂ ਹਨ ਜਿਹਨਾਂ ਨਾਲ ਉਹ ਅਸਹਿਮਤ ਹੈ | ਪਰ, ਉਹ ਕਹਿੰਦਾ ਹੈ ਕਿ ਤਲਾਕ ਸਹੀ ਤਾਂ ਹੀ ਹੈ ਜੇਕਰ ਉਹ ਸਹੀ ਕਾਰਨ ਦੇ ਕਰਕੇ ਦਿੱਤਾ ਜਾਂਦਾ ਹੈ | ਭਾਵੇਂ ਕਿ ਮਨੁੱਖ ਲਿਖਤੀ ਨੋਟਸ ਦੇ ਅਨੁਸਾਰ ਮੰਨਦਾ ਹੈ, ਤਾਂ ਵੀ ਤਲਾਕ ਗ਼ਲਤ ਹੋ ਸਕਦਾ ਹੈ | (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਆਪਣੀ ਪਤਨੀ ਨੂੰ ਪਰੇ ਭੇਜਦਾ ਹੈ

ਇਹ ਤਲਾਕ ਲਈ ਵਿਅੰਜਨ ਹੈ | (ਦੇਖੋ: ਵਿਅੰਜਨ)

ਉਸ ਨੂੰ ਦੇਣ ਦੇ

ਇਹ ਹੁਕਮ ਹੈ : “ਉਸ ਨੂੰ ਦੇਣਾ ਚਾਹੀਦਾ ਹੈ |”

ਪਰ ਮੈਂ ਤੁਹਾਨੂੰ ਆਖਦਾ ਹਾਂ

ਯਿਸੂ ਇਸ ਵੱਲ ਇਸ਼ਾਰਾਂ ਕਰਦਾ ਹੈ ਕਿ ਉਹ ਜੋ ਪਹਿਲਾਂ “ਕਿਹਾ ਗਿਆ ਸੀ” ਉਸ ਦੇ ਨਾਲੋਂ ਕੁਝ ਅਲੱਗ ਕਹਿਣ ਵਾਲਾ ਹੈ | ਜਿਆਦਾ ਜ਼ੋਰ “ਮੈਂ” ਉੱਤੇ ਹੈ ਕਿਉਂਕਿ ਉਹ ਘੋਸ਼ਣਾ ਕਰਦਾ ਹੈ ਕਿ ਉਹ ਉਸ ਨਾਲੋਂ ਜਿਆਦਾ ਮਹੱਤਵਪੂਰਨ ਹੈ ਜਿਸ ਨੇ “ਕਿਹਾ ਸੀ |” ਉਸ ਨੂੰ ਵਿਭਚਾਰਣ ਬਣਾਉਣਾ

ਇਹ ਉਹ ਮਨੁੱਖ ਹੈ ਜਿਹੜਾ ਔਰਤ ਨੂੰ ਗ਼ਲਤ ਢੰਗ ਦੇ ਨਾਲ ਤਲਾਕ ਦਿੰਦਾ ਹੈ ਜੋ “ਉਸ ਦੇ ਲਈ ਵਿਭਚਾਰ ਕਰਨ ਦਾ ਕਾਰਨ ਬਣਦਾ ਹੈ” (“ਵਿਭਚਾਰ ਕਰਨ” ਦੇ ਲਈ ਉਹਨਾਂ ਸ਼ਬਦਾਂ ਦਾ ਇਸਤੇਮਾਲ ਹੀ ਕਰੋ ਜਿਹਨਾਂ ਦਾ ਤੁਸੀਂ 5:27 ਵਿੱਚ ਕੀਤਾ ਸੀ) | ਬਹੁਤ ਸਾਰੇ ਸਭਿਆਚਾਰਾਂ ਵਿੱਚ ਉਸ ਲਈ ਦੁਬਾਰਾ ਵਿਆਹ ਕਰਾਉਣਾ ਆਮ ਹੋਵੇਗਾ, ਪਰ ਜੇਕਰ ਤਲਾਕ ਗ਼ਲਤ ਹੈ, ਤਾਂ ਇਸ ਤਰ੍ਹਾਂ ਦਾ ਦੁਬਾਰਾ ਵਿਆਹ ਵਿਭਚਾਰ ਹੈ (ਦੇਖੋ: UDB) |

Matthew 5:33

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਤੁਸੀਂ

ਯਿਸੂ ਲੋਕਾਂ ਦੇ ਸਮੂਹ ਨਾਲ ਉਸ ਬਾਰੇ ਗੱਲ ਕਰ ਰਿਹਾ ਹੈ ਜੋ ਉਹਨਾਂ ਨਾਲ ਵਿਅਕਤੀਗਤ ਰੂਪ ਵਿੱਚ ਹੋ ਸਕਦਾ ਹੈ | “ਤੁਸੀਂ ਸੁਣ ਚੁੱਕੇ ਹੋ” ਵਿੱਚ “ਤੁਸੀਂ” ਅਤੇ “ਮੈਂ ਤੁਹਾਨੂੰ ਆਖਦਾ ਹਾਂ” ਬਹੁਵਚਨ ਹਨ | “ਤੁਸੀਂ ਸੌਂਹ ਨਾ ਖਾਣਾ” ਵਿੱਚ “ਤੁਸੀਂ” ਅਤੇ “ਤੁਸੀਂ ਪੂਰਾ ਕਰਨਾ” ਵਿੱਚ ਇੱਕਵਚਨ ਹਨ |

ਤੁਸੀਂ ਸੁਣਿਆ ਕਿ ਇਹ ਆਖਿਆ ਗਿਆ ਸੀ

“ਤੁਹਾਡੇ ਧਾਰਮਿਕ ਆਗੂਆਂ ਨੇ ਤੁਹਾਨੂੰ ਕਿਹਾ, ‘ਪਰਮੇਸ਼ੁਰ ਨੇ ਉਹਨਾਂ ਨੂੰ ਪੁਰਾਣੇ ਸਮਿਆਂ ਵਿੱਚ ਕਿਹਾ ਸੀ, “ਤੁਸੀਂ ਸੌਂਹ ਨਾ ਖਾਣਾ |” ‘ “ ਯਿਸੂ ਇੱਥੇ ਇਹ ਸਪੱਸ਼ਟ ਕਰਨ ਲਈ ਸੁਸਤ ਵਾਕ ਦਾ ਇਸਤੇਮਾਲ ਕਰਦਾ ਹੈ, ਕਿ ਇਹ ਪਰਮੇਸ਼ੁਰ ਜਾਂ ਉਸ ਦੇ ਸ਼ਬਦ ਨਹੀਂ ਹਨ ਜਿਹਨਾਂ ਦੇ ਨਾਲ ਉਹ ਅਸਹਿਮਤ ਹੈ | ਪਰ, ਉਹ ਲੋਕਾਂ ਨੂੰ ਦੂਸਰਿਆਂ ਦਾ ਵਿਸ਼ਵਾਸ ਜਿੱਤਣ ਲਈ ਉਹਨਾਂ ਚੀਜ਼ਾਂ ਦਾ ਇਸਤੇਮਾਲ ਕਰਨ ਤੋਂ ਮਨ੍ਹਾਂ ਕਰਦਾ ਹੈ ਜਿਹੜੀਆਂ ਉਹਨਾਂ ਦੀਆਂ ਨਹੀਂ ਹਨ |

ਇਹ ਕਿਹਾ ਗਿਆ ਸੀ

ਇਸ ਅਨੁਵਾਦ ਉਸੇ ਤਰ੍ਹਾਂ ਕਰੋ ਜਿਸ ਤਰ੍ਹਾਂ ਤੁਸੀਂ 5:31 ਵਿੱਚ ਕੀਤਾ |

ਸੌਂਹ ... ਸੁੰਹ

ਇਸ ਦਾ ਅਰਥ ਹੈ 1) ਪਰਮੇਸ਼ੁਰ ਅਤੇ ਲੋਕਾਂ ਨੂੰ ਦੱਸਣਾ ਕਿ ਤੁਸੀਂ ਉਹ ਕਰੋਗੇ ਜੋ ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਕਰੋ (ਦੇਖੋ: UDB) ਜਾਂ 2) ਲੋਕਾਂ ਨੂੰ ਇਹ ਦੱਸਣਾ ਕਿ ਪਰਮੇਸ਼ੁਰ ਜਾਣਦਾ ਹੈ ਕਿ ਜੋ ਤੁਸੀਂ ਕਹਿ ਰਹੇ ਹੋ ਉਹ ਸੱਚ ਹੈ |

ਪਰ ਮੈਂ ਤੁਹਾਨੂੰ ਆਖਦਾ ਹਾਂ

ਇਸ ਅਨੁਵਾਦ ਉਸੇ ਤਰ੍ਹਾਂ ਕਰੋ ਜਿਸ ਤਰ੍ਹਾਂ ਤੁਸੀਂ 5:32 ਵਿੱਚ ਕੀਤਾ |

ਸੌਂਹ ਨਾ ਖਾਓ...ਸਵਰਗ ਦੀ....ਪਰਮੇਸ਼ੁਰ ਦਾ ਸਿੰਘਸਣ...ਧਰਤੀ ਦੀ.....ਉਸ ਦੇ ਪੈਰ ਰੱਖਣ ਦੀ ਚੌਂਕੀ.....ਯਰੂਸ਼ਲਮ ਦੀ.....ਮਹਾਨ ਰਾਜਾ ਦਾ ਸ਼ਹਿਰ

ਇਹ ਅਲੰਕਾਰ ਯਸਾਯਾਹ ਤੋਂ ਹੈ (ਦੇਖੋ: ਅਲੰਕਾਰ) |

ਸੌਂਹ ਨਾ ਖਾਣਾ

ਜੇਕਰ ਤੁਹਾਡੀ ਭਾਸ਼ਾ ਵਿੱਚ ਹੁਕਮਾਂ ਦੇ ਲਈ ਬਹੁਵਚਨ ਹਨ, ਤਾਂ ਉਹਨਾਂ ਦਾ ਇੱਥੇ ਇਸਤੇਮਾਲ ਕਰੋ | “ਤੁਸੀਂ ਝੂਠੀ ਸੌਂਹ ਨਾ ਖਾਣਾ” (ਆਇਤ 33) ਸੁਣਨ ਵਾਲਿਆਂ ਨੂੰ ਸੌਂਹ ਖਾਣ ਦੀ ਆਗਿਆ ਦਿੰਦਾ ਹੈ ਪਰ ਝੂਠੀ ਸੌਂਹ ਖਾਣ ਤੋਂ ਮਨ੍ਹਾਂ ਕਰਦਾ ਹੈ | “ਬਿਲਕੁਲ ਸੌਂਹ ਨਾ ਖਾਣਾ” ਇੱਥੇ ਸਾਰੀਆਂ ਸੌਂਹਾਂ ਖਾਣ ਤੋਂ ਰੋਕਿਆ ਗਿਆ ਹੈ | ਸੌਂਹ ਨਾ ਖਾਣਾ

ਇਸ ਦਾ ਅਨੁਵਾਦ ਉਸੇ ਤਰ੍ਹਾਂ ਕਰੋ ਜਿਸ ਤਰ੍ਹਾਂ ਤੁਸੀਂ 33 ਆਇਤ ਵਿੱਚ ਕੀਤਾ ਸੀ |

Matthew 5:36

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਤੁਸੀਂ

ਯਿਸੂ ਲੋਕਾਂ ਦੇ ਸਮੂਹ ਨਾਲ ਉਸ ਬਾਰੇ ਗੱਲ ਕਰ ਰਿਹਾ ਹੈ ਜੋ ਉਹਨਾਂ ਨਾਲ ਵਿਅਕਤੀਗਤ ਰੂਪ ਵਿੱਚ ਹੋ ਸਕਦਾ ਹੈ | “ਤੁਸੀਂ ਸੌਂਹ ਨਾ ਖਾਣਾ” ਅਤੇ “ਤੁਸੀਂ ਨਹੀਂ ਕਰ ਸਕਦੇ” ਵਿੱਚ “ਤੁਸੀਂ” ਇੱਕਵਚਨ ਹੈ, ਪਰ ਤੁਹਾਨੂੰ ਇਹਨਾਂ ਦਾ ਅਨੁਵਾਦ ਬਹੁਵਚਨ ਵਿੱਚ ਕਰਨ ਦੀ ਜ਼ਰੂਰਤ ਹੋ ਸਕਦੀ ਹੈ | “ਤੁਹਾਡੇ ਬੋਲਣ” ਵਿੱਚ “ਤੁਹਾਡਾ” ਬਹੁਵਚਨ ਹੈ |

5:34

35 ਵਿੱਚ ਯਿਸੂ ਸੁਣਨ ਵਾਲਿਆਂ ਨੂੰ ਦੱਸਦਾ ਹੈ ਪਰਮੇਸ਼ੁਰ ਦਾ ਸਿੰਘਾਸਣ, ਪੈਰ ਰੱਖਣ ਦੀ ਚੌਂਕੀ ਅਤੇ ਧਰਤੀ ਦਾ ਘਰ ਉਹਨਾਂ ਦੇ ਸੌਂਹ ਖਾਣ ਲਈ ਨਹੀਂ ਹੈ | ਇੱਥੇ ਉਹ ਕਹਿੰਦਾ ਹੈ ਉਹਨਾਂ ਦੇ ਆਪਣੇ ਸਿਰ ਵੀ ਉਹਨਾਂ ਦੇ ਸੌਂਹ ਖਾਣ ਲਈ ਨਹੀਂ ਹਨ |

ਸੌਂਹ

ਇਸ ਦਾ ਅਨੁਵਾਦ ਉਸੇ ਤਰ੍ਹਾਂ ਕਰੋ ਜਿਵੇਂ ਤੁਸੀਂ 5:34 ਵਿੱਚ ਕੀਤਾ | ਤੁਹਾਡੀ ਹਾਂ ਦੀ ਥਾਂ ਹਾਂ ਅਤੇ ਨਾਂਹ ਦੀ ਥਾਂ ਨਾਂਹ ਹੋਵੇ

“ਜੇਕਰ ਤੁਸੀਂ ਹਾਂ ਕਹਿਣਾ ਹੈ ਤਾਂ ਹਾਂ ਕਹੋ, ਜੇਕਰ ਤੁਸੀਂ ਨਾਂਹ ਕਹਿਣਾ ਹੈ ਤਾਂ ਨਾਂਹ ਕਹੋ |”

Matthew 5:38

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਯਿਸੂ ਲੋਕਾਂ ਦੇ ਸਮੂਹ ਨਾਲ ਉਸ ਬਾਰੇ ਗੱਲ ਕਰ ਰਿਹਾ ਹੈ ਜੋ ਉਹਨਾਂ ਨਾਲ ਵਿਅਕਤੀਗਤ ਰੂਪ ਵਿੱਚ ਹੋ ਸਕਦਾ ਹੈ |

ਤੁਸੀਂ ਸੁਣਿਆ ਕਿ ਇਹ ਆਖਿਆ ਗਿਆ ਸੀ

ਇਸ ਦਾ ਅਨੁਵਾਦ ਉਸੇ ਤਰ੍ਹਾਂ ਕਰੋ ਜਿਵੇਂ ਤੁਸੀਂ 5:33 ਵਿੱਚ ਕੀਤਾ |

ਤੁਸੀਂ ਸੁਣਿਆ

“ਤੁਸੀਂ” ਇੱਕਵਚਨ ਹੈ...

ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ

ਲੋਕਾਂ ਨੂੰ ਦੂਸਰਿਆਂ ਦੇ ਨਾਲ ਓਹੀ ਕਰਨ ਦੀ ਆਗਿਆ ਸੀ ਜੋ ਦੂਸਰਿਆਂ ਨੇ ਉਹਨਾਂ ਦੇ ਨਾਲ ਕੀਤਾ, ਪਰ ਓਨਾਂ ਹੀ ਜਿੰਨਾ ਨੁਕਸਾਨ ਕੀਤਾ ਗਿਆ ਸੀ |

ਪਰ ਮੈਂ ਤੁਹਾਨੂੰ ਆਖਦਾ ਹਾਂ

ਇਸ ਦਾ ਅਨੁਵਾਦ ਉਸੇ ਤਰ੍ਹਾਂ ਕਰੋ ਜਿਵੇਂ ਤੁਸੀਂ 5:32 ਵਿੱਚ ਕੀਤਾ ਸੀ |

ਉਹ ਜੋ ਬੁਰਾ ਹੈ

“ਇੱਕ ਬੁਰਾ ਵਿਅਕਤੀ” ਜਾਂ “ਉਹ ਜੋ ਤੁਹਾਨੂੰ ਨੁਕਸਾਨ ਪਹੁੰਚਾਉਂਦਾ ਹੈ” (UDB)

ਤੁਹਾਡੀ ਸੱਜੀ ਗੱਲ ਤੇ ਥੱਪੜ ਮਾਰੇ

ਮਨੁੱਖ ਦੇ ਥੱਪੜ ਮਾਰਨਾ ਯਿਸੂ ਦੇ ਸਭਿਆਚਾਰ ਵਿੱਚ ਇੱਕ ਬਹੁਤ ਵੱਡੀ ਬੇਜ਼ਤੀ ਸੀ | ਜਿਵੇਂ ਹੱਥਾਂ ਅਤੇ ਅੱਖਾਂ ਦੇ ਨਾਲ (ਅਲੰਕਾਰ) |

ਥੱਪੜ ਮਾਰਨਾ

ਇਹ ਕਿਰਿਆ ਸਪੱਸ਼ਟ ਕਰਦੀ ਹੈ ਕਿ ਪੁੱਠੇ ਹੱਥ ਦੇ ਨਾਲ ਮਾਰਨਾ | ਦੂਸਰਾ ਪਾਸਾ ਵੀ ਉਸ ਦੇ ਵੱਲ ਕਰ ਦੇ

“ਉਸ ਨੂੰ ਦੂਸਰੀ ਗੱਲ ਉੱਤੇ ਵੀ ਮਾਰਨ ਦੇ |”

Matthew 5:40

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਯਿਸੂ ਲੋਕਾਂ ਦੇ ਸਮੂਹ ਨਾਲ ਉਸ ਬਾਰੇ ਗੱਲ ਕਰ ਰਿਹਾ ਹੈ ਜੋ ਉਹਨਾਂ ਨਾਲ ਵਿਅਕਤੀਗਤ ਰੂਪ ਵਿੱਚ ਹੋ ਸਕਦਾ ਹੈ | ਸਾਰੇ “ਤੁਸੀਂ” ਅਤੇ “ਤੁਹਾਡਾ” ਇੱਕਵਚਨ ਹਨ, ਜਿਵੇਂ ਕਿ ਹੁਕਮ “ਆਗਿਆ ਦੇ,” “ਜਾ,” “ਦੇ,” ਅਤੇ “ਮੁੜ ਨਾ,” ਪਰ ਤੁਹਾਨੂੰ ਇਸ ਨੂੰ ਬਹੁਵਚਨ ਵਿੱਚ ਅਨੁਵਾਦ ਕਰਨਾ ਪੈ ਸਕਦਾ ਹੈ |

ਕੁੜਤਾ.....ਚਾਦਰ

“ਕੁੜਤਾ” ਸਰੀਰ ਨੂੰ ਢੱਕਣ ਲਈ ਪਹਿਨਿਆ ਜਾਂਦਾ ਸੀ, ਇੱਕ ਭਰੇ ਸਵੈਟਰ ਜਾਂ ਕਮੀਜ਼ ਦੀ ਤਰ੍ਹਾਂ | “ਚਾਦਰ” ਦੋਹਾਂ ਦੇ ਨਾਲੋਂ ਜਿਆਦਾ ਕੀਮਤੀ, ਜਿਸ ਨੂੰ “ਕੁੜਤੇ” ਦੇ ਉੱਪਰੋਂ ਗਰਮਾਇਸ਼ ਦੇ ਲਈ ਪਹਿਨਿਆ ਜਾਂਦਾ ਸੀ ਅਤੇ ਰਾਤ ਨੂੰ ਠੰਡ ਵਿੱਚ ਕੰਬਲ ਦੀ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਸੀ |

ਉਸ ਵਿਅਕਤੀ ਨੂੰ ਲੈਣ ਦੇ

“ਉਸ ਵਿਅਕਤੀ ਨੂੰ ਦੇ”

ਜੋ ਕੋਈ

ਕੋਈ ਵੀ ਵਿਅਕਤੀ

ਇੱਕ ਮੀਲ

ਇੱਕ ਹਜ਼ਾਰ ਪੇਸ, ਇੱਕ ਦੂਰੀ ਜਿਸ ਲਈ ਰੋਮੀ ਸਿਪਾਹੀ ਕੁਝ ਚੁੱਕਣ ਲਈ ਧੱਕੇ ਦੇ ਨਾਲ ਲੈ ਜਾਂਦੇ ਸਨ

ਉਸ ਨਾਲ

ਇਹ ਉਸ ਨਾਲ ਸਬੰਧਿਤ ਹੈ ਜੋ ਤੁਹਾਨੂੰ ਜਾਣ ਲਈ ਮਜਬੂਰ ਕਰਦਾ ਹੈ | ਉਸ ਦੇ ਨਾਲ ਦੋ ਮੀਲ ਜਾਹ

“ਉਸ ਮੀਲ ਤੱਕ ਜਾ ਜਿਸ ਤੱਕ ਉਸਨੇ ਤੇਰੇ ਨਾਲ ਧੱਕਾ ਕੀਤਾ ਹੈ, ਅਤੇ ਫਿਰ ਇੱਕ ਮੀਲ ਹੋਰ ਉਸ ਦੇ ਨਾਲ ਜਾਹ ”

Matthew 5:43

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਯਿਸੂ ਲੋਕਾਂ ਦੇ ਸਮੂਹ ਨਾਲ ਉਸ ਬਾਰੇ ਗੱਲ ਕਰ ਰਿਹਾ ਹੈ ਜੋ ਉਹਨਾਂ ਨਾਲ ਵਿਅਕਤੀਗਤ ਰੂਪ ਵਿੱਚ ਹੋ ਸਕਦਾ ਹੈ |

“ਤੁਸੀਂ ਪਿਆਰ ਕਰੋ.....ਅਤੇ ਆਪਣੇ ਦੁਸ਼ਮਣਾਂ ਨਾਲ ਨਫ਼ਰਤ ਕਰੋ” ਕੇਵਲ ਇੱਕਵਚਨ ਹਨ, ਪਰ ਤੁਹਾਨੂੰ ਇਸ ਦਾ ਅਨੁਵਾਦ ਬਹੁਵਚਨ ਰੂਪ ਵਿੱਚ ਕਰਨਾ ਪੈ ਸਕਦਾ ਹੈ | ਬਾਕੀ ਸਾਰੇ “ਤੁਸੀਂ” ਦੇ ਰੂਪ ਬਹੁਵਚਨ ਹਨ, ਨਾਲ ਨਾਲ “ਪਿਆਰ” ਅਤੇ “ਪ੍ਰਾਰਥਨਾ” ਵੀ ਬਹੁਵਚਨ ਹਨ |

ਤੁਸੀਂ ਸੁਣਿਆ ਕਿ ਇਹ ਆਖਿਆ ਗਿਆ ਸੀ

ਇਸ ਦਾ ਅਨੁਵਾਦ ਉਸੇ ਤਰ੍ਹਾਂ ਕਰੋ ਜਿਵੇਂ ਤੁਸੀਂ 5:33 ਵਿੱਚ ਕੀਤਾ |

ਸ਼ਬਦ “ਗੁਆਂਢੀ” ਇੱਕੋ ਹੀ ਸਮੁਦਾਏ ਦੇ ਲੋਕਾਂ ਜਾਂ ਇੱਕ ਹੀ ਸਮੂਹ ਦੇ ਲੋਕਾਂ ਨਾਲ ਸਬੰਧਿਤ ਹੈ, ਜਿਹਨਾਂ ਨਾਲ ਅਸੀਂ ਚੰਗਾ ਵਿਹਾਰ ਕਰਨ ਦੀ ਇੱਛਾ ਕਰਦੇ ਹਾਂ ਜਾਂ ਸਾਨੂੰ ਕਰਨੀ ਚਾਹੀਦੀ ਹੈ | ਇਹ ਕੇਵਲ ਉਹਨਾਂ ਲੋਕਾਂ ਦੇ ਨਾਲ ਹੀ ਸਬੰਧਿਤ ਨਹੀਂ ਹੈ ਜਿਹੜੇ ਤੁਹਾਡੇ ਨੇੜੇ ਰਹਿੰਦੇ ਹਨ | ਤੁਹਾਨੂੰ ਇਸ ਨੂੰ ਬਹੁਵਚਨ ਰੂਪ ਵਿੱਚ ਅਨੁਵਾਦ ਕਰਨ ਦੀ ਜ਼ਰੂਰਤ ਹੋ ਸਕਦੀ ਹੈ |

ਪਰ ਮੈਂ ਤੁਹਾਨੂੰ ਆਖਦਾ ਹਾਂ

ਇਸ ਦਾ ਅਨੁਵਾਦ ਉਸੇ ਤਰ੍ਹਾਂ ਕਰੋ ਜਿਵੇਂ ਤੁਸੀਂ 5:32 ਵਿੱਚ ਕੀਤਾ ਸੀ |

ਤੁਸੀਂ ਆਪਣੇ ਪਿਤਾ ਦੇ ਪੁੱਤਰ ਹੋ ਸਕਦੇ ਹੋ

“ਤੁਹਾਡੇ ਅੰਦਰ ਤੁਹਾਡੇ ਪਿਤਾ ਵਾਲੇ ਗੁਣ ਹੋ ਸਕਦੇ ਹਨ” (ਦੇਖੋ: ਅਲੰਕਾਰ)

Matthew 5:46

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਯਿਸੂ ਲੋਕਾਂ ਦੇ ਸਮੂਹ ਨਾਲ ਉਸ ਬਾਰੇ ਗੱਲ ਕਰ ਰਿਹਾ ਹੈ ਜੋ ਉਹਨਾਂ ਨਾਲ ਵਿਅਕਤੀਗਤ ਰੂਪ ਵਿੱਚ ਹੋ ਸਕਦਾ ਹੈ | “ਤੁਸੀਂ” ਅਤੇ “ਤੁਹਾਡਾ” ਬਹੁਵਚਨ ਹਨ |

ਵੱਡਾ

ਇਹ ਇੱਕ ਆਮ ਪਦ ਚੰਗੇ ਸੁਣਨ ਵਾਲੇ ਦੇ ਗੁਣ ਦਿਖਾਉਣ ਲਈ ਹੈ | ਇਸ ਆਇਤ ਵਿੱਚ ਚਾਰ ਪ੍ਰਸ਼ਨ ਅਲੰਕ੍ਰਿਤ ਪ੍ਰਸ਼ਨ ਹਨ | UDB ਦਿਖਾਉਂਦਾ ਹੈ ਕਿ ਇਹਨਾਂ ਦੇ ਕਥਨ ਕਿਵੇਂ ਬਣਾਏ ਜਾ ਸਕਦੇ ਹਨ | (ਦੇਖੋ: ਅਲੰਕ੍ਰਿਤ ਪ੍ਰਸ਼ਨ )