Matthew 6

Matthew 6:1

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਯਿਸੂ ਲੋਕਾਂ ਦੇ ਸਮੂਹ ਨਾਲ ਉਸ ਬਾਰੇ ਗੱਲ ਕਰ ਰਿਹਾ ਹੈ ਜੋ ਉਹਨਾਂ ਨਾਲ ਵਿਅਕਤੀਗਤ ਰੂਪ ਵਿੱਚ ਹੋ ਸਕਦਾ ਹੈ | ਸਾਰੇ “ਤੁਸੀਂ” ਅਤੇ “ਤੁਹਾਡਾ” ਬਹੁਵਚਨ ਹਨ |

ਆਪਣੇ ਅੱਗੇ ਤੁਰ੍ਹੀ ਨਾ ਵਜਾ

ਆਪਣੇ ਵੱਲ ਧਿਆਨ ਨਾ ਖਿੱਚ ਜਿਵੇਂ ਭੀੜ ਵਿੱਚ ਤੁਰ੍ਹੀ ਵਜਾਉਣ ਵਾਲਾ ਖਿੱਚਦਾ ਹੈ | (ਦੇਖੋ: ਅਲੰਕਾਰ) ਸਤੂਤੀ

ਉਸੇ ਸ਼ਬਦ ਇਸਤੇਮਾਲ ਕਰੋ ਜਿਸ ਦਾ 5:16 ਵਿੱਚ ਤੁਸੀਂ ਕੀਤਾ |

Matthew 6:3

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਯਿਸੂ ਲੋਕਾਂ ਦੇ ਸਮੂਹ ਨਾਲ ਉਸ ਬਾਰੇ ਗੱਲ ਕਰ ਰਿਹਾ ਹੈ ਜੋ ਉਹਨਾਂ ਨਾਲ ਵਿਅਕਤੀਗਤ ਰੂਪ ਵਿੱਚ ਹੋ ਸਕਦਾ ਹੈ | “ਤੁਸੀਂ” ਅਤੇ “ਤੁਹਾਡਾ” ਬਹੁਵਚਨ ਹਨ |

ਜੋ ਤੇਰਾ ਸੱਜਾ ਹੱਥ ਕਰਦਾ ਹੈ ਉਹ ਤੇਰਾ ਖੱਬਾ ਹੱਥ ਨਾ ਜਾਣੇ

ਪੂਰੀ ਤਰ੍ਹਾਂ ਗੁਪਤ ਰੱਖਣ ਦੇ ਲਈ ਇਹ ਇੱਕ ਅਲੰਕਾਰ ਹੈ | ਜਿਵੇਂ ਕਿ ਹੱਥ ਇਕੱਠੇ ਮਿਲ ਕੇ ਕੰਮ ਕਰਦੇ ਹਨ ਅਤੇ ਕਿਹਾ ਜਾ ਸਕਦਾ ਹੈ ਕਿ ਇੱਕ ਦੂਸਰਾ ਕਿ ਕਰਦੇ ਹਨ ਉਹ ਜਾਣਦੇ ਹਨ, ਤੁਹਾਨੂੰ ਉਹਨਾਂ ਨੂੰ ਵੀ ਪਤਾ ਨਹੀਂ ਲੱਗਣ ਦੇਣਾ ਚਾਹੀਦਾ ਜੋ ਤੁਹਾਡੇ ਐਨਾਂ ਨੇੜੇ ਹੈ | (ਦੇਖੋ: ਅਲੰਕਾਰ) ਤੇਰਾ ਦਾਨ ਗੁਪਤ ਵਿੱਚ ਹੋਵੇ

“ਤੂੰ ਗ਼ਰੀਬਾਂ ਨੂੰ ਦਾਨ ਦੂਸਰਿਆਂ ਦੇ ਜਾਣੇ ਬਗੈਰ ਦੇਵੇਂਗਾ ”

Matthew 6:5

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਯਿਸੂ ਲੋਕਾਂ ਦੇ ਸਮੂਹ ਨਾਲ ਉਸ ਬਾਰੇ ਗੱਲ ਕਰ ਰਿਹਾ ਹੈ ਜੋ ਉਹਨਾਂ ਨਾਲ ਵਿਅਕਤੀਗਤ ਰੂਪ ਵਿੱਚ ਹੋ ਸਕਦਾ ਹੈ | “ਤੁਸੀਂ” ਅਤੇ “ਤੁਹਾਡਾ” ਆਇਤ 5 ਅਤੇ 7 ਵਿੱਚ ਬਹੁਵਚਨ ਹਨ; ਆਇਤ 6 ਵਿੱਚ ਇਹ ਇੱਕਵਚਨ ਹਨ, ਪਰ ਤੁਹਾਨੂੰ ਇਸ ਨੂੰ ਬਹੁਵਚਨ ਦੇ ਰੂਪ ਵਿੱਚ ਅਨੁਵਾਦ ਕਰਨਾ ਪੈ ਸਕਦਾ ਹੈ |

ਸੱਚ ਮੁੱਚ ਮੈਂ ਤੁਹਾਨੂੰ ਕਹਿੰਦਾ ਹਾਂ

ਸਮਾਂਤਰ ਅਨੁਵਾਦ: “ਮੈਂ ਤੁਹਾਨੂੰ ਸਚਾਈ ਦੱਸਦਾ ਹਾਂ |”

ਆਪਣੀ ਕੋਠੜੀ ਵਿੱਚ ਜਾ

ਸਮਾਂਤਰ ਅਨੁਵਾਦ: “ਨਿੱਜੀ ਜਗ੍ਹਾ ਤੇ ਜਾ” ਜਾਂ “ਅੰਦਰ ਦੇ ਕਮਰੇ ਵਿੱਚ ਜਾ |”

ਤੁਹਾਡਾ ਪਿਤਾ ਜੋ ਗੁਪਤ ਵਿੱਚ ਦੇਖਦਾ ਹੈ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ “ਤੁਹਾਡਾ ਪਿਤਾ ਦੇਖਦਾ ਹੈ ਜੋ ਲੋਕ ਗੁਪਤ ਵਿੱਚ ਵੇਖਦੇ ਹਨ |“

ਬਕ ਬਕ ਨਾ ਕਰੋ

ਬਾਰ ਬਾਰ ਅਰਥਹੀਣ ਸ਼ਬਦ ਨਾ ਕਹੋ ਜਿਆਦਾ ਬੋਲਣਾ

“ਲੰਬੀਆਂ ਪ੍ਰਾਰਥਨਾਂ” ਜਾਂ “ਬਹੁਤ ਸ਼ਬਦ”

Matthew 6:8

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਯਿਸੂ ਲੋਕਾਂ ਦੇ ਸਮੂਹ ਨਾਲ ਉਸ ਬਾਰੇ ਗੱਲ ਕਰ ਰਿਹਾ ਹੈ ਜੋ ਉਹਨਾਂ ਨਾਲ ਵਿਅਕਤੀਗਤ ਰੂਪ ਵਿੱਚ ਹੋ ਸਕਦਾ ਹੈ | ਉਹ ਬਹੁਵਚਨ ਵਿੱਚ ਇੱਕ ਸਮੂਹ ਨੂੰ ਕਹਿੰਦਾ ਹੈ “ਇਸ ਤਰ੍ਹਾਂ ਪ੍ਰਾਰਥਨਾ ਕਰੋ |” “ਸਵਰਗੀ ਪਿਤਾ” ਤੋਂ ਬਾਅਦ ਜਿੰਨੀ ਵਾਰ “ਤੁਹਾਡਾ” ਹੈ ਉਹ ਇੱਕਵਚਨ ਹੈ |

ਤੇਰਾ ਨਾਮ ਪਾਕ ਮੰਨਿਆ ਜਾਵੇ

“ਅਸੀਂ ਚਾਹੁੰਦੇ ਹਾਂ ਕਿ ਸਾਰੇ ਲੋਕ ਜਾਣਨ ਕਿ ਤੁਸੀਂ ਪਵਿੱਤਰ ਹੋ” ਤੇਰਾ ਰਾਜ ਆਵੇ

“ਅਸੀਂ ਤੈਨੂੰ ਹਰ ਇੱਕ ਉੱਤੇ ਅਤੇ ਹਰ ਚੀਜ਼ ਉੱਤੇ ਪੂਰੀ ਤਰ੍ਹਾਂ ਰਾਜ ਕਰਦੇ ਹੋਏ ਦੇਖਣਾ ਚਾਹੁੰਦੇ ਹਾਂ”

Matthew 6:11

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਸਾਰੇ “ਅਸੀਂ,” “ਸਾਨੂੰ,” ਅਤੇ “ਸਾਡਾ” ਭੀੜ ਦੇ ਨਾਲ ਸਬੰਧਿਤ ਹੈ ਜਿਸ ਨੂੰ ਯਿਸੂ ਸੰਬੋਧਿਤ ਕਰ ਰਿਹਾ ਸੀ (ਦੇਖੋ: ਵਿਸ਼ੇਸ਼)

ਕਰਜ਼

ਕਰਜ਼ ਉਹ ਜਿਹੜਾ ਇੱਕ ਵਿਅਕਤੀ ਦੂਸਰੇ ਨੂੰ ਦਿੰਦਾ ਹੈ | ਇਹ ਪਾਪ ਲਈ ਇੱਕ ਅਲੰਕਾਰ ਹੈ | (ਦੇਖੋ: ਅਲੰਕਾਰ) ਕਰਜ਼ਾਈਆਂ

ਕਰਜ਼ਾਈ ਉਹ ਵਿਅਕਤੀ ਹੈ ਜਿਹੜਾ ਦੂਸਰਿਆਂ ਨੂੰ ਕਰਜ਼ ਦਿੰਦਾ ਹੈ | ਇਹ ਪਾਪੀਆਂ ਲਈ ਅਲੰਕਾਰ ਹੈ |

Matthew 6:14

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਯਿਸੂ ਲੋਕਾਂ ਦੇ ਸਮੂਹ ਨਾਲ ਉਸ ਬਾਰੇ ਗੱਲ ਕਰ ਰਿਹਾ ਹੈ ਜੋ ਉਹਨਾਂ ਨਾਲ ਵਿਅਕਤੀਗਤ ਰੂਪ ਵਿੱਚ ਹੋ ਸਕਦਾ ਹੈ | ਸਾਰੇ “ਤੁਸੀਂ” ਅਤੇ “ਤੁਹਾਡਾ” ਬਹੁਵਚਨ ਹਨ |

Matthew 6:16

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਯਿਸੂ ਲੋਕਾਂ ਦੇ ਸਮੂਹ ਨਾਲ ਉਸ ਬਾਰੇ ਗੱਲ ਕਰ ਰਿਹਾ ਹੈ ਜੋ ਉਹਨਾਂ ਨਾਲ ਵਿਅਕਤੀਗਤ ਰੂਪ ਵਿੱਚ ਹੋ ਸਕਦਾ ਹੈ | “ਤੁਸੀਂ” ਅਤੇ “ਤੁਹਾਡਾ” ਆਇਤ 17 ਅਤੇ 18 ਵਿੱਚ ਇੱਕਵਚਨ ਹਨ, ਪਰ 16 ਆਇਤ ਵਿੱਚ ਬਹੁਵਚਨ ਦੇ ਨਾਲ ਸੰਬੰਧ ਬਣਾਉਣ ਲਈ ਤੁਹਾਨੂੰ ਇਸ ਨੂੰ ਬਹੁਵਚਨ ਵਿੱਚ ਅਨੁਵਾਦ ਕਰਨ ਦੀ ਜ਼ਰੂਰਤ ਹੋ ਸਕਦੀ ਹੈ |

ਹੋਰ ਵੀ

“ਵੀ” ਆਪਣੇ ਸਿਰ ਤੇ ਤੇਲ ਲਾ

“ਉਸੇ ਤਰ੍ਹਾਂ ਦਿਖਾਓ ਜਿਵੇਂ ਆਮ ਤੌਰ ਤੇ ਤੁਸੀਂ ਦਿਖਦੇ ਹੋ |” ਸਿਰ ਤੇ “ਤੇਲ ਲਾਉਣ” ਦਾ ਅਰਥ ਹੈ ਆਪਣੇ ਵਾਲਾ ਦੀ ਆਮ ਦੇਖ ਭਾਲ ਕਰਨਾ | ਇਸ ਦਾ “ਮਸੀਹ” ਦੇ ਅਰਥ “ਮਸਹ ਕੀਤਾ ਹੋਇਆ” ਨਾਲ ਕੋਈ ਸੰਬੰਧ ਨਹੀਂ ਹੈ |

Matthew 6:19

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਯਿਸੂ ਲੋਕਾਂ ਦੇ ਸਮੂਹ ਨਾਲ ਉਸ ਬਾਰੇ ਗੱਲ ਕਰ ਰਿਹਾ ਹੈ ਜੋ ਉਹਨਾਂ ਨਾਲ ਵਿਅਕਤੀਗਤ ਰੂਪ ਵਿੱਚ ਹੋ ਸਕਦਾ ਹੈ | “ਤੁਸੀਂ” ਅਤੇ “ਤੁਹਾਡਾ” ਬਹੁਵਚਨ ਹਨ, 21 ਆਇਤ ਨੂੰ ਛੱਡ ਕੇ ਜਿੱਥੇ ਇਹ ਇੱਕਵਚਨ ਹਨ |

ਆਪਣੇ ਲਈ ਧਨ ਇਕੱਠਾ ਕਰੋ

ਧਨ ਇੱਕ ਭੌਤਿਕ ਵਸਤ ਹੈ ਜੋ ਸਾਨੂੰ ਚੰਗਾ ਲੱਗਦਾ ਹੈ |

Matthew 6:22

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਯਿਸੂ ਲੋਕਾਂ ਦੇ ਸਮੂਹ ਨਾਲ ਉਸ ਬਾਰੇ ਗੱਲ ਕਰ ਰਿਹਾ ਹੈ ਜੋ ਉਹਨਾਂ ਨਾਲ ਵਿਅਕਤੀਗਤ ਰੂਪ ਵਿੱਚ ਹੋ ਸਕਦਾ ਹੈ | “ਤੁਸੀਂ” ਅਤੇ “ਤੁਹਾਡਾ” ਸਾਰੇ ਇੱਕਵਚਨ ਹਨ, ਪਰ ਤੁਹਾਨੂੰ ਇਸ ਨੂੰ ਬਹੁਵਚਨ ਵਿੱਚ ਅਨੁਵਾਦ ਕਰਨ ਦੀ ਜ਼ਰੂਰਤ ਹੋ ਸਕਦੀ ਹੈ |

ਅੱਖ ਸਰੀਰ ਦਾ ਦੀਵਾ ਹੈ

“ਇੱਕ ਦੀਵੇ ਦੀ ਤਰ੍ਹਾਂ, ਅੱਖ ਤੁਹਾਨੂੰ ਹਰੇਕ ਚੀਜ਼ ਸਪੱਸ਼ਟਤਾ ਦੇ ਨਾਲ ਦੇਖਣ ਦਿੰਦੀ ਹੈ” (ਦੇਖੋ: ਅਲੰਕਾਰ)

ਜੇਕਰ ਤੇਰੀ ਅੱਖ ਨਿਰਮਲ ਹੈ, ਤਾਂ ਤੇਰਾ ਸਾਰਾ ਸਰੀਰ ਚਾਨਣ ਹੋਵੇਗਾ

ਜੇਕਰ ਤੁਹਾਡੀਆਂ ਅੱਖਾਂ ਤੰਦਰੁਸਤ ਹਨ, ਜੇਕਰ ਤੁਸੀਂ ਦੇਖ ਸਕਦੇ ਹੋ, ਤਾਂ ਤੁਹਾਡਾ ਸਾਰਾ ਸਰੀਰ ਸਹੀ ਤਰ੍ਹਾਂ ਦੇ ਨਾਲ ਕੰਮ ਕਰ ਸਕਦਾ ਹੈ | ਜੋ ਕਿ ਤੁਸੀਂ ਚੱਲ ਸਕਦੇ ਹੋ, ਕੰਮ ਕਰ ਸਕਦੇ ਹੋ, ਆਦਿ | ਇਹ ਚੀਜ਼ਾਂ ਨੂੰ ਦੇਖਣ ਲਈ ਅਲੰਕਾਰ ਹੈ ਜਿਵੇਂ ਪਰਮੇਸੁਰ ਉਹਨਾਂ ਨੂੰ ਦੇਖਦਾ ਹੈ, ਖਾਸ ਤੌਰ ਤੇ ਲਾਲਚ ਅਤੇ ਦਿਆਲੂਤਾ ਵਾਲੇ ਭਾਗ ਵਿੱਚ (ਦੇਖੋ: UDB)

ਅੱਖ

ਤੁਹਾਨੂੰ ਇਸ ਨੂੰ ਬਹੁਵਚਨ ਵਿੱਚ ਅਨੁਵਾਦ ਕਰਨਾ ਪੈ ਸਕਦਾ ਹੈ |

ਚਾਨਣ ਦੇ ਨਾਲ ਭਰਿਆ ਹੋਇਆ

ਸਮਝ ਹੋਣ ਦੇ ਲਈ ਇੱਕ ਅਲੰਕਾਰ ਹੈ |

ਜੇ ਤੇਰੀ ਅੱਖ ਬੁਰੀ ਹੈ

ਇਹ ਕਿਸੇ ਜਾਦੂ ਦੇ ਨਾਲ ਸਬੰਧਿਤ ਨਹੀਂ ਹੈ | ਸਮਾਂਤਰ ਅਨੁਵਾਦ: “ਤੁਸੀਂ ਚੀਜ਼ਾਂ ਨੂੰ ਉਸ ਤਰ੍ਹਾਂ ਨਹੀਂ ਦੇਖਦੇ ਜਿਵੇਂ ਪਰਮੇਸ਼ੁਰ ਉਹਨਾਂ ਨੂੰ ਦੇਖਦਾ ਹੈ |” ਇਹ ਲਾਲਚ ਦੇ ਲਈ ਇੱਕ ਅਲੰਕਾਰ ਵੀ ਹੋ ਸਕਦਾ ਹੈ | (ਦੇਖੋ UDB “ਤੁਸੀਂ ਕਿੰਨੇ ਲਾਲਚੀ ਹੋ” ਅਤੇ 20:15)

ਤੇਰੇ ਅੰਦਰ ਜੋ ਚਾਨਣ ਹੈ ਉਹ ਅਸਲ ਵਿੱਚ ਅਨ੍ਹੇਰਾ ਹੈ

“ਜੋ ਤੂੰ ਸੋਚਦਾ ਹੈਂ ਕਿ ਉਹ ਚਾਨਣ ਹੈ ਅਸਲ ਵਿੱਚ ਉਹ ਅਨ੍ਹੇਰਾ ਹੈ |” ਇਹ ਇੱਕ ਅਲੰਕਾਰ ਇਸ ਲਈ ਕਿ ਇੱਕ ਵਿਅਕਤੀ ਸੋਚਦਾ ਹੈ ਕਿ ਚੀਜ਼ਾਂ ਨੂੰ ਉਸ ਤਰ੍ਹਾਂ ਦੇਖਦਾ ਹੈ ਜਿਵੇਂ ਪਰਮੇਸ਼ੁਰ ਦੇਖਦਾ ਹੈ, ਪਰ ਅਸਲ ਵਿੱਚ ਉਹ ਇਸ ਤਰ੍ਹਾਂ ਨਹੀਂ ਦੇਖਦਾ |

ਉਹ ਅਨ੍ਹੇਰਾ ਕਿੰਨਾ ਵੱਡਾ ਹੈ

ਅਨ੍ਹੇਰੇ ਵਿੱਚ ਹੋਣਾ ਬੁਰਾ ਹੈ | ਅਨ੍ਹੇਰੇ ਵਿੱਚ ਹੋਣਾ ਅਤੇ ਸੋਚਣਾ ਕਿ ਚਾਨਣ ਵਿੱਚ ਹਾਂ, ਉਸ ਤੋਂ ਵੀ ਬੁਰਾ ਹੈ |

ਉਹ ਇੱਕ ਨਾਲ ਵੈਰ ਰੱਖੇਗਾ ਅਤੇ ਦੂਸਰੇ ਦੇ ਨਾਲ ਪ੍ਰੀਤ, ਜਾਂ ਉਹ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਸਰੇ ਨੂੰ ਤੁੱਛ ਜਾਣੇਗਾ

ਇਹ ਦੋਵੇਂ ਪੰਕਤੀਆਂ ਇੱਕ ਹੀ ਮਸਲੇ ਦੇ ਨਾਲ ਸਬੰਧਿਤ ਹਨ

ਇੱਕ ਹੀ ਸਮੇਂ ਤੇ ਪਰਮੇਸ਼ੁਰ ਅਤੇ ਪੈਸੇ ਨਾਲ ਪ੍ਰੇਮ ਕਰਨ ਅਤੇ ਮਿਲੇ ਰਹਿਣ ਵਿੱਚ ਅਸਮੱਰਥ ਹੋਣਾ | (ਦੇਖੋ: ਸਮਾਂਤਰ) ਤੁਸੀਂ ਪਰਮੇਸ਼ੁਰ ਅਤੇ ਪੈਸੇ ਦੋਹਾਂ ਦੀ ਸੇਵਾ ਨਹੀਂ ਕਰ ਸਕਦੇ

“ਤੁਸੀਂ ਇੱਕ ਹੀ ਸਮੇਂ ਤੇ ਪਰਮੇਸ਼ੁਰ ਅਤੇ ਪੈਸੇ ਦੀ ਅਰਾਧਨਾ ਨਹੀਂ ਕਰ ਸਕਦੇ”

Matthew 6:25

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਯਿਸੂ ਲੋਕਾਂ ਦੇ ਸਮੂਹ ਨਾਲ ਉਸ ਬਾਰੇ ਗੱਲ ਕਰ ਰਿਹਾ ਹੈ ਜੋ ਉਹਨਾਂ ਨਾਲ ਵਿਅਕਤੀਗਤ ਰੂਪ ਵਿੱਚ ਹੋ ਸਕਦਾ ਹੈ | “ਤੁਸੀਂ” ਅਤੇ “ਤੁਹਾਡਾ” ਸਾਰੇ ਬਹੁਵਚਨ ਹਨ |

ਕੀ ਪ੍ਰਾਣ ਭੋਜਨ ਨਾਲੋਂ ਅਤੇ ਸਰੀਰ ਬਸਤਰ੍ਹਾਂ ਦੇ ਨਾਲੋਂ ਵਧੀਕ ਨਹੀਂ ਹੈ ?

ਭੋਜਨ ਅਤੇ ਬਸਤਰ ਜੀਵਨ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ਾਂ ਨਹੀਂ ਹਨ | ਇਸ ਅਲੰਕ੍ਰਿਤ ਪ੍ਰਸ਼ਨ ਦਾ ਅਰਥ ਹੈ “ਜੋ ਤੁਸੀਂ ਪਹਿਨਦੇ ਅਤੇ ਖਾਂਦੇ ਹੋ ਤੁਹਾਡੇ ਪ੍ਰਾਣ ਉਸ ਨਾਲੋਂ ਜਿਆਦਾ ਮਹੱਤਵਪੂਰਨ ਹਨ |” ਸਮਾਂਤਰ ਅਨੁਵਾਦ : ਪ੍ਰਾਣ ਭੋਜਨ ਨਾਲੋਂ ਵਧੀਕ ਹੈ, ਕੀ ਨਹੀਂ ? ਅਤੇ ਸਰੀਰ ਬਸਤਰ੍ਹਾਂ ਦੇ ਨਾਲੋਂ ਵਧੀਕ ਹੈ, ਕੀ ਨਹੀਂ?” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਭੜੋਲੇ

ਫ਼ਸਲਾਂ ਨੂੰ ਰੱਖਣ ਲਈ ਭੰਡਾਰ ਕੀ ਤੁਸੀਂ ਉਹਨਾਂ ਦੇ ਨਾਲੋਂ ਉੱਤਮ ਨਹੀਂ ਹੋ

ਇਸ ਅਲੰਕ੍ਰਿਤ ਪ੍ਰਸ਼ਨ ਦਾ ਅਰਥ ਹੈ “ਤੁਸੀਂ ਪੰਛੀਆਂ ਦੇ ਨਾਲੋਂ ਉੱਤਮ ਹੋ |” ਸਮਾਂਤਰ ਅਨੁਵਾਦ : “ਤੁਸੀਂ ਪੰਛੀਆਂ ਦੇ ਨਾਲੋਂ ਉੱਤਮ ਹੋ, ਕੀ ਤੁਸੀਂ ਨਹੀਂ ?

Matthew 6:27

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਯਿਸੂ ਲੋਕਾਂ ਦੇ ਸਮੂਹ ਨਾਲ ਉਸ ਬਾਰੇ ਗੱਲ ਕਰ ਰਿਹਾ ਹੈ ਜੋ ਉਹਨਾਂ ਨਾਲ ਵਿਅਕਤੀਗਤ ਰੂਪ ਵਿੱਚ ਹੋ ਸਕਦਾ ਹੈ | “ਤੁਸੀਂ” ਅਤੇ “ਤੁਹਾਡਾ” ਬਹੁਵਚਨ ਹਨ, 21 ਆਇਤ ਨੂੰ ਛੱਡ ਕੇ ਜਿੱਥੇ ਇਹ ਇੱਕਵਚਨ ਹਨ |

ਤੁਹਾਡੇ ਵਿਚੋਂ ਕਿਹੜਾ ਹੈ ਜਿਹੜਾ ਚਿੰਤਾ ਕਰਕੇ ਆਪਣੇ ਜੀਵਨ ਨੂੰ ਇੱਕ ਪਲ ਦੇ ਲਈ ਵਧਾ ਸਕਦਾ ਹੈ ?

ਇਸ ਅਲੰਕ੍ਰਿਤ ਪ੍ਰਸ਼ਨ ਦਾ ਅਰਥ ਹੈ ਕਿ ਕੋਈ ਵੀ ਚਿੰਤਾਂ ਕਰਨ ਦੇ ਦੁਆਰਾ ਜਿਆਦਾ ਸਮਾਂ ਜਿਉਂਦਾ ਨਹੀਂ ਰਹਿ ਸਕਦਾ | (ਦੇਖੋ: ਅਲੰਕ੍ਰਿਤ ਪ੍ਰਸ਼ਨ)

ਇੱਕ ਪਲ

ਇੱਕ “ਪਲ” ਇੱਕ ਮਿੰਟ ਦਾ ਛੋਟੇ ਤੋਂ ਛੋਟਾ ਹਿੱਸਾ ਹੈ | ਇਸ ਉਦਾਹਰਣ ਵਿੱਚ ਇਸ ਇਸਤੇਮਾਲ ਜੀਵਨ ਕਾਲ ਵਿੱਚ ਇੱਕ ਪਲ ਨੂੰ ਜੋੜਨ ਦੇ ਅਲੰਕਾਰ ਦੇ ਤੌਰ ਤੇ ਕੀਤਾ ਗਿਆ ਹੈ | (ਦੇਖੋ: ਬਾਈਬਲ ਅਨੁਸਾਰ ਦੂਰੀ ਅਤੇ ਅਲੰਕਾਰ)

ਤੁਸੀਂ ਬਸਤਰ ਲਈ ਕਿਉਂ ਚਿੰਤਾ ਕਰਦੇ ਹੋ ?

ਇਸ ਅਲੰਕ੍ਰਿਤ ਪ੍ਰਸ਼ਨ ਦਾ ਅਰਥ ਹੈ “ਤੁਹਾਨੂੰ ਚਿੰਤਾਂ ਨਹੀਂ ਕਰਨੀ ਚਾਹੀਦੀ ਕਿ ਤੁਸੀਂ ਕੀ ਪਹਿਨੋਗੇ |”

ਸੋਚਣਾ

“ਮੰਨ ਲੈਣਾ” ਸੋਸਨ

ਇੱਕ ਫੁੱਲਾਂ ਦੀ ਕਿਸਮ

Matthew 6:30

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਯਿਸੂ ਲੋਕਾਂ ਦੇ ਸਮੂਹ ਨਾਲ ਉਸ ਬਾਰੇ ਗੱਲ ਕਰ ਰਿਹਾ ਹੈ ਜੋ ਉਹਨਾਂ ਨਾਲ ਵਿਅਕਤੀਗਤ ਰੂਪ ਵਿੱਚ ਹੋ ਸਕਦਾ ਹੈ | “ਤੁਸੀਂ” ਅਤੇ “ਤੁਹਾਡਾ” ਬਹੁਵਚਨ ਹਨ, 21 ਆਇਤ ਨੂੰ ਛੱਡ ਕੇ ਜਿੱਥੇ ਇਹ ਇੱਕਵਚਨ ਹਨ |

ਘਾਹ

ਜੇਕਰ ਤੁਹਾਡੀ ਭਾਸ਼ਾ ਵਿੱਚ ਕੋਈ ਸ਼ਬਦ ਹੈ ਜਿਸ ਵਿੱਚ “ਘਾਹ” ਅਤੇ 6:28 ਵਿੱਚ ਇਸਤੇਮਾਲ ਕੀਤਾ ਗਿਆ “ਸੋਸਨ” ਸ਼ਬਦ ਇਕੱਠੇ ਸ਼ਾਮਲ ਹਨ, ਤਾਂ ਉਸ ਦਾ ਇਸਤੇਮਾਲ ਇੱਥੇ ਕਰੋ |

ਤੰਦੂਰ ਵਿੱਚ ਝੋਕੀ ਜਾਂਦੀ ਹੈ

ਯਿਸੂ ਦੇ ਦਿਨਾ ਵਿੱਚ ਯਹੂਦੀ ਲੋਕ ਆਪਣੇ ਭੋਜਨ ਨੂੰ ਪਕਾਉਣ ਲਈ ਅੱਗ ਵਿੱਚ ਘਾਹ ਦੀ ਵਰਤੋਂ ਕਰਦੇ ਸਨ (ਦੇਖੋ: UDB ) | ਸਮਾਂਤਰ ਅਨੁਵਾਦ: “ਅੱਗ ਵਿੱਚ ਸੁੱਟਿਆ ਜਾਂਦਾ” ਜਾਂ “ਜਲਾਇਆ ਜਾਂਦਾ |”

ਹੇ ਘੱਟ ਵਿਸ਼ਵਾਸ ਵਾਲਿਓ

ਯਿਸੂ ਲੋਕਾਂ ਨੂੰ ਝਿੜਕ ਰਿਹਾ ਹੈ ਕਿਉਂਕਿ ਉਹਨਾਂ ਦਾ ਪਰਮੇਸ਼ੁਰ ਉੱਤੇ ਘੱਟ ਵਿਸ਼ਵਾਸ ਹੈ | ਸਮਾਂਤਰ ਅਨੁਵਾਦ : “ਤੁਹਾਡਾ ਜਿੰਨਾਂ ਦਾ ਘੱਟ ਵਿਸ਼ਵਾਸ ਹੈ” ਜਾਂ ਇੱਕ ਨਵੇਂ ਵਾਕ ਦੇ ਰੂਪ ਵਿੱਚ, “ਤੁਹਾਡਾ ਐਨਾਂ ਘੱਟ ਵਿਸ਼ਵਾਸ ਕਿਉਂ ਹੈ? “ ਇਸ ਲਈ

ਸਮਾਂਤਰ ਅਨੁਵਾਦ : “ਇਸ ਸਭ ਦੇ ਕਾਰਨ |”

Matthew 6:32

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਯਿਸੂ ਲੋਕਾਂ ਦੇ ਸਮੂਹ ਨਾਲ ਉਸ ਬਾਰੇ ਗੱਲ ਕਰ ਰਿਹਾ ਹੈ ਜੋ ਉਹਨਾਂ ਨਾਲ ਵਿਅਕਤੀਗਤ ਰੂਪ ਵਿੱਚ ਹੋ ਸਕਦਾ ਹੈ | “ਤੁਸੀਂ” ਅਤੇ “ਤੁਹਾਡਾ” ਬਹੁਵਚਨ ਹਨ, 21 ਆਇਤ ਨੂੰ ਛੱਡ ਕੇ ਜਿੱਥੇ ਇਹ ਇੱਕਵਚਨ ਹਨ |

ਲਈ...ਲਈ

ਇਹ ਹਰੇਕ ਨਵੇਂ ਵਾਕ ਦੀ ਪਹਿਚਾਣ ਦਿੰਦੇ ਹਨ ਜਿਸਦੀ 6:31 ਵਿੱਚ ਵਿਆਖਿਆ ਕੀਤੀ ਗਈ ਹੈ | ਉਹ ਹੈ, ਪਰਾਈਆਂ ਕੌਮਾਂ ਦੇ ਲੋਕ ਇਹਨਾਂ ਚੀਜ਼ਾਂ ਦੀ ਭਾਲ ਕਰਦੇ ਹਨ, ਇਸ ਲਈ “ਚਿੰਤਾ ਨਾ ਕਰੋ” ; “ਤੁਹਾਡਾ ਸਵਰਗੀ ਪਿਤਾ ਜਾਣਦਾ ਹੈ ਕਿ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ,” ਇਸ ਲਈ “ਚਿੰਤਾ ਨਾ ਕਰੋ |”

ਇਸ ਲਈ

ਸਮਾਂਤਰ ਅਨੁਵਾਦ : “ਇਸ ਸਭ ਦੇ ਕਾਰਨ |”

ਕੱਲ ਆਪਣੀ ਚਿੰਤਾਂ ਖੁਦ ਕਰੇਗਾ

ਇਹ ਮੂਰਤ ਉਸ ਵਿਅਕਤੀ ਦੇ ਨਾਲ ਸਬੰਧਿਤ ਹੈ ਜੋ “ਅਗਲੇ ਦਿਨ” ਰਹਿੰਦਾ ਹੈ (ਦੇਖੋ: UDB) | (ਦੇਖੋ: ਮੂਰਤ) ਅੱਜ ਦੇ ਲਈ ਅੱਜ ਦਾ ਦੁੱਖ ਬਥੇਰਾ ਹੈ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਅੱਜ ਦੇ ਦਿਨ ਵਿੱਚ ਹੀ ਬਹੁਤ ਦੁੱਖ ਹੈ |”