Matthew 4

Matthew 4:1

ਇਹ ਭਾਗ ਦੱਸਦਾ ਹੈ ਕਿ ਕਿਵੇਂ ਸ਼ੈਤਾਨ ਨੇ ਯਿਸੂ ਨੂੰ ਪਰਖਿਆ |

ਸ਼ੈਤਾਨ.....ਪਰਖਣ ਵਾਲਾ

ਇਹ ਇੱਕ ਹੀ ਚੀਜ਼ ਦੇ ਨਾਲ ਸਬੰਧਿਤ ਹਨ | ਤੁਹਾਨੂੰ ਦੋਹਾਂ ਦਾ ਅਨੁਵਾਦ ਕਰਨ ਲਈ ਇੱਕ ਸ਼ਬਦ ਹੀ ਵਰਤੋਂ ਕਰਨ ਦੀ ਜ਼ਰੂਰਤ ਹੋ ਸਕਦੀ ਹੈ |

ਉਸ ਨੇ ਵਰਤ ਰੱਖਿਆ.....ਉਸ ਨੂੰ ਭੁੱਖ ਲੱਗੀ ਸੀ

ਇਹ ਯਿਸੂ ਦੇ ਨਾਲ ਸਬੰਧਿਤ ਹਨ |

ਜੇਕਰ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਹੁਕਮ ਦੇ

  1. ਇਹ ਆਪਣੇ ਲਾਭ ਲਈ ਚਮਤਕਾਰ ਕਰਨ ਦੀ ਪ੍ਰੀਖਿਆ ਹੋ ਸਕਦੀ ਹੈ, “ਤੂੰ ਪਰਮੇਸ਼ੁਰ ਦਾ ਪੁੱਤਰ ਹੈਂ,ਇਸ ਲਈ ਤੂੰ ਹੁਕਮ ਦੇ ਸਕਦਾ ਹੈਂ” ਜਾਂ 2) ਇੱਕ ਚਨੋਤੀ ਜਾਂ ਦੋਸ਼ ਹੋ ਸਕਦਾ ਹੈ, “ਹੁਕਮ ਦੇਣ ਦੇ ਦੁਆਰਾ ਇਹ ਸਾਬਤ ਕਰ ਕਿ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ” (ਦੇਖੋ: UDB) | ਇਹ ਦੇਖਣ ਦਾ ਉੱਤਮ ਢੰਗ ਹੈ ਕਿ ਸ਼ੈਤਾਨ ਜਾਣਦਾ ਸੀ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ | ਇਹਨਾਂ ਪੱਥਰਾਂ ਨੂੰ ਹੁਕਮ ਦੇ ਕਿ ਇਹ ਰੋਟੀ ਬਣ ਜਾਣ

“ਇਹਨਾਂ ਪੱਥਰਾਂ ਨੂੰ ਕਹਿ, “ਰੋਟੀ ਬਣ ਜਾਓ !”

Matthew 4:5

ਸ਼ੈਤਾਨ ਨੇ ਯਿਸੂ ਨੂੰ ਕਿਵੇਂ ਪਰਖਿਆ ਇਸ ਦਾ ਵਰਣਨ ਜਾਰੀ ਹੈ |

ਜੇਕਰ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਆਪਣੇ ਆਪ ਨੂੰ ਹੇਠਾਂ ਡੇਗ ਦੇ

ਇਹ ਆਪਣੇ ਲਾਭ ਲਈ ਚਮਤਕਾਰ ਕਰਨ ਲਈ ਇੱਕ ਪ੍ਰੀਖਿਆ ਹੋ ਸਕਦੀ ਹੈ, “ਜੇਕਰ ਤੂੰ ਸੱਚ ਮੁੱਚ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਤੂੰ ਆਪਣੇ ਆਪ ਨੂੰ ਹੇਠਾਂ ਡੇਗ ਸਕਦਾ ਹੈਂ “ ਜਾਂ 2) ਇਹ ਇੱਕ ਚਨੋਤੀ ਜਾਂ ਦੋਸ਼ ਹੋ ਸਕਦਾ ਹੈ, “ਆਪਣੇ ਆਪ ਨੂੰ ਹੇਠਾਂ ਡੇਗਣ ਦੇ ਦੁਆਰਾ ਇਹ ਸਾਬਤ ਕਰ ਕਿ ਤੂੰ ਸੱਚ ਮੁੱਚ ਪਰਮੇਸ਼ੁਰ ਦਾ ਪੁੱਤਰ ਹੈਂ” (ਦੇਖੋ: UDB) | ਇਹ ਮੰਨਣਾ ਉੱਤਮ ਹੋਵੇਗਾ ਕਿ ਸ਼ੈਤਾਨ ਜਾਣਦਾ ਸੀ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ |

ਹੇਠਾਂ

ਧਰਤੀ ਉੱਤੇ ਉਹ ਹੁਕਮ ਦੇਵੇਗਾ....

“ਪਰਮੇਸ਼ੁਰ ਤੇਰੀ ਦੇਖ ਭਾਲ ਕਰਨ ਲਈ ਸਵਰਗ ਦੂਤਾਂ ਨੂੰ ਹੁਕਮ ਦੇਵੇਗਾ” ਜਾਂ “ਪਰਮੇਸ਼ੁਰ ਆਪਣੇ ਸਵਰਗ ਦੂਤਾਂ ਨੂੰ ਕਹੇਗਾ, “ਉਸ ਦੀ ਦੇਖ ਭਾਲ ਕਰੋ |”

Matthew 4:7

ਸ਼ੈਤਾਨ ਨੇ ਯਿਸੂ ਨੂੰ ਕਿਵੇਂ ਪਰਖਿਆ ਇਸ ਦਾ ਵਰਣਨ ਜਾਰੀ ਹੈ |

ਇਹ ਵੀ ਲਿਖਿਆ ਹੈ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਮੈਂ ਫਿਰ ਤੋਂ ਤੈਨੂੰ ਕੁਝ ਅਜਿਹਾ ਦੱਸਦਾ ਹਾਂ ਜੋ ਧਰਮ ਸ਼ਾਸਤਰ ਵਿੱਚ ਹੈ |”

ਉਸ ਨੇ ਉਸਨੂੰ ਕਿਹਾ

“ਸ਼ੈਤਾਨ ਨੇ ਯਿਸੂ ਨੂੰ ਆਖਿਆ” ਇਹ ਸਾਰੀਆਂ ਚੀਜ਼ਾਂ ਮੈਂ ਤੈਨੂੰ ਦਿਆਂਗਾ

“ਮੈਂ ਤੈਨੂੰ ਇਹ ਸਾਰੀਆਂ ਚੀਜ਼ਾਂ ਦਿਆਂਗਾ |” ਪ੍ਰੀਖਿਆ ਲੈਣ ਵਾਲਾ ਇਸ ਤੇ ਜ਼ੋਰ ਦੇ ਰਿਹਾ ਹੈ ਕਿ “ਸਾਰੀਆਂ ਚੀਜ਼ਾਂ,” ਉਹਨਾਂ ਵਿਚੋਂ ਕੁਝ ਚੀਜ਼ਾਂ ਨਹੀਂ |

Matthew 4:10

ਸ਼ੈਤਾਨ ਨੇ ਯਿਸੂ ਨੂੰ ਕਿਵੇਂ ਪਰਖਿਆ ਇਸ ਦਾ ਵਰਣਨ ਜਾਰੀ ਹੈ |

ਇਹ ਤੀਸਰੀ ਵਾਰ ਹੈ ਜਦੋਂ ਯਿਸੂ ਨੇ ਸ਼ੈਤਾਨ ਨੂੰ ਧਰਮ ਸ਼ਾਸਤਰ ਦੇ ਨਾਲ ਝਿੜਕਿਆ |

ਸ਼ੈਤਾਨ

ਮੱਤੀ ਨੇ ਇੱਕ ਅਲੱਗ ਸਿਰਲੇਖ ਦਾ ਇਸਤੇਮਾਲ ਕੀਤਾ ਸੀ, ਜੋ “ਸ਼ੈਤਾਨ” ਦਾ ਵੀ ਹਵਾਲਾ ਦਿੰਦਾ ਹੈ | ਵੇਖ

ਸ਼ਬਦ “ਵੇਖ” ਸਾਨੂੰ ਉਸ ਨਵੀਂ ਜਾਣਕਾਰੀ ਵੱਲ ਧਿਆਨ ਦੇਣ ਲਈ ਕਹਿੰਦਾ ਹੈ, ਅੱਗੇ ਦਿੱਤੀ ਜਾ ਰਹੀ ਹੈ |

Matthew 4:12

ਇਹ ਭਾਗ ਯਿਸੂ ਦੀ ਗਲੀਲ ਵਿੱਚ ਸੇਵਕਾਈ ਦੀ ਸ਼ੁਰੂਆਤ ਦਾ ਵਰਣਨ ਕਰਦਾ ਹੈ | ਯੂਹੰਨਾ ਫੜਿਆ ਜਾ ਚੁੱਕਾ ਸੀ

“ਰਾਜੇ ਨੇ ਯੂਹੰਨਾ ਨੂੰ ਕੈਦੀ ਬਣਾ ਲਿਆ ਸੀ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

Matthew 4:14

ਯਿਸੂ ਦੀ ਗਲੀਲ ਵਿੱਚ ਸੇਵਕਾਈ ਦੀ ਸ਼ੁਰੂਆਤ ਦਾ ਵਰਣਨ ਜਾਰੀ ਹੈ |

Matthew 4:17

ਯਿਸੂ ਦੀ ਗਲੀਲ ਵਿੱਚ ਸੇਵਕਾਈ ਦੀ ਸ਼ੁਰੂਆਤ ਦਾ ਵਰਣਨ ਜਾਰੀ ਹੈ | ਸਵਰਗ ਦਾ ਰਾਜ ਨੇੜੇ ਹੈ

ਤੁਸੀਂ ਇਸ ਦਾ ਅਨੁਵਾਦ ਇਸੇ ਤਰ੍ਹਾਂ ਕਰੋ ਜਿਵੇਂ ਤੁਸੀਂ ਇਸੇ ਹੀ ਵਿਚਾਰ ਨੂੰ 3:2 ਵਿੱਚ ਅਨੁਵਾਦ ਕੀਤਾ ਹੈ |

Matthew 4:18

ਯਿਸੂ ਦੀ ਗਲੀਲ ਵਿੱਚ ਸੇਵਕਾਈ ਦੀ ਸ਼ੁਰੂਆਤ ਦਾ ਵਰਣਨ ਜਾਰੀ ਹੈ |

ਜਾਲ ਪਾਉਣਾ

“ਜਾਲ ਸੁੱਟਣਾ”

ਮੇਰੇ ਪਿੱਛੇ ਆ,

ਯਿਸੂ ਮਸੀਹ ਸ਼ਮਊਨ ਅਤੇ ਅੰਦ੍ਰਿਯਾਸ ਨੂੰ ਆਪਣੇ ਮਗਰ ਚੱਲਣ, ਨਾਲ ਰਹਿਣ ਅਤੇ ਚੇਲੇ ਬਣਨ ਲਈ ਬੁਲਾਉਂਦਾ ਹੈ | ਸਮਾਂਤਰ ਅਨੁਵਾਦ : “ਮੇਰੇ ਚੇਲੇ ਬਣੋ |” ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ

ਸਮਾਂਤਰ ਅਨੁਵਾਦ : ਮੈਂ ਤੁਹਾਨੂੰ ਸਿਖਾਂਵਾਗਾ ਕਿ ਪਰਮੇਸ਼ੁਰ ਲਈ ਤੁਹਾਡੇ ਵਰਗੇ ਮੱਛੀਆਂ ਫੜਨ ਵਾਲੇ ਮਨੁੱਖ ਕਿਵੇਂ ਇਕੱਠੇ ਕਰਨੇ ਹਨ |” (ਦੇਖੋ: ਅਲੰਕਾਰ)

Matthew 4:21

ਯਿਸੂ ਦੀ ਗਲੀਲ ਵਿੱਚ ਸੇਵਕਾਈ ਦੀ ਸ਼ੁਰੂਆਤ ਦਾ ਵਰਣਨ ਜਾਰੀ ਹੈ |

ਉਹ ਆਪਣੇ ਜਾਲਾਂ ਨੂੰ ਸੁਧਾਰ ਰਹੇ ਸਨ

“ਉਹ” ਵਿੱਚ ਹੋ ਸਕਦਾ ਜਬਦੀ ਅਤੇ ਉਸ ਦੇ ਭਰਾ ਸ਼ਾਮਿਲ ਹਨ, ਜਾਂ ਹੋ ਸਕਦਾ ਹੈ ਕਿ ਕੇਵਲ ਦੋ ਭਰਾ ਸ਼ਾਮਿਲ ਹਨ |

ਉਸ ਨੇ ਉਹਨਾਂ ਨੂੰ ਬੁਲਾਇਆ,

“ਯਿਸੂ ਨੇ ਯੂਹੰਨਾ ਅਤੇ ਯਾਕੂਬ ਨੂੰ ਬੁਲਾਇਆ |” ਇਸ ਪੰਕਤੀ ਦਾ ਅਰਥ ਇਹ ਵੀ ਹੈ ਕਿ ਯਿਸੂ ਨੇ ਉਹਨਾਂ ਨੂੰ ਆਪਣੇ ਮਗਰ ਚੱਲਣ, ਨਾਲ ਰਹਿਣ, ਅਤੇ ਚੇਲੇ ਬਣਨ ਲਈ ਬੁਲਾਇਆ |

ਝੱਟ

“ਉਸੇ ਵੇਲੇ” ਬੇੜੀ ਨੂੰ ਛੱਡ ਕੇ...ਉਸ ਦੇ ਮਗਰ ਤੁਰ ਪਏ

ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਇਹ ਇੱਕ ਜੀਵਨ ਦਾ ਬਦਲਾਵ ਹੈ | ਇਹ ਮਨੁੱਖ ਹੁਣ ਅੱਗੇ ਤੋਂ ਮੱਛੀਆਂ ਫੜਨ ਵਾਲੇ ਨਹੀਂ ਹੋਣਗੇ ਅਤੇ ਆਪਣੇ ਪਾਰਿਵਾਰਿਕ ਕੰਮ ਨੂੰ ਯਿਸੂ ਦੇ ਮਗਰ ਚੱਲਣ ਲਈ ਛੱਡਿਆ ਹੈ |

Matthew 4:23

ਯਿਸੂ ਦੀ ਗਲੀਲ ਵਿੱਚ ਸੇਵਕਾਈ ਦੀ ਸ਼ੁਰੂਆਤ ਦਾ ਵਰਣਨ ਜਾਰੀ ਹੈ |

ਹਰ ਪ੍ਰਕਾਰ ਦੇ ਰੋਗ ਅਤੇ ਹਰ ਪ੍ਰਕਾਰ ਦੀ ਮਾਂਦਗੀ

“ਹਰੇਕ ਰੋਗ ਅਤੇ ਹਰੇਕ ਮਾਂਦਗੀ |” ਸ਼ਬਦ “ਰੋਗ” ਅਤੇ “ਮਾਂਦਗੀ” ਇੱਕ ਦੂਸਰੇ ਦੇ ਨਾਲ ਸਬੰਧਿਤ ਹਨ ਪਰ ਜੇਕਰ ਸੰਭਵ ਹੋਵੇ ਤਾਂ ਇਹਨਾਂ ਦਾ ਅਲੱਗ ਅਲੱਗ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ | “ਰੋਗ” ਉਹ ਹੈ ਜੋ ਕਿਸੇ ਵਿਅਕਤੀ ਨੂੰ ਮਾਂਦਾ ਕਰ ਦਿੰਦਾ ਹੈ | “ਮਾਂਦਗੀ” ਇੱਕ ਸਰੀਰਕ ਕਮਜ਼ੋਰੀ ਹੈ ਜੋ ਰੋਗ ਦੇ ਕਾਰਨ ਹੁੰਦੀ ਹੈ |

ਦਿਕਾਪੁਲਿਸ

“ਦਸ ਨਗਰ” (ਦੇਖੋ: UDB), ਗਲੀਲ ਦੇ ਸਮੁੰਦਰ ਦਾ ਦੱਖਣ ਪੂਰਬੀ ਭਾਗ |