1
ਤਦ ਇਸਰਾਏਲ ਨੇ ਆਪਣਾ ਸਭ ਕੁਝ ਲੈ ਕੇ ਕੂਚ ਕੀਤਾ ਅਤੇ ਬਏਰਸਬਾ ਨੂੰ ਆਇਆ ਅਤੇ ਆਪਣੇ ਪਿਤਾ ਇਸਹਾਕ ਦੇ ਪਰਮੇਸ਼ੁਰ ਲਈ ਬਲੀਆਂ ਚੜ੍ਹਾਈਆਂ ।
2
ਪਰਮੇਸ਼ੁਰ ਨੇ ਇਸਰਾਏਲ ਨੂੰ ਰਾਤ ਦੇ ਸਮੇਂ ਦਰਸ਼ਨ ਦੇ ਕੇ ਆਖਿਆ, ਯਾਕੂਬ ! ਯਾਕੂਬ ! ਉਸ ਨੇ ਆਖਿਆ, ਮੈਂ ਹਾਜ਼ਰ ਹਾਂ ।
3
ਉਸ ਆਖਿਆ, ਮੈਂ ਪਰਮੇਸ਼ੁਰ, ਤੇਰੇ ਪਿਤਾ ਦਾ ਪਰਮੇਸ਼ੁਰ ਹਾਂ ।
4
ਮਿਸਰ ਵੱਲ ਜਾਣ ਤੋਂ ਨਾ ਡਰ, ਕਿਉਂ ਜੋ ਮੈਂ ਉੱਥੇ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਤੇ ਮੈਂ ਤੇਰੇ ਅੰਗ-ਸੰਗ ਮਿਸਰ ਵਿੱਚ ਚੱਲਾਂਗਾ ਅਤੇ ਸੱਚ-ਮੁੱਚ ਮੈਂ ਤੈਨੂੰ ਉੱਥੋਂ ਫੇਰ ਲੈ ਆਵਾਂਗਾ ਅਤੇ ਯੂਸੁਫ਼ ਆਪਣੇ ਹੱਥਾਂ ਨਾਲ ਤੇਰੀਆਂ ਅੱਖਾਂ ਬੰਦ ਕਰੇਗਾ ।
5
ਯਾਕੂਬ ਬਏਰਸਬਾ ਤੋਂ ਉੱਠਿਆ ਅਤੇ ਇਸਰਾਏਲ ਦੇ ਪੁੱਤਰ, ਆਪਣੇ ਪਿਤਾ ਯਾਕੂਬ ਨੂੰ ਅਤੇ ਆਪਣੇ ਛੋਟੇ ਬੱਚਿਆਂ ਅਤੇ ਆਪਣੀਆਂ ਪਤਨੀਆਂ ਨੂੰ ਗੱਡਿਆਂ ਉੱਤੇ ਲੈ ਚੱਲੇ, ਜਿਹੜੇ ਫ਼ਿਰਊਨ ਨੇ ਉਨ੍ਹਾਂ ਨੂੰ ਲਿਆਉਣ ਲਈ ਭੇਜੇ ਸਨ ।
6
ਉਨ੍ਹਾਂ ਨੇ ਆਪਣੇ ਪਸ਼ੂ ਅਤੇ ਆਪਣਾ ਸਾਰਾ ਸਮਾਨ ਜਿਹੜਾ ਉਨ੍ਹਾਂ ਨੇ ਕਨਾਨ ਦੇਸ਼ ਵਿੱਚ ਕਮਾਇਆ ਸੀ, ਲੈ ਲਿਆ ਅਤੇ ਯਾਕੂਬ ਅਤੇ ਉਸ ਦਾ ਸਾਰਾ ਵੰਸ਼ ਉਸ ਦੇ ਨਾਲ ਮਿਸਰ ਵਿੱਚ ਆਇਆ
7
ਅਰਥਾਤ ਉਹ ਆਪਣੇ ਪੁੱਤਰ-ਧੀਆਂ, ਪੋਤੇ-ਪੋਤੀਆਂ ਅਤੇ ਆਪਣਾ ਸਾਰਾ ਵੰਸ਼ ਆਪਣੇ ਨਾਲ ਲੈ ਕੇ ਆਇਆ ।
8
ਇਸਰਾਏਲ ਦੇ ਪੁੱਤਰਾਂ ਦੇ ਨਾਮ ਇਹ ਹਨ, ਜਿਹੜੇ ਮਿਸਰ ਵਿੱਚ ਆਏ: ਯਾਕੂਬ ਅਤੇ ਉਸ ਦਾ ਪਹਿਲੌਠਾ ਪੁੱਤਰ ਰਊਬੇਨ ।
9
ਰਊਬੇਨ ਦੇ ਪੁੱਤਰ: ਹਨੋਕ, ਫੱਲੂ, ਹਸਰੋਨ ਅਤੇ ਕਰਮੀ ।
10
ਸ਼ਿਮਓਨ ਦੇ ਪੁੱਤਰ: ਯਮੂਏਲ, ਯਾਮੀਨ, ਓਹਦ, ਯਾਕੀਨ,ਸੋਹਰ ਅਤੇ ਸਾਊਲ ਜੋ ਕਨਾਨੀ ਇਸਤਰੀ ਦਾ ਪੁੱਤਰ ਸੀ ।
11
ਲੇਵੀ ਦੇ ਪੁੱਤਰ: ਗੇਰਸੋਨ, ਕਹਾਥ ਅਤੇ ਮਰਾਰੀ ।
12
ਯਹੂਦਾਹ ਦੇ ਪੁੱਤਰ: ਏਰ, ਓਨਾਨ, ਸ਼ੇਲਾਹ, ਫ਼ਰਸ, ਅਤੇ ਜ਼ਾਰਹ । ਪਰ ਏਰ ਅਤੇ ਓਨਾਨ ਕਨਾਨ ਦੇਸ਼ ਵਿੱਚ ਮਰ ਗਏ ਅਤੇ ਫਰਸ ਦੇ ਪੁੱਤਰ ਹਸਰੋਨ ਅਤੇ ਹਾਮੂਲ ਸਨ ।
13
ਯਿੱਸਾਕਾਰ ਦੇ ਪੁੱਤਰ: ਤੋਲਾ, ਪੁੱਵਾਹ, ਯੋਬ ਅਤੇ ਸਿਮਰੋਨ ।
14
ਜਬੁਲੂਨ ਦੇ ਪੁੱਤਰ: ਸਰਦ, ਏਲੋਨ ਅਤੇ ਯਹਲਏਲ ।
15
ਲੇਆਹ ਦੇ ਪੁੱਤਰ ਇਹ ਸਨ, ਜਿਨ੍ਹਾਂ ਨੂੰ ਉਸ ਨੇ ਆਪਣੀ ਧੀ ਦੀਨਾਹ ਸਮੇਤ ਪਦਨ ਅਰਾਮ ਵਿੱਚ ਜਨਮ ਦਿੱਤਾ । ਉਹ ਸਾਰੇ ਪ੍ਰਾਣੀ ਅਰਥਾਤ ਉਸ ਦੇ ਪੁੱਤਰ ਅਤੇ ਉਸ ਦੀਆਂ ਧੀਆਂ ਤੇਤੀ ਸਨ ।
16
ਗਾਦ ਦੇ ਪੁੱਤਰ: ਸਿਫਯੋਨ, ਹੱਗੀ, ਸੂਨੀ, ਅਸਬੋਨ, ਏਰੀ, ਅਰੋਦੀ ਅਤੇ ਅਰਏਲੀ ਸਨ ।
17
ਆਸ਼ੇਰ ਦੇ ਪੁੱਤਰ: ਯਿਮਨਾਹ, ਯਿਸ਼ਵਾਹ, ਯਿਸ਼ਵੀ, ਬਰੀਆਹ ਅਤੇ ਸਰਹ ਉਨ੍ਹਾਂ ਦੀ ਭੈਣ । ਬਰੀਆਹ ਦੇ ਪੁੱਤਰ ਹਬਰ ਅਤੇ ਮਲਕੀਏਲ ਸਨ ।
18
ਇਹ ਜਿਲਫਾਹ ਦੇ ਪੁੱਤਰ ਸਨ, ਜਿਸ ਨੂੰ ਲਾਬਾਨ ਨੇ ਆਪਣੀ ਧੀ ਲੇਆਹ ਨੂੰ ਦਿੱਤਾ ਸੀ, ਉਸ ਨੇ ਯਾਕੂਬ ਲਈ ਇਨ੍ਹਾਂ ਸੋਲ੍ਹਾਂ ਪ੍ਰਾਣੀਆਂ ਨੂੰ ਜਨਮ ਦਿੱਤਾ ।
19
ਯਾਕੂਬ ਦੀ ਪਤਨੀ ਰਾਖ਼ੇਲ ਦੇ ਪੁੱਤਰ ਯੂਸੁਫ਼ ਅਤੇ ਬਿਨਯਾਮੀਨ ਸਨ ।
20
ਯੂਸੁਫ਼ ਤੋਂ ਮਿਸਰ ਦੇਸ਼ ਵਿੱਚ ਓਨ ਦੇ ਪੁਜਾਰੀ ਪੋਟੀਫਰਾ ਦੀ ਧੀ ਆਸਨਥ ਨੇ ਮਨੱਸ਼ਹ ਅਤੇ ਇਫ਼ਰਾਈਮ ਨੂੰ ਜਨਮ ਦਿੱਤਾ ।
21
ਬਿਨਯਾਮੀਨ ਦੇ ਪੁੱਤਰ: ਬਲਾ, ਬਕਰ, ਅਸ਼ਬੇਲ, ਗੇਰਾ, ਨਾਮਾਨ, ਏਹੀ, ਰੋਸ਼, ਮੁੱਫੀਮ, ਹੁੱਫੀਮ ਅਤੇ ਆਰਦ ਸਨ ।
22
ਇਹ ਰਾਖ਼ੇਲ ਦੇ ਪੁੱਤਰ ਸਨ, ਜਿਹਨਾਂ ਨੂੰ ਉਸ ਨੇ ਯਾਕੂਬ ਲਈ ਜੰਮਿਆ ਸੀ, ਉਹ ਸਾਰੇ ਚੌਦਾਂ ਪ੍ਰਾਣੀ ਸਨ ।
23
ਦਾਨ ਦਾ ਪੁੱਤਰ ਹੁਸ਼ੀਮ ਸੀ ।
24
ਨਫਤਾਲੀ ਦੇ ਪੁੱਤਰ: ਯਹਸਏਲ, ਗੂਨੀ, ਯੇਸਰ ਅਤੇ ਸਿੱਲੇਮ ਸਨ ।
25
ਇਹ ਬਿਲਹਾਹ ਦੇ ਪੁੱਤਰ ਸਨ, ਜਿਸ ਨੂੰ ਲਾਬਾਨ ਨੇ ਆਪਣੀ ਧੀ ਰਾਖ਼ੇਲ ਨੂੰ ਦਿੱਤਾ ਸੀ ਅਤੇ ਉਸ ਨੇ ਯਾਕੂਬ ਦੇ ਲਈ ਇਨ੍ਹਾਂ ਸੱਤ ਪ੍ਰਾਣੀ ਨੂੰ ਜਨਮ ਦਿੱਤਾ ।
26
ਯਾਕੂਬ ਦੇ ਨਿੱਜ ਵੰਸ਼ ਵਿੱਚੋਂ ਸਾਰੇ ਪ੍ਰਾਣੀ ਜਿਹੜੇ ਉਸ ਦੇ ਨਾਲ ਮਿਸਰ ਵਿੱਚ ਆਏ, ਉਸ ਦੀਆਂ ਨੂੰਹਾਂ ਤੋਂ ਬਿਨ੍ਹਾਂ ਛਿਆਹਠ ਪ੍ਰਾਣੀ ਸਨ ।
27
ਯੂਸੁਫ਼ ਦੇ ਪੁੱਤਰ ਜਿਹੜੇ ਉਸ ਤੋਂ ਮਿਸਰ ਵਿੱਚ ਜੰਮੇ ਦੋ ਪ੍ਰਾਣੀ ਸਨ । ਇਸ ਤਰ੍ਹਾਂ ਉਹ ਸਾਰੇ ਜਿਹੜੇ ਯਾਕੂਬ ਦੇ ਘਰਾਣੇ ਤੋਂ ਮਿਸਰ ਵਿੱਚ ਆਏ ਸਨ, ਸੱਤਰ ਪ੍ਰਾਣੀ ਸਨ ।