1
ਜਦ ਰਾਖ਼ੇਲ ਨੇ ਵੇਖਿਆ ਕਿ ਮੈਂ ਯਾਕੂਬ ਲਈ ਸੰਤਾਨ ਨਹੀਂ ਜਣਦੀ ਤਾਂ ਰਾਖ਼ੇਲ ਆਪਣੀ ਭੈਣ ਤੋਂ ਈਰਖਾ ਕਰਨ ਲੱਗ ਪਈ ਅਤੇ ਯਾਕੂਬ ਨੂੰ ਆਖਿਆ, ਮੈਨੂੰ ਪੁੱਤਰ ਦੇ ਨਹੀਂ ਤਾਂ ਮੈਂ ਮਰ ਜਾਵਾਂਗੀ ।
2
ਤਦ ਯਾਕੂਬ ਦਾ ਗੁੱਸਾ ਰਾਖ਼ੇਲ ਉੱਤੇ ਭੜਕਿਆ ਅਤੇ ਉਸ ਨੇ ਆਖਿਆ, ਕੀ ਮੈਂ ਪਰਮੇਸ਼ੁਰ ਦੀ ਥਾਂ ਹਾਂ, ਜਿਸ ਨੇ ਤੇਰੀ ਕੁੱਖ ਨੂੰ ਫਲਵੰਤ ਹੋਣ ਤੋਂ ਰੋਕਿਆ ਹੈ ?
3
ਰਾਖ਼ੇਲ ਨੇ ਆਖਿਆ, ਵੇਖ, ਮੇਰੀ ਦਾਸੀ ਬਿਲਹਾਹ ਹੈ । ਉਸ ਦੇ ਕੋਲ ਜਾ ਅਤੇ ਉਹ ਮੇਰੇ ਗੋਡਿਆਂ ਉੱਤੇ ਜਣੇਗੀ ਤਾਂ ਜੋ ਮੈਂ ਵੀ ਉਸ ਤੋਂ ਸੰਤਾਨ ਵਾਲੀ ਬਣ ਜਾਂਵਾਂ ।
4
ਫੇਰ ਉਸ ਨੇ ਆਪਣੀ ਦਾਸੀ ਬਿਲਹਾਹ ਉਸ ਨੂੰ ਦਿੱਤੀ ਜੋ ਉਸ ਦੀ ਪਤਨੀ ਹੋਵੇ । ਯਾਕੂਬ ਉਸ ਦੇ ਕੋਲ ਗਿਆ,
5
ਤਾਂ ਬਿਲਹਾਹ ਗਰਭਵਤੀ ਹੋਈ ਅਤੇ ਯਾਕੂਬ ਤੋਂ ਇੱਕ ਪੁੱਤਰ ਨੂੰ ਜਨਮ ਦਿੱਤਾ ।
6
ਤਦ ਰਾਖ਼ੇਲ ਨੇ ਆਖਿਆ, ਪਰਮੇਸ਼ੁਰ ਨੇ ਮੇਰਾ ਨਿਆਂ ਕੀਤਾ ਅਤੇ ਮੇਰੀ ਅਵਾਜ਼ ਸੁਣ ਕੇ ਮੈਨੂੰ ਇੱਕ ਪੁੱਤਰ ਵੀ ਦਿੱਤਾ । ਇਸ ਕਾਰਨ ਉਸ ਦਾ ਨਾਮ ਦਾਨ ਰੱਖਿਆ ।
7
ਰਾਖ਼ੇਲ ਦੀ ਦਾਸੀ ਬਿਲਹਾਹ ਫੇਰ ਗਰਭਵਤੀ ਹੋਈ ਅਤੇ ਯਾਕੂਬ ਤੋਂ ਦੂਜਾ ਪੁੱਤਰ ਜਣੀ ।
8
ਰਾਖ਼ੇਲ ਨੇ ਆਖਿਆ, ਮੇਰੀ ਆਪਣੀ ਭੈਣ ਨਾਲ ਮੇਰਾ ਵੱਡਾ ਘੋਲ ਹੋਇਆ ਪਰ ਮੈਂ ਜਿੱਤ ਗਈ, ਇਸ ਲਈ ਉਸ ਦਾ ਨਾਮ ਨਫ਼ਤਾਲੀ ਰੱਖਿਆ ।
9
ਜਦ ਲੇਆਹ ਨੇ ਵੇਖਿਆ ਕਿ ਮੈਂ ਜਣਨ ਤੋਂ ਰਹਿ ਗਈ ਹਾਂ ਤਾਂ ਉਸ ਨੇ ਆਪਣੀ ਦਾਸੀ ਜਿਲਫਾਹ ਨੂੰ ਲੈ ਕੇ ਯਾਕੂਬ ਨੂੰ ਉਸ ਦੀ ਪਤਨੀ ਹੋਣ ਲਈ ਦਿੱਤਾ ।
10
ਲੇਆਹ ਦੀ ਦਾਸੀ ਜਿਲਫਾਹ ਨੇ ਵੀ ਯਾਕੂਬ ਤੋਂ ਇੱਕ ਪੁੱਤਰ ਨੂੰ ਜਨਮ ਦਿੱਤਾ
11
ਤਦ ਲੇਆਹ ਨੇ ਆਖਿਆ, ਮੇਰੇ ਭਾਗ ਜਾਗੇ ਹਨ, ਤਾਂ ਉਸ ਨੇ ਉਹ ਦਾ ਨਾਮ ਗਾਦ ਨੇ ਰੱਖਿਆ ।
12
ਫੇਰ ਲੇਆਹ ਦੀ ਦਾਸੀ ਜਿਲਫਾਹ ਨੇ ਯਾਕੂਬ ਤੋਂ ਦੂਜਾ ਪੁੱਤਰ ਜਣਿਆ,
13
ਤਦ ਲੇਆਹ ਆਖਿਆ, ਮੈਂ ਧੰਨ ਹਾਂ, ਇਸ ਕਾਰਨ ਇਸਤਰੀਆਂ ਮੈਨੂੰ ਧੰਨ ਆਖਣਗੀਆਂ । ਇਸ ਲਈ ਉਸ ਦਾ ਨਾਮ ਆਸ਼ੇਰ ਰੱਖਿਆ ।
14
ਰਊਬੇਨ ਨੇ ਕਣਕ ਦੀ ਵਾਢੀ ਦੇ ਦਿਨਾਂ ਵਿੱਚ ਬਾਹਰ ਨਿੱਕਲ ਕੇ ਦੂਦਾਂ ਫ਼ਲ ਪਾਈਆਂ ਅਤੇ ਉਨ੍ਹਾਂ ਨੂੰ ਆਪਣੀ ਮਾਤਾ ਲੇਆਹ ਕੋਲ ਲਿਆਇਆ ਤਾਂ ਰਾਖਲ ਨੇ ਲੇਆਹ ਨੂੰ ਆਖਿਆ, ਆਪਣੇ ਪੁੱਤਰ ਦੇ ਦੂਦਾਂ ਫਲ ਵਿੱਚੋਂ ਮੈਨੂੰ ਦੇ ।
15
ਉਸ ਨੇ ਉਹ ਨੂੰ ਆਖਿਆ, ਕੀ ਇਹ ਛੋਟੀ ਗੱਲ ਹੈ ਕਿ ਤੂੰ ਮੇਰੇ ਪਤੀ ਨੂੰ ਲੈ ਲਿਆ ਹੈ ਅਤੇ ਹੁਣ ਤੂੰ ਮੇਰੇ ਪੁੱਤਰ ਦਾ ਦੂਦਾਂ ਫਲ ਵੀ ਲੈ ਲਵੇਂਗੀ ? ਰਾਖ਼ੇਲ ਨੇ ਆਖਿਆ, ਇਸ ਲਈ ਤੇਰੇ ਪੁੱਤਰ ਦੇ ਦੂਦਾਂ ਫਲ ਦੇ ਬਦਲੇ, ਉਹ ਅੱਜ ਰਾਤ ਤੇਰੇ ਸੰਗ ਲੇਟੇਗਾ ।
16
ਜਦ ਯਾਕੂਬ ਸ਼ਾਮ ਦੇ ਵੇਲੇ ਖੇਤ ਤੋਂ ਆਇਆ ਤਾਂ ਲੇਆਹ ਉਸ ਨੂੰ ਮਿਲਣ ਲਈ ਬਾਹਰ ਆਈ ਅਤੇ ਆਖਿਆ, ਤੂੰ ਮੇਰੇ ਕੋਲ ਆਵੀਂ ਕਿਉਂ ਜੋ ਮੈਂ ਤੈਨੂੰ ਆਪਣੇ ਪੁੱਤਰ ਦੀਆਂ ਦੂਦੀਆਂ ਨਾਲ ਭਾੜੇ ਉੱਤੇ ਲਿਆ ਹੈ । ਇਸ ਲਈ ਉਹ ਉਸ ਰਾਤ ਉਸ ਦੇ ਨਾਲ ਲੇਟਿਆ ।
17
ਤਦ ਪਰਮੇਸ਼ੁਰ ਨੇ ਲੇਆਹ ਦੀ ਸੁਣੀ ਅਤੇ ਉਹ ਗਰਭਵਤੀ ਹੋਈ ਅਤੇ ਯਾਕੂਬ ਲਈ ਪੰਜਵਾਂ ਪੁੱਤਰ ਜਣੀ ।
18
ਤਦ ਲੇਆਹ ਨੇ ਆਖਿਆ, ਪਰਮੇਸ਼ੁਰ ਨੇ ਮੇਰਾ ਭਾੜਾ ਦਿੱਤਾ ਹੈ ਕਿਉਂ ਜੋ ਮੈਂ ਆਪਣੀ ਦਾਸੀ ਆਪਣੇ ਪਤੀ ਨੂੰ ਦਿੱਤੀ ਅਤੇ ਉਸ ਨੇ ਉਹ ਦਾ ਨਾਮ ਯਿੱਸਾਕਾਰ ਰੱਖਿਆ ।
19
ਲੇਆਹ ਫੇਰ ਗਰਭਵਤੀ ਹੋਈ ਅਤੇ ਯਾਕੂਬ ਲਈ ਛੇਵਾਂ ਪੁੱਤਰ ਜਣੀ ।
20
ਲੇਆਹ ਨੇ ਆਖਿਆ, ਪਰਮੇਸ਼ੁਰ ਨੇ ਮੈਨੂੰ ਚੰਗਾ ਦਾਨ ਦਿੱਤਾ ਹੈ । ਹੁਣ ਮੇਰਾ ਪਤੀ ਮੇਰੇ ਸੰਗ ਰਹੇਗਾ ਕਿਉਂ ਜੋ ਮੈਂ ਉਹ ਦੇ ਲਈ ਛੇ ਪੁੱਤਰਾਂ ਨੂੰ ਜਨਮ ਦਿੱਤਾ ਹੈ ਤਾਂ ਉਸ ਨੇ ਉਹ ਦਾ ਨਾਮ ਜਬੁਲੂਨ ਰੱਖਿਆ ।
21
ਫੇਰ ਉਸ ਨੇ ਇੱਕ ਧੀ ਨੂੰ ਜਨਮ ਦਿੱਤਾ ਅਤੇ ਉਹ ਦਾ ਨਾਮ ਦੀਨਾਹ ਰੱਖਿਆ ।
22
ਤਦ ਪਰਮੇਸ਼ੁਰ ਨੇ ਰਾਖ਼ਲ ਨੂੰ ਯਾਦ ਕੀਤਾ ਅਤੇ ਉਹ ਦੀ ਸੁਣੀ ਅਤੇ ਉਹ ਦੀ ਕੁੱਖ ਨੂੰ ਖੋਲ੍ਹਿਆ ।
23
ਉਹ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਆਖਿਆ, ਪਰਮੇਸ਼ੁਰ ਨੇ ਮੇਰੀ ਨਿੰਦਿਆ ਨੂੰ ਦੂਰ ਕੀਤਾ ਹੈ ।
24
ਤਦ ਉਸ ਨੇ ਇਹ ਆਖ ਕੇ ਉਹ ਦਾ ਨਾਮ ਯੂਸੁਫ਼ ਰੱਖਿਆ ਕਿ ਯਹੋਵਾਹ ਮੈਨੂੰ ਇੱਕ ਹੋਰ ਪੁੱਤਰ ਦੇਵੇਗਾ ।