Matthew 21

Matthew 21:1

ਯਿਸੂ ਨੇ ਆਪਣੇ ਦੋ ਚੇਲਿਆਂ ਨੂੰ ਸਾਹਮਣੇ ਦੇ ਪਿੰਡ ਵਿੱਚ ਜਾ ਕੇ ਕੀ ਲੱਭਣ ਲਈ ਕਿਹਾ ?

ਯਿਸੂ ਨੇ ਕਿਹਾ ਤੁਹਾਨੂੰ ਇੱਕ ਗਧੀ ਦਾ ਬੱਚਾ ਬੰਨਿਆ ਹੋਇਆ ਮਿਲੇਗਾ [21:2]

Matthew 21:4

ਇਸ ਘਟਨਾ ਬਾਰੇ ਇੱਕ ਨਬੀ ਨੇ ਕੀ ਭਵਿੱਖਬਾਣੀ ਕੀਤੀ ਸੀ ?

ਉ.ਇੱਕ ਨਬੀ ਨੇ ਭਵਿੱਖਬਾਣੀ ਕੀਤੀ ਕਿ ਰਾਜਾ ਗਧੀ ਅਤੇ ਬੱਚੇ ਤੇ ਆਉਂਦਾ ਹੈ [21:4-5]

Matthew 21:6

ਯਿਸੂ ਦੀ ਯਾਤਰਾ ਵਿੱਚ ਭੀੜ ਨੇ ਯਰੂਸ਼ਲਮ ਦੇ ਰਸਤੇ ਵਿੱਚ ਕੀ ਕੀਤਾ ?

ਭੀੜ ਨੇ ਆਪਣੇ ਕੱਪੜੇ ਅਤੇ ਬਿਰਛਾਂ ਦੀਆਂ ਡਾਲੀਆਂ ਰਸਤੇ ਵਿੱਚ ਵਿਛਾ ਦਿੱਤੀਆਂ [21:8]

Matthew 21:9

ਭੀੜ ਯਿਸੂ ਦੇ ਆਉਣ ਤੇ ਕੀ ਆਖ ਰਹੀ ਸੀ ?

ਭੀੜ ਆਖ ਰਹੀ ਸੀ, ਹੋਸੰਨਾ ਦਾਊਦ ਦੇ ਪੁੱਤਰ ਨੂੰ ,ਮੁਬਾਰਕ ਜਿਹੜਾ ਪ੍ਰਭੂ ਦੇ ਨਾਮ ਨਾਲ ਆਉਂਦਾ ਹੈ ਪਰਮ ਧਾਮ ਵਿੱਚ ਹੋਸੰਨਾ[21:9]

Matthew 21:12

ਯਿਸੂ ਨੇ ਕੀ ਕੀਤਾ ਜਦੋਂ ਉਹ ਯਰੂਸ਼ਲਮ ਵਿੱਚ ਪਰਮੇਸ਼ੁਰ ਦੀ ਹੈਕਲ ਵਿੱਚ ਦਾਖਿਲ ਹੋਇਆ ?

ਯਿਸੂ ਨੇ ਉਹਨਾਂ ਸਾਰਿਆਂ ਨੂੰ ਕੱਢ ਦਿੱਤਾ ਉਹ ਜੋ ਹੈਕਲ ਵਿੱਚ ਵੇਚਦੇ ਅਤੇ ਮੁੱਲ ਲੈਂਦੇ, ਸਰਾਫਾਂ ਦੇ ਤਖਤਪੋਸ਼ ਅਤੇ ਉਹਨਾਂ ਕਬੂਤਰ ਵੇਚਣ ਵਾਲਿਆ ਦੀਆਂ ਚੌਂਕੀਆਂ ਉਲਟਾ ਦਿੱਤੀਆਂ [21:12]

ਯਿਸੂ ਨੇ ਕੀ ਕਿਹਾ ਕਿ ਵਪਾਰੀਆਂ ਨੇ ਪਰਮੇਸ਼ੁਰ ਦੀ ਹੈਕਲ ਨੂੰ ਕੀ ਬਣਾ ਦਿੱਤਾ ਹੈ ?

ਯਿਸੂ ਨੇ ਕਿਹਾ ਇਹ ਵਪਾਰੀਆਂ ਨੇ ਪਰਮੇਸ਼ੁਰ ਦੇ ਘਰ ਨੂੰ ਡਾਕੂਆਂ ਦੀ ਖੋਹ ਬਣਾ ਦਿੱਤਾ ਹੈ [21:13]

Matthew 21:15

ਜਦੋਂ ਪ੍ਰਧਾਨ ਜਾਜਕ ਅਤੇ ਉਪਦੇਸ਼ਕ ਖਿਝ ਗਏ ਕਿਉਂ ਜੋ ਬੱਚੇ ਯਿਸੂ ਦੇ ਬਾਰੇ ਕੁਝ ਕਹਿ ਰਹੇ ਸਨ ,ਯਿਸੂ ਨੇ ਉਹਨਾਂ ਨੂੰ ਕੀ ਕਿਹਾ ?

ਯਿਸੂ ਨੇ ਨਬੀ ਦਾ ਹਵਾਲਾ ਦਿੱਤਾ ਜੋ ਕਹਿੰਦਾ ਹੈ ਕਿ ਬਾਲਕਾਂ ਅਤੇ ਦੁੱਧ ਚੁੰਘਣ ਵਾਲਿਆ ਦੇ ਮੂੰਹੋ ਪਰਮੇਸ਼ੁਰ ਦੀ ਉਸਤੱਤ ਪੂਰੀ ਕਰਵਾਈ [21:15-16]

Matthew 21:18

ਯਿਸੂ ਨੇ ਹੰਜ਼ੀਰ ਦੇ ਬਿਰਛ ਨਾਲ ਕੀ ਕੀਤਾ, ਅਤੇ ਕਿਉਂ ?

ਯਿਸੂ ਨੇ ਬਿਰਛ ਨੂੰ ਸੁਕਾ ਦਿੱਤਾ ਕਿਉਂਕਿ ਉਸ ਉੱਤੇ ਕੋਈ ਫ਼ਲ ਨਹੀਂ ਸੀ [21:18-19]

Matthew 21:20

ਯਿਸੂ ਨੇ ਹੰਜ਼ੀਰ ਦੇ ਬਿਰਛ ਸੁੱਕਣ ਦੀ ਪ੍ਰਾਰਥਨਾਂ ਤੋਂ ਆਪਣੇ ਚੇਲਿਆਂ ਨੂੰ ਕੀ ਸਿਖਾਇਆ ?

ਯਿਸੂ ਨੇ ਕਿਹਾ ਕਿ ਉਹ ਜੋ ਕੁਝ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਨਾਲ ਮੰਗਣਗੇ ਪਾ ਲੈਣਗੇ [21:20-22]

Matthew 21:23

ਯਿਸੂ ਦੇ ਉਪਦੇਸ਼ ਦੇਣ ਦੇ ਸਮੇਂ ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਨੇ ਉਸਨੂੰ ਕੀ ਸਵਾਲ ਕੀਤਾ ?

ਉ.ਪ੍ਰਧਾਨ ਜਾਜਕ ਅਤੇ ਬਜ਼ੁਰਗ ਜਾਨਣਾ ਚਾਹੁਦੇ ਸੀ ਕਿ ਯਿਸੂ ਕਿਸ ਅਧਿਕਾਰ ਨਾਲ ਇਹਨਾਂ ਕੰਮਾਂ ਨੂੰ ਕਰਦਾ ਸੀ [21:23]

Matthew 21:25

ਯਿਸੂ ਨੇ ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਨੂੰ ਵਾਪਸ ਮੁੜ ਕੇ ਕੀ ਸਵਾਲ ਕੀਤਾ ?

ਯਿਸੂ ਨੇ ਉਹਨਾਂ ਨੂੰ ਪੁੱਛਿਆ ਤੁਸੀਂ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਬਪਤਿਸਮੇ ਬਾਰੇ ਕੀ ਆਖਦੇ ਹੋ ਜੋ ਉਹ ਸਵਰਗ ਵੱਲੋਂ ਸੀ ਜਾ ਮਨੁੱਖਾਂ ਦੇ ਵੱਲੋ ਸੀ [21:25]

ਯੂਹੰਨਾ ਦਾ ਬਪਤਿਸਮਾ ਸਵਰਗ ਵੱਲੋ ਸੀ ਅਜਿਹਾ ਉੱਤਰ ਪ੍ਰਧਾਨ ਜਾਜਕ ਅਤੇ ਉਪਦੇਸ਼ਕ ਕਿਉਂ ਨਹੀਂ ਸੀ ਦੇਣਾ ਚਾਹੁੰਦੇ ?

ਉਹ ਜਾਣਦੇ ਸਨ ਕਿ ਫਿਰ ਯਿਸੂ ਉਹਨਾਂ ਨੂੰ ਪੁੱਛੇਗਾ ਕਿ ਤੁਸੀਂ ਯੂਹੰਨਾ ਤੇ ਵਿਸ਼ਵਾਸ ਕਿਉਂ ਨਹੀਂ ਕੀਤਾ [21:25]

ਯੂਹੰਨਾ ਦਾ ਬਪਤਿਸਮਾ ਮਨੁੱਖਾਂ ਵੱਲੋ ਸੀ ਅਜਿਹਾ ਉੱਤਰ ਪ੍ਰਧਾਨ ਜਾਜਕ ਅਤੇ ਉਪਦੇਸ਼ਕ ਕਿਉਂ ਨਹੀਂ ਸੀ ਦੇਣਾ ਚਾਹੁੰਦੇ ?

ਉਹ ਭੀੜ ਤੋਂ ਡਰ ਗਏ, ਕਿਉਂ ਜੋ ਉਹ ਯੂਹੰਨਾ ਨੂੰ ਨਬੀ ਮੰਨਦੇ ਸਨ [21:26]

Matthew 21:28

ਪ੍ਰ?ਯਿਸੂ ਦੀ ਕਹਾਣੀ ਵਿੱਚ, ਦੋ ਪੁੱਤਰਾਂ ਵਿੱਚੋਂ ਕਿਸਨੇ ਪਿਤਾ ਦੀ ਮਰਜ਼ੀ ਨੂੰ ਪੂਰਾ ਕੀਤਾ ?

ਉਹ ਪੁੱਤਰ ਜਿਸ ਨੇ ਪਹਿਲਾ ਕੰਮ ਕਰਨ ਤੋਂ ਮਨ੍ਹਾ ਕੀਤਾ ਪਰ ਬਾਅਦ ਵਿੱਚ ਉਸਨੇ ਆਪਣਾ ਮਨ ਬਦਲਿਆ ਅਤੇ ਚਲਿਆ ਗਿਆ [21:28-31]

Matthew 21:31

ਯਿਸੂ ਨੇ ਅਜਿਹਾ ਕਿਉਂ ਆਖਿਆ ਕਿ ਪ੍ਰਧਾਨ ਜਾਜਕਾਂ ਅਤੇ ਉਪਦੇਸ਼ਕਾਂ ਤੋਂ ਪਹਿਲਾ ਚੁੰਗੀ ਲੈਣ ਵਾਲੇ ਅਤੇ ਵੇਸ਼ਵਾਵਾ ਪਰਮੇਸ਼ੁਰ ਦੇ ਰਾਜ ਵਿੱਚ ਦਾਖਿਲ ਹੁੰਦੇ ਹਨ ?

ਯਿਸੂ ਨੇ ਅਜਿਹਾ ਇਸ ਲਈ ਆਖਿਆ ਕਿਉਂ ਜੋ ਉਹਨਾਂ ਨੇ ਯੂਹੰਨਾ ਤੇ ਵਿਸ਼ਵਾਸ ਕੀਤਾ ਪ੍ਰਧਾਨ ਜਾਜਕਾਂ ਅਤੇ ਉਪਦੇਸ਼ਕਾਂ ਨੇ ਵਿਸ਼ਵਾਸ ਨਹੀਂ ਕੀਤਾ [21:31-32]

Matthew 21:33

None

Matthew 21:35

ਅੰਗੂਰੀ ਬਾਗ ਦੇ ਮਾਲੀਆਂ ਨੇ ਉਸ ਦਾਸ ਨਾਲ ਕੀ ਕੀਤਾ ਜੋ ਮਾਲਕ ਨੇ ਅੰਗੂਰ ਲੈਣ ਲਈ ਭੇਜਿਆ ਸੀ ?

ਅੰਗੂਰੀ ਬਾਗ ਦੇ ਮਾਲੀਆਂ ਨੇ ਉਸ ਦਾਸ ਨੂੰ ਕੁੱਟਿਆ ਪੱਥਰਾਉ ਨਾਲ ਮਾਰ ਦਿੱਤਾ [21:35-36]

ਮਾਲਕ ਨੇ ਅੰਤ ਵਿੱਚ ਅੰਗੂਰੀ ਬਾਗ ਦੇ ਮਾਲੀਆਂ ਕੋਲ ਕਿਸਨੂੰ ਭੇਜਿਆ ?

ਮਾਲਕ ਦੇ ਅੰਤ ਵਿੱਚ ਆਪਣੇ ਪੁੱਤਰ ਨੂੰ ਭੇਜਿਆ [21:37]

Matthew 21:38

ਅੰਗੂਰੀ ਬਾਗ ਦੇ ਮਾਲੀਆਂ ਨੇ ਅੰਤ ਵਿੱਚ ਭੇਜੇ ਹੋਏ ਮਨੁੱਖ ਦੇ ਨਾਲ ਕੀ ਕੀਤਾ ?

ਅੰਗੂਰੀ ਬਾਗ ਦੇ ਮਾਲੀਆਂ ਨੇ ਮਾਲਕ ਦੇ ਪੁੱਤਰ ਨੂੰ ਮਾਰ ਦਿੱਤਾ [21:38-39]

Matthew 21:40

ਲੋਕਾਂ ਨੇ ਕੀ ਕਿਹਾ ਕਿ ਮਾਲਕ ਨੂੰ ਕਰਨਾ ਚਾਹੀਦਾ ਹੈ?

ਲੋਕਾਂ ਨੇ ਕਿਹਾ ਕਿ ਮਾਲਕ ਨੂੰ ਅੰਗੂਰੀ ਬਾਗ ਦੇ ਮਾਲੀਆਂ ਨੂੰ ਖਤਮ ਕਰ ਕੇ ਹੋਰਨਾਂ ਮਾਲੀਆਂ ਨੂੰ ਦੇਣਾ ਚਾਹੀਦਾ ਹੈ [21:40-41]

Matthew 21:42

ਸਾਸ਼ਤਰ ਵਿੱਚ ਯਿਸੂ ਨੇ ਕੀ ਹਵਾਲਾ ਦਿੱਤਾ ਉਸ ਪੱਥਰ ਨਾਲ ਕੀ ਹੋਇਆਂ ਜੋ ਮਿਸਤਰੀਆਂ ਨੇ ਨਕਾਰ ਦਿੱਤਾ ਸੀ ?

ਜਿਹੜਾ ਪੱਥਰ ਮਿਸਤਰੀਆਂ ਨੇ ਨਕਾਰ ਦਿੱਤਾ ਸੀ ਉਸ ਕੋਨੇ ਦਾ ਪੱਥਰ ਹੋ ਗਿਆ [21:42]

Matthew 21:43

ਸਾਸ਼ਤਰ ਦੇ ਅਧਾਰ ਤੇ ਯਿਸੂ ਦੇ ਹਵਾਲੇ ਦੁਆਰਾ ਉਹ ਕੀ ਕਹਿਣਾ ਚਾਹੁੰਦਾ ਹੈ ?

ਯਿਸੂ ਨੇ ਕਿਹਾ ਪਰਮੇਸ਼ੁਰ ਦਾ ਰਾਜ ਪ੍ਰਧਾਨ ਜਾਜਕਾਂ ਤੇ ਫ਼ਰੀਸੀਆਂ ਦੇ ਕੋਲੋਂ ਲੈ ਕੇ ਪਰਾਈ ਕੋਮ ਨੂੰ ਦਿੱਤਾ ਜਾਵੇਗਾ ਜਿਹਦੀ ਉਸਨੂੰ ਫ਼ਲ ਦੇਵੇਗੀ [21:43]

Matthew 21:45

ਪ੍ਰਧਾਨ ਜਾਜਕ ਅਤੇ ਫ਼ਰੀਸੀ ਜਲਦੀ ਨਾਲ ਯਿਸੂ ਉੱਤੇ ਹੱਥ ਕਿਉਂ ਨਹੀਂ ਪਾ ਸਕੇ ?

ਉਹ ਭੀੜ ਤੋਂ ਡਰਦੇ ਸਨ ਕਿਉਂਕਿ ਲੋਕ ਯਿਸੂ ਨੂੰ ਇੱਕ ਨਬੀ ਮੰਨਦੇ ਸੀ [21:46]