Matthew 17

Matthew 17:1

ਯਿਸੂ ਦੇ ਨਾਲ ਉਚੇ ਪਹਾੜ ਤੇ ਕੌਣ ਗਏ ?

ਪਤਰਸ, ਯਾਕੂਬ , ਯੂਹੰਨਾ ਯਿਸੂ ਦੇ ਨਾਲ ਉਚੇ ਪਹਾੜ ਤੇ ਗਏ [17:1]

ਯਿਸੂ ਮਸੀਹ ਦੇ ਰੂਪ ਨਾਲ ਪਹਾੜ ਤੇ ਕੀ ਹੋਇਆ?

ਯਿਸੂ ਦਾ ਰੂਪ ਬਦਲ ਗਿਆ ਅਰ ਉਸ ਦਾ ਮੂੰਹ ਸੂਰਜ ਵਾਂਗੂ ਚਮਕਿਆ ਅਤੇ ਉਹ ਦੇ ਕੱਪੜੇ ਚਾਨਣ ਜੇਹੇ ਚਿੱਟੇ ਹੋ ਗਏ [17:2]

Matthew 17:3

ਯਿਸੂ ਨਾਲ ਕੌਣ ਗੱਲਾਂ ਕਰਦੇ ਦਿਖਾਈ ਦਿੱਤੇ ?

ਮੂਸਾ ਅਤੇ ਏਲੀਯਾਹ ਯਿਸੂ ਨਾਲ ਗੱਲਾਂ ਕਰਦੇ ਦਿਖਾਈ ਦਿੱਤੇ [17:3]

ਪਤਰਸ ਨੇ ਕੀ ਕਰਨ ਲਈ ਕਿਹਾ ?

ਪਤਰਸ ਨੇ ਤਿੰਨ ਡੇਰੇ ਬਣਾਉਣ ਲਈ ਕਿਹਾ [17:4]

Matthew 17:5

ਬੱਦਲ ਦੇ ਵਿੱਚੋ ਕੀ ਆਵਾਜ ਆਈ ?

ਬੱਦਲ ਵਿੱਚੋ ਆਉਂਦੀ ਹੋਈ ਆਵਾਜ ਨੇ ਕਿਹਾ, ਇਹ ਮੇਰਾ ਪਿਆਰਾ ਪੁੱਤਰ ਹੈ ਜਿਸਤੋਂ ਮੈ ਪਰਸਿੰਨ ਹਾ, ਉਹ ਦੀ ਸੁਣੋ [17:5]

Matthew 17:9

ਯਿਸੂ ਨੇ ਆਪਣੇ ਚੇਲਿਆਂ ਨੂੰ ਪਹਾੜ ਤੋ ਹੇਠਾਂ ਆਉਂਦਿਆ ਕੀ ਹੁਕਮ ਦਿੱਤਾ ?

ਯਿਸੂ ਨੇ ਚੇਲਿਆਂ ਨੂੰ ਹੁਕਮ ਕੀਤਾ ਕਿ ਜਦ ਤੱਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋ ਨਾ ਜੀ ਉੱਠੇ ਇਸ ਦਰਸ਼ਨ ਦੀ ਗੱਲ ਕਿਸੇ ਨੂੰ ਨਾ ਦੱਸਣਾ [17:9]

Matthew 17:11

ਯਿਸੂ ਨੇ ਏਲੀਯਾਹ ਦੇ ਪਹਿਲਾਂ ਆਉਣ ਦੀ ਸਿੱਖਿਆ ਬਾਰੇ ਕੀ ਕਿਹਾ ?

ਯਿਸੂ ਨੇ ਕਿਹਾ ਕਿ ਜਦੋਂ ਆਵੇਗਾ ਤਾਂ ਸਭੋ ਕੁਝ ਬਹਾਲ ਕਰੇਗਾ [17:11]

ਯਿਸੂ ਕਿਸ ਦੇ ਬਾਰੇ ਕਹਿੰਦਾ ਹੈ ਕਿ ਉਹ ਏਲੀਯਾਹ ਪਹਿਲਾ ਹੀ ਆ ਗਿਆ ਹੈ ਅਤੇ ਉਹਨਾਂ ਨੇ ਉਸ ਨਾਲ ਕੀ ਕੀਤਾ ?

ਯਿਸੂ ਯੂਹੰਨਾ ਬਪਤਿਸਮਾ ਦੇਣ ਵਾਲੇ ਬਾਰੇ ਕਹਿੰਦਾ ਹੈ ਕਿ ਉਹ ਪਹਿਲਾ ਹੀ ਆ ਗਿਆ ਹੈ ਅਤੇ ਉਹਨਾਂ ਨੇ ਉਸ ਨਾਲ ਜੋ ਚਾਹਿਆ ਸੋ ਕਰਿਆ [17:10-13]

Matthew 17:14

ਚੇਲੇ ਮਿਰਗੀ ਵਾਲੇ ਲੜਕੇ ਨੂੰ ਕੀ ਕਰਨ ਦੇ ਜੋਗ ਨਹੀਂ ਸੀ ?

ਉ.ਯਿਸੂ ਦੇ ਚੇਲੇ ਮਿਰਗੀ ਵਾਲੇ ਲੜਕੇ ਨੂੰ ਚੰਗਾ ਕਰਨ ਦੇ ਜੋਗ ਨਹੀਂ ਸੀ [17:14-16]

Matthew 17:17

ਯਿਸੂ ਨੇ ਮਿਰਗੀ ਵਾਲੇ ਲੜਕੇ ਨਾਲ ਕੀ ਕੀਤਾ ?

ਯਿਸੂ ਨੇ ਭੂਤ ਨੂੰ ਝਿੜਕਿਆ ਅਤੇ ਲੜਕਾ ਉਸੇ ਘੜੀ ਚੰਗਾ ਹੋ ਗਿਆ [17:18]

Matthew 17:19

ਚੇਲੇ ਮਿਰਗੀ ਵਾਲੇ ਲੜਕੇ ਨੂੰ ਕਿਉਂ ਚੰਗਾ ਨਾ ਕਰ ਸਕੇ?

ਯਿਸੂ ਨੇ ਕਿਹਾ ਕਿਉਕਿ ਉਹਨਾਂ ਦਾ ਵਿਸ਼ਵਾਸ ਛੋਟਾ ਹੈ ਤਾਂ ਉਹ ਮਿਰਗੀ ਵਾਲੇ ਲੜਕੇ ਨੂੰ ਚੰਗਾ ਨਾ ਕਰ ਸਕੇ [17:20]

Matthew 17:22

ਯਿਸੂ ਨੇ ਚੇਲਿਆਂ ਨੂੰ ਕੀ ਕਿਹਾ ਕਿ ਉਹ ਬਹੁਤ ਉਦਾਸ ਹੋ ਗਏ?

ਯਿਸੂ ਨੇ ਉਹਨਾਂ ਨੂੰ ਕਿਹਾ ਕਿ ਉਹ ਲੋਕਾਂ ਦੇ ਹੱਥਾ ਵਿੱਚ ਫੜਵਾਇਆ ਜਾਵੇਗਾ ਅਤੇ ਉਸ ਉਸਨੂੰ ਮਾਰਨਗੇ ਅਤੇ ਉਹ ਤੀਜੇ ਦਿਨ ਜੀ ਉੱਠੇਗਾ [17:22-23]

Matthew 17:24

None

Matthew 17:26

ਯਿਸੂ ਅਤੇ ਪਤਰਸ ਨੇ ਅੰਠਨੀ ਕਰ ਕਿਵੇਂ ਭਰਿਆ?

ਯਿਸੂ ਨੇ ਕਿਹਾ ਝੀਲ ਤੇ ਜਾ ਕੁੰਡੀ ਸੁੱਟ , ਜਦੋ ਉਸ ਵਿੱਚ ਪਹਿਲੀ ਮੱਛੀ ਫਸ ਜਾਵੇ ਉਸਦੇ ਮੂੰਹ ਦੇ ਵਿੱਚ ਅੰਠਨੀ ਭਰਨ ਲਈ ਇੱਕ ਰੁਪਿਆ ਹੋਵੇਗਾ [17:27]