Matthew 15

Matthew 15:1

None

Matthew 15:4

ਯਿਸੂ ਨੇ ਫ਼ਰੀਸੀਆਂ ਨੂੰ ਕਿਹੜੀ ਉਦਾਹਰਣ ਦੇ ਕੇ ਕਿਹਾ ਕਿ ਉਹ ਆਪਣੀ ਰੀਤ ਨਾਲ ਪਰਮੇਸ਼ੁਰ ਦੇ ਬਚਨ ਦੀ ਅਕਾਰਥ ਕਰਦੇ ਹਨ ?

ਫ਼ਰੀਸੀ ਬੱਚਿਆਂ ਨੂੰ ਆਪਣੇ ਮਾਤਾ ਜਾ ਪਿਤਾ ਨੂੰ ਪੇਸੇ ਦੇਣ ਤੋਂ ਮਨਾਂ ਕਰਦੇ ਹਨ ਕਿ ਪੈਸਾ ਇੱਕ ਪਰਮੇਸ਼ੁਰ ਦੇ ਲਈ ਉਪਹਾਰ ਹੈ [15:3-6]

Matthew 15:7

ਯਸਾਯਾਹ ਦੀ ਭਵਿੱਖਬਾਣੀ ਫ਼ਰੀਸੀਆਂ ਦੇ ਬੁੱਲ੍ਹਾ ਤੇ ਦਿਲਾਂ ਦੇ ਲਈ ਕੀ ਹੈ ?

ਯਸਾਯਾਹ ਦੇ ਭਵਿੱਖਬਾਣੀ ਕੀਤੀ ਕਿ ਫ਼ਰੀਸੀ ਬੁੱਲ੍ਹਾਂ ਨਾਲ ਪਰਮੇਸ਼ੁਰ ਦਾ ਆਦਰ ਕਰਦੇ ਹਨ ਪਰ ਉਹਨਾਂ ਦੇ ਦਿਲ ਪਰਮੇਸ਼ੁਰ ਦੇ ਕੋਲੋ ਦੂਰ ਹਨ [15:7-8]

ਪਰਮੇਸ਼ੁਰ ਦੇ ਬਚਨ ਦੇ ਬਜਾਏ ਫ਼ਰੀਸੀ ਕਿਸ ਦੀ ਸਿੱਖਿਆ ਦਿੰਦੇ ਹਨ ?

ਪਰਮੇਸ਼ੁਰ ਦੇ ਬਚਨ ਦੇ ਬਜਾਏ ਫ਼ਰੀਸੀ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ [15:9]

Matthew 15:10

ਯਿਸੂ ਨੇ ਕੀ ਕਿਹਾ ਕਿ ਕਿਹੜੀ ਵਸਤੂ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦੀ ?

ਯਿਸੂ ਨੇ ਕੀ ਕਿਹਾ ਕਿ ਖਾਣ ਵਾਲੀ ਵਸਤੂ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦੀ[15:11,17,20]

ਯਿਸੂ ਨੇ ਕੀ ਕਿਹਾ ਕਿ ਕਿਹੜੀ ਵਸਤੂ ਮਨੁੱਖ ਨੂੰ ਭ੍ਰਿਸ਼ਟ ਕਰਦੀ ਹੈ ?

ਯਿਸੂ ਨੇ ਕੀ ਕਿਹਾ ਕਿ ਮੂੰਹ ਵਿੱਚੋ ਨਿਕਲਣ ਵਾਲਿਆਂ ਗੱਲਾਂ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ [15:11,18-20]

Matthew 15:12

ਯਿਸੂ ਫ਼ਰੀਸੀਆਂ ਨੂੰ ਕੀ ਕਹਿੰਦਾ ਹੈ ਅਤੇ ਉਹਨੇ ਕੀ ਆਖਿਆ ਜੋ ਉਹਨਾਂ ਦੇ ਨਾਲ ਹੋਵੇਗਾ ?

ਯਿਸੂ ਫ਼ਰੀਸੀਆਂ ਨੂੰ ਅੰਨ੍ਹੇ ਆਗੂ ਕਹਿੰਦਾ ਹੈ ਅਤੇ ਉਸ ਨੇ ਆਖਿਆ ਕਿ ਉਹ ਟੋਏ ਵਿੱਚ ਡਿੱਗਣਗੇ [15:14]

Matthew 15:15

None

Matthew 15:18

ਕਿਸ ਤਰ੍ਹਾਂ ਦੀਆਂ ਗੱਲਾਂ ਦਿਲ ਵਿੱਚੋ ਨਿਕਲਦੀਆਂ ਹਨ ਜੋ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ ?

ਦਿਲ ਵਿੱਚੋ ਬੁਰੀਆਂ ਗੱਲਾਂ ਨਿਕਲਦੀਆਂ ਹਨ ਖੂਨ, ਜਨਾਕਾਰੀਆਂ,ਹਰਾਮਕਾਰੀਆਂ, ਚੋਰੀਆਂ , ਝੂਠੀਆਂ ਗਵਾਹੀਆਂ ਅਤੇ ਕੁਫਰ [15:19]

Matthew 15:21

ਯਿਸੂ ਨੇ ਪਹਿਲਾ ਕੀ ਕੀਤਾ ਜਦੋਂ ਕਨਾਨੀ ਤੀਵੀਂ ਹਾਕਾਂ ਮਾਰ ਕਿ ਦਯਾ ਲਈ ਕਹਿ ਰਹੀ ਸੀ ?

ਯਿਸੂ ਨੇ ਉਸਨੂੰ ਕੋਈ ਵੀ ਉੱਤਰ ਨਾ ਦਿੱਤਾ [15:23]

Matthew 15:24

ਯਿਸੂ ਨੇ ਕੀ ਆਖਿਆ ਕਿ ਉਹ ਕਨਾਨੀ ਤੀਵੀਂ ਦੀ ਮੱਦਦ ਕਿਉਂ ਨਹੀਂ ਕਰ ਸਕਦਾ ?

ਯਿਸੂ ਨੇ ਆਖਿਆ ਕਿ ਉਹ ਸਿਰਫ਼ ਇਸਰਾਏਲ ਦੀਆਂ ਗੁਆਚੀਆਂ ਹੋਈਆਂ ਭੇਡਾ ਦੇ ਲਈ ਆਇਆ ਹੈ [15:24]

Matthew 15:27

ਜਦੋਂ ਕਨਾਨੀ ਤੀਵੀਂ ਨੇ ਆਪਣੇ ਆਪ ਨੂੰ ਨੀਵਾਂ ਕੀਤਾ ਤਾਂ ਯਿਸੂ ਨੇ ਉਸਨੂੰ ਕੀ ਕਿਹਾ ਅਤੇ ਉਸ ਲਈ ਕੀ ਕੀਤਾ ?

ਯਿਸੂ ਨੇ ਕਿਹਾ ਬੀਬੀ ਤੇਰੀ ਨਿਹਚਾ ਵੱਡੀ ਹੈ ਅਤੇ ਅਤੇ ਉਸਨੇ ਉਸਦੇ ਅਨੁਸਾਰ ਹੀ ਕੀਤਾ [15:28]

Matthew 15:29

ਯਿਸੂ ਨੇ ਵੱਡੀ ਭੀੜ ਦੇ ਲਈ ਕੀ ਕੀਤਾ ਜਿਹੜੀ ਉਸ ਦੇ ਕੋਲ ਗਲੀਲ ਵਿੱਚ ਆਈ ?

ਉ.ਯਿਸੂ ਨੇ ਗੁੰਗਿਆਂ , ਟੁੰਡਿਆਂ , ਲੰਗੜਿਆਂ ਅਤੇ ਅੰਨ੍ਹੇਆਂ ਨੂੰ ਚੰਗਿਆਂ ਕੀਤਾ [15:30-31]

Matthew 15:32

ਕਿੰਨੀਆਂ ਰੋਟੀਆਂ ਅਤੇ ਮੱਛੀਆਂ ਨਾਲ ਚੇਲਿਆਂ ਨੇ ਭੀੜ੍ਹ ਨੂੰ ਭੋਜਨ ਕਰਾਉਣ ਸੀ ?

ਚੇਲਿਆਂ ਦੇ ਕੋਲ ਸੱਤ ਰੋਟੀਆਂ ਅਤੇ ਥੋੜੀਆਂ ਛੋਟੀਆਂ ਮੱਛੀਆਂ ਸਨ [15:34]

Matthew 15:36

ਯਿਸੂ ਨੇ ਉਹਨਾਂ ਸੱਤ ਰੋਟੀਆਂ ਅਤੇ ਥੋੜੀਆਂ ਛੋਟੀਆਂ ਮੱਛੀਆਂ ਨਾਲ ਕੀ ਕੀਤਾ?

ਯਿਸੂ ਨੇ ਸੱਤ ਰੋਟੀਆਂ ਅਤੇ ਛੋਟੀਆਂ ਮੱਛੀਆਂ ਨੂੰ ਲਿਆ, ਸ਼ੁਕਰ ਕਰ ਕੇ ਤੋੜੀਆਂ ਅਤੇ ਆਪਣੇ ਚੇਲਿਆਂ ਨੂੰ ਦਿੱਤੀਆਂ [15:36]

ਉਹਨਾਂ ਰੋਟੀਆਂ ਅਤੇ ਮੱਛੀਆਂ ਨਾਲ ਕਿੰਨੇ ਲੋਕਾਂ ਨੇ ਖਾਧਾ ਅਤੇ ਰੱਜੇ ?

ਚਾਰ ਹਜ਼ਾਰ ਆਦਮੀ, ਜਨਾਨੀਆਂ ਅਤੇ ਬੱਚਿਆਂ ਨੇ ਖਾਧਾ ਅਤੇ ਰੱਜ ਗਏ [15:38]

ਸਾਰਿਆਂ ਦੇ ਖਾਣ ਤੋਂ ਬਾਅਦ ਕਿੰਨਾਂ ਭੋਜਨ ਬਚ ਗਿਆ ?

ਸਾਰਿਆਂ ਦੇ ਖਾਣ ਤੋਂ ਬਾਅਦ ਸੱਤ ਟੋਕਰੇ ਭੋਜਨ ਦੇ ਬਚ ਗਏ [15:37]