Matthew 10

Matthew 10:1

ਯਿਸੂ ਨੇ ਆਪਣੇ ਬਾਰਾਂ ਚੇਲਿਆਂ ਨੂੰ ਕੀ ਅਧਿਕਾਰ ਦਿੱਤੇ ?

ਉ.ਯਿਸੂ ਨੇ ਆਪਣੇ ਬਾਰਾਂ ਚੇਲਿਆਂ ਨੂੰ ਅਧਿਕਾਰ ਦਿੱਤੇ ਕਿ ਭੂਤਾਂ ਨੂੰ ਕੱਢਣ ਅਤੇ ਸਾਰੀਆਂ ਬਿਮਾਰੀਆਂ ਅਤੇ ਮਾਂਦਗੀਆਂ ਨੂੰ ਦੂਰ ਕਰਨ [10:1]

Matthew 10:2

ਉਸ ਚੇਲੇ ਦਾ ਨਾਮ ਕੀ ਸੀ ਜਿਸਨੇ ਯਿਸੂ ਨੂੰ ਧੋਖਾ ਦਿੱਤਾ ?

ਉਸ ਚੇਲੇ ਦਾ ਨਾਮ ਜਿਸਨੇ ਯਿਸੂ ਨੂੰ ਧੋਖਾ ਦਿੱਤਾ ਯਹੂਦਾ ਇਸਕਰਿਯੋਤੀ ਸੀ [10:4]

Matthew 10:5

ਇਸ ਸਮੇਂ ਵਿੱਚ ਯਿਸੂ ਨੇ ਆਪਣੇ ਚੇਲਿਆਂ ਨੂੰ ਕਿੱਥੇ ਭੇਜਿਆ?

ਯਿਸੂ ਨੇ ਆਪਣੇ ਚੇਲਿਆਂ ਨੂੰ ਸਿਰਫ਼ ਇਸਰਾਏਲ ਦੀਆਂ ਗੁੰਮ ਹੋਈਆ ਭੇਡਾਂ ਕੋਲ ਭੇਜਿਆਂ [10:6]

Matthew 10:8

ਕੀ ਚੇਲੇ ਆਪਣੇ ਨਾਲ ਪੈਸਾਂ , ਵਾਧੂ ਕੱਪੜੇ ਲੈ ਕੇ ਗਏ ਸਨ ?

ਨਹੀਂ,ਚੇਲੇ ਆਪਣੇ ਨਾਲ ਪੈਸਾਂ , ਵਾਧੂ ਕੱਪੜੇ ਨਹੀਂ ਲੈ ਕੇ ਗਏ ਸਨ [10:9-10 ]

Matthew 10:11

ਜਦੋਂ ਚੇਲੇ ਪਿੰਡਾਂ ਨਗਰਾਂ ਵਿੱਚ ਜਾਂਦੇ ਸਨ ਤਾਂ ਉਹ ਕਿੱਥੇ ਰਹਿੰਦੇ ਸਨ?

ਚੇਲੇ ਉਸ ਪਿੰਡ ਵਿੱਚ ਜੋ ਕੋਈ ਜੋਗ ਹੁੰਦਾ ਸੀ ਲੱਭਦੇ ਸਨ ਅਤੇ ਉੱਥੇ ਹੀ ਰਹਿੰਦੇ ਸਨ [10:11]

Matthew 10:14

ਨਿਆਉਂ ਦੇ ਦਿਨ ਉਹਨਾਂ ਨਗਰਾਂ ਦਾ ਜਿਹਨਾਂ ਨੇ ਚੇਲਿਆਂ ਅਤੇ ਉਹਨਾਂ ਦੇ ਬਚਨਾਂ ਨੂੰ ਨਾ ਸੁਣਿਆ ਕੀ ਹੋਵੇਗਾ ?

ਉਹਨਾਂ ਨਗਰਾਂ ਦਾ ਜਿਹਨਾਂ ਨੇ ਚੇਲਿਆਂ ਅਤੇ ਉਹਨਾਂ ਦੇ ਬਚਨਾਂ ਨੂੰ ਨਾ ਸੁਣਿਆ ਨਿਆਉਂ ਦੇ ਦਿਨ ਉਹਨਾਂ ਦਾ ਹਾਲ ਸਦੂਮ ਅਤੇ ਅਮੂਰਾਹ ਤੋਂ ਵੀ ਬੁਰਾ ਹੋਵੇਗਾ [10:14-15]

Matthew 10:16

ਯਿਸੂ ਨੇ ਚੇਲਿਆਂ ਨੂੰ ਕੀ ਕਿਹਾ ਕਿ ਲੋਕ ਉਹਨਾਂ ਨਾਲ ਕੀ ਕਰਨਗੇ?

ਯਿਸੂ ਨੇ ਕਿਹਾ ਲੋਕ ਚੇਲਿਆਂ ਨੂੰ ਕਚਿਹਰੀਆਂ ਵਿੱਚ ਲਿਜਾਣਗੇ ,ਕੋਰੜੇ ਮਾਰਨਗੇ ਅਤੇ ਰਾਜਿਆਂ ਤੇ ਹਾਕਮਾਂ ਦੇ ਹਵਾਲੇ ਕਰਨਗੇ[10:17-18]

Matthew 10:19

ਕੌਣ ਚੇਲਿਆਂ ਵਿੱਚ ਬੋਲੇਗਾ ਜਦੋਂ ਉਹ ਫੜਵਾਏ ਜਾਣਗੇ ?

ਪਰਮੇਸ਼ੁਰ ਦਾ ਆਤਮਾ ਚੇਲਿਆਂ ਵਿੱਚ ਬੋਲੇਗਾ ਜਦੋਂ ਉਹ ਫੜਵਾਏ ਜਾਣਗੇ[10:20]

Matthew 10:21

ਯਿਸੂ ਨੇ ਕਿੰਨਾਂ ਦੇ ਬਾਰੇ ਕਿਹਾ ਕਿ ਉਹ ਬਚਾਏ ਜਾਣਗੇ ?

ਯਿਸੂ ਨੇ ਕਿਹਾ ਜਿਹੜੇ ਅੰਤ ਤੋਂੜੀ ਸਹਿਣਗੇ ਉਹ ਹੀ ਬਚਾਏ ਜਾਣਗੇ [10:23]

Matthew 10:24

ਉਹ ਜਿਹੜੇ ਯਿਸੂ ਨਾਲ ਨਫ਼ਰਤ ਕਰਦੇ ਹਨ ਚੇਲਿਆਂ ਨਾਲ ਕੀ ਕਰਨਗੇ?

ਉਹ ਜਿਹੜੇ ਯਿਸੂ ਨੂੰ ਨਫ਼ਰਤ ਕਰਦੇ ਹਨ ਉਹ ਚੇਲਿਆਂ ਨੂੰ ਵੀ ਨਫਰਤ ਕਰਨਗੇ [10:22,24-25]

Matthew 10:26

None

Matthew 10:28

ਯਿਸੂ ਨੇ ਕਿੰਨਾਂ ਤੋਂ ਨਾ ਡਰਨ ਲਈ ਕਿਹਾ ?

ਅਸੀਂ ਉਹਨਾਂ ਨੂੰ ਨਹੀਂ ਡਰਨਾ ਹੈ ਜਿਹੜੇ ਸਰੀਰ ਨੂੰ ਤਾਂ ਨਾਸ ਕਰ ਸਕਦੇ ਹਨ ਆਤਮਾ ਨੂੰ ਨਾਸ ਕਰਨ ਦੇ ਜੋਗ ਨਹੀਂ ਹਨ [10:28]

ਯਿਸੂ ਨੇ ਕਿਸ ਤੋਂ ਡਰਨ ਲਈ ਕਿਹਾ ?

ਅਸੀਂ ਉਸ ਤੋਂ ਡਰੀਏ ਜਿਹੜਾ ਆਤਮਾ ਅਤੇ ਸਰੀਰ ਦੋਵਾਂ ਨੂੰ ਨਾਸ ਕਰ ਸਕਦਾ ਹੈ [10:28]

Matthew 10:32

ਯਿਸੂ ਉਹਨਾਂ ਸਾਰਿਆਂ ਦੇ ਲਈ ਕਰੇਗਾ ਜਿਹੜੇ ਉਸਦਾ ਇਕਰਾਰ ਮਨੁੱਖਾ ਦੇ ਸਾਹਮਣੇ ਕਰਨਗੇ ?

ਯਿਸੂ ਉਹਨਾਂ ਸਾਰਿਆਂ ਦਾ ਪਿਤਾ ਦੇ ਅੱਗੇ ਇਕਰਾਰ ਕਰੇਗਾ [10:32]

ਯਿਸੂ ਉਹਨਾਂ ਸਾਰਿਆਂ ਨਾਲ ਕੀ ਕਰੇਗਾ ਜਿਹੜੇ ਮਨੁੱਖਾਂ ਦੇ ਸਾਹਮਣੇ ਉਸ ਦਾ ਇਨਕਾਰ ਕਰਨਗੇ ?

ਯਿਸੂ ਉਹਨਾਂ ਦਾ ਇਨਕਾਰ ਪਿਤਾ ਦੇ ਅੱਗੇ ਕਰੇਗਾ [10:33]

Matthew 10:34

ਯਿਸੂ ਕੀ ਕਹਿੰਦਾ ਹੈ ਕਿ ਉਹ ਕਿਸ ਤਰ੍ਹਾਂ ਦੀ ਵੰਡ ਕਰਾਉਣ ਲਈ ਆਇਆ ਹੈ ?

ਯਿਸੂ ਕਹਿੰਦਾ ਹੈ ਕਿ ਉਹ ਪਰਿਵਾਰਾਂ ਵਿੱਚ ਵੰਡ ਕਰਵਾਉਣ ਲਈ ਆਇਆ ਹੈ [10:34-36]

Matthew 10:37

ਯਿਸੂ ਉਸ ਦੇ ਬਾਰੇ ਕੀ ਕਹਿੰਦਾ ਹੈ ਜਿਹੜਾ ਆਪਣੀ ਜਾਨ ਯਿਸੂ ਲਈ ਦਿੰਦਾ ਹੈ?

ਜਿਹੜਾ ਆਪਣੀ ਜਾਨ ਯਿਸੂ ਲਈ ਦਿੰਦਾ ਹੈ ਉਹ ਉਸਨੂੰ ਪਾ ਲੈਂਦਾ ਹੈ [10:39]

Matthew 10:40

None

Matthew 10:42

ਉਹ ਕੀ ਪਾਵੇਗਾ ਜਿਹੜਾ ਛੋਟੇ ਤੋਂ ਛੋਟੇ ਦਾਸ ਨੂੰ ਠੰਡੇ ਪਾਣੀ ਦਾ ਇੱਕ ਗਿਲਾਸ ਪਿਲਾਵੇਗਾ ?

ਉਹ ਆਪਣਾ ਫ਼ਲ ਪਾਵੇਗਾ ਜਿਹੜਾ ਛੋਟੇ ਤੋਂ ਛੋਟੇ ਦਾਸ ਨੂੰ ਠੰਡੇ ਪਾਣੀ ਦਾ ਇੱਕ ਗਿਲਾਸ ਪਿਲਾਵੇਗਾ [10:42]