Matthew 8
Matthew 8:1
None
Matthew 8:4
ਯਿਸੂ ਨੇ ਸ਼ੁੱਧ ਹੋਏ ਕੋੜ੍ਹੀ ਨੂੰ ਜਾਜਕ ਕੋਲ ਜਾ ਕੇ ਮੂਸਾ ਦੀ ਠਹਿਰਾਈ ਹੋਈ ਭੇਟ ਚੜਾਉਣ ਨੂੰ ਕਿਉ ਕਿਹਾ ?
ਯਿਸੂ ਨੇ ਸ਼ੁੱਧ ਹੋਵੇ ਕੋੜ੍ਹੀ ਨੂੰ ਜਾਜਕ ਕੋਲ ਜਾਣ ਲਈ ਕਿਹਾ ਤਾਂ ਜੋ ਉਹਨਾਂ ਦੇ ਲਈ ਇੱਕ ਗਵਾਹੀ ਹੋਵੇ [8:4]
Matthew 8:5
ਯਿਸੂ ਨੇ ਸੂਬੇਦਾਰ ਨੂੰ ਕੀ ਕਰਨ ਲਈ ਕਿਹਾ ਜਦੋਂ ਉਸਨੇ ਆਪਣੇ ਝੋਲੇ ਦੇ ਮਾਰੇ ਦਾਸ ਬਾਰੇ ਦੱਸਿਆ ?
ਯਿਸੂ ਨੇ ਸੂਬੇਦਾਰ ਨੂੰ ਕਿਹਾ ਕਿ ਮੈਂ ਤੇਰੇ ਨਾਲ ਜਾ ਕੇ ਤੇਰੇ ਦਾਸ ਨੂੰ ਚੰਗਾ ਕਰ ਦਿਆਂਗਾ [8:17]
Matthew 8:8
ਸੂਬੇਦਾਰ ਨੇ ਯਿਸੂ ਦੀ ਆਪਣੇ ਘਰ ਆਉਣ ਦੀ ਜ਼ਰੂਰਤ ਕਿਉਂ ਨਾ ਸਮਝੀ ?
ਸੂਬੇਦਾਰ ਨੇ ਕਿਹਾ ਕਿ ਉਹ ਇਸਦੇ ਜੋਗ ਨਹੀਂ ਕਿ ਯਿਸੂ ਨੂੰ ਆਪਣੇ ਘਰ ਵਿੱਚ ਉਤਾਰੇ ਅਤੇ ਉਸਨੇ ਯਿਸੂ ਨੂੰ ਕਿਹਾ ਤੂੰ ਸਿਰਫ਼ ਤੁਸੀਂ ਬਚਨ ਹੀ ਕਰ ਦੇ ਤਾਂ ਮੇਰਾ ਦਾਸ ਚੰਗਾ ਹੋ ਜਾਵੇਗਾ [8:8]
ਯਿਸੂ ਨੇ ਸੂਬੇਦਾਰ ਨੂੰ ਕੀ ਵਿਸ਼ੇਸ ਗੱਲਾਂ ਕਹੀਆਂ ?
ਯਿਸੂ ਨੇ ਕਿਹਾ ਕਿ ਸਾਰੇ ਇਸਰਾਏਲ ਵਿੱਚ ਵੀ ਮੈਂ ਇਸ ਤੋਂ ਵੱਡੀ ਨਿਹਚਾ ਨਹੀਂ ਦੇਖੀ [8:10]
Matthew 8:11
ਯਿਸੂ ਨੇ ਕਿੰਨਾ ਦੇ ਬਾਰੇ ਕਿਹਾ ਕਿ ਉਹ ਸਵਰਗ ਰਾਜ ਵਿੱਚ ਭੋਜਨ ਦੀ ਮੇਜ ਉੱਤੇ ਬੈਠਣਗੇ?
ਯਿਸੂ ਨੇ ਕਿਹਾ ਬਹੁਤੇ ਚੜ੍ਹਦਿਓ ਅਤੇ ਲਹਿੰਦਿਉ ਆਉਣਗੇ ਜਿਹੜੇ ਸਵਰਗ ਰਾਜ ਵਿੱਚ ਭੋਜਨ ਦੀ ਮੇਜ ਉੱਪਰ ਬੈਠਣਗੇ [8:11]
ਯਿਸੂ ਨੇ ਕਿੰਨਾ ਦੇ ਬਾਰੇ ਕਿਹਾ ਕਿ ਉਹ ਅੰਧਘੋਰ ਵਿੱਚ ਸੁੱਟੇ ਜਾਣਗੇ ਉੱਥੇ ਰੋਣਾ ਅਤੇ ਕਚੀਚੀਆਂ ਦਾ ਵੱਟਣਾ ਹੋਵੇਗਾ ?
ਯਿਸੂ ਨੇ ਕਿਹਾ ਰਾਜ ਦੇ ਪੁੱਤਰ ਅੰਧਘੋਰ ਵਿੱਚ ਸੁੱਟੇ ਜਾਣਗੇ [8:12]
Matthew 8:14
ਜਦੋਂ ਯਿਸੂ ਪਤਰਸ ਦੇ ਘਰ ਗਿਆ ਤਾਂ ਉੱਥੇ ਕਿਸ ਨੂੰ ਚੰਗਾ ਕੀਤਾ ?
ਜਦੋਂ ਯਿਸੂ ਪਤਰਸ ਦੇ ਘਰ ਗਿਆ ਤਾਂ ਉਸਦੀ ਸੱਸ ਨੂੰ ਚੰਗਾ ਕੀਤਾ [8:14-15]
Matthew 8:16
ਯਸਾਯਾਹ ਦੀ ਕਿਹੜੀ ਭਵਿੱਖਬਾਣੀ ਪੂਰੀ ਹੋਈ ਜਦੋਂ ਯਿਸੂ ਨੇ ਭੂਤ ਚਿੰਬੜੇ ਅਤੇ ਬਿਮਾਰਾਂ ਨੂੰ ਚੰਗਾ ਕੀਤਾ ?
ਯਸਾਯਾਹ ਦੀ ਭਵਿੱਖਬਾਣੀ ਕਿ ਉਹ ਆਪੇ ਹੀ ਸਾਡੀਆਂ ਮਾਂਦਗੀਆਂ ਅਤੇ ਰੋਗਾਂ ਨੂੰ ਚੁੱਕ ਲਵੇਗਾ ਪੂਰੀ ਹੋਈ [8:17]
Matthew 8:18
ਜਦੋਂ ਇੱਕ ਉਪਦੇਸ਼ਕ ਨੇ ਯਿਸੂ ਦੇ ਮਗਰ ਚਲਣ ਨੂੰ ਕਿਹਾ ਤਾਂ ਯਿਸੂ ਨੇ ਉਸਨੂੰ ਕੀ ਕਿਹਾ ਕਿ ਉਹ ਕਿੱਥੇ ਰਹਿੰਦਾ ਹੈ ?
ਯਿਸੂ ਨੇ ਉਸਨੂੰ ਕਿਹਾ ਕਿ ਉਸਦਾ ਕੋਈ ਪੱਕਾ ਘਰ ਨਹੀਂ ਹੈ [8:20]
Matthew 8:21
ਜਦੋਂ ਇੱਕ ਚੇਲੇ ਨੇ ਉਸਦੇ ਮਗਰ ਜਾਣ ਤੋਂ ਪਹਿਲਾ ਆਪਣੇ ਪਿਤਾ ਨੂੰ ਦਫ਼ਨਾਉਣ ਲਈ ਕਿਹਾ ਤਾਂ ਯਿਸੂ ਨੇ ਉਸਨੂੰ ਕੀ ਕਿਹਾ ?
ਯਿਸੂ ਨੇ ਚੇਲੇ ਨੂੰ ਕਿਹਾ ਤੂੰ ਮੇਰੇ ਮਗਰ ਚੱਲ ਅਤੇ ਮੁਰਦਿਆਂ ਨੂੰ ਮੁਰਦੇ ਦਫ਼ਨਾਉਣ ਦੇ [8:11-12]
Matthew 8:23
ਉਸ ਸਮੇਂ ਯਿਸੂ ਕੀ ਕਰ ਰਿਹਾ ਸੀ ਜਦੋਂ ਝੀਲ ਵਿੱਚ ਇੱਕ ਵੱਡਾ ਤੂਫ਼ਾਨ ਆਇਆਂ ?
ਜਦੋਂ ਝੀਲ ਵਿੱਚ ਇੱਕ ਵੱਡਾ ਤੂਫ਼ਾਨ ਆਇਆ ਉਸ ਸਮੇਂ ਯਿਸੂ ਸੌਂ ਰਿਹਾ ਸੀ [8:24]
Matthew 8:26
ਜਦੋ ਚੇਲਿਆਂ ਨੇ ਯਿਸੂ ਨੂੰ ਉਠਾਇਆ ਕਿਉਂਕਿ ਉਹ ਡਰ ਗਏ ਸਨ ਤਾਂ ਯਿਸੂ ਨੇ ਉਹਨਾਂ ਨੂੰ ਕੀ ਕਿਹਾ ?
ਯਿਸੂ ਨੇ ਚੇਲਿਆਂ ਨੂੰ ਕਿਹਾ ਹੈ ਥੋੜੀ ਪਰਤੀਤ ਵਾਲਿਓ ਤੁਸੀਂ ਕਿਉਂ ਡਰਦੇ ਹੋ [8:16]
ਯਿਸੂ ਦੇ ਤੂਫ਼ਾਨ ਨੂੰ ਸਾਂਤ ਕਰਨ ਤੋਂ ਬਾਅਦ ਚੇਲੇ ਕਿਉਂ ਹੈਰਾਨ ਹੋਵੇ ?
ਚੇਲੇ ਹੈਰਾਨ ਹੋਏ ਕਿ ਪੌਣ ਅਤੇ ਝੀਲ ਵੀ ਇਸਦੀ ਗੱਲ ਨੂੰ ਮੰਨਦੇ ਹਨ [8:27]
Matthew 8:28
ਕਿਸ ਤਰ੍ਹਾਂ ਦਾ ਮਨੁੱਖਾਂ ਯਿਸੂ ਨੂੰ ਮਿਲਿਆ ਜਦੋਂ ਉਹ ਗਦਰੀਨੀਆਂ ਦੇ ਇਲਾਕੇ ਵਿੱਚ ਗਿਆ ?
ਯਿਸੂ ਦੋ ਭੂਤ ਚਿੰਬੜੇ ਮਨੁੱਖਾਂ ਨੂੰ ਮਿਲਿਆ ਉਹ ਬਹੁਤ ਕਰੜੇ ਸਨ [8:28]
ਭੂਤਾਂ ਨੇ ਯਿਸੂ ਨੂੰ ਕੀ ਕਿਹਾ ਜਦੋਂ ਉਸਨੇ ਉਹਨਾਂ ਨੂੰ ਮਨੁੱਖਾਂ ਵਿੱਚੋਂ ਨਿਕਲਣ ਲਈ ਕਿਹਾ ?
ਭੂਤਾਂ ਨੇ ਯਿਸੂ ਨੂੰ ਕਿਹਾ ਕਿ ਤੂੰ ਸਮੇਂ ਤੋਂ ਪਹਿਲਾ ਸਾਨੂੰ ਦੁੱਖ ਦੇਣ ਆਇਆ ਹੈ [8:29]
Matthew 8:30
ਕੀ ਹੋਇਆ ਜਦੋਂ ਭੂਤਾਂ ਨੂੰ ਯਿਸੂ ਨੇ ਬਾਹਰ ਕੱਢਿਆ ?
ਜਦੋਂ ਯਿਸੂ ਨੇ ਭੂਤਾਂ ਨੂੰ ਬਾਹਰ ਕੱਢਿਆ ਤਾਂ ਉਹ ਜਾਕੇ ਇੱਕ ਸੂਰਾਂ ਦੇ ਇੱਜੜ ਵਿੱਚ ਵੜ ਗਈਆਂ ਅਤੇ ਉਹ ਇੱਜੜ ਝੀਲ ਵਿੱਚ ਗਿਰ ਕੇ ਮਰ ਗਿਆ [8:32]
Matthew 8:33
ਲੋਕਾਂ ਨੇ ਯਿਸੂ ਅੱਗੇ ਕੀ ਬੇਨਤੀ ਕੀਤੀ ਜਦੋਂ ਉਹ ਆਪਣੇ ਨਗਰੋ ਨਿਕਲ ਕੇ ਉਸਨੂੰ ਮਿਲਣ ਲਈ ਆਏ ?
ਲੋਕਾਂ ਨੇ ਯਿਸੂ ਅੱਗੇ ਬੇਨਤੀ ਕੀਤੀ ਕਿ ਉਹ ਉਹਨਾਂ ਦੀ ਹੱਦੋ ਬਾਹਰ ਹੋ ਜਾਵੇ [8:34]