Matthew 2

Matthew 2:1

ਯਿਸੂ ਕਿੱਥੇ ਪੈਦਾ ਹੋਇਆ ?

ਯਿਸੂ ਯਹੁਦਿਯਾ ਦੇ ਬੈਤਲਹਮ ਵਿੱਚ ਪੈਦਾ ਹੋਇਆ[2:1]

ਪੂਰਬ ਤੋਂ ਆਏ ਵਿਦਵਾਨਾਂ ਨੇ ਯਿਸੂ ਨੂੰ ਕੀ ਰੁਤਬਾ ਦਿੱਤਾ ?

ਉ.ਪੂਰਬ ਤੋਂ ਆਏ ਵਿਦਵਾਨਾਂ ਨੇ ਯਿਸੂ ਨੂੰ ਯਹੁਦਿਯਾ ਦੇ ਰਾਜਾ ਦਾ ਰੁਤਬਾ ਦਿੱਤਾ [2:2]

ਵਿਦਵਾਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਯਹੁਦਿਯਾ ਦਾ ਰਾਜਾ ਪੈਦਾ ਹੋ ਗਿਆ ਹੈ ?

ਵਿਦਵਾਨਾਂ ਨੇ ਪੂਰਬ ਵਿੱਚ ਯਹੁਦਿਯਾ ਦੇ ਰਾਜੇ ਦਾ ਤਾਰਾ ਡਿੱਠਾ[2:2]

ਰਾਜਾ ਹੇਰੋਦੇਸ ਨੇ ਕਿਸ ਤਰ੍ਹਾਂ ਵਿਵਹਾਰ ਕੀਤਾ ਜਦੋਂ ਉਸਨੇ ਇਸ ਖ਼ਬਰ ਨੂੰ ਵਿਦਵਾਨਾਂ ਕੋਲੋ ਸੁਣਿਆ ?

ਉ.ਜਦੋਂ ਰਾਜਾ ਹੇਰੋਦੇਸ ਨੇ ਇਸ ਖ਼ਬਰ ਨੂੰ ਵਿਦਵਾਨਾਂ ਕੋਲੋ ਸੁਣਿਆ ਤਾਂ ਉਹ ਘਬਰਾ ਗਿਆ [2:3]

Matthew 2:4

ਪ੍ਰਧਾਨ ਜਾਜਕਾਂ ਅਤੇ ਉਪਦੇਸ਼ਕਾਂ ਨੇ ਕਿਸ ਤਰ੍ਹਾਂ ਪਤਾ ਕੀਤਾ ਕਿ ਮਸੀਹ ਕਿੱਥੇ ਪੈਦਾ ਹੋਵੇਗਾ ?

ਉਹਨਾਂ ਨੂੰ ਭਵਿੱਖਬਾਣੀ ਦਾ ਪਤਾ ਸੀ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਮਸੀਹ ਬੈਤਲਹਮ ਵਿੱਚ ਪੈਦਾ ਹੋਵੇਗਾ [2:5-6]

Matthew 2:7

None

Matthew 2:9

ਵਿਦਵਾਨਾਂ ਨੇ ਕਿਸ ਤਰ੍ਹਾਂ ਪੱਕਾ ਪਤਾ ਕੀਤਾ ਕਿ ਮਸੀਹ ਕਿੱਥੇ ਜੰਮਿਆ ਹੈ?

ਉ.ਪੂਰਬ ਤੋਂ ਇਕ ਤਾਰਾ ਉਹਨਾਂ ਦੇ ਅੱਗੇ ਚੱਲਿਆ, ਜਿੱਥੇ ਯਿਸੂ ਪੈਦਾ ਹੋਇਆ ਉੱਥੇ ਠਹਿਰ ਗਿਆ [2:9]

Matthew 2:11

ਯਿਸੂ ਕਿੰਨੇ ਸਮੇਂ ਦਾ ਸੀ ਜਦੋ ਵਿਦਵਾਨ ਉਸਨੂੰ ਦੇਖਣ ਲਈ ਆਏ ?

ਉ.ਯਿਸੂ ਉਸ ਸਮੇਂ ਇੱਕ ਨਵਾ ਬਾਲਕ ਹੀ ਸੀ ਜਦੋਂ ਵਿਦਵਾਨ ਉਸਨੂੰ ਦੇਖਣ ਲਈ ਆਏ [2:11]

ਯਿਸੂ ਨੂੰ ਵਿਦਵਾਨਾਂ ਨੇ ਕੀ ਤੋਂਹਫ਼ੇ ਦਿੱਤੇ ?

ਵਿਦਵਾਨਾਂ ਨੇ ਯਿਸੂ ਨੂੰ ਤੋਂਹਫ਼ੇ ਦੇ ਰੂਪ ਵਿੱਚ ਸੋਨਾ , ਲੁਬਾਣ ਅਤੇ ਗੰਧਰਸ ਭੇਟ ਕੀਤੇ [2:11]

ਵਿਦਵਾਨ ਕਿਸ ਰਸਤੇ ਤੋਂ ਆਪਣੇ ਘਰਾਂ ਨੂੰ ਗਏ ਅਤੇ ਉਹ ਇਸ ਰਸਤੇ ਤੋਂ ਕਿਉਂ ਗਏ?

ਵਿਦਵਾਨ ਕਿਸੇ ਹੋਰ ਰਸਤੇ ਤੋਂ ਆਪਣੇ ਘਰਾਂ ਨੂੰ ਗਏ ਕਿਉਂਕਿ ਉਹਨਾਂ ਨੂੰ ਸੁਫ਼ਨੇ ਵਿੱਚ ਪਰਮੇਸ਼ੁਰ ਦੀ ਵੱਲੋਂ ਚੇਤਾਵਨੀ ਮਿਲੀ ਕਿ ਉਹ ਮੁੜ ਹੇਰੋਦੇਸ ਕੋਂਲ ਨਾ ਜਾਣ[2:12]

Matthew 2:13

ਯੂਸਫ਼ ਨੇ ਸੁਫ਼ਨੇ ਵਿੱਚ ਕੀ ਚੇਤਾਵਨੀ ਪਾਈ ?

ਯੂਸਫ਼ ਨੇ ਸੁਫ਼ਨੇ ਵਿੱਚ ਚੇਤਾਵਨੀ ਪਾਈ ਕਿ ਉਹ ਯਿਸੂ ਅਤੇ ਮਰਿਯਮ ਨੂੰ ਲੈਕੇ ਮਿਸਰ ਵਿੱਚ ਭੱਜ ਜਾਣ ਕਿਉਂਕਿ ਹੇਰੋਦੇਸ ਯਿਸੂ ਨੂੰ ਮਾਰਨ ਲਈ ਆ ਰਿਹਾ ਹੈ [2:13]

ਕਿਹੜੀ ਭਵਿੱਖਬਾਣੀ ਪੂਰੀ ਹੋਈ ਜਦੋਂ ਯਿਸੂ ਮਿਸਰ ਤੋਂ ਵਾਪਸ ਆਇਆ ?

ਉਹ ਭਵਿੱਖਬਾਣੀ ਜਿਸ ਵਿੱਚ ਕਿਹਾ ਗਿਆ ਸੀ ਕਿ ਮੈਂ ਆਪਣੇ ਪੁੱਤਰ ਨੂੰ ਮਿਸਰ ਵਿੱਚੋਂ ਸੱਦਾਂਗਾ ਯਿਸੂ ਦੇ ਮਿਸਰ ਵਿੱਚੋਂ ਵਾਪਸ ਆਉਣ ਤੇ ਪੂਰੀ ਹੋਈ[2:15]

Matthew 2:16

ਹੇਰੋਦੇਸ ਨੇ ਕੀ ਕੀਤਾ ਜਦੋਂ ਵਿਦਵਾਨ ਉਸ ਦੇ ਕੋਲ ਵਾਪਸ ਨਹੀਂ ਆਏ ?

ਉ.ਹੇਰੋਦੇਸ ਨੇ ਬੈਤਲਹਮ ਦੇ ਆਲੇ ਦੁਆਲੇ ਦੇ ਸਾਰੇ ਨਰ ਬੱਚਿਆਂ ਨੂੰ ਜਿਹੜੇ ਦੋ ਸਾਲਾਂ ਅਤੇ ਉਸ ਤੋਂ ਘੱਟ ਉਮਰ ਦੇ ਸਨ ਮਾਰ ਦਿੱਤਾ [2:16]

Matthew 2:17

None

Matthew 2:19

ਯੂਸਫ਼ ਨੇ ਹੇਰੋਦੇਸ ਦੇ ਮਰਨ ਤੋਂ ਬਾਅਦ ਸੁਫ਼ਨੇ ਵਿੱਚ ਕੀ ਨਿਰਦੇਸ਼ ਪਾਇਆ ?

ਯੂਸਫ਼ ਨੇ ਸੁਫ਼ਨੇ ਵਿੱਚ ਨਿਰਦੇਸ਼ ਪਾਇਆ ਕਿ ਉਹ ਇਸਰਾਏਲ ਨੂੰ ਚੱਲਿਆ ਜਾਵੇ [2:19-20]

Matthew 2:22

ਯੂਸਫ਼ ਕਿੱਥੇ ਜਾ ਕੇ ਮਰਿਯਮ ਅਤੇ ਯਿਸੂ ਦੇ ਨਾਲ ਰਹਿਣ ਲੱਗਾ ?

ਯੂਸਫ਼ ਮਰਿਯਮ ਅਤੇ ਯਿਸੂ ਦੇ ਨਾਲ ਗਲੀਲ ਦੇ ਨਾਸਰਤ ਨਾਮ ਦੇ ਸ਼ਹਿਰ ਵਿੱਚ ਜਾ ਵੱਸਿਆ [2:22-23]

ਕਿਹੜੀ ਭਵਿੱਖਬਾਣੀ ਪੂਰੀ ਹੋਈ ਜਦੋਂ ਯੂਸਫ਼ ਆਪਣੇ ਰਹਿਣ ਲਈ ਨਵੀ ਥਾਂ ਤੇ ਗਿਆ?

ਉਹ ਭਵਿੱਖਬਾਣੀ ਪੂਰੀ ਹੋਈ ਜਿਸਦੇ ਅਨੁਸਾਰ ਮਸੀਹ ਨਾਸਰੀ ਕਹਾਵੇਗਾ [2:23]