Matthew 1

Matthew 1:1

ਆਇਤ 1

17 ਯਿਸੂ ਮਸੀਹ ਦੇ ਪੁਰਖਿਆਂ ਦੀ ਸੂਚੀ ਹੈ |

ਦਾਊਦ ਦਾ ਪੁੱਤਰ, ਜੋ ਅਬਾਰਾਹਾਮ ਦਾ ਪੁੱਤਰ ਸੀ

ਸਮਾਂਤਰ ਅਨੁਵਾਦ: “ਦਾਊਦ ਦਾ ਵੰਸ਼ਜ, ਜੋ ਅਬਰਾਹਾਮ ਦਾ ਵੰਸ਼ਜ ਸੀ |” ਅਬਾਰਾਹਾਮ ਅਤੇ ਉਸਦੇ ਵੰਸ਼ਜ ਦਾਊਦ ਦੇ ਵਿਚਕਾਰ ਬਹੁਤ ਸਾਰੀਆਂ ਪੀੜ੍ਹੀਆਂ ਸਨ, ਅਤੇ ਦਾਊਦ ਅਤੇ ਉਸ ਦੇ ਵੰਸ਼ਜ ਯਿਸੂ ਦੇ ਵਿਚਕਾਰ | “ਦਾਊਦ ਦਾ ਪੁੱਤਰ” 9:27 ਅਤੇ ਹੋਰ ਸਥਾਨਾਂ ਤੇ ਇੱਕ ਸਿਰਲੇਖ ਤੇ ਤੌਰ ਤੇ ਇਸਤੇਮਾਲ ਕੀਤਾ ਗਿਆ ਹੈ, ਪਰ ਇੱਥੇ ਇਸ ਦਾ ਇਸਤੇਮਾਲ ਇਸ ਤਰ੍ਹਾਂ ਲੱਗਦਾ ਹੈ ਕਿ ਯਿਸੂ ਦੇ ਪੁਰਖਿਆਂ ਦੇ ਬਾਰੇ ਦੱਸਣ ਲਈ ਕੀਤਾ ਗਿਆ ਹੈ |

ਅਬਾਰਾਹਾਮ ਇਸਹਾਕ ਦਾ ਪਿਤਾ ਸੀ

ਸਮਾਂਤਰ ਅਨੁਵਾਦ: “ਅਬਰਾਹਾਮ ਇਸਹਾਕ ਦਾ ਪਿਤਾ ਹੋਇਆ” ਜਾਂ “ਅਬਰਾਹਾਮ ਦਾ ਪੁੱਤਰ ਇਸਹਾਕ ਸੀ” ਜਾਂ “ਅਬਰਾਹਾਮ ਦਾ ਇੱਕ ਪੁੱਤਰ ਸੀ ਜਿਸਦਾ ਨਾਮ ਇਸਹਾਕ ਸੀ |” ਤੁਹਾਡੇ ਪੜਨ ਵਾਲਿਆਂ ਲਈ ਇਹ ਜਿਆਦਾ ਸਪੱਸ਼ਟ ਹੋ ਸਕਦਾ ਹੈ ਜੇਕਰ ਤੁਸੀਂ ਇੱਕ ਢੰਗ ਦਾ ਇਸਤੇਮਾਲ ਕਰਦੇ ਹੋ ਅਤੇ ਬਾਕੀ ਸੂਚੀ ਵਿੱਚ ਵੀ ਉਸੇ ਢੰਗ ਦਾ ਇਸਤੇਮਾਲ ਕਰਦੇ ਰਹਿੰਦੇ ਹੋ | ਤਾਮਾਰ

ਜਿਹਨਾਂ ਭਾਸ਼ਾਵਾਂ ਵਿੱਚ ਇਸਤਰੀ ਲਿੰਗ ਅਤੇ ਪੁਰਸ਼ ਲਿੰਗ ਨੂੰ ਦਰਸਾਉਣ ਲਈ ਅਲੱਗ ਅਲੱਗ ਰੂਪ ਹਨ ਉਹਨਾਂ ਵਿੱਚ ਉਸ ਦੇ ਨਾਮ ਨੂੰ ਇਸਤਰੀ ਲਿੰਗ ਵਿੱਚ ਲਿਖਿਆ ਜਾਵੇ |

Matthew 1:4

ਯਿਸੂ ਦੇ ਪੁਰਖਿਆਂ ਦੀ ਸੂਚੀ ਜਾਰੀ ਹੈ | ਉਹੀ ਸ਼ਬਦਾਵਲੀ ਦੀ ਵਰਤੋਂ ਕਰੋ ਜਿਸ ਦੀ ਤੁਸੀਂ 1:2

3 ਵਿੱਚ ਕੀਤੀ ਸੀ |

ਸਲਮੋਨ ਲਈ ਬੋਅਜ਼ ਰਾਹਾਬ ਦੀ ਕੁੱਖੋਂ ਜੰਮਿਆ

“ਸਲਮੋਨ ਬੋਅਜ਼ ਦਾ ਪਿਤਾ ਸੀ, ਅਤੇ ਬੋਅਜ਼ ਦੀ ਮਾਤਾ ਰਾਹਾਬ ਸੀ” ਜਾਂ “ਸਲਮੋਨ ਅਤੇ ਰਾਹਾਬ ਬੋਅਜ਼ ਦੇ ਮਾਤਾ ਪਿਤਾ ਸਨ”

ਬੋਅਜ਼ ਤੋਂ ਓਬੇਦ ਰੂਥ ਦੀ ਕੁੱਖੋਂ ਜੰਮਿਆ

“ਬੋਅਜ਼ ਓਬੇਦ ਦਾ ਪਿਤਾ ਸੀ, ਅਤੇ ਓਬੇਦ ਦੀ ਮਾਤਾ ਰੂਥ ਸੀ” ਜਾਂ “ਬੋਅਜ਼ ਅਤੇ ਰੂਥ ਓਬੇਦ ਦੇ ਮਾਤਾ ਪਿਤਾ ਸਨ”

ਰਾਹਾਬ....ਰੂਥ

ਜਿਹਨਾਂ ਭਾਸ਼ਾਵਾਂ ਵਿੱਚ ਇਸਤਰੀ ਲਿੰਗ ਅਤੇ ਪੁਰਸ਼ ਲਿੰਗ ਨੂੰ ਦਰਸਾਉਣ ਲਈ ਅਲੱਗ ਅਲੱਗ ਰੂਪ ਹਨ ਉਹਨਾਂ ਵਿੱਚ ਉਹਨਾਂ ਦੇ ਨਾਮ ਨੂੰ ਇਸਤਰੀ ਲਿੰਗ ਵਿੱਚ ਲਿਖਿਆ ਜਾਵੇ |

ਦਾਊਦ ਤੋਂ ਸੁਲੇਮਾਨ ਊਰੀਯਾਹ ਦੀ ਪਤਨੀ ਦੀ ਕੁੱਖੋਂ ਜੰਮਿਆ

“ਦਾਊਦ ਸੁਲੇਮਾਨ ਦਾ ਪਿਤਾ ਸੀ, ਊਰੀਯਾਹ ਦੀ ਪਤਨੀ ਉਸ ਦੀ ਮਾਤਾ ਸੀ” ਜਾਂ “ਦਾਊਦ ਅਤੇ ਊਰੀਯਾਹ ਦੀ ਪਤਨੀ ਸੁਲੇਮਾਨ ਦੇ ਮਾਤਾ ਪਿਤਾ ਸਨ”

ਊਰੀਯਾਹ ਦੀ ਪਤਨੀ

“ਊਰੀਯਾਹ ਦੀ ਵਿਧਵਾ”

Matthew 1:7

ਯਿਸੂ ਦੇ ਪੁਰਖਿਆਂ ਦੀ ਸੂਚੀ ਜਾਰੀ ਹੈ | ਓਹੀ ਸ਼ਬਦਾਵਲੀ ਦੀ ਵਰਤੋਂ ਕਰੋ ਜਿਸ ਦੀ ਤੁਸੀਂ 1:2

3 ਵਿੱਚ ਕੀਤੀ ਸੀ |

ਆਸਾ

ਕਈ ਵਾਰ ਉਸ ਦੇ ਨਾਲ ਦਾ ਅਨੁਵਾਦ “ਅਸਾਫ਼” ਕੀਤਾ ਗਿਆ ਹੈ |

ਯੋਰਾਮ ਉੱਜੀਯਾਹ ਦਾ ਪਿਤਾ

ਯੋਰਾਮ ਅਸਲ ਵਿੱਚ ਉੱਜੀਯਾਹ ਦੇ ਦਾਦੇ ਦਾ ਦਾਦਾ ਸੀ, ਇਸ ਲਈ “ਪਿਤਾ” ਦਾ ਅਨੁਵਾਦ “ਪੁਰਖਾ” ਕੀਤਾ ਜਾ ਸਕਦਾ (UDB) |

Matthew 1:9

ਯਿਸੂ ਦੇ ਪੁਰਖਿਆਂ ਦੀ ਸੂਚੀ ਜਾਰੀ ਹੈ | ਓਹੀ ਸ਼ਬਦਾਵਲੀ ਦੀ ਵਰਤੋਂ ਕਰੋ ਜਿਸ ਦੀ ਤੁਸੀਂ 1:2

3 ਵਿੱਚ ਕੀਤੀ ਸੀ |

ਅਮੋਨ

ਕਈ ਵਾਰ ਇਸ ਦਾ ਅਨੁਵਾਦ “ਅਮੋਸ” ਕੀਤਾ ਗਿਆ ਹੈ |

ਯੋਸ਼ੀਯਾਹ ਯਕਾਨਯਾਹ ਦਾ ਪਿਤਾ

ਯੋਸ਼ੀਯਾਹ ਅਸਲ ਵਿੱਚ ਯਕਾਨਯਾਹ ਦਾ ਦਾਦਾ ਸੀ | (ਦੇਖੋ: UDB) ਬਾਬੁਲ ਨੂੰ ਉੱਠ ਜਾਣ ਦੇ ਸਮੇਂ

“ਜਦੋਂ ਉਹਨਾਂ ਨੂੰ ਧੱਕੇ ਦੇ ਨਾਲ ਬਾਬੁਲ ਨੂੰ ਲਿਜਾਇਆ ਗਿਆ” ਜਾਂ “ਜਦੋਂ ਬਾਬੁਲ ਵਾਸੀ ਉਹਨਾਂ ਨੂੰ ਬਾਬੁਲ ਵਿੱਚ ਰਹਿਣ ਲਈ ਲੈ ਗਏ |” ਜੇਕਰ ਤੁਹਾਡੀ ਭਾਸ਼ਾ ਵਿੱਚ ਇਹ ਸਪੱਸ਼ਟ ਕਰਨ ਦੀ ਜ਼ਰੂਰਤ ਹੈ ਕਿ ਕੌਣ ਬਾਬੁਲ ਨੂੰ ਗਿਆ, ਤਾਂ ਤੁਸੀਂ ਕਹਿ ਸਕਦੇ ਹੋ “ਇਸਰਾਏਲੀ” ਜਾਂ “ਇਸਰਾਏਲੀ ਜਿਹੜੇ ਯਹੂਦਾਹ ਵਿੱਚ ਰਹਿੰਦੇ ਸਨ |”

Matthew 1:12

ਯਿਸੂ ਦੇ ਪੁਰਖਿਆਂ ਦੀ ਸੂਚੀ ਜਾਰੀ ਹੈ | ਓਹੀ ਸ਼ਬਦਾਵਲੀ ਦੀ ਵਰਤੋਂ ਕਰੋ ਜਿਸ ਦੀ ਤੁਸੀਂ 1:2

3 ਵਿੱਚ ਕੀਤੀ ਸੀ |

ਕੂਚ ਤੋਂ ਬਾਅਦ

ਜਿਹੜੀ ਸ਼ਬਦਾਵਲੀ ਤੁਸੀਂ 1:11 ਵਿੱਚ ਇਸਤੇਮਾਲ ਕੀਤੀ ਉਸ ਦਾ ਇਸਤੇਮਾਲ ਕਰੋ | ਸ਼ਅਲਤੀਏਲ ਜ਼ਰੁੱਬਾਬਲ ਦਾ ਪਿਤਾ

ਸ਼ਅਲਤੀਏਲ ਅਸਲ ਵਿੱਚ ਜ਼ਰੁੱਬਾਬਲ ਦਾ ਦਾਦਾ ਸੀ (ਦੇਖੋ: UDB) |

Matthew 1:15

ਯਿਸੂ ਦੇ ਪੁਰਖਿਆਂ ਦੀ ਸੂਚੀ ਜਾਰੀ ਹੈ | ਓਹੀ ਸ਼ਬਦਾਵਲੀ ਦੀ ਵਰਤੋਂ ਕਰੋ ਜਿਸ ਦੀ ਤੁਸੀਂ 1:2

3 ਵਿੱਚ ਕੀਤੀ ਸੀ |

ਮਰਿਯਮ, ਜਿਸ ਤੋਂ ਯਿਸੂ ਜੰਮਿਆ

“ਇਸ ਦਾ ਅਨੁਵਾਦ ਕਿਰਿਆਸ਼ੀਲ ਵਿੱਚ ਕੀਤਾ ਜਾ ਸਕਦਾ ਹੈ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ) ਬਾਬੁਲ ਵੱਲ ਨੂੰ ਕੂਚ

ਉਸੇ ਸ਼ਬਦਾਵਲੀ ਦੀ ਵਰਤੋਂ ਕਰੋ ਜਿਸ ਦੀ ਵਰਤੋਂ ਤੁਸੀਂ 1:11 ਵਿੱਚ ਕੀਤੀ |

Matthew 1:18

ਇੱਥੋਂ ਉਹ ਘਟਨਾਵਾਂ ਸ਼ੁਰੂ ਹੁੰਦੀਆਂ ਹਨ ਜਿਹਨਾਂ ਤੋਂ ਬਾਅਦ ਯਿਸੂ ਦਾ ਜਨਮ ਹੋਇਆ | ਜੇਕਰ ਤੁਹਾਡੀ ਭਾਸ਼ਾ ਵਿੱਚ ਵਿਸ਼ੇ ਦੇ ਬਦਲਾਵ ਨੂੰ ਦਿਖਾਉਣ ਲਈ ਕੋਈ ਢੰਗ ਹੈ, ਤਾਂ ਉਸ ਦਾ ਇਸਤੇਮਾਲ ਕਰੋ |

ਮਰਿਯਮ ਦੀ ਮੰਗਣੀ ਯੂਸੁਫ਼ ਦੇ ਨਾਲ ਹੋਈ ਸੀ

“ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਗਿਆ ਸੀ” (UDB) ਜਾਂ “ਵਿਆਹ ਲਈ ਸਮਰਪਿਤ ਕਰ ਦਿੱਤਾ ਗਿਆ ਸੀ |” ਆਮ ਤੌਰ ਤੇ ਮਾਂ ਪਿਉ ਆਪਣੇ ਬੱਚਿਆਂ ਦੇ ਵਿਆਹ ਦਾ ਪ੍ਰਬੰਧ ਕਰਦੇ ਹਨ |

ਉਹਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ

ਇਸ ਕੋਮਲ ਭਾਸ਼ਾ ਦਾ ਅਰਥ ਹੈ “ਉਹਨਾਂ ਦੇ ਸਰੀਰਕ ਸੰਬੰਧ ਬਣਾਉਣ ਤੋਂ ਪਹਿਲਾਂ |” (ਦੇਖੋ: ਕੋਮਲ ਭਾਸ਼ਾ )

ਉਹ ਗਰਭਵਤੀ ਪਾਈ ਗਈ

“ਉਹਨਾਂ ਨੇ ਪਤਾ ਲੱਗਿਆ ਕਿ ਉਹ ਬੱਚੇ ਨੂੰ ਜਨਮ ਦੇਣ ਵਾਲੀ ਹੈ” (ਦੇਖੋ: ਕਿਰਿਆਸ਼ੀਲ ਜਾਂ ਸੁਸਤ) ਪਵਿੱਤਰ ਆਤਮਾ ਦੁਆਰਾ

“ਪਵਿੱਤਰ ਆਤਮਾ ਨੇ ਮਰਿਯਮ ਨੂੰ ਇੱਕ ਬੱਚੇ ਨੂੰ ਜਨਮ ਦੇਣ ਦੇ ਜੋਗ ਬਣਾਇਆ |

Matthew 1:20

ਇੱਥੋਂ ਉਹ ਘਟਨਾਵਾਂ ਸ਼ੁਰੂ ਹੁੰਦੀਆਂ ਹਨ ਜਿਹਨਾਂ ਤੋਂ ਬਾਅਦ ਯਿਸੂ ਦਾ ਜਨਮ ਹੋਇਆ |

ਪਰਗਟ ਹੋਇਆ

ਅਚਾਨਕ ਇੱਕ ਦੂਤ ਯੂਸੁਫ਼ ਦੇ ਕੋਲ ਆਇਆ

ਦਾਊਦ ਦਾ ਪੁੱਤਰ

ਇਸ ਹਾਲਾਤ ਵਿੱਚ, “ਦਾਊਦ ਦੇ ਪੁੱਤਰ” ਦਾ ਅਰਥ ਹੈ “ਦਾਊਦ ਦਾ ਵੰਸ਼ਜ |” ਦਾਊਦ ਯੂਸੁਫ਼ ਦਾ ਪਿਤਾ ਨਹੀਂ ਸੀ, ਪਰ ਦਾਊਦ ਯੂਸੁਫ਼ ਦਾ ਪੁਰਖਾ ਸੀ |

ਉਹ ਜਿਹੜਾ ਉਸ ਦੀ ਕੁੱਖ ਵਿੱਚ ਹੈ ਉਹ ਪਵਿੱਤਰ ਆਤਮਾ ਤੋਂ ਹੈ

“ਪਵਿੱਤਰ ਆਤਮਾ ਨੇ ਉਹ ਬੱਚਾ ਕੁੱਖ ਵਿੱਚ ਲਿਆ ਜਿਸ ਨਾਲ ਮਰਿਯਮ ਗਰਭਵਤੀ ਹੈ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਉਹ ਇੱਕ ਪੁੱਤਰ ਨੂੰ ਜਨਮ ਦੇਵੇਗੀ

ਕਿਉਂਕਿ ਪਰਮੇਸ਼ੁਰ ਨੇ ਦੂਤ ਨੂੰ ਭੇਜਿਆ, ਦੂਤ ਜਾਣਦਾ ਸੀ ਕਿ ਬੱਚਾ ਲੜਕਾ ਹੀ ਹੈ |

ਤੁਸੀਂ ਉਸ ਦਾ ਨਾਮ ਇਹ ਰੱਖਣਾ

ਇਹ ਇੱਕ ਹੁਕਮ ਹੈ: “ਉਸ ਦਾ ਨਾਮ ਇਹ ਰੱਖਣਾ” ਜਾਂ “ਉਸ ਨੂੰ ਇਹ ਨਾਮ ਦੇਣਾ” ਜਾਂ “ਉਸ ਦਾ ਨਾਮ ਰੱਖਣਾ” ਉਹ ਆਪਣੇ ਲੋਕਾਂ ਨੂੰ ਬਚਾਵੇਗਾ

“ਉਸ ਦੇ ਲੋਕ” ਯਹੂਦੀਆਂ ਦਾ ਹਵਾਲਾ ਦਿੰਦੇ ਹਨ

Matthew 1:22

ਮੱਤੀ ਇੱਕ ਭਵਿੱਖਬਾਣੀ ਨੂੰ ਦੱਸਦਾ ਹੈ ਕਿ ਯਿਸੂ ਦਾ ਜਨਮ ਹੋਵੇਗਾ |

ਜੋ ਪਰਮੇਸ਼ੁਰ ਤੋਂ ਨਬੀ ਦੇ ਦੁਆਰਾ ਬੋਲਿਆ ਗਿਆ

ਇਸ ਨੂੰ ਕਿਰਿਆਸ਼ੀਲ ਵਿੱਚ ਲਿਖਿਆ ਜਾ ਸਕਦਾ ਹੈ “ਜੋ ਪਰਮੇਸ਼ੁਰ ਨੇ ਨਬੀ ਯਸਾਯਾਹ ਨੂੰ ਬਹੁਤ ਸਮਾਂ ਪਹਿਲਾਂ ਲਿਖਣ ਲਈ ਆਖਿਆ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਸਾਵਧਾਨ

ਸਮਾਂਤਰ ਅਨੁਵਾਦ: “ਦੇਖ” ਜਾਂ “ਸੁਣ” ਜਾਂ “ਉਸ ਵੱਲ ਧਿਆਨ ਦੇ ਜੋ ਮੈਂ ਤੈਨੂੰ ਦੱਸਣ ਵਾਲਾ ਹਾਂ |” ਕੁਆਰੀ ਗਰਭਵਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ

ਇਹ ਆਇਤ ਸਿੱਧਾ ਯਸਾਯਾਹ 7:14 ਤੋਂ ਲਈ ਗਈ ਹੈ |

Matthew 1:24

ਇਹ ਭਾਗ ਫਿਰ ਤੋਂ ਉਹਨਾਂ ਘਟਨਾਵਾਂ ਵੱਲ ਆਉਂਦਾ ਹੈ ਜਿਹਨਾਂ ਤੋਂ ਬਾਅਦ ਯਿਸੂ ਦਾ ਜਨਮ ਹੋਇਆ |

ਹੁਕਮ ਦਿੱਤਾ

ਦੂਤ ਨੇ ਮਰਿਯਮ ਨੂੰ ਆਪਣੀ ਪਤਨੀ ਬਣਾਉਣ ਲਈ ਅਤੇ ਉਸ ਬੱਚੇ ਦਾ ਨਾਮ ਯਿਸੂ ਰੱਖਣ ਲਈ ਆਖਿਆ (ਆਇਤ 20

21)

ਉਸ ਦੇ ਨਾਲ ਸਰੀਰਕ ਸੰਬੰਧ ਨਾ ਬਣਾਉਣਾ

“ਉਸ ਨਾਲ ਯੌਨ ਸੰਬੰਧ ਨਾ ਬਣਾਉਣਾ” (ਦੇਖੋ: ਕੋਮਲ ਭਾਸ਼ਾ) ਅਤੇ ਉਸ ਨੇ ਉਸ ਦਾ ਨਾਮ ਯਿਸੂ ਰੱਖਿਆ

“ਯੂਸੁਫ਼ ਨੇ ਆਪਣੇ ਪੁੱਤਰ ਦਾ ਨਾਮ ਯਿਸੂ ਰੱਖਿਆ”